• Home
 • »
 • News
 • »
 • lifestyle
 • »
 • SEASON 2 OF BYJU S YOUNG GENIUS GOT OFF TO A FLYING START WITH THE FIRST EPISODE

BYJU’S Young Genius ਦੇ ਸੀਜ਼ਨ 2 ਨੇ ਪਹਿਲੇ ਐਪੀਸੋਡ ਨਾਲ ਧਮਾਕੇਦਾਰ ਸ਼ੁਰੂਆਤ ਕੀਤੀ

#BYJUSYoungGenius2 ਇੱਕ ਕਮਾਲ ਦੇ ਐਪੀਸੋਡ ਨਾਲ ਵਾਪਸੀ ਕਰ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ, ਤੁਹਾਨੂੰ ਹੁਣੇ ਇਸ ਨੂੰ ਦੇਖਣਾ ਚਾਹੀਦਾ ਹੈ!

 • Share this:
  ਨੌਜਵਾਨ ਪ੍ਰਾਪਤਕਰਤਾਵਾਂ ਅਤੇ ਬੇਮਿਸਾਲ ਹੁਨਰ ਵਾਲੇ ਬੱਚਿਆਂ ਨੂੰ ਇੱਕੋ ਮੰਚ 'ਤੇ ਪ੍ਰਦਰਸ਼ਨ ਕਰਦੇ ਹੋਏ ਦੇਖਣ ਦੀ ਖੁਸ਼ੀ ਨੂੰ ਬਿਆਂ ਨਹੀ ਕੀਤਾ ਜਾ ਸਕਦਾ, ਜੋ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਪੂਰੀ ਤਰ੍ਹਾਂ ਦਰਸਾਉਂਦੀ ਹੈ। ਇਨ੍ਹਾਂ ਯੰਗ ਜੀਨੀਅਸ ਨੂੰ ਆਪਣੇ ਬੇਮਿਸਾਲ ਹੁਨਰ ਦੇ ਨਾਲ ਮੰਚ ‘ਤੇ ਕਬਜ਼ਾ ਕਰਦੇ ਹੋਏ ਦੇਖਣ ਦੀ ਖੁਸ਼ੀ ਨੂੰ ਕੋਈ ਵੀ ਨਕਾਰ ਨਹੀਂ ਸਕਦਾ, ਭਾਵੇਂ ਇਹ ਉਨ੍ਹਾਂ ਦੀਆਂ ਅੱਖਾਂ ਵਿੱਚ ਭਵਿੱਖ ਦੇਖਣ ਦੀ ਉਮੀਦ ਹੋਵੇ ਜਾਂ ਦਰਸ਼ਕਾਂ ਵੱਲੋਂ ਭਾਰਤ ਦੇ ਯੰਗ ਜੀਨੀਅਸ ਨੂੰ ਸਵੀਕਾਰ ਦੀ ਸੰਤੁਸ਼ਟੀ।

  ਵਿਸ਼ਵ ਕਿੱਕਬਾਕਸਿੰਗ ਚੈਂਪੀਅਨ - ਕਈ ਵਾਰ

  ਬਿਲਕੁਲ ਅਜਿਹਾ ਹੀ ਹੋਇਆ ਸੀ ਜਦੋਂ News18 ਦੀ ਪਹਿਲਕਦਮੀ BYJU'S Young Genius ਨੇ ਤਜਾਮੁਲ ਇਸਲਾਮ ਦੇ ਨਾਲ ਆਪਣਾ ਸੀਜ਼ਨ 2 ਸ਼ੁਰੂ ਕੀਤਾ ਜੋ ਕਿ ਤਾਰਕਪੋਰਾ, ਕਸ਼ਮੀਰ ਵਿੱਚ ਰਹਿਣ ਵਾਲੀ ਇੱਕ 14 ਸਾਲ ਦੀ ਬੱਚੀ ਹੈ, ਜਿਸ ਨੂੰ ਕਿੱਕਬਾਕਸਿੰਗ ਚੈਂਪੀਅਨ ਬਣਨ ਲਈ ਕਈ ਸਮਾਜਿਕ ਬੰਧਨਾਂ ਅਤੇ ਆਪਣੇ ਪਿਤਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

  ਇਸਲਾਮ, ਜਿਸ ਨੇ 2016 ਵਿੱਚ ਐਂਡਰੀਆ, ਇਟਲੀ ਵਿੱਖੇ ਵਿਸ਼ਵ ਕਿੱਕਬਾਕਸਿੰਗ ਚੈਂਪੀਅਨਸ਼ਿਪ ਜਿੱਤੀ ਸੀ, ਉਸ ਵੇਲੇ ਸਿਰਫ਼ ਨੌਂ ਸਾਲ ਦੀ ਸੀ! ਉਸਨੇ ਰਾਸ਼ਟਰੀ ਕਿੱਕਬਾਕਸਿੰਗ ਚੈਂਪੀਅਨਸ਼ਿਪ 2015 ਦਿੱਲੀ,ਅੰਡਰ-13 ਵਰਗ ‘ਚ ਗੋਲਡ ਮੈਡਲ ਸਮੇਤ ਲਗਾਤਾਰ ਕਈ ਹੋਰ ਇਨਾਮ ਅਤੇ ਮੈਡਲ ਵੀ ਜਿੱਤੇ।

  ਇਸਲਾਮ ਜਦੋਂ ਪੰਜ ਸਾਲਾਂ ਦੀ ਸੀ, ਉਸਨੇ ਆਪਣੇ ਪਿਤਾ ਦੇ ਸ਼ੁਰੂਆਤੀ ਵਿਰੋਧ ਤੋਂ ਬਾਅਦ ਉਨ੍ਹਾਂ ਨੂੰ ਰਾਜ਼ੀ ਕਰ ਲਿਆ ਅਤੇ ਉਨ੍ਹਾਂ ਨੂੰ ਆਪਣੇ ਸਭ ਤੋਂ ਚੰਗੇ ਸਮਰਥਕਾਂ ਵਿੱਚੋਂ ਇੱਕ ਵੀ ਬਣਾਇਆ। 2016 ਦੀ ਜਿੱਤ ਤੋਂ ਬਾਅਦ, ਇਸਲਾਮ ਵਿੱਤੀ ਸੰਕਟ ਕਾਰਨ ਮਜ਼ਬੂਰੀ ਵਿੱਚ ਕਿੱਕਬਾਕਸਿੰਗ ਸਿਖਾਉਣ ਲੱਗੀ, ਜਦੋਂ ਉਹ ਸਿਰਫ਼ 12 ਸਾਲ ਦੀ ਸੀ। 800 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਤੋਂ ਬਾਅਦ, ਇਸਲਾਮ ਨੂੰ ਹੁਣ ਆਸ ਹੈ ਕਿ ਉਸਦੇ ਵਿਦਿਆਰਥੀ ਕਿੱਕਬਾਕਸਿੰਗ ਵਿੱਚ ਵੱਡੇ ਮੁਕਾਮ ਹਾਸਲ ਕਰਨਗੇ ਅਤੇ ਕਈ ਇਨਾਮ ਜਿੱਤਣਗੇ।

  ਉਸਦੀ ਸਭ ਤੋਂ ਨਵੀਨਤਮ ਪ੍ਰਾਪਤੀ ਅਕਤੂਬਰ 2021 ਦੀ ਹੈ, ਜਦੋਂ ਉਸਨੇ ਵਿਸ਼ਵ ਕਿੱਕਬਾਕਸਿੰਗ ਚੈਂਪੀਅਨਸ਼ਿਪ ਮਿਸਰ ਵਿੱਖੇ ਗੋਲਡ ਮੈਡਲ ਜਿੱਤਿਆ ਅਤੇ ਸਟੇਡੀਅਮ ਵਿੱਚ ਭਾਰਤੀ ਤਿਰੰਗਾ ਲਹਿਰਾਇਆ। ਜੇਕਰ 2028 ਵਿੱਚ ਕਿੱਕਬਾਕਸਿੰਗ ਅਧਿਕਾਰਤ ਹੋ ਜਾਂਦੀ ਹੈ, ਤਾਂ ਇਸਲਾਮ ਵੱਲੋਂ ਓਲੰਪਿਕ ਮੈਡਲ ਘਰ ਲਿਆਉਣ ਦੀ ਬਹੁਤ ਹੀ ਵੱਧ ਉਮੀਦ ਹੋਵੇਗੀ। ਅਸੀਂ ਉਸਦੀ ਮਦਦ ਤਾਂ ਨਹੀਂ ਕਰ ਸਕਦੇ, ਪਰ ਉਸਦੇ ਸ਼ਾਨਦਾਰ ਪਿਛੋਕੜ ਕਰਕੇ, ਇਹ ਭਰੋਸਾ ਜ਼ਰੂਰ ਕਰ ਸਕਦੇ ਹਾਂ ਕਿ ਉਹ ਯਕੀਨਨ ਬੁਲੰਦੀਆਂ ਛੂਹੇਗੀ। ਓਲੰਪਿਕ ਬ੍ਰੋਂਜ਼ ਮੈਡਲ ਦੀ ਜੇਤੂ - ਲਵਲੀਨਾ ਬੋਰਗੋਹੇਨ ਨੇ ਵੀ ਖੁਦ ਸ਼ੋਅ 'ਤੇ ਇਸਲਾਮ ਨੂੰ ਮਿਲਣ ਤੋਂ ਬਾਅਦ ਉਸਦੀ ਤਾਰੀਫ ਕੀਤੀ ਸੀ।

  ਇੱਕ ਓਲੰਪੀਆਡ ਅਤੇ ਅਵਾਰਡ-ਜੇਤੂ ਐਪ ਦਾ ਡਿਵੈਲਪਰ

  ਐਪੀਸੋਡ ਵਿੱਚ ਸ਼ਾਮਲ ਅਗਲਾ ਯੰਗ ਜੀਨਿਅਸ - ਹਰਮਨਜੋਤ ਸਿੰਘ, ਅਵਾਰਡ ਜੇਤੂ ਐਪ ਡਿਵੈਲਪਰ ਅਤੇ ਓਲੰਪੀਆਡ ਚੈਂਪੀਅਨ ਹੈ । 14 ਸਾਲ ਦਾ ਬੱਚਾ ਸਿਰਫ਼ ਕੁਝ ਸੌ ਕਿਲੋਮੀਟਰ ਦੂਰ ਰਹਿੰਦਾ ਹੈ ਅਤੇ ਉਸਨੂੰ ਇਨੋਵੇਸ਼ਨ ਕੈਟੇਗਰੀ ਦੇ ਤਹਿਤ 2021 ਵਿੱਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜਿੱਤਣ ਦਾ ਮਾਣ ਪ੍ਰਾਪਤ ਹੈ। ਸਿੰਘ ਨੂੰ Raksha, ਔਰਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਐਪ ਬਣਾਉਣ ਲਈ ਜਾਣਿਆ ਜਾਂਦਾ ਹੈ, ਜੋ ਉਸਨੇ ਆਪਣੀ ਮਾਂ ਅਤੇ ਹੋਰ ਔਰਤਾਂ ਨੂੰ ਸੁਰੱਖਿਅਤ ਰੱਖਣ ਦੇ ਵਿਚਾਰ ਤੋਂ ਪ੍ਰੇਰਿਤ ਹੋ ਕੇ ਬਣਾਈ ਸੀ।

  ਐਪ ਯੂਜ਼ਰਾਂ ਨੂੰ ਪੁਲਿਸ ਜਾਂ ਨਜ਼ਦੀਕੀ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਸਹੂਲਤ ਦੇਣ ਦੇ ਨਾਲ-ਨਾਲ, ਨੇੜਲੇ ਪੁਲਿਸ ਸਟੇਸ਼ਨਾਂ ਨਾਲ ਸੰਪਰਕ ਕਰਨ ਅਤੇ ਅਣਕਿਆਸੀ ਸਮੱਸਿਆਵਾਂ ਦੀ ਸਥਿਤੀ ਵਿੱਚ ਐਮਰਜੈਂਸੀ ਨੰਬਰਾਂ ਦੀ ਸੂਚੀ 'ਤੇ ਕਾਲ ਕਰਨ ਦਾ ਵਿਕਲਪ ਵੀ ਪ੍ਰਦਾਨ ਕਰਦੀ ਹੈ।

  ਸਿੰਘ ਨੇ Raksha, ਔਰਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਐਪ, ਜੋ ਕਿ Google Play Store 'ਤੇ ਮੁਫਤ ਉਪਲਬਧ ਹੈ ਅਤੇ ਇਹ 5000 ਤੋਂ ਵੱਧ ਵਾਰ ਡਾਊਨਲੋਡ ਹੋ ਚੁੱਕੀ ਹੈ, ਲਈ ਵਾਈਟ ਹੈਟ ਆਰਗੇਨਾਈਜ਼ੇਸ਼ਨ, ਸੈਨ ਫਰਾਂਸਿਸਕੋ ਕੈਲੀਫੋਰਨੀਆ, ਅਮਰੀਕਾ ਵੱਲੋਂ ਆਯੋਜਿਤ ‘ਸਿਲੀਕਾਨ ਵੈਲੀ ਕੋਡ ਆਫ ਆਨਰ’ ਵੀ ਪ੍ਰਾਪਤ ਕੀਤਾ।

  ਸਿੰਘ ਦੇ ਪੂਰੇ ਪਰਿਵਾਰ ਦਾ ਪਿਛੋਕੜ ਡਾਕਟਰੀ ਨਾਲ ਸੰਬੰਧਿਤ ਹੈ, ਫਿਰ ਵੀ ਫਿਜ਼ੀਕਸ ਅਤੇ ਕੰਪਿਊਟਰ ਨਾਲ ਉਸਦੇ ਲਗਾਅ ਨੇ ਉਸਨੂੰ ਓਲੰਪੀਆਡ ਟੈਸਟਾਂ ਲਈ ਸਾਈਨ-ਅਪ ਕਰਨ ਵੱਲ ਖਿੱਚ ਪਾਈ, ਜਦੋਂ ਉਹ ਸਿਰਫ਼ ਤੀਜੀ ਜਮਾਤ ਵਿੱਚ ਸੀ। ਉਸਨੇ ਉਸ ਵੇਲੇ ਵਿਗਿਆਨ ਵਿੱਚ ਆਪਣਾ ਪਹਿਲਾ ਮੈਡਲ ਜਿੱਤਿਆ ਅਤੇ 7ਵੀਂ ਜਮਾਤ ਤੋਂ ਕੋਡਿੰਗ ਸਿੱਖਣਾ ਸ਼ੁਰੂ ਕਰ ਦਿੱਤਾ।

  ਔਰਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਐਪ - Raksha ਰਾਹੀਂ ਮਸ਼ਹੂਰੀ ਮਿਲਣ ਤੋਂ  ਬਾਅਦ ਸਿੰਘ ਨੇ ਅੱਗੇ ਕਦਮ ਵਧਾਉਂਦੇ ਹੋਏ, ਪਿਛਲੇ ਸਾਲ ਦੋ ਹੋਰ ਐਪਾਂ ਬਣਾਈਆਂ – Cyber Buddy, ਜੋ ਸਾਈਬਰ ਧੱਕੇਸ਼ਾਹੀ ਦੇ ਵਿਰੋਧ ਵਿੱਚ ਆਵਾਜ਼ ਚੁੱਕਣ ਨਾਲ ਸੰਬੰਧਿਤ ਐਪ ਹੈ ਅਤੇ Calmify, ਮਾਨਸਿਕ ਸਿਹਤ ਸੰਭਾਲ ਐਪ ਜੋ ਭਾਵਨਾਤਮਕ ਤੰਦਰੁਸਤੀ ਲਈ, ਇੱਕ ਸਿਹਤਮੰਦ ਦ੍ਰਿਸ਼ਟੀਕੋਣ ਅਪਣਾਉਣ ਵਿੱਚ ਮਦਦ ਕਰਦੀ ਹੈ।

  ਫਿਲਹਾਲ, ਸਿੰਘ ਦਾ ਉਦੇਸ਼ Amul ਦੇ ਐਮਡੀ, ਜਿਊਰੀ ਮੈਂਬਰ ਆਰ ਐਸ ਸੋਢੀ ਵੱਲੋਂ ਦਿੱਤੇ ਇੱਕ ਐਪ ਦੇ ਸੁਝਾਅ ‘ਤੇ ਕੰਮ ਕਰਨਾ ਹੈ, ਜੋ ਕਿਸਾਨਾਂ ਅਤੇ ਪਿੰਡ ਦੇ ਲੋਕਾਂ ਦੀ ਲਾਭਕਾਰੀ ਅਤੇ ਅਰਥਪੂਰਨ ਤਰੀਕੇ ਨਾਲ ਮਦਦ ਕਰ ਸਕਦੀ ਹੈ। ਅਸੀਂ ਇਸ ਦੀ ਉਡੀਕ ਕਰਾਂਗੇ!

  ਇਹੀ ਸਭ ਕੁਝ ਨਹੀਂ। ਅਸੀਂ ਆਪਣਾ ਧਿਆਨ ਅਗਲੇ ਹਫ਼ਤੇ ਪ੍ਰਸਾਰਿਤ ਹੋਣ ਵਾਲੇ BYJU’S Young Genius ਦੇ ਦੂਜੇ ਐਪੀਸੋਡ ਵੱਲ ਵੀ ਰੱਖਿਆ ਹੋਇਆ ਹੈ, ਜਿੱਥੇ ਭਾਰਤ ਦੇ ਹੋਰ ਹੁਨਰਮੰਦ ਬੱਚੇ ਕਈਆਂ ਨੂੰ ਪ੍ਰੇਰਿਤ ਕਰਨਗੇ। ਐਪੀਸੋਡ ਦੇਖਣਾ ਨਾ ਭੁੱਲਣਾ ਅਤੇ ਸਾਨੂੰ ਫਾਲੋ ਵੀ ਕਰੋ ਤਾਂਕਿ ਅਸੀਂ ਤੁਹਾਨੂੰ ਅੱਪਡੇਟ ਦਿੰਦੇ ਰਹੀਏ।

   
  Published by:Ashish Sharma
  First published: