Sawan Somwar Vrat 2022: ਹਿੰਦੂ ਧਰਮ ਵਿੱਚ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਦਾ ਵਰਤ ਰੱਖਿਆ ਜਾਂਦਾ ਹੈ। ਸਾਵਣ ਮਹੀਨੇ ਵਿੱਚ ਭਗਵਾਨ ਸ਼ਿਵ ਦੇ ਸੋਮਵਾਰ ਦੇ ਵਰਤ ਦਾ ਖ਼ਾਸ ਮਹੱਤਵ ਹੈ। ਅੱਜ ਸਾਵਣ ਦਾ ਪਹਿਲਾ ਸੋਮਵਾਰ ਹੈ। ਇਸ ਵਰਤ ਉੱਤੇ ਰਵੀ ਯੋਗ ਅਤੇ ਸ਼ੋਭਨ ਯੋਗ ਦਾ ਸੁੰਦਰ ਸੁਮੇਲ ਬਣਦਾ ਹੈ। ਅਣਵਿਆਹੀਆਂ ਕੁੜੀਆਂ ਅਤੇ ਵਿਆਹੁਤਾ ਔਰਤਾਂ ਵਿਸ਼ੇਸ਼ ਤੌਰ 'ਤੇ ਸਾਵਣ ਸੋਮਵਾਰ ਦਾ ਵਰਤ ਰੱਖਦੀਆਂ ਹਨ। ਮਰਦ ਵੀ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਇਹ ਵਰਤ ਰੱਖਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਸਾਵਣ ਸੋਮਵਰ ਦਾ ਵਰਤ ਮਨੋਕਾਮਨਾਵਾਂ ਦੀ ਪੂਰਤੀ ਲਈ ਸਭ ਤੋਂ ਉੱਤਮ ਵਰਤਾਂ ਵਿੱਚੋਂ ਇੱਕ ਹੈ। ਇਹ ਵਰਤ ਰੱਖਣ ਨਾਲ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ। ਯੋਗ ਜੀਵਨ ਸਾਥੀ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ ਕਿਉਂਕਿ ਮਾਤਾ ਪਾਰਵਤੀ ਨੇ ਸਖ਼ਤ ਤਪੱਸਿਆ ਅਤੇ ਵਰਤ ਦੁਆਰਾ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ ਵਿੱਚ ਪ੍ਰਾਪਤ ਕੀਤਾ ਸੀ। ਆਓ ਜਾਣਦੇ ਹਾਂ ਕਿ ਕਾਸ਼ੀ ਦੇ ਜ਼ੋਤਸੀ ਅਨੁਸਾਰ ਸਾਵਣ ਸੋਮਵਰ ਵਰਤ ਦੇ ਮੁਹੂਰਤ, ਯੋਗ ਅਤੇ ਪੂਜਾ ਵਿਧੀ ਕੀ ਹੈ।
ਸਾਵਣ ਸੋਮਵਾਰ ਵਰਤ 2022 ਸ਼ੁਭ ਮੁਹੂਰਤ
ਸਾਵਣ ਸੋਮਵਾਰ ਕ੍ਰਿਸ਼ਨ ਪੱਖ ਦਾ ਛੇਵਾਂ ਦਿਨ ਹੈ। ਸਾਵਣ ਕ੍ਰਿਸ਼ਨ ਸ਼ਸ਼ਤੀ ਤਿਥੀ ਦੀ ਸ਼ੁਰੂਆਤ 17 ਜੁਲਾਈ, ਦਿਨ ਐਤਵਾਰ, ਰਾਤ 11:24 ਵਜੇ ਤੋਂ ਹੋਵਾਗੀ। ਇਸਦੇ ਨਾਲ ਹੀ ਸਾਵਣ ਕ੍ਰਿਸ਼ਨ ਸ਼ਸ਼ਤੀ ਤਿਥੀ ਦੀ ਸਮਾਪਤੀ 18 ਜੁਲਾਈ, ਸੋਮਵਾਰ, ਰਾਤ 10.19 ਵਜੇ ਹੋਵੇਗੀ।
ਅੱਜ ਦੁਪਹਿਰ 12.24 ਵਜੇ ਤੋਂ ਕੱਲ੍ਹ ਸਵੇਰੇ 05.35 ਵਜੇ ਤੱਕ ਰਵੀ ਯੋਗ ਹੋਵੇਗਾ ਅਤੇ ਅੱਜ ਸਵੇਰੇ 03:26 ਵਜੇ ਤੱਕ ਸ਼ੋਭਨ ਯੋਗ ਰਹੇਗਾ। ਇਸ ਤੋਂ ਬਿਨਾਂ ਦਿਨ ਦਾ ਖੁਸ਼ਕਿਸਮਤ ਸਮਾਂ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਕੇ 12.55 ਵਜੇ ਤੱਕ ਰਹੇਗਾ।
ਸਾਵਣ ਸੋਮਵਾਰ ਵਰਤ ਲਈ ਸ਼ਿਵ ਪੂਜਾ ਦਾ ਸਮਾਂ
ਸ਼ੋਭਨ ਯੋਗ ਸਵੇਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਰਵੀ ਯੋਗ ਦੁਪਹਿਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਦੋਵੇਂ ਯੋਗ ਸ਼ੁਭ ਕੰਮਾਂ ਲਈ ਸ਼ੁਭ ਹਨ। ਇਸ ਦੇ ਮੱਦੇਨਜ਼ਰ ਤੁਸੀਂ ਸਵੇਰ ਤੋਂ ਹੀ ਸਾਵਣ ਸੋਮਵਰ ਦੀ ਪੂਜਾ ਕਰ ਸਕਦੇ ਹੋ।
ਸਾਵਣ ਸੋਮਵਰ ਵਰਤ ਦੀ ਪੂਜਾ ਵਿਧੀ
ਇਸ ਤੋਂ ਇਲਾਵਾ ਸੋਮਵਾਰ ਦੇ ਵਰਤ ਦੌਰਾਨ ਪੂਰਾ ਦਿਨ ਸਿਰਫ਼ ਫ਼ਲ ਹੀ ਖਾਓ। ਸ਼ਿਵ ਭਗਤੀ ਨੂੰ ਸਮਾਂ ਦਿਓ ਅਤੇ ਸੰਧਿਆ ਆਰਤੀ ਕਰੋ। ਰਾਤ ਨੂੰ ਜਾਗੋ ਅਤੇ ਅਗਲੀ ਸਵੇਰ ਇਸ਼ਨਾਨ ਕਰਕੇ ਭਗਵਾਨ ਸ਼ਿਵ ਦੀ ਪੂਜਾ ਕਰੋ। ਉਸ ਤੋਂ ਬਾਅਦ ਕਿਸੇ ਗਰੀਬ ਬ੍ਰਾਹਮਣ ਨੂੰ ਦਾਨ ਅਤੇ ਦਕਸ਼ਿਣਾ ਨਾਲ ਸੰਤੁਸ਼ਟ ਕਰੋ। ਜ਼ਿਕਰਯੋਗ ਹੈ ਕਿ ਜੇਕਰ ਤੁਸੀਂ ਪੂਰੇ ਸਾਲ ਵਿੱਚ ਸੋਮਵਾਰ ਦਾ ਵਰਤ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ਸਾਵਣ ਦੇ ਪਹਿਲੇ ਸੋਮਵਾਰ ਦੇ ਵਰਤ ਤੋਂ ਸ਼ੁਰੂ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Hinduism, Lord Shiva, Sawan