HOME » NEWS » Life

Skin Care in Winters: ਸਰਦੀ ਵਿੱਚ ਚਿਹਰੇ ਦੀ Problems ਨੂੰ ਕਹੋ Goodbye

News18 Punjabi | News18 Punjab
Updated: November 17, 2020, 12:41 PM IST
share image
Skin Care in Winters: ਸਰਦੀ ਵਿੱਚ ਚਿਹਰੇ ਦੀ Problems ਨੂੰ ਕਹੋ Goodbye
Skin Care in Winters: ਸਰਦੀ ਵਿੱਚ ਚਿਹਰੇ ਦੀ Problems ਨੂੰ ਕਹੋ Goodbye

  • Share this:
  • Facebook share img
  • Twitter share img
  • Linkedin share img
ਸੰਤਰੇ ਦੇ ਛਿਲਕੇ (Orange Peels)  ਵਿੱਚ ਪੋਟੇਸ਼ੀਅਮ,  ਮੈਗਨੀਸ਼ੀਅਮ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ। ਜੋ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।ਸੰਤਰੇ ਦੇ ਛਿਲਕੇ ਦਾ ਇਸਤੇਮਾਲ ਕਰ ਤੁਸੀ ਆਪਣੇ ਚਿਹਰੇ ਤੋਂ ਦਾਗ ਧੱਬੇ,  ਪਿਗਮੇਂਟੇਸ਼ਨ ਅਤੇ ਬਲੈਕ ਹੈਡਸ ਖਤਮ ਕਰ ਸਕਦੇ ਹੋ।
ਆਪਣੇ ਚਿਹਰੇ (Face) ਦੀ ਖੂਬਸੂਰਤੀ ਵਧਾਉਣ ਲਈ ਲੋਕ ਵੱਖ-ਵੱਖ ਤਰੀਕੇ ਆਜਮਉਂਦੇ ਹਨ। ਕੋਈ ਮਹਿੰਗੇ ਪ੍ਰੋਡਕਟ ਇਸਤੇਮਾਲ ਕਰਦਾ ਹੈ ਤਾਂ ਕੋਈ ਮਹਿੰਗੀ ਸਰਜਰੀ ਦਾ ਸਹਾਰਾ ਲੈਂਦਾ ਹੈ ਹਾਲਾਂਕਿ ਚਿਹਰੇ ਨੂੰ ਖੂਬਸੂਰਤ ਬਣਾਉਣ ਵਿੱਚ ਵਿਟਾਮਿਨ ਸੀ (Vitamin C) ਨੂੰ ਬਹੁਤ ਲਾਭਦਾਇਕ ਮੰਨਿਆ ਗਿਆ ਹੈ। ਸੰਤਰੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਜੋ ਤੁਹਾਡੀ ਸਕਿਨ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।ਸੰਤਰੇ ਦੇ ਛਿਲਕੇ ਵਿੱਚ ਪੋਟੇਸ਼ੀਅਮ,  ਮੈਗਨੀਸ਼ੀਅਮ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ। ਜੋ ਸਕਿਨਚਾ ਦੀਆਂ ਸੱਮਸਿਆਵਾਂ (Skin Problem)  ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਇਸ ਤਰ੍ਹਾਂ ਨਾਲ ਲਗਾਉ ਸੰਤਰੇ ਦੇ ਛਿਲਕਿਆਂ ਦਾ ਪਾਉਡਰ
ਸੰਤਰਿਆਂ ਦੇ ਛਿਲਕੀਆਂ ਦਾ ਪਾਉਡਰ ਬਣਾਉਣ ਲਈ ਸਭ ਤੋਂ ਪਹਿਲਾਂ ਸੰਤਰੇ  ਦੇ ਛਿਲਕਿਆਂ ਨੂੰ ਧੁੱਪੇ ਸੁਕਾ ਲਵੋ। ਜਦੋਂ ਛਿਲਕੇ ਚੰਗੀ ਤਰ੍ਹਾਂ ਨਾਲ ਸੁੱਕ ਜਾਣਗੇ ਤਾਂ ਉਸ ਨੂੰ ਬਰੀਕ ਪੀਸ ਲਵੋ।ਤੁਸੀ ਫਿਰ ਇੱਕ ਚੱਮਚ ਸੰਤਰੇ  ਦੇ ਛਿਲਕੇ  ਦੇ ਪਾਉਂਡਰ ਵਿੱਚ ਦੋ ਵੱਡੇ ਚੱਮਚ ਹਲਦੀ ਮਿਲਾਉ। ਇਸ ਵਿੱਚ ਥੋੜ੍ਹਾ ਗੁਲਾਬ ਪਾਣੀ ਵੀ ਪਾਓ। ਹੁਣ ਸਾਰੀ ਚੀਜਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਵੋ।
ਹੁਣ ਇਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਵੋ ਅਤੇ ਫਿਰ ਇਸ ਪੇਸਟ ਨੂੰ ਚਿਹਰੇ ਉੱਤੇ ਲਗਾਉ।ਇਸ ਪੇਸਟ ਨੂੰ 15 ਮਿੰਟ ਤੱਕ ਚਿਹਰੇ ਉੱਤੇ ਲੱਗਿਆ ਰਹਿਣ ਦਿਉ ਅਤੇ ਫਿਰ ਚਿਹਰੇ ਨੂੰ ਧੋ ਲਵੋ।ਇਸ ਤੋਂ ਬਾਅਦ ਸਾਫ਼ ਕੱਪੜੇ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰੋ। ਹੁਣ ਤੁਹਾਨੂੰ ਆਪਣੇ ਚਿਹਰੇ ਉੱਤੇ ਨਿਖਾਰ ਸਾਫ਼ ਨਜ਼ਰ  ਆਵੇਗਾ।

ਡਰਾਈ ਸਕਿਨ ਲਈ ਇਵੇ ਬਣਾਉ ਪੈਕ
ਉਥੇ ਹੀ ਜੇਕਰ ਤੁਹਾਡੇ ਚਿਹਰਾ ਡਰਾਈ ਹੈ ਤਾਂ ਸੰਤਰੇ ਦੇ ਛਿਲਕੇ ਅਤੇ ਦੁੱਧ ਨਾਲ ਬਣਿਆ ਪੈਕ ਵੀ ਇਸਤੇਮਾਲ ਕਰ ਸਕਦੇ ਹਨ।ਇਸ ਪੈਕ ਨੂੰ ਬਣਾਉਣ ਲਈ ਇੱਕ ਚੱਮਚ ਸੰਤਰੇ ਦੇ ਛਿਲਕੇ ਦੇ ਧੂੜਾ ਵਿੱਚ ਦੁੱਧ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੇਸਟ ਬਣਾ ਲਵੋ।ਪੇਸਟ ਨੂੰ ਚਿਹਰੇ ਉੱਤੇ 15 ਮਿੰਟ ਤੱਕ ਲੱਗਿਆ ਰਹਿਣ ਦਿਓ।ਫਿਰ ਇਸ ਨੂੰ ਸਾਫ਼ ਪਾਣੀ ਨਾਲ ਚਿਹਰੇ ਨੂੰ ਧੋ ਲਵੋ।ਇਸ ਤੁਹਾਡੀ ਸਕਿਨ ਉਤੇ ਨਿਖਾਰ ਆਵੇਗਾ।
Published by: Anuradha Shukla
First published: November 17, 2020, 12:41 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading