HOME » NEWS » Life

SBI Apprentice Recruitment 2020: ਐਸਬੀਆਈ ਬੈਂਕ ਦੀ 8500 ਅਸਾਮੀਆਂ ਦੀ ਭਰਤੀ ਲਈ ਇੰਝ ਕਰੋ ਅਪਲਾਈ

News18 Punjabi | News18 Punjab
Updated: November 20, 2020, 1:39 PM IST
share image
SBI Apprentice Recruitment 2020: ਐਸਬੀਆਈ ਬੈਂਕ ਦੀ 8500 ਅਸਾਮੀਆਂ ਦੀ ਭਰਤੀ ਲਈ ਇੰਝ ਕਰੋ ਅਪਲਾਈ
ਐਸਬੀਆਈ ਬੈਂਕ ਦੀ 8500 ਅਸਾਮੀਆਂ ਦੀ ਭਰਤੀ ਲਈ ਇੰਝ ਕਰੋ ਅਪਲਾਈ

SBI Apprentice Recruitment 2020: ਸਟੇਟ ਬੈਂਕ ਆਫ਼ ਇੰਡੀਆ ਨੇ ਗ੍ਰੈਜੂਏਟ ਨੌਜਵਾਨਾਂ ਲਈ ਅਪ੍ਰੈਂਟਿਸ ਪੋਸਟਾਂ ਦੀ ਭਰਤੀ ਕਰਨੀ ਹੈ। ਇਹ ਭਰਤੀ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ ਸ਼ਾਖਾਵਾਂ ਲਈ ਕੀਤੀ ਜਾਣੀ ਹੈ।

  • Share this:
  • Facebook share img
  • Twitter share img
  • Linkedin share img
SBI Apprentice Recruitment 2020: ਸਟੇਟ ਬੈਂਕ ਆਫ਼ ਇੰਡੀਆ ਨੇ ਗ੍ਰੈਜੂਏਟ ਨੌਜਵਾਨਾਂ ਲਈ ਅਪ੍ਰੈਂਟਿਸ ਪੋਸਟਾਂ ਦੀ ਭਰਤੀ ਕਰਨੀ ਹੈ। ਇਹ ਭਰਤੀ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ ਸ਼ਾਖਾਵਾਂ ਲਈ ਕੀਤੀ ਜਾਣੀ ਹੈ। 8500 ਅਪ੍ਰੈਂਟਿਸ ਅਸਾਮੀਆਂ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ 20 ਨਵੰਬਰ ਤੋਂ ਸ਼ੁਰੂ ਕੀਤੀ ਗਈ ਹੈ। ਚਾਹਵਾਨ ਅਤੇ ਯੋਗ ਉਮੀਦਵਾਰ ਨਿਰਧਾਰਤ ਮਿਤੀ ਤੱਕ ਅਧਿਕਾਰਤ ਵੈਬਸਾਈਟ sbi.co.in ਤੇ ਜਾ ਕੇ ਬਿਨੈ ਕਰ ਸਕਦੇ ਹਨ। ਐਸਬੀਆਈ ਅਪ੍ਰੈਂਟਿਸ ਲਈ ਬਿਨੈ ਕਰਨ ਦੀ ਆਖਰੀ ਤਾਰੀਖ 10 ਦਸੰਬਰ 2020 ਹੈ।

ਵਿਦਿਅਕ ਯੋਗਤਾ

ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਉੱਚ ਸਿੱਖਿਆ ਸੰਸਥਾ ਤੋਂ ਗ੍ਰੈਜੂਏਸ਼ਨ ਪਾਸ ਹੋਵੇ।
ਉਮਰ ਹੱਦ -

ਉਮੀਦਵਾਰ ਦੀ ਉਮਰ 20 ਸਾਲ ਤੋਂ ਘੱਟ ਨਹੀਂ ਅਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਉਮਰ ਹੱਦ ਨੂੰ 31 ਅਕਤੂਬਰ 2020 ਤੋਂ ਗਿਣਿਆ ਜਾਵੇਗਾ। ਹਾਲਾਂਕਿ, ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਹੱਦ ਵਿਚ ਢਿੱਲ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

 ਚੋਣ ਪ੍ਰਕਿਰਿਆ

ਐਸਬੀਆਈ ਅਪ੍ਰੈਂਟਿਸ ਭਰਤੀ 2020 'ਤੇ ਉਮੀਦਵਾਰਾਂ ਦੀ ਦੀ ਚੋਣ ਆਨਲਾਈਨ ਲਿਖਤ ਪ੍ਰੀਖਿਆ ਅਤੇ ਸਥਾਨਕ ਭਾਸ਼ਾ ਦੀ ਪ੍ਰੀਖਿਆ ਦੇ ਅਧਾਰ 'ਤੇ ਕੀਤੀ ਜਾਵੇਗੀ। ਆਨਲਾਈਨ ਲਿਖਤੀ ਟੈਸਟ ਦਾ ਪਹਿਲਾ ਪੜਾਅ ਜਨਵਰੀ 2021 ਵਿੱਚ ਹੋਵੇਗਾ, ਜਿਸ ਵਿਚ ਜਨਰਲ/ ਵਿੱਤੀ ਜਾਗਰੂਕਤਾ, ਜਨਰਲ ਇੰਗਲਿਸ਼, ਕੁਆਂਟਿਵੇਟਿਵ ਐਪਟੀਟਿਊਡ (Quantitative Aptitude) ਅਤੇ ਤਰਕਸ਼ੀਲਤਾ ਅਤੇ ਕੰਪਿਊਟਰ ਐਪਟੀਟਿਊਡ (Reasoning Ability & Computer Aptitude) ਵਿਸ਼ਿਆਂ ਦੇ ਕੁਲ 100 ਪ੍ਰਸ਼ਨਾਂ ਹੋਣਗੇ। ਪ੍ਰੀਖਿਆ ਦੀ ਮਿਆਦ 1 ਘੰਟਾ ਹੋਵੇਗੀ ਅਤੇ ਕੁਲ ਨਿਰਧਾਰਤ ਅੰਕ 100 ਹਨ। ਲਿਖਤੀ ਪ੍ਰੀਖਿਆ ਵਿਚ 0.25 ਨੈਗਟਿਵ ਮਾਰਕਿੰਗ ਵੀ ਹੈ। ਲਿਖਤੀ ਇਮਤਿਹਾਨ ਵਿਚ ਸਫਲ ਐਲਾਨੇ ਉਮੀਦਵਾਰਾਂ ਨੂੰ ਸਥਾਨਕ ਭਾਸ਼ਾ ਦੀ ਪ੍ਰੀਖਿਆ ਲਈ ਬੁਲਾਇਆ ਜਾਵੇਗਾ।

Training Duration And Stipend

ਐਸਬੀਆਈ ਅਪ੍ਰੈਂਟਿਸ ਭਰਤੀ 2020 ਚੋਣ ਪ੍ਰਕਿਰਿਆ ਦੁਆਰਾ ਚੁਣੇ ਗਏ ਉਮੀਦਵਾਰਾਂ ਨੂੰ ਸਬੰਧਤ ਰਾਜ ਅਤੇ ਜ਼ਿਲ੍ਹਾ ਸ਼ਾਖਾਵਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਅਪ੍ਰੈਂਟਿਸ ਦੀ ਮਿਆਦ 3 ਸਾਲ ਹੋਵੇਗੀ। ਅਪ੍ਰੈਂਟਿਸ ਦੌਰਾਨ ਸਿਖਿਆਰਥੀਆਂ ਨੂੰ ਪਹਿਲੇ ਸਾਲ ਦੌਰਾਨ 15,000 ਰੁਪਏ ਪ੍ਰਤੀ ਮਹੀਨਾ, ਦੂਜੇ ਸਾਲ ਵਿੱਚ 16500 ਰੁਪਏ ਅਤੇ ਤੀਜੇ ਸਾਲ ਵਿੱਚ 19000 ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ।
Published by: Ashish Sharma
First published: November 20, 2020, 1:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading