Home /News /lifestyle /

SBI ਦਾ ਕਾਰਡ ਹੋ ਗਿਆ ਹੈ ਗੁੰਮ, ਤਾਂ ਘਰ ਬੈਠੇ ਕਰਵਾਓ ਬਲੌਕ, ਜਾਣੋ ਤਰੀਕਾ

SBI ਦਾ ਕਾਰਡ ਹੋ ਗਿਆ ਹੈ ਗੁੰਮ, ਤਾਂ ਘਰ ਬੈਠੇ ਕਰਵਾਓ ਬਲੌਕ, ਜਾਣੋ ਤਰੀਕਾ

SBI ਦਾ ਕਾਰਡ ਹੋ ਗਿਆ ਹੈ ਗੁੰਮ, ਤਾਂ ਘਰ ਬੈਠੇ ਕਰਵਾਓ ਬਲੌਕ, ਜਾਣੋ ਤਰੀਕਾ

SBI ਦਾ ਕਾਰਡ ਹੋ ਗਿਆ ਹੈ ਗੁੰਮ, ਤਾਂ ਘਰ ਬੈਠੇ ਕਰਵਾਓ ਬਲੌਕ, ਜਾਣੋ ਤਰੀਕਾ

ਨਵੀਂ ਦਿੱਲੀ : ਨੋਟਬੰਦੀ ਤੋਂ ਲੈ ਕੇ ਹੁਣ ਤੱਕ ਭਾਰਤ ਵਿੱਚ ਡਿਜੀਟਲ ਭੁਗਤਾਨ ਦੀ ਵਰਤੋਂ ਵਧੀ ਹੈ। ਲੋਕਾਂ ਨੇ ਹੌਲੀ ਹੌਲੀ ਕੈਸ਼ਲੈੱਸ ਹੋਣਾ ਸ਼ੁਰੂ ਕਰ ਦਿੱਤਾ ਹੈ, ਹਰ ਕੋਈ ਯੂਪੀਆਈ ਜਾਂ ਹੋਰ ਵਾਧਿਅਮਾਂ ਰਾਹੀਂ ਭੁਗਤਾਨ ਕਰ ਰਿਹਾ ਹੈ, ਭਾਵੇਂ ਉਹ ਸ਼ੋਪਿੰਗ ਕਰ ਰਿਹਾ ਹੋਵੇ ਜਾਂ ਪੈਟਰੋਲ ਭਰਵਾ ਰਿਹਾ ਹੋਵੇ, ਹਰ ਥਾਂ ਉੱਤੇ ਡਿਜੀਟਲ ਭੁਗਤਾਨ ਦਾ ਕੋਈ ਨਾ ਕੋਈ ਵਿਕਲਪ ਮਿਲ ਹੀ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਦੇਸ਼ ਦੇ ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਕਸਬਿਆਂ ਵਿੱਚ ਵੀ ਕ੍ਰੈਡਿਟ ਕਾਰਡ ਦਾ ਰੁਝਾਨ ਵਧਿਆ ਹੈ। ਜੇਕਰ ਅਚਾਨਕ ਤੁਹਾਡਾ SBI ਕ੍ਰੈਡਿਟ ਕਾਰਡ ਗੁਆਚ ਜਾਂਦਾ ਹੈ, ਤਾਂ ਤੁਹਾਡੇ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ। ਸੰਪਰਕ ਰਹਿਤ ਤਕਨਾਲੋਜੀ ਵਾਲੇ ਕਾਰਡਾਂ ਲਈ ਪਿੰਨ ਦੀ ਵੀ ਲੋੜ ਨਹੀਂ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ SBI ਕਾਰਡ ਨੂੰ ਬਲਾਕ ਕਰਨ ਦੀ ਪ੍ਰਕਿਰਿਆ ਜਾਣਨੀ ਚਾਹੀਦੀ ਹੈ। ਤੁਸੀਂ SBI ਕਾਰਡ ਨੂੰ ਕਈ ਤਰੀਕਿਆਂ ਨਾਲ ਬਲਾਕ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀਂ ਐਸਬੀਆਈ ਕਾਰਡ (SBI Card) ਨੂੰ ਐਸਐਮਐਸ ਰਾਹੀਂ ਵੀ ਬਲਾਕ ਕਰ ਸਕਦੇ ਹੋ।

ਐਸਬੀਆਈ ਕਾਰਡ (SBI Card)​ਨੂੰ ਐਸਐਮਐਸ ਦੁਆਰਾ ਕਿਵੇਂ ਬਲੌਕ ਕਰਨਾ ਹੈ : ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਬੈਂਕ ਨੂੰ ਇੱਕ ਸਧਾਰਨ SMS ਭੇਜ ਕੇ ਵੀ ਆਪਣੇ SBI ਕਾਰਡ ਨੂੰ ਬਲਾਕ ਕਰ ਸਕਦੇ ਹੋ? ਇਹ ਮੈਸੇਜ ਭੇਜਣਾ ਬਹੁਤ ਆਸਾਨ ਹੈ, ਇਸ ਦਾ ਫਾਰਮੈਟ ਕਾਫੀ ਆਸਾਨ ਹੈ - ਆਪਣੇ ਕਾਰਡ ਨੂੰ ਬਲਾਕ ਕਰਨ ਲਈ, BLOCK XXXX ਨੂੰ 5676791 'ਤੇ ਭੇਜੋ। ਇੱਥੇ XXXX ਤੁਹਾਡੇ ਕਾਰਡ ਨੰਬਰ ਦੇ ਆਖਰੀ 4 ਅੰਕ ਹਨ। ਕ੍ਰੈਡਿਟ ਕਾਰਡ ਨਾਲ ਰਜਿਸਟਰ ਕੀਤੇ ਮੋਬਾਈਲ ਨੰਬਰ ਤੋਂ SMS ਭੇਜਣਾ ਯਕੀਨੀ ਬਣਾਓ, ਤਾਂ ਹੀ ਤੁਹਾਡਾ ਕਾਰਡ ਬਲੌਕ ਹੋ ਸਕੇਗਾ।

ਸੰਪਰਕ ਰਹਿਤ ਕਾਰਡ ਨਾਲ 5000 ਰੁਪਏ ਤੱਕ ਦੇ ਭੁਗਤਾਨ ਲਈ ਪਿੰਨ ਜ਼ਰੂਰੀ ਨਹੀਂ ਹੁੰਦੀ ਹੈ : ਦੱਸ ਦੇਈਏ ਕਿ ਸੰਪਰਕ ਰਹਿਤ ਟੈਕਨਾਲੋਜੀ (ਕਾਂਟੈਕਟਲੈੱਸ) ਨਾਲ ਲੈਸ ਕਾਰਡ 'ਟੈਪ ਐਂਡ ਪੇ' ਦੀ ਸਹੂਲਤ ਵੀ ਦਿੰਦਾ ਹੈ, ਯਾਨੀ ਕਾਰਡ ਨੂੰ ਸਵਾਈਪ ਕੀਤੇ ਬਿਨਾਂ POS ਮਸ਼ੀਨ 'ਤੇ ਟੈਪ ਕਰ ਕੇ ਭੁਗਤਾਨ ਕੀਤਾ ਜਾ ਸਕਦਾ ਹੈ। ਤੁਸੀਂ ਪਿੰਨ ਦਰਜ ਕੀਤੇ ਬਿਨਾਂ ਸੰਪਰਕ ਰਹਿਤ ਕਾਰਡ ਨਾਲ 5000 ਰੁਪਏ ਤੱਕ ਦਾ ਭੁਗਤਾਨ ਕਰ ਸਕਦੇ ਹੋ। ਇਸ ਹਿਸਾਬ ਨਾਲ ਵੇਖਿਆ ਜਾਵੇ ਤਾਂ ਤੁਹਾਡਾ ਕਾਰਡ ਗੁਆਚ ਜਾਣ ਉੱਤੇ ਤੁਹਾਨੂੰ ਤੁਰੰਤ ਕਾਰਵਾਈ ਕਰਦੇ ਹੋਏ ਇਸ ਨੂੰ ਬਲੌਕ ਕਰਵਾ ਦੇਣਾ ਚਾਹੀਦਾ ਹੈ।
Published by:rupinderkaursab
First published:

Tags: Bank, Block, Business, Credit Card, SBI

ਅਗਲੀ ਖਬਰ