ਭਾਰਤੀ ਸਟੇਟ ਬੈਂਕ (SBI) ਆਪਣੇ ਗਾਹਕਾਂ ਲਈ ਨਿਵੇਸ਼ ਦੀ ਇੱਕ ਨਵੀਂ ਯੋਜਨਾ ਲੈ ਕੇ ਆਇਆ ਹੈ। ਇਹ ਯੋਜਨਾ ਭਾਰਤੀ ਸਟੇਟ ਬੈਂਕ ਦੇ ਗਾਹਕਾਂ ਲਈ ਬਹੁਤ ਲਾਭਦਾਇਕ ਹੋਣ ਵਾਲੀ ਹੈ। ਜੋ ਗਾਹਕ ਇਸ ਯੋਜਨਾ ਵਿੱਚ ਨਿਵੇਸ਼ ਕਰਨਗੇ, ਉਹ ਹਰ ਮਹੀਨੇ ਇੱਕ ਨਿਸ਼ਚਿਤ ਤਾਰੀਕ ‘ਤੇ ਇਨਕਿਊਟੀ ਜਾਂ ਈਐਮਆਈ ਦੇ ਰੂਪ ਵਿੱਚ ਪੈਸੇ ਲੈ ਸਕਦੇ ਹਨ। ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦਾ ਨਿਵੇਸ਼ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਤੁਸੀਂ ਇਸ ਸਕੀਮ ਵਿੱਚ ਨਿਵੇਸ਼ ਕਰਕੇ, ਹਰ ਮਹੀਨੇ ਪੈਨਸ਼ਨ ਦੀ ਤਰ੍ਹਾਂ ਨਿਸ਼ਚਿਤ ਰਕਮ ਪ੍ਰਾਪਤ ਕਰ ਸਕਦੇ ਹੋ। ਆਓ ਜਾਣਦੇ ਹਾਂ ਐਸਬੀਆਈ ਦੀ ਇਸ ਯੋਜਨਾ ਸੰਬੰਧੀ ਜਾਣਕਾਰੀ-
ਦੱਸ ਦੇਈਏ ਕਿ ਭਾਰਤੀ ਸਟੇਟ ਬੈਂਕ ਆਪਣੇ ਗਾਹਕਾਂ ਨੂੰ ਇਸ ਯੋਜਨਾ ਵਿੱਚ ਨਿਵੇਸ਼ ਕੀਤੇ ਪੈਸਿਆਂ ਉੱਤੇ ਵਿਆਜ਼ ਵੀ ਦੇਵੇਗਾ। ਭਾਵ ਕਿ ਨਿਵੇਸ਼ ਕਰਨ ਵਾਲਿਆਂ ਨੂੰ ਹਰ ਮਹੀਨੇ ਈਐਮਆਈ ਜਾਂ ਕਿਸਤ ਵਿਆਜ ਸਮੇਤ ਮਿਲੇਗੀ। ਇਸ ਯੋਜਨਾ ਉੱਤੇ ਬੈਂਕ ਐਫਡੀ ਜਿੰਨਾ ਹੀ ਵਿਆਜ ਦੇ ਰਹੀ ਹੈ। ਆਓ ਜਾਣਦੇ ਹਾਂ ਕਿ ਇਸ ਸਮੇਂ ਐਸਬੀਆਈ ਆਪਣੇ ਗਾਹਕਾਂ ਨੂੰ ਐਫਡੀ ਉੱਤੇ ਕਿੰਨਾ ਵਿਆਜ ਦੇ ਰਹੀ ਹੈ।
ਐਸਬੀਆਈ ਦੀਆਂ ਐਫਡੀ ਵਿਆਜ ਦਰਾਂ
ਐਸਬੀਆਈ ਆਪਣੇ ਗਾਹਕਾਂ ਨੂੰ 7 ਤੋਂ 45 ਦਿਨ ਦੀ FD ਉੱਤੇ 3%, 46 ਤੋਂ 179 ਦਿਨ ਦੀ FD ਉੱਤੇ 4.5 ਪ੍ਰਤੀਸ਼ਤ, 180 ਤੋਂ 210 ਦਿਨ ਦੀ FD ਉੱਤੇ 5.25%, 211 ਦਿਨ ਤੋਂ ਇੱਕ ਸਾਲ ਤੋਂ ਘੱਟ ਦੀ FD ਉੱਤੇ 5.75%, 1 ਸਾਲ ਤੋਂ ਵੱਧ ਤੇ 2 ਸਾਲ ਤੋਂ ਘੱਟ ਸਮੇਂ ਦੀ FD ਉੱਤੇ 6.75%, 2 ਸਾਲ ਤੋਂ ਲੈ ਕੇ 3 ਸਾਲ ਤੋਂ ਘੱਟ ਸਮੇਂ ਦੀ FD ਉੱਤੇ 6.75 ਪ੍ਰਤੀਸ਼ਤ, 3 ਸਾਲ ਤੋਂ ਲੈ ਕੇ 5 ਸਾਲ ਤੋਂ ਘੱਟ ਸਮੇਂ ਦੀ FD ਉੱਤੇ 6.25 ਪ੍ਰਤੀਸ਼ਤ, 5 ਸਾਲ ਤੋਂ 10 ਸਾਲ ਦੇ ਸਮੇਂ ਦੀ FD ਉੱਤੇ 6.25 ਪ੍ਰਤੀਸ਼ਤ ਵਿਆਜ ਦੇ ਰਹੀ ਹੈ।
ਐਸਬੀਆਈ ਸਲਾਨਾ ਡਿਪਾਜ਼ਿਟ ਸਕੀਮ ਬਾਰੇ ਜਾਣਕਾਰੀ
ਐਸਬੀਆਈ ਦੀ ਇਸ ਸਕੀਮ ਵਿੱਚ ਤੁਸੀਂ ਅਲੱਗ ਅਲੱਗ ਸਮਾਂ ਸੀਮਾ ਦੇ ਤਹਿਤ ਨਿਵਸ਼ ਕਰ ਸਕਦੇ ਹੋ। ਇਸ ਸਕੀਮ ਦੇ ਤਹਿਤ 36, 60, 84 ਜਾਂ 120 ਮਹੀਨਿਆਂ ਲਈ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਸਕੀਮ ਵਿੱਚ ਨਿਵੇਸ਼ ਕਰਨ ਲਈ ਬੈਂਕ ਦੁਆਰਾ ਘੱਟ ਤੋਂ ਘੱਟ ਇੱਕ ਸਾਲ ਲਈ 1000 ਰੁਪਏ ਪ੍ਰਤੀ ਮਹੀਨਾ ਦੀ ਨਿਵੇਸ਼ ਸੀਮਾ ਤਹਿ ਕੀਤੀ ਗਈ ਹੈ। ਇਸ ਵਿੱਚ ਵੱਧ ਤੋਂ ਵੱਧ ਪੈਸੇ ਜਮ੍ਹਾਂ ਕਰਵਾਉਣ ਦੀ ਕੋਈ ਸੀਮਾ ਨਿਰਧਾਰਿਤ ਨਹੀਂ ਕੀਤੀ ਗਈ। ਗਾਹਕ ਆਪਣੀ ਸਮਰੱਥਾਂ ਦੇ ਅਨੁਸਾਰ ਇਸ ਵਿੱਚ ਨਿਵੇਸ਼ ਕਰ ਸਕਦਾ ਹੈ।
ਇਸ ਤੋਂ ਇਲਾਵਾ ਕੋਈ ਹਰ ਭਾਰਤੀ ਨਾਗਰਿਕ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਨਾਬਾਲਕ ਵੀ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹਨ। ਇਸਦੇ ਲਈ ਤੁਸੀਂ ਸਿੰਗਲ ਜਾਂ ਜੁਆਇੰਟ ਕਿਸੇ ਵੀ ਰੂਪ ਵਿੱਚ ਖਾਤਾ ਖੁਲ੍ਹਵਾ ਸਕਦੇ ਹੋ। ਐਸਬੀਆਈ ਦੀ ਇਸ ਸਕੀਮ ਵਿੱਚ, ਜਮ੍ਹਾਂ ਦੇ ਅਗਲੇ ਮਹੀਨੇ ਵਿੱਚ ਨਿਯਤ ਮਿਤੀ ਤੋਂ ਸਾਲਾਨਾ ਭੁਗਤਾਨ ਕੀਤਾ ਜਾਵੇਗਾ। ਇਹ ਭੁਗਤਾਨ ਲਿੰਕ ਕੀਤੇ ਗਏ ਖਾਤੇ ਵਿੱਚ ਕ੍ਰੈਡਿਟ ਰੂਪ ਵਿੱਚ ਕੀਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Investment, Life style, Money Saving Tips, Saving schemes