SBI ਨੇ FD 'ਤੇ ਵਧਾਈਆਂ ਵਿਆਜ਼ ਦਰਾਂ, ਜਾਣੋ ਕਦੋਂ ਤੋਂ ਹੋਣਗੀਆਂ ਲਾਗੂ

ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਲਈ ਖੁਸ਼ਖ਼ਬਰੀ ਹੈ। ਭਾਰਤੀ ਸਟੇਟ ਬੈਂਕ (State Bank of India) ਨੇ ਫਿਕਸਡ ਡਿਪਾਜ਼ਿਟ (FD) 'ਤੇ ਮਿਲਣ ਵਾਲੇ ਵਿਆਜ ਨੂੰ ਵੀ ਵਧਾ ਦਿੱਤਾ ਹੈ। ਵਿਆਜ ਦਰਾਂ 'ਚ 40 ਤੋਂ 90 ਬੇਸਿਸ ਪੁਆਇੰਟ (Base Point) ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਦਰਾਂ ਅੱਜ ਯਾਨੀ ਕਿ 10 ਮਈ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (RBI) ਦੇ ਰੈਪੋ ਰੇਟ 'ਚ ਵਾਧੇ ਤੋਂ ਬਾਅਦ ਕਈ ਬੈਂਕਾਂ ਨੇ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ।

SBI ਨੇ FD 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਕਦੋਂ ਤੋਂ ਹੋਣਗੀਆਂ ਲਾਗੂ

  • Share this:
ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਲਈ ਖੁਸ਼ਖ਼ਬਰੀ ਹੈ। ਭਾਰਤੀ ਸਟੇਟ ਬੈਂਕ (State Bank of India) ਨੇ ਫਿਕਸਡ ਡਿਪਾਜ਼ਿਟ (FD) 'ਤੇ ਮਿਲਣ ਵਾਲੇ ਵਿਆਜ ਨੂੰ ਵੀ ਵਧਾ ਦਿੱਤਾ ਹੈ। ਵਿਆਜ ਦਰਾਂ 'ਚ 40 ਤੋਂ 90 ਬੇਸਿਸ ਪੁਆਇੰਟ (Base Point) ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਦਰਾਂ ਅੱਜ ਯਾਨੀ ਕਿ 10 ਮਈ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (RBI) ਦੇ ਰੈਪੋ ਰੇਟ 'ਚ ਵਾਧੇ ਤੋਂ ਬਾਅਦ ਕਈ ਬੈਂਕਾਂ ਨੇ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਟੇਟ ਬੈਂਕ ਦੀ ਵੈੱਬਸਾਈਟ ਦੇ ਅਨੁਸਾਰ, 2 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੇ 3 ਤੋਂ 5 ਅਤੇ 5 ਤੋਂ 10 ਸਾਲ ਦੇ ਕਾਰਜਕਾਲ ਦੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ 90 ਬੇਸਿਸ ਪੁਆਇੰਟ ਵਧਾ ਦਿੱਤੀਆਂ ਗਈਆਂ ਹਨ। ਹੁਣ ਫਿਕਸਡ ਡਿਪਾਜ਼ਿਟ ਉੱਤੇ 4.50 ਫੀਸਦੀ ਦੀ ਸਾਲਾਨਾ ਦਰ 'ਤੇ ਵਿਆਜ ਮਿਲੇਗਾ, ਜਦੋਂ ਕਿ ਪਹਿਲਾਂ ਇਹ ਦਰ 3.60 ਫੀਸਦੀ ਸੀ।

ਇਸਦੇ ਨਾਲ ਹੀ 2 ਤੋਂ 3 ਸਾਲ ਦੀ ਮਿਆਦ ਵਾਲੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਨੂੰ ਵੀ 3.60 ਫੀਸਦੀ ਸਾਲਾਨਾ ਤੋਂ ਵਧਾ ਕੇ 4.25 ਫੀਸਦੀ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ, ਐਸਬੀਆਈ ਹੁਣ ਅਜਿਹੀ FD 'ਤੇ 4 ਪ੍ਰਤੀਸ਼ਤ ਸਲਾਨਾ ਦੀ ਦਰ ਨਾਲ ਵਿਆਜ ਦਾ ਭੁਗਤਾਨ ਕਰੇਗਾ ਜੋ 1 ਤੋਂ 2 ਸਾਲਾਂ ਵਿੱਚ ਪਰਿਪੱਕ ਹੋ ਜਾਵੇਗੀ। ਇਸ ਤੋਂ ਪਹਿਲਾਂ 3.60 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਂਦਾ ਸੀ।

ਸਟੇਟ ਬੈਂਕ ਆਫ ਇੰਡੀਆ ਹੁਣ 46-179 ਦਿਨਾਂ ਅਤੇ 180-210 ਦਿਨਾਂ ਦੀ ਮਿਆਦ ਵਾਲੀ ਫਿਕਸਡ ਡਿਪਾਜ਼ਿਟ 'ਤੇ 3.50 ਫੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਦਾ ਭੁਗਤਾਨ ਕਰੇਗਾ। ਬੈਂਕ ਹੁਣ 211 ਦਿਨਾਂ ਤੋਂ ਲੈ ਕੇ ਇੱਕ ਸਾਲ ਤੋਂ ਘੱਟ ਮਿਆਦ ਦੇ ਸਮੇਂ ਦੇ ਫਿਕਸਡ ਡਿਪਾਜ਼ਿਟ 'ਤੇ 3.75 ਫੀਸਦੀ ਵਿਆਜ ਦਾ ਭੁਗਤਾਨ ਕਰੇਗਾ। ਨਵੀਆਂ ਵਿਆਜ ਦਰਾਂ ਨਵੀਆਂ ਫਿਕਸਡ ਡਿਪਾਜ਼ਿਟ ਅਤੇ ਐਫਡੀਜ਼ 'ਤੇ ਲਾਗੂ ਹੋਣਗੀਆਂ ਜੋ ਪਰਿਪੱਕਤਾ 'ਤੇ ਰੀਨਿਊ ਕੀਤੀਆਂ ਜਾਂਦੀਆਂ ਹਨ।

ਇੱਥੇ ਜ਼ਿਕਰਯੋਗ ਹੈ ਕਿ ਬੰਧਨ ਬੈਂਕ, ਕੋਟਕ ਮਹਿੰਦਰਾ ਬੈਂਕ, ਜਨ ਸਮਾਲ ਫਾਇਨਾਂਸ ਬੈਂਕ, ਬੈਂਕ ਆਫ ਬੜੌਦਾ, ਆਈਸੀਆਈਸੀਆਈ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਨੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਰੇਪੋ ਦਰ ਵਿੱਚ ਵਾਧੇ ਤੋਂ ਬਾਅਦ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਬਜਾਜ ਫਾਈਨਾਂਸ ਨੇ ਫਿਕਸਡ ਡਿਪਾਜ਼ਿਟ ਵਿਆਜ ਦਰ 'ਚ ਵੀ 10 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਇਹ ਵਿਆਜ ਦਰ 36 ਤੋਂ 60 ਮਹੀਨਿਆਂ ਵਿੱਚ ਪਰਿਪੱਕ ਹੋਣ ਵਾਲੀ FD 'ਤੇ ਲਾਗੂ ਹੋਵੇਗੀ।
Published by:rupinderkaursab
First published: