Home /News /lifestyle /

SBI ATM ਇੱਕ ਕਾਲ ਨਾਲ ਕਰ ਸਕਦੇ ਹੋ ਬਲਾਕ, ਜਾਣੋ ਕੀ ਹੈ ਪ੍ਰਕਿਰਿਆ

SBI ATM ਇੱਕ ਕਾਲ ਨਾਲ ਕਰ ਸਕਦੇ ਹੋ ਬਲਾਕ, ਜਾਣੋ ਕੀ ਹੈ ਪ੍ਰਕਿਰਿਆ

SBI ATM ਇੱਕ ਕਾਲ ਨਾਲ ਕਰ ਸਕਦੇ ਹੋ ਬਲਾਕ, ਜਾਣੋ ਕੀ ਹੈ ਪ੍ਰਕਿਰਿਆ

SBI ATM ਇੱਕ ਕਾਲ ਨਾਲ ਕਰ ਸਕਦੇ ਹੋ ਬਲਾਕ, ਜਾਣੋ ਕੀ ਹੈ ਪ੍ਰਕਿਰਿਆ

ਜੇਕਰ ਤੁਸੀਂ ਵੀ SBI (ਸਟੇਟ ਬੈਂਕ ਆਫ ਇੰਡੀਆ) ਦੇ ਗਾਹਕ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਦੇਸ਼ ਦੇ ਇਸ ਸਭ ਤੋਂ ਵੱਡੇ ਬੈਂਕ ਨੇ ਆਪਣੇ ਗਾਹਕਾਂ ਲਈ ਦੋ ਟੋਲ ਫ੍ਰੀ (SBI Toll Free No.) ਨੰਬਰ ਜਾਰੀ ਕੀਤੇ ਹਨ।ਇਨ੍ਹਾਂ ਦੀ ਮਦਦ ਨਾਲ ਹੁਣ ਗਾਹਕਾਂ ਦਾ ਬੈਂਕ ਨਾਲ ਜੁੜਿਆ ਕੰਮ ਸਿਰਫ ਇਕ ਫੋਨ ਕਾਲ 'ਤੇ ਹੀ ਹੋਵੇਗਾ ਅਤੇ ਗਾਹਕਾਂ ਨੂੰ ਬੈਂਕ ਦੇ ਚੱਕਰ ਨਹੀਂ ਲਗਾਉਣੇ ਪੈਣਗੇ। SBI ਦੁਆਰਾ ਜਾਰੀ ਕੀਤੇ ਗਏ ਦੋਵੇਂ ਨੰਬਰ ਗਾਹਕਾਂ ਦੀ ਸੇਵਾ ਲਈ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤੇ ਦਿਨ ਉਪਲਬਧ ਹੋਣਗੇ।

ਹੋਰ ਪੜ੍ਹੋ ...
  • Share this:

ਖਾਸ ਗੱਲ ਇਹ ਹੈ ਕਿ ਜਿਹੜੇ ਗਾਹਕ ਸਮਾਰਟਫੋਨ ਦੀ ਵਰਤੋਂ ਨਹੀਂ ਕਰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਟੋਲ ਫ੍ਰੀ ਨੰਬਰਾਂ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲੇਗਾ। ਉਹ ਆਸਾਨੀ ਨਾਲ ਕਾਲ ਕਰਕੇ ਆਪਣੇ ਖਾਤੇ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇੰਟਰਨੈੱਟ ਯੂਜ਼ਰਸ ਐਪ ਰਾਹੀਂ ਵੀ ਕਈ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ ਇਹ ਸੇਵਾ ਸਾਰੇ ਗਾਹਕਾਂ ਲਈ ਹੈ, ਭਾਵੇਂ ਕੋਈ ਇੰਟਰਨੈਟ ਨਾਲ ਸਮਾਰਟਫੋਨ ਦੀ ਵਰਤੋਂ ਕਰਦਾ ਹੈ ਜਾਂ ਨਹੀਂ। SBI ਨੇ ਟਵੀਟ ਕਰਕੇ 2 ਨੰਬਰ 18001234 ਅਤੇ 18002100 ਜਾਰੀ ਕੀਤੇ ਹਨ। ਗਾਹਕ ਇਨ੍ਹਾਂ ਨੰਬਰਾਂ 'ਤੇ ਕਾਲ ਕਰਕੇ 5 ਤਰ੍ਹਾਂ ਦੀਆਂ ਬੈਂਕਿੰਗ ਸੁਵਿਧਾਵਾਂ ਦਾ ਲਾਭ ਲੈ ਸਕਣਗੇ।

ਮਿਲਣਗੀਆਂ ਇਹ ਸਹੂਲਤਾਂ

1. SBI ਦੇ ਟੋਲ ਫ੍ਰੀ ਨੰਬਰਾਂ 'ਤੇ ਕਾਲ ਕਰਕੇ, ਗਾਹਕ ਆਪਣੇ ਖਾਤੇ ਦੇ ਬੈਲੇਂਸ ਅਤੇ ਆਖਰੀ 5 ਟ੍ਰਾਂਜੈਕਸ਼ਨਾਂ ਦੇ ਵੇਰਵੇ ਪ੍ਰਾਪਤ ਕਰ ਸਕਦੇ ਹਨ।
2. ਗਾਹਕ ਆਪਣੇ ਏਟੀਐਮ ਕਾਰਡ ਬਲਾਕ (ATM Card Block) ਅਤੇ ਨਵੇਂ ਕਾਰਡ ਦੀ ਸਟੇਟਸ ਬਾਰੇ ਜਾਣਨ ਲਈ ਇਨ੍ਹਾਂ ਨੰਬਰਾਂ 'ਤੇ ਕਾਲ ਕਰ ਸਕਦੇ ਹਨ।
3. ਤੁਸੀਂ ਇਨ੍ਹਾਂ ਨੰਬਰਾਂ 'ਤੇ ਕਾਲ ਕਰਕੇ ਚੈੱਕ ਦੀ ਡਿਸਪੈਚ ਸਟੇਟਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇੱਥੇ ਗਾਹਕ ਟੀਡੀਐਸ ਕਟੌਤੀ (TDS Deduction) ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਈ-ਮੇਲ ਰਾਹੀਂ ਇੰਟਰੇਸ੍ਟ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹਨ।
4. ਟੋਲ ਫ੍ਰੀ ਨੰਬਰ ਰਾਹੀਂ ਪੁਰਾਣੇ ਏਟੀਐਮ ਦੇ ਬਲਾਕ ਹੋਣ ਤੋਂ ਬਾਅਦ ਗਾਹਕ ਨਵੇਂ ਏਟੀਐਮ ਲਈ ਵੀ ਅਪਲਾਈ ਕਰ ਸਕਦੇ ਹਨ।

ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈSBI
ਲਾਈਵ ਮਿੰਟ ਦੀ ਇੱਕ ਰਿਪੋਰਟ ਦੇ ਅਨੁਸਾਰ, ਸਟੇਟ ਬੈਂਕ ਆਫ ਇੰਡੀਆ ਅਸਸੇਟ੍ਸ (Assets), ਡਿਪਾਜਿਤਸ (Deposits), ਬਰੈਂਚੇਸ (Branches), ਗਾਹਕਾਂ (Customers) ਅਤੇ ਗਾਹਕਾਂ ਦੇ ਮਾਮਲੇ ਵਿੱਚ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ। ਐਸਬੀਆਈ ਸਭ ਤੋਂ ਵੱਡਾ ਰਿਣਦਾਤਾ ਵੀ ਹੈ ਅਤੇ ਇਸ ਤੋਂ ਲਗਭਗ 30 ਲੱਖ ਗਾਹਕਾਂ ਨੇ ਹੋਮ ਲੋਨ ਲਿਆ ਹੈ।

SBI ਦਾ ਹੋਮ ਲੋਨ ਪੋਰਟਫੋਲੀਓ 5.62 ਲੱਖ ਕਰੋੜ ਰੁਪਏ ਹੈ। ਐਸਬੀਆਈ ਦੀ ਹੋਮ ਲੋਨ ਵਿੱਚ 35.3 ਫੀਸਦੀ ਅਤੇ ਆਟੋ ਲੋਨ ਵਿੱਚ 23.7 ਫੀਸਦੀ ਦੀ ਮਾਰਕੀਟ ਹਿੱਸੇਦਾਰੀ ਹੈ। SBI ਦੀਆਂ ਦੇਸ਼ ਭਰ ਵਿੱਚ 22,266 ਸ਼ਾਖਾਵਾਂ ਅਤੇ 65,030 ATM ਹਨ। 10 ਕਰੋੜ ਲੋਕ ਐਸਬੀਆਈ ਦੀ ਇੰਟਰਨੈਟ ਬੈਂਕਿੰਗ ਸੇਵਾ ਦਾ ਲਾਭ ਲੈਂਦੇ ਹਨ ਅਤੇ 48 ਮਿਲੀਅਨ ਲੋਕ ਮੋਬਾਈਲ ਬੈਂਕਿੰਗ ਸੇਵਾ ਦਾ ਲਾਭ ਲੈਂਦੇ ਹਨ।
Published by:rupinderkaursab
First published:

Tags: ATM, Business, Card, Tips

ਅਗਲੀ ਖਬਰ