Home /News /lifestyle /

ਲੈਣਾ ਚਾਹੁੰਦੇ ਹੋ 'ਆਪਣਾ ਘਰ' ਤਾਂ ਇਹ ਖ਼ਬਰ ਹੈ ਤੁਹਾਡੇ ਲਈ ਬੇਹੱਦ ਖ਼ਾਸ...

ਲੈਣਾ ਚਾਹੁੰਦੇ ਹੋ 'ਆਪਣਾ ਘਰ' ਤਾਂ ਇਹ ਖ਼ਬਰ ਹੈ ਤੁਹਾਡੇ ਲਈ ਬੇਹੱਦ ਖ਼ਾਸ...

 • Share this:
  ਹਰ ਮਨੁੱਖ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਦੇ ਕੋਲ ਆਪਣਾ ਘਰ ਹੋਵੇ ਅਤੇ ਉਹ ਇੱਕ ਖੁਸ਼ਹਾਲ ਜੀਵਨ ਬਤੀਤ ਕਰੇ। ਪਰ ਕਈ ਵਾਰ ਆਰਥਿਕ ਰੂਪ ਨਾਲ ਮਜ਼ਬੂਤ ਨਾ ਹੋਣ ਕਰਕੇ ਜਾਂ ਫਿਰ ਲੋੜੀਂਦੇ ਪੈਸੇ ਜਾਂ ਫਿਰ ਕਿਸੀ ਨਾ ਕਿਸੀ ਸਮੱਸਿਆ ਦੀ ਵਜ੍ਹਾ ਨਾਲ ਕਈ ਲੋਕਾਂ ਦਾ 'ਆਪਣਾ ਘਰ' ਲੈਣ ਦਾ ਇਹ ਸੁਪਨਾ, ਮਹਿਜ਼ ਇੱਕ 'ਸੁਪਨਾ' ਹੀ ਬਣ ਕੇ ਰਹਿ ਜਾਂਦਾ ਹੈ। ਕਦੀ-ਕਦਾਈਂ ਬਹੁਤ ਸਾਰੇ ਯਤਨ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਇਸ ਪੱਖੋਂ ਸਫ਼ਲਤਾ ਹਾਸਿਲ ਨਹੀਂ ਹੁੰਦੀ ਪਰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜੋ ਲੋਕ ਆਪਣੇ ਮਕਾਨ ਲਈ ਲੋਨ/ਕਰਜ਼ਾ ਲੈਣ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਲਈ ਇੱਕ ਖ਼ੁਸ਼ਖ਼ਬਰੀ ਹੈ। ਜੀ ਹਾਂ, ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਨੇ 31 ਮਾਰਚ, 2021 ਤੱਕ ਹੋਮ ਲੋਨ ਰੇਟ (ਘਰੇਲੂ ਕਰਜ਼ੇ ਦੀ ਦਰ) ਨੂੰ ਘਟਾ ਕੇ 6.70 ਪ੍ਰਤੀਸ਼ਤ ਕਰ ਦਿੱਤਾ ਹੈ ਜਿਸ ਨਾਲ ਦੇਸ਼ ਭਰ ਦੇ ਲੋਕਾਂ ਨੂੰ ਆਪਣਾ ਘਰ ਲੈਣ ਦੇ ਸੁਪਨੇ ਨੂੰ ਪੂਰਾ ਕਰਨ ਦਾ ਮੌਕਾ ਮਿਲੇਗਾ।

  ਸਟੇਟ ਬੈਂਕ ਆਫ਼ ਇੰਡੀਆ (State Bank Of India (SBI)) ਦੇ ਹੋਮ ਲੋਨ ਦੀਆਂ ਦਰਾਂ CIBIL ਸਕੋਰ ਨਾਲ ਜੁੜੀਆਂ ਹੋਈਆਂ ਹਨ। ਐੱਸ.ਬੀ.ਆਈ. ਹੋਮ ਲੋਨ ਦੀਆਂ ਦਰਾਂ 75 ਲੱਖ ਰੁਪਏ 'ਤੱਕ' ਦੇ ਕਰਜ਼ਿਆਂ ਲਈ 6.70% ਹੈ ਅਤੇ 75 ਲੱਖ ਰੁਪਏ ਤੋਂ 'ਵੱਧ' ਦੇ ਕਰਜ਼ਿਆਂ ਲਈ 6.75% ਤੋਂ ਸ਼ੁਰੂ ਹੁੰਦੀਆਂ ਹਨ। ਐੱਸ.ਬੀ.ਆਈ. ਦੇ ਦੇਸ਼ ਭਰ ਵਿੱਚ 210 ਪ੍ਰੋਸੈਸਿੰਗ ਸੈਂਟਰ ਹਨ।

  ਤੁਸੀਂ https://homeloans.sbi/calculators ਵੈੱਬਸਾਈਟ 'ਤੇ ਜਾ ਕੇ ਐੱਸ.ਬੀ.ਆਈ. ਹੋਮ ਲੋਨ EMI ਦੀ ਗਣਨਾ ਕਰ ਸਕਦੇ ਹੋ। ਹੋਮਪੇਜ 'ਤੇ ਲੋਨ ਦੀ ਰਕਮ, ਲੋਨ ਦਾ ਕਾਰਜਕਾਲ ਅਤੇ ਵਿਆਜ ਦਰ ਨੂੰ ਸਿਲੈਕਟ ਕਰ ਕੇ ਘਰ ਦੇ ਕਰਜ਼ੇ ਲਈ ਮਹੀਨਾਵਾਰ ਈ.ਐੱਮ.ਆਈ. ਦੀ ਗਣਨਾ ਕਰ ਸਕਦੇ ਹੋ। ਤੁਸੀਂ ਐੱਸ.ਬੀ.ਆਈ. ਹੋਮ ਲੋਨ ਲਈ ਆਫ਼ਲਾਈਨ ਅਤੇ ਆਨਲਾਈਨ ਦੋਵਾਂ ਤਰੀਕੇ ਦੇ ਨਾਲ ਅਰਜ਼ੀ ਦੇ ਸਕਦੇ ਹੋ।

  ਜੇਕਰ ਤੁਸੀਂ ਵੀ SBI ਹੋਮ ਲੋਨ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ -

  1.) SBI ਦੀ ਅਧਿਕਾਰਿਤ ਵੈੱਬਸਾਈਟ - https://onlineapply.sbi.co.in/personal-banking/home-loan 'ਤੇ ਜਾਓ।

  2.) ਹੁਣ ਪ੍ਰੋਪਰਟੀ ਕੈਟੇਗਰੀ, ਆਮਦਨੀ ਸਰੋਤ ਆਦਿ ਸਮੇਤ ਨਿੱਜੀ/ਪਰਸਨਲ ਅਤੇ ਪ੍ਰੋਫ਼ੈਸ਼ਨਲ ਵੇਰਵਿਆਂ ਬਾਰੇ ਦਰਜ ਕਰਕੇ ਯੋਗਤਾ/ਐਲੀਜੀਬਿਲਿਟੀ ਫਾਰਮ ਭਰੋ।

  3.) ਇਸ ਤੋਂ ਬਾਅਦ, ਸਹੀ ਕੈਪਚਾ (Captcha) ਭਰੋ, ਬਾਕਸ 'ਤੇ ਟਿੱਕ ਕਰੋ ਅਤੇ 'Get Loan Quote' ਵਿਕਲਪ/ਆਪਸ਼ਨ 'ਤੇ ਕਲਿੱਕ ਕਰੋ।

  4.) ਫਿਰ ਤੁਹਾਡੇ ਵੱਲੋਂ ਦਿੱਤੇ ਗਏ ਫੋਨ ਜਾਂ ਈਮੇਲ 'ਤੇ ਤੁਹਾਨੂੰ ਐੱਸ.ਬੀ.ਆਈ. ਦੁਆਰਾ ਲੋਨ ਦੀ ਪੇਸ਼ਕਸ਼ ਕੀਤੀ ਜਾਵੇਗੀ।

  5.) ਲੋਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਤੋਂ ਬਾਅਦ ਐੱਸ.ਬੀ.ਆਈ. ਹੋਮ ਲੋਨ ਵਾਸਤੇ ਅਰਜ਼ੀ/ਐਪਲੀਕੇਸ਼ਨ ਨੂੰ ਪੂਰਾ ਕਰੋ।

  6.) ਆਪਣੇ ਐੱਸ.ਬੀ.ਆਈ. ਹੋਮ ਲੋਨ ਲਈ ਤੁਰੰਤ ਮਨਜ਼ੂਰੀ ਲਓ।

  ਐੱਸ.ਬੀ.ਆਈ. ਹੋਮ ਲੋਨ ਲਈ ਆਫ਼ਲਾਈਨ ਅਪਲਾਈ ਕਰਨ ਵਾਸਤੇ 'ਐੱਸ.ਬੀ.ਆਈ. ਹੋਮ ਲੋਨ ਐਪਲੀਕੇਸ਼ਨ ਫਾਰਮ' ਲਈ ਇੱਥੇ ਕਲਿੱਕ ਕਰੋ।

  ਤੁਸੀਂ ਇਸ 'ਲਿੰਕ' 'ਤੇ ਕਲਿੱਕ ਕਰਕੇ ਐੱਸ.ਬੀ.ਆਈ. ਹੋਮ ਲੋਨ ਐਪਲੀਕੇਸ਼ਨ ਲਈ ਨਿਯਮਾਂ ਅਤੇ ਸ਼ਰਤਾਂ ਦੀ ਜਾਂਚ ਕਰ ਸਕਦੇ ਹੋ।
  Published by:Anuradha Shukla
  First published:

  Tags: Home loan, SBI

  ਅਗਲੀ ਖਬਰ