Home /News /lifestyle /

SBI ਨੇ ਸ਼ੁਰੂ ਕੀਤੀ WhatsApp ਬੈਂਕਿੰਗ ਸਰਵਿਸ, ਘਰ ਬੈਠੇ ਹੀ ਹੋ ਜਾਣਗੇ ਬੈਂਕ ਦੇ ਕਈ ਕੰਮ

ਡਿਜੀਟਲ ਯੁੱਗ ਵਿੱਚ ਕਈ ਤਰ੍ਹਾਂ ਦੇ ਕੰਮ ਡਿਜੀਟਲ ਤਰੀਕੇ ਨਾਲ ਹੋ ਜਾਂਦੇ ਹਨ। ਅਜਿਹੇ ਵਿੱਚ ਕਈ ਸਰਕਾਰੀ ਕੰਮ ਵੀ ਅਜਿਹੇ ਹਨ ਜਿਨ੍ਹਾਂ ਲਈ ਕਿਸੇ ਥਾਂ 'ਤੇ ਜਾਣ ਦੀ ਲੋੜ ਨਹੀਂ ਪੈਂਦੀ ਬਲਕਿ ਆਨਲਾਈਨ ਹੀ ਕੰਮ ਹੋ ਸਕਦਾ ਹੈ। ਪੈਸਿਆਂ ਦੇ ਲੈਣ ਦੇਣ ਦੇ ਵੀ ਕਈ ਡਿਜੀਟਲ ਤਰੀਕੇ ਹਨ। ਜ਼ਿਆਦਾਤਰ ਮੈਸੇਜਿੰਗ ਐਪਸ ਰਾਹੀਂ ਇਹ ਸਾਰੇ ਕੰਮ ਹੁਣ ਸੰਭਵ ਹੋ ਗਏ ਹਨ। ਅਸੀਂ ਗੱਲ ਕਰ ਰਹੇ ਹਾਂ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਜੋ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ।

ਹੋਰ ਪੜ੍ਹੋ ...
  • Share this:

ਪਰਿਵਾਰਕ ਕੰਮ ਹੋਵੇ ਜਾਂ ਦਫ਼ਤਰੀ ਕੰਮ, ਇਹ ਹਰ ਥਾਂ ਸੰਚਾਰ ਦਾ ਆਸਾਨ ਤਰੀਕਾ ਬਣ ਗਿਆ ਹੈ। ਹੁਣ ਕਈ ਬੈਂਕ ਵਟਸਐਪ ਰਾਹੀਂ ਬੈਂਕਿੰਗ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਨ। ਇਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (State Bank Of India) ਨੇ ਵੀ ਵਟਸਐਪ ਬੈਂਕਿੰਗ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਹੁਣ ਤੁਸੀਂ SBI ਦੇ WhatsApp ਨੰਬਰ 'ਤੇ ਚੈਟ ਰਾਹੀਂ ਬੈਂਕ ਬੈਲੇਂਸ ਅਤੇ ਮਿੰਨੀ ਸਟੇਟਮੈਂਟ ਦੀ ਜਾਣਕਾਰੀ ਸਮੇਤ ਕਈ ਸੇਵਾਵਾਂ ਦਾ ਲਾਭ ਲੈ ਸਕਦੇ ਹੋ।

ਸਟੈੱਪ 1- SBI WhatsApp ਬੈਂਕਿੰਗ ਲਈ ਰਜਿਸਟ੍ਰੇਸ਼ਨ

SBI WhatsApp ਬੈਂਕਿੰਗ ਦੇ ਤਹਿਤ ਕੋਈ ਵੀ ਸੇਵਾ ਪ੍ਰਾਪਤ ਕਰਨ ਲਈ, ਤੁਹਾਨੂੰ ਪਹਿਲਾਂ ਰਜ਼ਿਸਟਰ ਕਰਨਾ ਪਵੇਗਾ। ਇਸ ਦੇ ਲਈ, ਤੁਹਾਨੂੰ WAREG ਟਾਈਪ ਕਰਨਾ ਹੋਵੇਗਾ, ਫਿਰ ਸਪੇਸ ਦੇ ਕੇ ਆਪਣਾ ਖਾਤਾ ਨੰਬਰ ਲਿਖੋ ਅਤੇ 7208933148 'ਤੇ SMS ਭੇਜੋ। ਇਹ ਮੈਸੇਜ ਭੇਜਣਾ ਬਹੁਤ ਆਸਾਨ ਹੈ, ਇਸ ਦਾ ਫਾਰਮੈਟ ਇਹ ਹੋਵੇਗਾ - WAREG ਖਾਤਾ ਨੰਬਰ ਅਤੇ ਇਸ ਨੂੰ 7208933148 'ਤੇ ਭੇਜਣਾ ਹੈ। ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਇਹ ਸੰਦੇਸ਼ ਉਸੇ ਨੰਬਰ ਤੋਂ ਭੇਜੋ ਜੋ ਤੁਹਾਡੇ SBI ਖਾਤੇ ਵਿੱਚ ਰਜ਼ਿਸਟਰ ਹੈ।

WhatsApp ਨੰਬਰ ਸੇਵ ਕਰੋ

ਹੁਣ SBI WhatsApp ਬੈਂਕਿੰਗ ਲਈ ਸਫਲਤਾਪੂਰਵਕ ਰਜ਼ਿਸਟਰ ਹੋਣ ਤੋਂ ਬਾਅਦ, ਤੁਹਾਡੇ WhatsApp ਨੰਬਰ 'ਤੇ SBI ਦੇ ਨੰਬਰ 90226 90226 ਤੋਂ ਆਪਣੇ ਆਪ ਇੱਕ ਮੈਸੇਜ ਪ੍ਰਾਪਤ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਇਸ ਨੰਬਰ ਨੂੰ ਸੇਵ ਵੀ ਕਰ ਸਕਦੇ ਹੋ।

ਸਟੈੱਪ 2- ਚੈਟਿੰਗ ਸ਼ੁਰੂ ਕਰਨਾ

ਹੁਣ Hi ਜਾਂ Hi SBI ਟਾਈਪ ਕਰੋ। ਇਸ ਤੋਂ ਬਾਅਦ SBI ਤੋਂ ਇਹ ਮੈਸੇਜ ਆਵੇਗਾ-

ਪਿਆਰੇ ਗਾਹਕ,

SBI Whatsapp ਬੈਂਕਿੰਗ ਸੇਵਾਵਾਂ ਵਿੱਚ ਤੁਹਾਡਾ ਸੁਆਗਤ ਹੈ!

ਕਿਰਪਾ ਕਰਕੇ ਹੇਠਾਂ ਦਿੱਤੇ ਕਿਸੇ ਵੀ ਵਿਕਲਪ ਦੀ ਚੋਣ ਕਰੋ।

1. ਖਾਤਾ ਬਕਾਇਆ

2. ਮਿੰਨੀ ਸਟੇਟਮੈਂਟ

3. ਵਟਸਐਪ ਬੈਂਕਿੰਗ ਤੋਂ ਡੀ-ਰਜ਼ਿਸਟਰ ਕਰੋ

ਤੁਸੀਂ ਸ਼ੁਰੂਆਤ ਕਰਨ ਲਈ ਆਪਣੀ ਪੁੱਛਗਿੱਛ ਵੀ ਟਾਈਪ ਕਰ ਸਕਦੇ ਹੋ।

ਸਟੈੱਪ 3- ਹੁਣ ਤੁਹਾਡੇ ਵੱਲੋਂ 1 ਟਾਈਪ ਕਰਨ 'ਤੇ ਬੈਂਕ ਬੈਲੇਂਸ ਦੀ ਜਾਣਕਾਰੀ ਦਿੱਤੀ ਜਾਵੇਗੀ, ਜਦਕਿ 2 ਟਾਈਪ ਕਰਨ 'ਤੇ ਪਿਛਲੇ 5 ਟ੍ਰਾਂਜੈਕਸ਼ਨਾਂ ਦੀ ਮਿੰਨੀ ਸਟੇਟਮੈਂਟ ਦੀ ਜਾਣਕਾਰੀ ਮਿਲੇਗੀ। SBI WhatsApp ਬੈਂਕਿੰਗ ਨਾਲ ਡੀ-ਰਜ਼ਿਸਟਰ ਕਰਨ ਲਈ, ਤੁਹਾਨੂੰ 3 ਟਾਈਪ ਕਰਨਾ ਹੋਵੇਗਾ।

ਇਸ ਵੇਲੇ ਕਿਹੜੀਆਂ ਸਹੂਲਤਾਂ ਮਿਲਣਗੀਆਂ

ਖਾਤਾ ਬਕਾਇਆ

ਮਿੰਨੀ ਸਟੇਟਮੈਂਟ

SBI WhatsApp ਬੈਂਕਿੰਗ ਨਾਲ ਡੀ-ਰਜ਼ਿਸਟਰ ਕਰੋ

ਤੁਸੀਂ 24×7 ਸਹੂਲਤਾਂ ਦਾ ਲਾਭ ਲੈ ਸਕਦੇ ਹੋ

SBI ਦੇ WhatsApp ਬੈਂਕਿੰਗ ਦੇ ਨਾਲ, ਤੁਸੀਂ 24×7 ਬੈਂਕਿੰਗ ਸੁਵਿਧਾਵਾਂ ਦਾ ਆਨੰਦ ਲੈ ਸਕਦੇ ਹੋ। ਤੁਸੀਂ ਆਪਣਾ ਬੈਲੇਂਸ ਚੈੱਕ ਕਰਨ, ਮਿੰਨੀ ਸਟੇਟਮੈਂਟ ਸਮੇਤ ਕਈ ਹੋਰ ਸਹੂਲਤਾਂ ਦਾ ਵੀ ਲਾਭ ਘਰ ਬੈਠੇ ਹੀ ਲੈ ਸਕਦੇ ਹੋ।

Published by:Drishti Gupta
First published:

Tags: Bank, SBI, Whatsapp