ਅਮਰੀਕੀ ਵਿਗਿਆਨੀਆਂ ਨੇ ਬਣਾਇਆ ਮਨੁੱਖੀ ਸਰੀਰ ਦਾ ਕਲੰਡਰ, ਹਰ ਮਹੀਨੇ ਦੀ ਦੱਸੀ ਖਾਸੀਅਤ


Updated: January 16, 2019, 8:28 PM IST
ਅਮਰੀਕੀ ਵਿਗਿਆਨੀਆਂ ਨੇ ਬਣਾਇਆ ਮਨੁੱਖੀ ਸਰੀਰ ਦਾ ਕਲੰਡਰ, ਹਰ ਮਹੀਨੇ ਦੀ ਦੱਸੀ ਖਾਸੀਅਤ

Updated: January 16, 2019, 8:28 PM IST
ਅਮਰੀਕੀ ਵਿਗਿਆਨੀਆਂ ਨੇ ਮਨੁੱਖੀ ਸਰੀਰ ਬਾਰੇ ਇਕ ਕਲੰਡਰ ਤਿਆਰ ਕੀਤਾ ਹੈ। ਇਸ ਕਲੰਡਰ ਮੁਤਾਬਕ ਹਰ ਮਹੀਨੇ ਦੀ ਆਪਣੀ ਖ਼ਾਸੀਅਤ ਹੈ। ਇਸ ਵਿਚ ਇਨਸਾਨ ਲਈ ਹਰ ਮਹੀਨੇ ਦੀ ਖ਼ਾਸੀਅਤ ਨੂੰ ਦਰਸਾਇਆ ਗਿਆ ਹੈ। ਇਸ ਵਿਚ ਦਾਅਵਾ ਕੀਤਾ ਹੈ ਕਿ ਸੂਰਜ ਦੀ ਰੌਸ਼ਨੀ ਤੇ ਵਿਟਾਮਿਨ ਡੀ ਦੇ ਪੱਧਰ ਨਾਲ ਵੱਡਾ ਫਰਕਾ ਪੈਂਦਾ ਹੈ। ਇਸ ਮੁਤਾਬਕ ਅਕਤੂਬਰ ਮਹੀਨਾ ਪਿਆਰ ਦਾ ਮਹੀਨਾ ਹੈ, ਜਦ ਕਿ ਨਵੰਬਰ ਭਾਰ ਘੱਟ ਕਰਨ ਅਤੇ ਜਨਵਰੀ ਨਵੀਆਂ ਆਦਤਾਂ ਦੀ ਸ਼ੁਰੂਆਤ ਲਈ ਸਭ ਤੋਂ ਬਿਹਤਰ ਹੁੰਦਾ ਹੈ।

ਫਰਵਰੀ ਮਹੀਨੇ ਵਿਚ ਤੁਸੀਂ ਬੱਚਤ ਕਰ ਸਕਦੇ ਹੋ। ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿਗਿਆਨੀਆਂ ਨੇ ਇਕ ਸਟੱਡੀ ਵਿਚ ਇਹ ਦਾਅਵਾ ਕੀਤਾ ਹੈ। ਵਿਗਿਆਨੀਆਂ ਨੇ ਇਸ ਲਈ 2019 ਦਾ ਇਕ ਕਲੰਡਰ ਬਣਾਇਆ ਹੈ। ਵਿਗਿਆਨੀਆਂ ਨੇ ਇਸ ਦਾ ਕਾਰਨ ਮੌਸਮ ਜਾਂ ਅਸੀਂ ਜੋ ਕੁਝ ਕਰਦੇ ਹਾਂ, ਖਾਂਦੇ ਹਾਂ, ਉਸ ਵਿਚ ਹੋ ਰਹੇ ਬਦਲਾਅ ਨੂੰ ਦੱਸਿਆ ਗਿਆ ਹੈ। ਵਿਗਿਆਨੀਆਂ ਦੀ ਟੀਮ ਦੇ ਮੁਖੀ ਡਾ. ਐਂਡਰਿਊ ਲਿਮ ਨੇ ਦੱਸਿਆ ਕਿ ਅਜਿਹਾ ਸਾਡੇ ਸਰੀਰ ਵਿਚ ਵਧੇ ਹਾਰਮੋਨ ਤੇ ਦਿਮਾਗ ਵਿਚ ਰਸਾਇਣ ਪਰਿਵਰਤਨ ਦੇ ਕਾਰਨ ਹੁੰਦਾ ਹੈ। ਵਿਟਾਮਿਨ ਡੀ ਦਾ ਪੱਧਰ ਵੀ ਇਸ ਦਾ ਅਹਿਮ ਕਾਰਨ ਹੈ। ਇਸ ਮੁਤਾਬਕ ਮਾਰਚ ਮਹੀਨੇ ਬਸੰਤ ਦੇ ਮੌਸਮ ਵਿਚ ਉਦਾਸੀ, ਡਿਰਪੈਸ਼ਨ ਦੂਰ ਭਜਾਏ ਜਾ ਸਕਦੇ ਹਨ। ਵਿਟਾਮਿਨ ਡੀ ਤੇ ਐਂਟੀਆਕਸੀਡੈਂਟ ਵਧਦਾ ਹੈ।

ਅਪਰੈਲ ਵਿਚ ਸੂਰਜ ਦੀ ਤੇਜ਼ ਰੌਸ਼ਨੀ ਕਾਰਨ ਲੋਕ ਜ਼ਿਆਦਾ ਚਿੰਤਾ ਵਿਚ ਰਹਿੰਦੇ ਹਨ। ਤਣਾਅ ਵਾਲੇ ਮਹੀਨੇ ਵਿਚ ਕੜੀ ਦਾ ਵੱਧ ਸੇਵਨ ਕਰੋ। ਮਈ ਇਸ ਮਹੀਨੇ ਸੂਰਜ ਦੀ ਤੇਜ਼ ਰੌਸ਼ਨੀ ਕਾਰਨ ਤੁਸੀਂ ਜ਼ਿਆਦਾ ਖ਼ੁਸ਼ ਰਹਿੰਦੇ ਹੋ। ਸ਼ਾਮ ਨੂੰ 15 ਮਿੰਟ ਖ਼ੁਦ ਨੂੰ ਦੇਵੋ। ਪਾਜਟਿਵ ਐਨਰਜੀ ਮਿਲੇਗੀ। ਜੂਨ ਵਿਚ ਸਰੀਰ ਵਿਚ ਸੇਰੋਟੋਨਿਨ ਵਧਣ ਵਾਲ ਇਕਾਗਰਤਾ ਵਧ ਜਾਂਦੀ ਹੈ।
First published: January 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...