HOME » NEWS » Life

SBI ਨੇ 44 ਕਰੋੜ ਗਾਹਕਾਂ ਲਈ ਜਾਰੀ ਕੀਤੀ ਸੂਚਨਾ, ਫਟਾਫਟ ਕਰ ਲਓ ਇਹ ਕੰਮ, ਨਹੀਂ ਤਾਂ...

News18 Punjabi | News18 Punjab
Updated: June 12, 2021, 1:17 PM IST
share image
SBI ਨੇ 44 ਕਰੋੜ ਗਾਹਕਾਂ ਲਈ ਜਾਰੀ ਕੀਤੀ ਸੂਚਨਾ, ਫਟਾਫਟ ਕਰ ਲਓ ਇਹ ਕੰਮ, ਨਹੀਂ ਤਾਂ...
SBI ਨੇ 44 ਕਰੋੜ ਗਾਹਕਾਂ ਲਈ ਜਾਰੀ ਕੀਤੀ ਸੂਚਨਾ, ਫਟਾਫਟ ਕਰ ਲਓ ਇਹ ਕੰਮ, ਨਹੀਂ ਤਾਂ...

  • Share this:
  • Facebook share img
  • Twitter share img
  • Linkedin share img
ਜੇ ਤੁਸੀਂ ਵੀ SBI ਦੇ ਗਾਹਕ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਕੰਮ ਦੀ ਹੈ। ਬੈਂਕ ਨੇ ਇਕ ਨੋਟਿਸ ਜਾਰੀ ਕਰਕੇ ਆਪਣੇ ਗਾਹਕਾਂ ਨੂੰ 30 ਜੂਨ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ ਕਿਹਾ ਹੈ। ਇਨਕਮ ਟੈਕਸ ਵਿਭਾਗ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਆਖਰੀ ਤਰੀਕ 30 ਜੂਨ 2021 ਨਿਰਧਾਰਤ ਕੀਤੀ ਹੈ।

ਜੇ ਤੁਸੀਂ 30 ਜੂਨ ਤੱਕ ਅਜਿਹਾ ਨਹੀਂ ਕਰਦੇ ਹੋ, ਤਾਂ ਤੁਹਾਡਾ ਪੈਨ ਕਾਰਡ ਅਨਐਕਟਿਵ ਹੋ ਜਾਵੇਗਾ। ਇਸ ਤੋਂ ਇਲਾਵਾ ਇਨਕਮ ਟੈਕਸ ਐਕਟ ਦੇ ਤਹਿਤ ਤੁਹਾਨੂੰ 1000 ਰੁਪਏ ਜੁਰਮਾਨਾ ਦੇਣਾ ਪਵੇਗਾ।

ਬੈਂਕ ਨੇ ਟਵੀਟ ਕੀਤਾ, "ਅਸੀਂ ਆਪਣੇ ਗਾਹਕਾਂ ਨੂੰ ਸਲਾਹ ਦਿੰਦੇ ਹਾਂ ਕਿ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਅਤੇ ਬਿਨਾਂ ਰੁਕਾਵਟ ਬੈਕਿੰਗ ਸੇਵਾਵਾਂ ਦਾ ਆਨੰਦ ਲੈਂਦੇ ਰਹਿਣ ਲਈ ਪੈਨ ਨੂੰ ਆਧਾਰ ਨਾਲ ਲਿੰਕ ਕਰਨ।"ਇਹ ਹੈ ਲਿੰਕ ਕਰਨ ਦੀ ਸੌਖੀ ਪ੍ਰਕਿਰਿਆ?
ਇਨਕਮ ਟੈਕਸ ਦੀ ਵੈਬਸਾਈਟ ਦੇ ਜ਼ਰੀਏ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਪੈਨ, ਆਧਾਰ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ। ਇਸ ਲਈ ਸਭ ਤੋਂ ਪਹਿਲਾਂ ਇਨਕਮ ਟੈਕਸ ਵੈੱਬਸਾਈਟ 'ਤੇ ਜਾਓ। ਆਧਾਰ ਕਾਰਡ ਵਿੱਚ ਦਿੱਤਾ ਨਾਮ, ਪੈਨ ਨੰਬਰ ਅਤੇ ਆਧਾਰ ਨੰਬਰ ਦਰਜ ਕਰੋ। ਹੁਣ ਕੈਪਚਾ ਕੋਡ ਭਰੋ। ਹੁਣ ਲਿੰਕ ਆਧਾਰ ਬਟਨ ਉਤੇ ਕਲਿਕ ਕਰੋ। ਤੁਹਾਡਾ ਪੈਨ ਆਧਾਰ ਨਾਲ ਜੁੜ ਜਾਵੇਗਾ।

ਐਸਐਮਐਸ ਭੇਜ ਕੇ ਪੈਨ ਨੂੰ ਆਧਾਰ ਨਾਲ ਜੋੜਨ ਦਾ ਤਰੀਕਾ

ਇਸ ਦੇ ਲਈ ਤੁਹਾਨੂੰ ਆਪਣੇ ਫੋਨ 'ਤੇ UIDPAN ਟਾਈਪ ਕਰਨਾ ਪਵੇਗਾ, ਫਿਰ 12 ਅੰਕਾਂ ਦਾ ਆਧਾਰ ਨੰਬਰ ਟਾਈਪ ਕਰੋ ਅਤੇ ਫਿਰ 10 ਅੰਕ ਦਾ ਪੈਨ ਨੰਬਰ ਲਿਖੋ। ਹੁਣ ਸਟੈਪ-1 ਵਿੱਚ ਦੱਸੇ ਗਏ ਸੰਦੇਸ਼ ਨੂੰ 567678 ਜਾਂ 56161 ਉਤੇ ਭੇਜੋ।
Published by: Gurwinder Singh
First published: June 12, 2021, 1:15 PM IST
ਹੋਰ ਪੜ੍ਹੋ
ਅਗਲੀ ਖ਼ਬਰ