HOME » NEWS » Life

SBI Recruitment 2021: SBI ਵਿਚ 6 ਹਜ਼ਾਰ ਤੋਂ ਵੱਧ ਨੌਕਰੀਆਂ, ਤੁਰਤ ਕਰੋ ਅਪਲਾਈ

News18 Punjabi | News18 Punjab
Updated: July 6, 2021, 11:43 AM IST
share image
SBI Recruitment 2021: SBI ਵਿਚ 6 ਹਜ਼ਾਰ ਤੋਂ ਵੱਧ ਨੌਕਰੀਆਂ, ਤੁਰਤ ਕਰੋ ਅਪਲਾਈ
SBI Recruitment 2021: SBI ਵਿਚ 6 ਹਜ਼ਾਰ ਤੋਂ ਵੱਧ ਨੌਕਰੀਆਂ, ਤੁਰਤ ਕਰੋ ਅਪਲਾਈ

  • Share this:
  • Facebook share img
  • Twitter share img
  • Linkedin share img
ਬੈਂਕਿੰਗ ਸੈਕਟਰ ਵਿੱਚ ਨੌਕਰੀ ਲੱਭ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਅਪ੍ਰੈਂਟਿਸ ਭਰਤੀ 2021 (apprentice recruitment) ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਤਹਿਤ ਕੁਲ 6100 ਅਸਾਮੀਆਂ ਦੀ ਭਰਤੀ ਕੀਤੀ ਜਾਏਗੀ। ਐਸਬੀਆਈ ਅਪ੍ਰੈਂਟਿਸ ਭਰਤੀ 2021 ਲਈ ਅਰਜ਼ੀ ਪ੍ਰਕਿਰਿਆ ਅੱਜ ਯਾਨੀ 6 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ।

ਉਮੀਦਵਾਰ ਐਸਬੀਆਈ ਦੀ ਵੈਬਸਾਈਟ https://bank.sbi/web/careers, https://www.sbi.co.in/ Career ਜਾਂ ਨੈਸ਼ਨਲ ਅਪ੍ਰੈਂਟਿਸਸ਼ਿਪ ਪੋਰਟਲ ਵੈਬਸਾਈਟ https://apprenticeshipindia.org/  ਉਤੇ ਜਾ ਕੇ ਬਿਨੈ ਕਰ ਸਕਦੇ ਹਨ।

ਅਪ੍ਰੈਂਟਿਸ ਲਈ  ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੁਆਰਾ ਕੀਤੀ ਜਾਏਗੀ। ਇਹ ਅਗਸਤ ਵਿੱਚ ਆਯੋਜਿਤ ਕੀਤਾ ਜਾਵੇਗੀ। ਐਸਬੀਆਈ ਦੀ ਨੋਟੀਫਿਕੇਸ਼ਨ ਦੇ ਅਨੁਸਾਰ ਅਪ੍ਰੈਂਟਿਸ ਅਸਾਮੀਆਂ ਲਈ ਉਮੀਦਵਾਰ ਨੂੰ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਹੋਣਾ ਚਾਹੀਦਾ ਹੈ। ਅਪ੍ਰੈਂਟਿਸਸ਼ਿਪ ਪੋਸਟਾਂ 'ਤੇ ਇਹ ਭਰਤੀਆਂ ਬਹੁਤ ਸਾਰੇ ਰਾਜਾਂ ਅਤੇ ਵੱਖ ਵੱਖ ਭਾਸ਼ਾਵਾਂ ਲਈ ਹਨ।
ਉਮਰ ਹੱਦ - ਉਮੀਦਵਾਰ ਦੀ ਘੱਟੋ ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਦਾ ਜਨਮ 1 ਨਵੰਬਰ 1992 ਤੋਂ 31 ਅਕਤੂਬਰ 2020 ਦੇ ਵਿਚਕਾਰ ਹੋਣਾ ਚਾਹੀਦਾ ਹੈ।

ਨੌਕਰੀ ਦੇ ਵੇਰਵੇ..

ਗੁਜਰਾਤ- 800, ਆਂਧਰਾ ਪ੍ਰਦੇਸ਼- 100, ਕਰਨਾਟਕ -200, ਮੱਧ ਪ੍ਰਦੇਸ਼- 75, ਛੱਤੀਸਗੜ੍ਹ- 75, ਪੱਛਮੀ ਬੰਗਾਲ- 715, ਸਿੱਕਮ- 25, ਅੰਡੇਮਾਨ ਅਤੇ ਨਿਕੋਬਾਰ- 10, ਹਿਮਾਚਲ ਪ੍ਰਦੇਸ਼- 200, ਯੂਟੀ ਚੰਡੀਗੜ੍ਹ- 25, ਜੰਮੂ ਅਤੇ ਕਸ਼ਮੀਰ - 100, ਲੱਦਾਖ- 10, ਹਰਿਆਣਾ- 150, ਪੰਜਾਬ- 365, ਤਾਮਿਲਨਾਡੂ- 90, ਪੋਂਡੀਚੇਰੀ- 10, ਉਤਰਾਖੰਡ- 125, ਤੇਲੰਗਾਨਾ- 125, ਰਾਜਸਥਾਨ- 650, ਕੇਰਲ- 75, ਉੱਤਰ ਪ੍ਰਦੇਸ਼ -875, ਮਹਾਰਾਸ਼ਟਰ- 375, ਗੋਆ - 50, ਅਰੁਣਾਚਲ ਪ੍ਰਦੇਸ਼ - 20, ਅਸਾਮ - 250, ਮਨੀਪੁਰ - 20, ਮੇਘਾਲਿਆ - 50, ਮਿਜੋਰਮ - 20, ਨਾਗਾਲੈਂਡ - 20, ਤ੍ਰਿਪੁਰਾ - 20, ਬਿਹਾਰ - 50, ਝਾਰਖੰਡ - 25।
Published by: Gurwinder Singh
First published: July 6, 2021, 11:33 AM IST
ਹੋਰ ਪੜ੍ਹੋ
ਅਗਲੀ ਖ਼ਬਰ