Home /News /lifestyle /

Scary Dreams: ਭੈੜੇ ਸੁਪਨਿਆਂ ਤੋਂ ਛੁਟਕਾਰਾ ਪਾਓ, ਘਰ 'ਚ ਲਗਾਓ ਇਹ ਯੰਤਰ

Scary Dreams: ਭੈੜੇ ਸੁਪਨਿਆਂ ਤੋਂ ਛੁਟਕਾਰਾ ਪਾਓ, ਘਰ 'ਚ ਲਗਾਓ ਇਹ ਯੰਤਰ

ਚੀਨੀ ਵਾਸਤੂ ਸ਼ਾਸਤਰ ਦੇ ਅਨੁਸਾਰ ਡ੍ਰੀਮ ਕੈਚਰ ਨੂੰ ਕਦੇ ਵੀ ਬਾਥਰੂਮ ਜਾਂ ਰਸੋਈ ਵਿਚ ਨਹੀਂ ਲਗਾਉਣਾ ਚਾਹੀਦਾ

ਚੀਨੀ ਵਾਸਤੂ ਸ਼ਾਸਤਰ ਦੇ ਅਨੁਸਾਰ ਡ੍ਰੀਮ ਕੈਚਰ ਨੂੰ ਕਦੇ ਵੀ ਬਾਥਰੂਮ ਜਾਂ ਰਸੋਈ ਵਿਚ ਨਹੀਂ ਲਗਾਉਣਾ ਚਾਹੀਦਾ

ਚੀਨੀ ਵਾਸਤੂ ਸ਼ਾਸਤਰ ਵਿਚ ਡ੍ਰੀਮਕੈਚਰ ਨਾਂ ਦੇ ਇਕ ਯੰਤਰ ਦੀ ਵਰਤੋਂ ਬਾਰੇ ਦੱਸਿਆ ਗਿਆ ਹੈ ਜੋ ਬੁਰੇ ਸੁਪਨਿਆਂ ਤੋਂ ਬਚਾਉਂਦਾ ਹੈ। ਆਓ ਤੁਹਾਨੂੰ ਇਸ ਯੰਤਰ ਬਾਰੇ ਵਿਸਥਾਰ ਨਾਲ ਦੱਸਦੇ ਹਾਂ –

  • Share this:

Haunting Dreams: ਸੁਪਨੇ ਸਾਨੂੰ ਸਭ ਨੂੰ ਹੀ ਆਉਂਦੇ ਹਨ। ਸੁਪਨੇ ਆਉਣਾ ਇਕ ਕੁਦਰਤੀ ਪ੍ਰਕਿਰਿਆ ਹੈ। ਸੁਪਨਿਆਂ ਬਾਰੇ ਵਾਸਤੂ ਸ਼ਾਸਤਰ ਦੱਸਦਾ ਹੈ ਕਿ ਇਹਨਾਂ ਵਿਚ ਸਾਡੇ ਭਵਿੱਖ ਸੰਬੰਧੀ ਸੰਕੇਤ ਛੁਪੇ ਹੁੰਦੇ ਹਨ। ਪਰ ਜੇਕਰ ਸੁਪਨੇ ਮਾੜੇ ਤੇ ਡਰਾਉਣੇ ਆ ਰਹੇ ਹੋਣ ਦਾ ਕੀ ਕੀਤਾ ਜਾਵੇ। ਅਜਿਹਾ ਬਹੁਤ ਸਾਰੇ ਲੋਕਾਂ ਨਾਲ ਹੁੰਦਾ ਹੈ ਕਿ ਉਹਨਾਂ ਨੂੰ ਜ਼ਿਆਦਾਤਰ ਡਰਾਉਣੇ ਸੁਪਨੇ ਹੀ ਆਉਂਦੇ ਹਨ ਜਾਂ ਇਕ ਹੀ ਡਰਾਉਣਾ ਸੁਪਨਾ ਵਾਰ ਵਾਰ ਆਉਂਦਾ ਹੈ।


ਪਰ ਹੁਣ ਚਿੰਤਾ ਦੀ ਲੋੜ ਨਹੀਂ ਹੈ, ਇਸਦਾ ਵੀ ਇਕ ਉਪਾਅ ਹੈ, ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਚੀਨੀ ਵਾਸਤੂ ਸ਼ਾਸਤਰ ਵਿਚ ਡ੍ਰੀਮਕੈਚਰ ਨਾਂ ਦੇ ਇਕ ਯੰਤਰ ਦੀ ਵਰਤੋਂ ਬਾਰੇ ਦੱਸਿਆ ਗਿਆ ਹੈ ਜੋ ਬੁਰੇ ਸੁਪਨਿਆਂ ਤੋਂ ਬਚਾਉਂਦਾ ਹੈ। ਆਓ ਤੁਹਾਨੂੰ ਇਸ ਯੰਤਰ ਬਾਰੇ ਵਿਸਥਾਰ ਨਾਲ ਦੱਸਦੇ ਹਾਂ –


ਡ੍ਰੀਮ ਕੈਚਰ ਹੈ ਕੀ


ਪਹਿਲੀ ਨਜ਼ਰੇ ਦੇਖਿਆਂ ਤਾਂ ਡ੍ਰੀਮ ਕੈਚਰ ਘਰ ਦੀ ਸਜਾਵਟ ਲਈ ਵਰਤਿਆਂ ਜਾਣ ਵਾਲਾ ਇਕ ਯੰਤਰ ਹੈ। ਇਸਨੂੰ ਕੰਧ ਉੱਤੇ ਟੰਗਿਆ ਜਾਂਦਾ ਹੈ। ਇਸ ਵਿਚ ਖੰਭ ਲੱਗੇ ਹੁੰਦੇ ਹਨ ਜੋ ਕਿ ਬਹੁਤ ਹੀ ਖ਼ੂਬਸੂਰਤ ਤੇ ਦਿਲਕਸ਼ ਹੁੰਦੇ ਹਨ। ਸਜਾਵਟ ਤੋਂ ਬਿਨਾਂ ਇਸ ਯੰਤਰ ਦਾ ਮੁੱਖ ਮਕਸਦ ਘਰ ਵਿਚੋਂ ਨਕਰਾਤਮਕ ਊਰਜਾ ਨੂੰ ਖ਼ਤਮ ਕਰਕੇ ਸਕਰਾਤਮਕ ਊਰਜਾ ਪੈਦਾ ਕਰਨਾ ਹੁੰਦਾ ਹੈ।


ਡਰਾਉਣੇ ਸੁਪਨਿਆਂ ਤੋਂ ਬਚਾਅ


ਜਦੋਂ ਡ੍ਰੀਮ ਕੈਚਰ ਨਾਲ ਘਰ ਵਿਚ ਸਕਰਾਤਮਕ ਊਰਜਾ ਦਾ ਸੰਚਾਰ ਹੋ ਜਾਵੇ ਤਾਂ ਬੁਰੇ ਸੁਪਨਿਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ ਹੀ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਡ੍ਰੀਮ ਕੈਚਰ ਉਸਦੀ ਮੱਦਦ ਕਰ ਸਕਦਾ ਹੈ। ਅਸਲ ਵਿਚ ਚੀਨੀ ਵਾਸਤੂ ਸ਼ਾਸਤਰ ਦੇ ਮੁਤਾਬਿਕ ਡ੍ਰੀਮ ਕੈਚਰ ਨਾਲ ਵਾਸਤੂ ਦੋਸ਼ ਤੋਂ ਛੁਟਕਾਰਾ ਮਿਲਦਾ ਹੈ।


ਡ੍ਰੀਮ ਕੈਚਰ ਟੰਗਣ ਦੀ ਸਹੀ ਜਗ੍ਹਾ


ਚੀਨੀ ਵਾਸਤੂ ਸ਼ਾਸਤਰ ਦੇ ਅਨੁਸਾਰ ਡ੍ਰੀਮ ਕੈਚਰ ਨੂੰ ਕਦੇ ਵੀ ਬਾਥਰੂਮ ਜਾਂ ਰਸੋਈ ਵਿਚ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਨਾਲ ਨਾਪੱਖੀ ਪ੍ਰਭਾਵ ਪੈਦਾ ਹੋ ਜਾਂਦੇ ਹਨ। ਇਸਦੇ ਨਾਲ ਹੀ ਦੱਸਿਆ ਗਿਆ ਹੈ ਕਿ ਡ੍ਰੀਮ ਕੈਚਰ ਨੂੰ ਘਰ ਦੀ ਦੱਖਣ ਪੱਛਮ ਦਿਸ਼ਾ ਵਿਚ ਲਗਾਉਣਾ ਸਭ ਤੋਂ ਸ਼ੁੱਭ ਹੁੰਦਾ ਹੈ। ਤੁਸੀਂ ਆਪਣੇ ਬੱਚਿਆਂ ਦੇ ਕਮਰੇ ਵਿਚ ਵੀ ਡ੍ਰੀਮ ਕੈਚਰ ਲਗਾ ਸਕਦੇ ਹੋ।

Published by:Tanya Chaudhary
First published:

Tags: Lifestyle, Scary dreams, Vastu tips