Home /News /lifestyle /

SBI Recruitment 2022: SBI ਵਿੱਚ ਨੌਕਰੀ ਦਾ ਸੁਨਿਹਰੀ ਮੌਕਾ, ਅੱਜ ਹੀ ਕਰੋ ਅਪਲਾਈ

SBI Recruitment 2022: ਦੇਸ਼ ਵਿੱਚ ਕਿਸੇ ਵੀ ਨੌਜਵਾਨ ਲਈ ਪੜ੍ਹ ਲਿਖ ਕੇ ਇੱਕ ਚੰਗੀ ਨੌਕਰੀ ਲੱਗਣਾ ਇੱਕ ਸੁਪਨਾ ਹੁੰਦਾ ਹੈ। ਹਰ ਸਾਲ ਵਿਦਿਆਰਥੀ ਵੱਖ-ਵੱਖ ਇਮਤਿਹਾਨਾਂ ਦੀ ਤਿਆਰੀ ਕਰਦੇ ਹਨ ਅਤੇ ਨੌਕਰੀ ਲਈ ਅਪਲਾਈ ਕਰਦੇ ਹਨ। ਸਟੇਟ ਬੈਂਕ ਆਫ ਇੰਡੀਆ, ਐਸਬੀਆਈ ਨੇ ਸਪੈਸ਼ਲਿਸਟ ਕੇਡਰ ਅਫਸਰਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਅਰਜ਼ੀ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾ ਕੇ ਕੀਤੀ ਜਾ ਸਕਦੀ ਹੈ।

ਹੋਰ ਪੜ੍ਹੋ ...
  • Share this:

ਧਿਆਨ ਦਿਓ ਕਿ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 27 ਮਈ 2022 ਤੋਂ ਸ਼ੁਰੂ ਹੋਈ ਹੈ ਅਤੇ 16 ਜੂਨ 2022 ਤੱਕ ਉਮੀਦਵਾਰ ਅਹੁਦਿਆਂ ਲਈ ਅਪਲਾਈ ਕਰ ਸਕਣਗੇ। ਅਜਿਹੀ ਸਥਿਤੀ ਵਿੱਚ, ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਜਲਦੀ ਤੋਂ ਜਲਦੀ ਅਰਜ਼ੀ ਜਮ੍ਹਾਂ ਕਰਾਉਣੀ ਚਾਹੀਦੀ ਹੈ।

ਕੁੱਲ 14 ਅਸਾਮੀਆਂ ਦੀ ਭਰਤੀ ਕੀਤੀ ਗਈ ਹੈ। ਜਿਸ ਰਾਹੀਂ ਰਿਸਕ ਸਪੈਸ਼ਲਿਸਟ ਸੈਕਟਰ ਦੀਆਂ 5, ਰਿਸਕ ਸਪੈਸ਼ਲਿਸਟ ਕ੍ਰੈਡਿਟ ਦੀਆਂ 1, ਰਿਸਕ ਸਪੈਸ਼ਲਿਸਟ ਕਲਾਈਮੇਟ ਰਿਸਕ ਦੀਆਂ 1, ਰਿਸਕ ਸਪੈਸ਼ਲਿਸਟ ਅਤੇ ਏ.ਐੱਸ. ਦੀਆਂ 3 ਅਤੇ ਰਿਸਕ ਸਪੈਸ਼ਲਿਸਟ ਮਾਰਕੀਟ ਦੀਆਂ 2 ਅਸਾਮੀਆਂ ਭਰੀਆਂ ਜਾਣਗੀਆਂ।

ਵਿੱਦਿਅਕ ਯੋਗਤਾ
ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਵਿਦਿਅਕ ਯੋਗਤਾ ਵਾਲੇ ਉਮੀਦਵਾਰ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਨੋਟੀਫਿਕੇਸ਼ਨ ਦਾ ਸਿੱਧਾ ਲਿੰਕ ਹੇਠਾਂ ਸਾਂਝਾ ਕੀਤਾ ਗਿਆ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਸ਼ਾਰਟਲਿਸਟ ਅਤੇ ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਜਿਸ ਵਿੱਚ ਇੰਟਰਵਿਊ 100 ਅੰਕਾਂ ਦੀ ਹੋਵੇਗੀ। ਇੰਟਰਵਿਊ ਦੇ ਕੁਆਲੀਫਾਇੰਗ ਅੰਕ ਬੈਂਕ ਦੁਆਰਾ ਤੈਅ ਕੀਤੇ ਜਾਣਗੇ। ਜਿਸ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਦੀ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ।

ਅਰਜ਼ੀ ਦੀ ਫੀਸ
ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 750 ਰੁਪਏ ਫੀਸ ਅਦਾ ਕਰਨੀ ਪਵੇਗੀ। ਹਾਲਾਂਕਿ, SC, ST ਅਤੇ PWD ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।
Published by:rupinderkaursab
First published:

Tags: Bank, Government job, Jobs, Recruitment, SBI

ਅਗਲੀ ਖਬਰ