Home /News /lifestyle /

ਕਿਸੇ ਦੇ ਸਾਹਮਣੇ ਬੱਚੇ ਨੂੰ ਝਿੜਕਣਾ ਬੱਚੇ ਦੀ ਮਾਨਸਿਕਤਾ 'ਤੇ ਕਰਦਾ ਹੈ ਅਸਰ, ਧਿਆਨ ਵਿੱਚ ਰੱਖੋ ਇਹ ਗੱਲਾਂ

ਕਿਸੇ ਦੇ ਸਾਹਮਣੇ ਬੱਚੇ ਨੂੰ ਝਿੜਕਣਾ ਬੱਚੇ ਦੀ ਮਾਨਸਿਕਤਾ 'ਤੇ ਕਰਦਾ ਹੈ ਅਸਰ, ਧਿਆਨ ਵਿੱਚ ਰੱਖੋ ਇਹ ਗੱਲਾਂ

ਕਿਸੇ ਦੇ ਸਾਹਮਣੇ ਬੱਚੇ ਨੂੰ ਝਿੜਕਣਾ ਬੱਚੇ ਦੀ ਮਾਨਸਿਕਤਾ 'ਤੇ ਕਰਦਾ ਹੈ ਅਸਰ, ਧਿਆਨ ਵਿੱਚ ਰੱਖੋ ਇਹ ਗੱਲਾਂ

ਕਿਸੇ ਦੇ ਸਾਹਮਣੇ ਬੱਚੇ ਨੂੰ ਝਿੜਕਣਾ ਬੱਚੇ ਦੀ ਮਾਨਸਿਕਤਾ 'ਤੇ ਕਰਦਾ ਹੈ ਅਸਰ, ਧਿਆਨ ਵਿੱਚ ਰੱਖੋ ਇਹ ਗੱਲਾਂ

ਬੱਚਿਆਂ ਦਾ ਸੁਭਾਅ ਚੰਚਲ ਹੁੰਦਾ ਹੈ। ਕਈ ਵਾਰ ਬੱਚੇ ਬੜੀਆਂ ਪਿਆਰੀਆਂ ਸ਼ਰਾਰਤਾਂ ਕਰਦੇ ਹਨ ਤੇ ਸਾਨੂੰ ਉਨ੍ਹਾਂ ਉੱਤੇ ਪਿਆਰ ਆਉਂਦਾ ਹੈ। ਪਰ ਕਈ ਵਾਰ ਬੱਚੇ ਅਜਿਹੀ ਸ਼ਰਾਰਤ ਕਰ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਡਾਂਟਣਾ ਮਾਪਿਆਂ ਦੀ ਮਜਬੂਰੀ ਬਣ ਜਾਂਦਾ ਹੈ। ਮਾਪਿਆਂ ਦੀਆਂ ਝਿੜਕਾਂ ਤੇ ਇਸ ਵਤੀਰੇ ਦਾ ਬੱਚੇ ’ਤੇ ਬੁਰਾ ਅਸਰ ਵੀ ਪੈ ਸਕਦਾ ਹੈ।

ਹੋਰ ਪੜ੍ਹੋ ...
  • Share this:

ਬੱਚਿਆਂ ਦਾ ਸੁਭਾਅ ਚੰਚਲ ਹੁੰਦਾ ਹੈ। ਕਈ ਵਾਰ ਬੱਚੇ ਬੜੀਆਂ ਪਿਆਰੀਆਂ ਸ਼ਰਾਰਤਾਂ ਕਰਦੇ ਹਨ ਤੇ ਸਾਨੂੰ ਉਨ੍ਹਾਂ ਉੱਤੇ ਪਿਆਰ ਆਉਂਦਾ ਹੈ। ਪਰ ਕਈ ਵਾਰ ਬੱਚੇ ਅਜਿਹੀ ਸ਼ਰਾਰਤ ਕਰ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਡਾਂਟਣਾ ਮਾਪਿਆਂ ਦੀ ਮਜਬੂਰੀ ਬਣ ਜਾਂਦਾ ਹੈ। ਮਾਪਿਆਂ ਦੀਆਂ ਝਿੜਕਾਂ ਤੇ ਇਸ ਵਤੀਰੇ ਦਾ ਬੱਚੇ ’ਤੇ ਬੁਰਾ ਅਸਰ ਵੀ ਪੈ ਸਕਦਾ ਹੈ। ਖਾਸ ਕਰਕੇ ਜਦੋਂ ਬੱਚੇ ਨੂੰ ਦੂਜੇ ਲੋਕਾਂ ਦੇ ਸਾਹਮਣੇ ਝਿੜਕਿਆ ਗਿਆ ਹੋਵੇ।

ਜਨਤਕ ਥਾਵਾਂ 'ਤੇ ਬੱਚਿਆਂ ਨੂੰ ਝਿੜਕਣਾ ਉਨ੍ਹਾਂ ਉੱਤੇ ਮਾਨਸਿਕ ਅਸਰ ਪਾਉਂਦਾ ਹੈ। ਇਸ ਨਾਲ ਬੱਚੇ ਦੇ ਸੁਭਾਅ ਵਿੱਚ ਤਬਦੀਲੀ ਆ ਸਕਦੀ ਹੈ ਤੇ ਉਹ ਚਿੜਚਿੜਾ ਵੀ ਹੋ ਸਕਦਾ ਹੈ। ਕਈ ਵਾਰ ਬੱਚਾ ਚੁੱਪ ਚੁੱਪ ਰਹਿਣਾ ਸ਼ੁਰੂ ਕਰ ਦਿੰਦਾ ਹੈ ਜਾਂ ਤਾਂ ਬਹੁਤ ਜ਼ਿਆਦਾ ਝਗੜਾਲੂ ਬਣ ਜਾਂਦਾ ਹੈ। ਆਓ ਜਾਣਦੇ ਹਾਂ ਕਿ ਸਭ ਸਾਹਮਣੇ ਬੱਚੇ ਨੂੰ ਝਿੜਕਣ ਦਾ ਬੱਚੇ ਉੱਤੇ ਕੀ ਅਸਰ ਹੁੰਦਾ ਹੈ।

ਬੱਚਿਆਂ ਵਿੱਚ ਮਾਨਸਿਕ ਤਣਾਅ ਵਧ ਸਕਦਾ ਹੈ : ਬੱਚਿਆਂ ਨੂੰ ਦੂਜਿਆਂ ਦੇ ਸਾਹਮਣੇ ਝਿੜਕਣ ਨਾਲ ਉਹ ਬੇਇੱਜ਼ਤੀ ਮਹਿਸੂਸ ਕਰਦੇ ਹਨ, ਜਿਸ ਕਾਰਨ ਉਹ ਆਪਣੇ ਮਾਤਾ-ਪਿਤਾ ਤੋਂ ਗੱਲਾਂ ਲੁਕਾਉਣ ਲੱਗਦੇ ਹਨ। ਇਹ ਤਣਾਅ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਬੱਚੇ ਜ਼ਿਆਦਾ ਤਣਾਅ ਮਹਿਸੂਸ ਕਰਨਾ ਹੈ। ਜ਼ਿਆਦਾ ਤਣਾਅ ਦੇ ਕਾਰਨ ਬੱਚੇ ਦੇ ਵਿਵਹਾਰ ਵਿੱਚ ਬਦਲਾਅ ਦੇਖਣ ਨੂੰ ਮਿਲਦਾ ਹੈ। ਤਣਾਅ ਕਾਰਨ ਬੱਚਾ ਮਾਪਿਆਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦਾ।

ਬੱਚਿਆਂ ਦਾ ਗੱਸੇ ਵਾਲਾ ਸੁਭਾਅ ਹੋ ਸਕਦਾ ਹੈ : ਸਭ ਸਾਹਮਣੇ ਝਿੜਕਨ ਨਾਲ ਬੱਚਿਆਂ ਦਾ ਆਤਮ ਵਿਸ਼ਵਾਸ ਘੱਟ ਹੋ ਸਕਦਾ ਹੈ। ਬੱਚਿਆਂ ਦਾ ਮਨ ਨਰਮ ਹੁੰਦਾ ਹੈ, ਉਹ ਕਿਸੇ ਵੀ ਗੱਲ ਨੂੰ ਆਸਾਨੀ ਨਾਲ ਆਪਣੇ ਮਨ ਉੱਤੇ ਲੈ ਲੈਂਦੇ ਹਨ। ਬੱਚੇ ਨੂੰ ਦੂਜਿਆਂ ਸਾਹਮਣੇ ਝਿੜਕਣਾ ਉਸ ਨੂੰ ਗੁੱਸੈਲ ਬਣਾ ਸਕਦਾ ਹੈ। ਦੂਸਰਿਆਂ ਦੇ ਸਾਹਮਣੇ ਝਿੜਕਿਆ ਜਾਣਾ ਬੱਚੇ ਨੂੰ ਜ਼ਿੱਦੀ ਬਣਾ ਸਕਦਾ ਹੈ।

ਦੂਸਰਿਆਂ ਦੇ ਸਾਹਮਣੇ ਬੱਚੇ ਨੰ ਝਿੜਕਣਾ ਬੱਚੇ ਦੀ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਮਾਤਾ-ਪਿਤਾ ਦੁਆਰਾ ਬੱਚੇ ਨੂੰ ਝਿੜਕਣਾ ਉਸ ਨੂੰ ਸਰੀਰਕ ਤੌਰ 'ਤੇ ਕਮਜ਼ੋਰ ਬਣਾ ਸਕਦਾ ਹੈ। ਸਰੀਰਕ ਤੌਰ 'ਤੇ ਕਮਜ਼ੋਰ ਹੋਣ ਕਾਰਨ ਬੱਚਿਆਂ ਵਿੱਚ ਦੂਜਿਆਂ ਨਾਲ ਗੱਲਬਾਤ ਕਰਨ ਵਿੱਚ ਦਿੱਕਤ ਆਉਂਦੀ ਹੈ। ਅੱਗੇ ਜਾ ਕੇ ਬੱਚੇ ਬਿਮਾਰ ਵੀ ਹੋ ਸਕਦੇ ਹਨ।

Published by:Drishti Gupta
First published:

Tags: Children, Parenting, Parenting Tips