Home /News /lifestyle /

ਸਿਰਫ ਇਸ ਨੰਬਰ 'ਤੇ ਦਿਓ ਮਿਸਡ ਕਾਲ... SBI ਦੇਵੇਗਾ ਸਸਤਾ ਲੋਨ, ਮਿਲਣਗੇ ਕਈ ਫਾਇਦੇ

ਸਿਰਫ ਇਸ ਨੰਬਰ 'ਤੇ ਦਿਓ ਮਿਸਡ ਕਾਲ... SBI ਦੇਵੇਗਾ ਸਸਤਾ ਲੋਨ, ਮਿਲਣਗੇ ਕਈ ਫਾਇਦੇ

ਸਿਰਫ ਇਸ ਨੰਬਰ 'ਤੇ ਦਿਓ ਮਿਸ ਕਾਲ... SBI ਦੇਵੇਗਾ ਸਸਤਾ ਲੋਨ, ਮਿਲਣਗੇ ਕਈ ਫਾਇਦੇ

ਸਿਰਫ ਇਸ ਨੰਬਰ 'ਤੇ ਦਿਓ ਮਿਸ ਕਾਲ... SBI ਦੇਵੇਗਾ ਸਸਤਾ ਲੋਨ, ਮਿਲਣਗੇ ਕਈ ਫਾਇਦੇ

  • Share this:
    ਜੇ ਤੁਸੀਂ ਵੀ ਪਰਸਨਲ ਲੋਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ SBI (State Bank of India) ਆਪਣੇ ਕਰੋੜਾਂ ਗਾਹਕਾਂ ਲਈ ਖਾਸ ਸਹੂਲਤ ਲੈ ਕੇ ਆਇਆ ਹੈ। ਹੁਣ ਤੁਹਾਨੂੰ ਲੋਨ ਲੈਣ ਲਈ ਬੈਂਕਾਂ ਦੇ ਚੱਕਰ ਕੱਟਣੇ ਨਹੀਂ ਪੈਣਗੇ। ਸਿਰਫ ਇਕ ਮਿਸਡ ਕਾਲ ਨਾਲ ਤੁਹਾਨੂੰ ਲੋਨ ਦੀ ਸਹੂਲਤ ਮਿਲੇਗੀ। ਐਸਬੀਆਈ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਸ ਲਈ ਤੁਹਾਨੂੰ ਕੋਈ ਸਕਿਓਰਿਟੀ ਦੇਣ ਦੀ ਜ਼ਰੂਰਤ ਵੀ ਨਹੀਂ ਪਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਲੋਨ ਕਿਵੇਂ ਲੈ ਸਕਦੇ ਹੋ-

    SBI ਨੇ ਕੀਤਾ ਟਵੀਟ

    ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ ਹੈ ਕਿ ਹੁਣ ਤੋਂ ਨਿੱਜੀ ਲੋਨ ਲੈਣਾ ਵਧੇਰੇ ਸੁਵਿਧਾਜਨਕ ਹੋ ਗਿਆ ਹੈ। ਤੁਹਾਨੂੰ ਬੱਸ 7208933142 ਨੰਬਰ 'ਤੇ ਮਿਸਡ ਕਾਲ ਦੇਣਾ ਹੈ ਅਤੇ ਫਿਰ ਤੁਹਾਨੂੰ ਬੈਂਕ ਤੋਂ ਵਾਪਸ ਕਾਲ ਆਵੇਗੀ।

    ਨਿੱਜੀ ਲੋਨ ਦੀਆਂ ਵਿਸ਼ੇਸ਼ਤਾਵਾਂ
    >> ਇਸ ਲੋਨ ਦੀ ਵਿਆਜ ਦਰ 9.60 ਪ੍ਰਤੀਸ਼ਤ ਹੈ
    >> ਤੁਸੀਂ 20 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ
    >> ਘੱਟ ਵਿਆਜ ਦਰਾਂ
    >> ਘੱਟ ਪ੍ਰੋਸੈਸਿੰਗ ਚਾਰਜ
    >> ਘੱਟੋ ਘੱਟ ਦਸਤਾਵੇਜ਼ ਨਾਲ ਕੰਮ ਹੋਵੇਗਾ
    >> ਜ਼ੀਰੋ ਹਿਡਨ ਲਾਗਤ
    >> ਕੋਈ ਸਕਿਓਰਿਟੀ, ਕੋਈ ਗਰੰਟਰ ਨਹੀਂ



    ਇਨ੍ਹਾਂ ਨੰਬਰਾਂ ਉਤੇ ਕਾਲ ਕਰ ਸਕਦੇ ਹਨ...
    ਇਸ ਲੋਨ ਬਾਰੇ ਵਧੇਰੇ ਜਾਣਕਾਰੀ ਲਈ, ਤੁਸੀਂ ਟੋਲ ਫ੍ਰੀ ਨੰਬਰ 1800-11-2211 ਉਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ 7208933142 'ਤੇ ਮਿਸਡ ਕਾਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜੇ ਤੁਸੀਂ ਐਸਐਮਐਸ ਦੇ ਜ਼ਰੀਏ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ “PERSONAL” ਲਿਖ ਕੇ 7208933145 'ਤੇ ਮੈਸਿਜ ਭੇਜਣਾ ਹੈ।

    ਵਧੇਰੇ ਜਾਣਕਾਰੀ ਲਈ, ਤੁਸੀਂ ਐਸਬੀਆਈ ਦੀ ਅਧਿਕਾਰਤ ਸਾਈਟ ਜਾਂ ਇਹ ਲਿੰਕ https://bank.sbi/web/personal-banking/loans/personal-loans/xpress-credit-personal-loan ਉਤੇ ਵੀ ਜਾ ਸਕਦੇ ਹੋ।
    Published by:Gurwinder Singh
    First published:

    Tags: Home loan, Loan waiver, SBI

    ਅਗਲੀ ਖਬਰ