HOME » NEWS » Life

ਹੁਣ ਏਟੀਐਮ ਵਿਚੋਂ ਨਗਦੀ ਕਢਵਾਉਣ ਤੇ ਚੈੱਕ ਬੁੱਕ ਲਈ ਦੇਣੀ ਪਵੇਗੀ ਫੀਸ

News18 Punjabi | News18 Punjab
Updated: June 29, 2021, 5:49 PM IST
share image
ਹੁਣ ਏਟੀਐਮ ਵਿਚੋਂ ਨਗਦੀ ਕਢਵਾਉਣ ਤੇ ਚੈੱਕ ਬੁੱਕ ਲਈ ਦੇਣੀ ਪਵੇਗੀ ਫੀਸ
ਹੁਣ ਏਟੀਐਮ ਵਿਚੋਂ ਨਗਦੀ ਕਢਵਾਉਣ ਤੇ ਚੈੱਕ ਬੁੱਕ ਲਈ ਦੇਣੀ ਪਵੇਗੀ ਫੀਸ

  • Share this:
  • Facebook share img
  • Twitter share img
  • Linkedin share img
ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਹੁਣ ਮਹੀਨੇ ਵਿਚ ਚਾਰ ਮੁਫਤ ਟ੍ਰਾਂਜੈਕਸ਼ਨਾਂ ਤੋਂ ਬਾਅਦ ਨਗਦੀ ਕਢਵਾਉਣ ’ਤੇ ਖਾਤਾਧਾਰਕਾਂ ਤੋਂ ਫੀਸ ਲਵੇਗਾ। ਇਸ ਤੋਂ ਇਲਾਵਾ ਗਾਹਕ ਸਾਲ ਵਿਚ 10 ਪੰਨਿਆਂ ਤੋਂ ਵੱਧ ਵਾਲੀ ਚੈੱਕ ਬੁੱਕ ਲੈਂਦਾ ਹੈ ਤਾਂ ਉਸ ਤੋਂ ਵੀ ਫੀਸ ਵਸੂਲੀ ਜਾਵੇਗੀ।

ਸਟੇਟ ਬੈਂਕ ਆਫ਼ ਇੰਡੀਆ 1 ਜੁਲਾਈ 2021 ਤੋਂ ਏਟੀਐਮ ਰਾਹੀਂ ਲੈਣ-ਦੇਣ (ATM Transactions) ਅਤੇ ਚੈੱਕ ਬੁੱਕ ਜਾਰੀ ਕਰਨ (Cheque Book Issuance) ਲਈ ਨਵੇਂ ਨਿਯਮ ਲਾਗੂ ਕਰ ਰਿਹਾ ਹੈ। ਇਸ ਦੇ ਤਹਿਤ ਹੁਣ ਇੱਕ ਵਿੱਤੀ ਸਾਲ ਵਿੱਚ ਸੇਵਿੰਗ ਅਕਾਉਂਟ ਧਾਰਕਾਂ (Savin A/C holders) ਨੂੰ ਸਿਰਫ 10 ਪੰਨਿਆਂ ਦੀ ਮੁਫਤ ਚੈੱਕ ਬੁੱਕ ਮਿਲੇਗੀ।

ਜੇ ਇਸ ਤੋਂ ਬਾਅਦ ਗਾਹਕ ਇਕ ਸਾਲ ਦੇ ਅੰਦਰ ਇਕ ਹੋਰ ਚੈੱਕ ਬੁੱਕ ਲੈਂਦਾ ਹੈ ਤਾਂ ਉਸ ਨੂੰ 10 ਪੰਨਿਆਂ ਦੀ ਚੈੱਕ ਬੁੱਕ ਲਈ 40 ਰੁਪਏ ਅਤੇ ਜੀਐਸਟੀ ਵਜੋਂ ਦੇਣੇ ਪੈਣਗੇ। ਇਸ ਦੇ ਨਾਲ ਹੀ 25 ਪੰਨਿਆਂ ਦੀ ਚੈੱਕ ਬੁੱਕ ਲਈ 75 ਰੁਪਏ ਅਤੇ ਜੀਐਸਟੀ ਦਾ ਭੁਗਤਾਨ ਕਰਨਾ ਪਏਗਾ।
ਐਸਬੀਆਈ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਅਤੇ ਨਿਜੀ ਖੇਤਰ ਦੇ ਐਚਡੀਐਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਆਪਣੇ ਵਿੱਤੀ ਵਰ੍ਹੇ ਵਿੱਚ ਗਾਹਕਾਂ ਨੂੰ 25 ਪੰਨਿਆਂ ਦੀ ਮੁਫਤ ਚੈੱਕ ਬੁੱਕ ਪ੍ਰਦਾਨ ਕਰਦੇ ਹਨ।

ਐਸਬੀਆਈ ਵੀ ਜੁਲਾਈ 2020 ਤੱਕ ਆਪਣੇ ਗਾਹਕਾਂ ਨੂੰ 25 ਪੰਨਿਆਂ ਦੀ ਚੈੱਕਬੁੱਕ ਮੁਫਤ ਦਿੰਦਾ ਸੀ। ਇਸ ਤੋਂ ਬਾਅਦ ਗਿਣਤੀ 10 ਪੰਨਿਆਂ 'ਤੇ ਆ ਗਈ ਹੈ। ਹੁਣ ਗਾਹਕਾਂ ਨੂੰ 10 ਮੁਫਤ ਪੰਨਿਆਂ ਤੋਂ ਬਾਅਦ ਨਵੀਂ ਚੈੱਕ ਬੁੱਕ ਜਾਰੀ ਕਰਨ ਲਈ ਵੀ ਫੀਸ ਦੇਣੀ ਪਏਗੀ।
Published by: Gurwinder Singh
First published: June 29, 2021, 5:49 PM IST
ਹੋਰ ਪੜ੍ਹੋ
ਅਗਲੀ ਖ਼ਬਰ