• Home
  • »
  • News
  • »
  • lifestyle
  • »
  • SBI CHANGES ATM WITHDRAWAL RULES IMPOSES FINE FOR NOT FOLLOWING RULES AS

ਬਦਲ ਗਏ ਹਨ SBI ATM ਤੋਂ ਪੈਸੇ ਕੱਢਣ ਦੇ ਨਿਯਮ, ਹੁਣ ਅਜਿਹਾ ਕਰਨ ਉੱਤੇ ਲੱਗੇਗਾ ਜੁਰਮਾਨਾ

SBI ATM withdrawal rules: ਭਾਰਤੀ ਸਟੇਟ ਬੈਂਕ (SBI) ਨੇ 1 ਜੁਲਾਈ 2020 ਤੋਂ ਏ ਟੀ ਐਮ ਵਿੱਚੋਂ ਨਕਦ ਨਿਕਾਸੀ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਵੇਂ ਨਿਯਮ ਦੇ ਮੁਤਾਬਿਕ ਖਾਤੇ ਵਿੱਚ ਬੈਲ਼ਂਸ ਨਾ ਹੋਣ ਦੀ ਹਾਲਤ ਵਿੱਚ ਜੇਕਰ ਟਰਾਂਜੈਕਸ਼ਨ ਫੇਲ ਹੋ ਜਾਂਦੀ ਹੈ ਤਾਂ ਬੈਂਕ ਖਾਤਾ ਧਾਰਕਾਂ ਨੂੰ 20 ਰੁਪਏ ਸ਼ੁਲਕ ਦੇ ਨਾਲ ਜੀ ਐਸ ਟੀ ਵਸੂਲੇਗਾ।

ਬਦਲ ਗਏ ਹਨ SBI ATM ਤੋਂ ਪੈਸੇ ਕੱਢਣ ਦੇ ਨਿਯਮ, ਹੁਣ ਅਜਿਹਾ ਕਰਨ ਉੱਤੇ ਲੱਗੇਗਾ ਜੁਰਮਾਨਾ

  • Share this:
    ਭਾਰਤੀ ਸਟੇਟ ਬੈਂਕ (SBI) ਨੇ 1 ਜੁਲਾਈ ਤੋਂ ਆਪਣੇ ਏ ਟੀ ਐਮ ਨਿਕਾਸੀ ਨਿਯਮਾਂ (ATM Withdrawal Rules) ਵਿੱਚ ਬਦਲਾਅ ਕੀਤਾ ਹੈ। ਜੇਕਰ ਇਹਨਾਂ ਨਿਯਮਾਂ ਦਾ ਪਾਲਨ ਨਹੀਂ ਕੀਤਾ ਗਿਆ ਤਾਂ ਗਾਹਕਾਂ ਉੱਤੇ ਜੁਰਮਾਨਾ ਲੱਗੇਗਾ। ਭਾਰਤੀ ਸਟੇਟ ਬੈਂਕ (SBI) ਦੀ ਆਧਿਕਾਰਿਕ ਵੈੱਬਸਾਈਟ sbi.co.in ਉੱਤੇ ਉਪਲਬਧ ਜਾਣਕਾਰੀ ਦੇ ਮੁਤਾਬਿਕ, SBI ਮੈਟਰੋ ਸ਼ਹਿਰਾਂ ਵਿੱਚ ਆਪਣੇ ਬੱਚਤ ਖਾਤਾ ਧਾਰਕਾਂ (Saving Account Holders) ਨੂੰ ਏ ਟੀ ਐਮ ਤੋਂ ਇੱਕ ਮਹੀਨੇ ਵਿੱਚ 8 ਮੁਫ਼ਤ ਲੈਣ-ਦੇਣ ਕਰਨ ਦੀ ਆਗਿਆ ਦਿੰਦਾ ਹੈ। ਮੁਫ਼ਤ ਟਰਾਂਜੈਕਸ਼ਨ ਦੀ ਲਿਮਿਟ ਪਾਰ ਕਰਨ ਉੱਤੇ ਗਾਹਕਾਂ ਨੂੰ ਹਰ ਇੱਕ ਲੈਣ-ਦੇਣ ਉੱਤੇ ਚਾਰਜ ਲਿਆ ਜਾਂਦਾ ਹੈ।
    SBI ਇੱਕ ਮਹੀਨੇ ਵਿੱਚ ਆਪਣੇ ਬੱਚਤ ਖਾਤਾ ਧਾਰਕਾਂ ਨੂੰ 8 ਮੁਫ਼ਤ ਲੈਣ ਦੇਣ ਦੀ ਆਗਿਆ ਦਿੰਦਾ ਹੈ।ਇਹਨਾਂ ਵਿੱਚ 5 ਐਸ ਬੀ ਆਈ ਏ ਟੀ ਐਮ ਅਤੇ ਕਿਸੇ ਹੋਰ ਬੈਂਕ ਦੇ 3 ਏ ਟੀ ਐਮ ਤੋਂ ਮੁਫ਼ਤ ਲੈਣ ਦੇਣ ਸ਼ਾਮਿਲ ਹੈ। ਗੈਰ-ਮੈਟਰੋ ਸ਼ਹਿਰਾਂ ਵਿੱਚ 10 ਮੁਫ਼ਤ ਏ ਟੀ ਐਮ ਲੈਣ-ਦੇਣ ਹੁੰਦੇ ਹਨ ।ਜਿਸ ਵਿੱਚ 5 ਲੈਣ ਦੇਣ ਐਸ ਬੀ ਆਈ ਤੋਂ ਕੀਤੇ ਜਾ ਸਕਦੇ ਹਨ। ਬੈਂਕ ਖਾਤੇ ਵਿੱਚ 1 , 00000 ਰੁਪਏ ਤੋਂ ਜ਼ਿਆਦਾ ਦਾ ਔਸਤ ਮਾਸਿਕ ਬੈਲ਼ਂਸ ਕਰਨ ਵਾਲੇ ਬੱਚਤ ਖਾਤਾ ਧਾਰਕਾਂ ਨੂੰ ਸਟੇਟ ਬੈਂਕ ਗਰੁੱਪ (SBG) ਅਤੇ ਹੋਰ ਬੈਂਕਾਂ ਦੇ ਏ ਟੀ ਐਮ ਵਿੱਚ ਬੇਹੱਦ ਲੈਣ ਦੇਣ ਦੀ ਸਹੂਲਤ ਦਿੰਦੀ ਹੈ।ਖਾਤੇ ਵਿੱਚ ਜ਼ਿਆਦਾ ਬੈਲੰਸ ਨਾ ਹੋਣ ਦੀ ਹਾਲਤ ਵਿੱਚ ਜੇਕਰ ਟਰਾਂਜੈਕਸ਼ਨ ਫੇਲ ਹੋ ਜਾਂਦੀ ਹੈ ਤਾਂ SBI ਖਾਤਾਧਾਰਕਾਂ ਨੂੰ 20 ਰੁਪਏ ਸ਼ੁਲਕ ਦੇ ਨਾਲ ਜੀ ਐਸ ਟੀ ਵਸੂਲੇਗਾ।

    OTP ਦੇ ਨਾਲ SBI ATM ਤੋਂ ਨਕਦ ਨਿਕਾਸੀ
    ਐਸ ਬੀ ਆਈ ਨੇ ਏ ਟੀ ਐਮ ਤੋਂ 10 ਹਜ਼ਾਰ ਰੁਪਏ ਤੋਂ ਜ਼ਿਆਦਾ ਨਕਦ ਨਿਕਾਸੀ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੈ। ਹੁਣ ਜੇਕਰ ਆਪਰ ਐਸ ਬੀ ਆਈ ਦੇ ਏ ਟੀ ਐਮ ਤੋਂ 10 ਹਜ਼ਾਰ ਰੁਪਏ ਤੋਂ ਜ਼ਿਆਦਾ ਰਕਮ ਕੱਢਦੇ ਹਨ ਤਾਂ ਤੁਹਾਨੂੰ ਓ ਟੀ ਪੀ (OTP) ਦੀ ਜ਼ਰੂਰਤ ਹੋਵੇਗੀ। ਇਹ ਨਵੀਂ ਸਹੂਲਤ 1 ਜਨਵਰੀ 2020 ਤੋਂ ਲਾਗੂ ਹੋ ਗਈ ਹੈ। ਬੈਂਕ ਦੀ ਇਸ ਸਹੂਲਤ ਦੇ ਤਹਿਤ ਖਾਤਾ ਧਾਰਕਾਂ ਨੂੰ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰੇ ਦੇ 8 ਵਜੇ ਤੱਕ SBI ਦੇ ਏ ਟੀ ਐਮ ਤੋਂ ਕੈਸ਼ ਕੱਢਣੇ ਲਈ ਓ ਟੀ ਪੀ ਦੀ ਜ਼ਰੂਰਤ ਹੋਵੇਗੀ। ਬੈਂਕ ਦੀ ਇਹ ਸਹੂਲਤ ਖਾਤਾਧਾਰਕਾਂ ਨੂੰ ਸਿਰਫ਼ SBI ਦੇ ਏ ਟੀ ਐਮ ਵਿੱਚ ਮਿਲੇਗੀ। ਜੇਕਰ ਤੁਸੀਂ ਬਾਕੀ ਕਿਸੇ ਦੂਜੇ ਏ ਟੀ ਐਮ ਵਿੱਚੋਂ ਕੈਸ਼ ਕੱਢਦੇ ਹਨ ਤਾਂ ਪਹਿਲਾਂ ਦੀ ਤਰਾਂ ਆਰਾਮ ਨਾਲ ਕੱਢ ਸਕਦੇ ਹਨ। ਤੁਹਾਨੂੰ ਕਿਸੇ ਓ ਟੀ ਪੀ ਦੀ ਜ਼ਰੂਰਤ ਨਹੀਂ ਹੋਵੋਗੇ।
    Published by:Anuradha Shukla
    First published: