SBI ਨੇ ਦਿੱਤਾ ਕਰੋੜਾਂ ਗਾਹਕਾਂ ਨੂੰ ਤੋਹਫਾ! ਅੱਜ ਤੋਂ ਲਾਗੂ ਹੋਣਗੀਆਂ SBI ਦੀ ਘਟੀ ਹੋਈ ਬਿਆਜ ਦਰਾਂ

  • Share this:
    ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸ ਬੀ ਆਈ-ਭਾਰਤੀ ਸਟੇਟ ਬੈਂਕ (SBI-State Bank of India) ਨੇ July 8 ਨੂੰ ਆਪਣੀ ਪਰ ਮੁੱਖ ਕਰਜ਼ਾ ਯੋਜਨਾਵਾਂ ਦੀ ਦਰਾਂ 'ਚ ਐਮ ਸੀ ਐਲ ਆਰ (MCLR) ਵਿੱਚ ਕਟੌਤੀ ਕਰਨ ਦੀ ਘੋਸ਼ਣਾ ਕੀਤੀ। ਬੈਂਕ ਨੇ ਛੋਟੀ ਮਿਆਦ ਦੇ ਐਮ ਸੀ ਐਲ ਆਰ ਵਿੱਚ 0.10 ਫ਼ੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ। ਨਵੀਂ ਦਰਾਂ 10 ਜੁਲਾਈ ਤੋਂ ਲਾਗੂ ਹੋਣਗੀਆਂ।

    ਐਸ ਬੀ ਆਈ (SBI-State Bank of India ) ਨੇ ਆਪਣੇ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਲੋਨ ਦੀ ਵਿਆਜ ਦਰਾਂ ਘਟਾਉਣ ਦਾ ਐਲਾਨ ਕੀਤਾ ਹੈ। ਬੈਂਕ ਨੇ ਛੋਟੀ ਮਿਆਦ ਦੀ ਐਮ ਸੀ ਐਲ ਆਰ ਦਰ (MCLR) 0.05 ਫ਼ੀਸਦੀ ਤੋਂ 0.10 ਫ਼ੀਸਦੀ ਤੱਕ ਘਟਾਉਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਤੋਂ ਬਾਅਦ ਐਸ ਬੀ ਆਈ (SBI) ਦੀ ਦਰ ਘੱਟ ਕੇ 6.65 ਫ਼ੀਸਦੀ ਉੱਤੇ ਆ ਗਈ ਹੈ। SBI ਦਾ ਦਾਅਵਾ ਹੈ ਕਿ ਮੌਜੂਦਾ ਸਮੇਂ ਵਿੱਚ ਉਨ੍ਹਾਂ ਦੀ ਐਮ ਸੀ ਐਲ ਆਰ ਦਰਾਂ ਦੇਸ਼ ਵਿੱਚ ਸਭ ਤੋਂ ਘੱਟ ਹਨ। ਨਵੀਂ ਦਰਾਂ 10 ਜੁਲਾਈ ਤੋਂ ਲਾਗੂ ਹੋਣਗੀਆਂ। ਜੂਨ ਵਿੱਚ ਵੀ ਐਸ ਬੀ ਆਈ ਨੇ ਵਿਆਜ ਦਰਾਂ ਘਟਾਉਣ ਦਾ ਫ਼ੈਸਲਾ ਕੀਤਾ ਸੀ। 10 ਜੂਨ ਨੂੰ ਐਸ ਬੀ ਆਈ ਦੀ ਐਮ ਸੀ ਐਲ ਆਰ ਦਰਾਂ 0.25 ਫ਼ੀਸਦੀ ਘੱਟ ਕੇ 7 ਫ਼ੀਸਦੀ ਉੱਤੇ ਆ ਗਈ ਸੀ। ਆਰ ਬੀ ਆਈ ਨੇ 22 ਮਈ ਨੂੰ ਰੇਪੋ ਰੇਟ ਨੂੰ 0.40 ਫ਼ੀਸਦੀ ਘੱਟਾ ਕੇ 4 ਫ਼ੀਸਦੀ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ਼ ਇੰਡੀਆ ਅਤੇ ਯੂਕੋ ਬੈਂਕ ਨੇ ਰੇਪੋ ਅਤੇ ਐਮ ਸੀ ਐਲ ਆਰ ਨਾਲ ਜੁੜੀ ਆਪਣੀ ਲੋਨ ਦੀ ਦਰਾਂ ਪਹਿਲਾਂ ਹੀ ਘਟਾ ਦਿੱਤੀਆਂ ਸਨ। 1 ਜੁਲਾਈ ਤੋਂ ਵਿਆਜ ਦਰਾਂ ਘੱਟ ਹੋ ਚੁੱਕੀਆਂ ਹਨ।
    ਇਨ੍ਹਾਂ ਦੋਨਾਂ ਦਰਾਂ ਵਿੱਚ ਪਹਿਲੀ ਜੁਲਾਈ ਤੋਂ 0.40 ਫ਼ੀਸਦੀ ਦੀ ਕਟੌਤੀ ਲਾਗੂ ਹੋਈ ਹੈ। ਇਸ ਕਟੌਤੀ ਦੇ ਬਾਅਦ ਸਾਲਾਨਾ ਈ ਬੀ ਆਰ 7.05 ਫ਼ੀਸਦੀ ਤੋਂ ਘੱਟ ਕੇ 6.65 ਫ਼ੀਸਦੀ ਉੱਤੇ ਆ ਗਈ ਹੈ। ਇਸੇ ਤਰਾਂ ਆਰ ਐਲ ਐਲ ਆਰ 6.65 ਤੋਂ ਘੱਟ ਕੇ 6.25 ਫ਼ੀਸਦੀ ਉੱਤੇ ਆ ਗਈ ਹੈ।
    30 ਸਾਲ ਲਈ ਲਈ ਗਏ 25 ਲੱਖ ਰੁਪਏ ਦੇ ਲੋਨ ਦੀ ਮਾਸਿਕ ਕਿਸ਼ਤ ਕਰੀਬ 421 ਰੁਪਏ ਘੱਟ ਜਾਵੇਗੀ। ਇਸੇ ਤਰਾਂ ਈ ਬੀ ਆਰ ਅਤੇ ਆਰ ਐਲ ਐਲ ਆਰ ਦੇ ਤਹਿਤ ਮਾਸਿਕ ਕਿਸ਼ਤ 660 ਰੁਪਏ ਘੱਟ ਜਾਵੇਗੀ।
    ਇਹ ਫ਼ਾਇਦਾ ਨਵੇਂ ਗਾਹਕਾਂ ਦੇ ਨਾਲ ਨਾਲ ਸਿਰਫ਼ ਉਨ੍ਹਾਂ ਗਾਹਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਅਪ੍ਰੈਲ 2016 ਤੋਂ ਬਾਅਦ ਲੋਨ ਲਿਆ ਹੈ, ਕਿਉਂ ਕਿ ਉਸ ਤੋਂ ਪਹਿਲਾਂ ਲੋਨ ਦੇਣ ਲਈ ਤੈਅ ਮਿਨਿਮਮ ਰੇਟ ਬੇਸ ਰੇਟ ਕਹਿਲਾਉਦੀ ਹੈ।
    Published by:Anuradha Shukla
    First published:
    Advertisement
    Advertisement