• Home
  • »
  • News
  • »
  • lifestyle
  • »
  • SEBI AMENDS RULES FOR INTRODUCTION OF SILVER ETF CHECK DETAILS GH AP

ਸਿਲਵਰ ETF ਲਿਆਉਣ ਲਈ ਸੇਬੀ ਨੇ ਬਦਲੇ ਨਿਯਮ, ਕੀ ਤੁਸੀਂ ਜਾਣਦੇ ਹੋ ਕੀ ਹੁੰਦਾ ਹੈ ਸਿਲਵਰ ETF

ਵਰਤਮਾਨ ਵਿੱਚ, ਭਾਰਤੀ ਮਿਉਚੁਅਲ ਫੰਡਾਂ ਨੂੰ ਸੋਨੇ 'ਤੇ ਕੇਂਦਰਿਤ ETF ਦੀ ਪੇਸ਼ਕਸ਼ ਕਰਨ ਦੀ ਇਜਾਜ਼ਤ ਹੈ। ਮੰਗਲਵਾਰ ਨੂੰ ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ (ਸੇਬੀ) ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਸਿਲਵਰ ਈਟੀਐਫ ਦੀ ਸ਼ੁਰੂਆਤ ਲਈ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ।

ਸਿਲਵਰ ETF ਲਿਆਉਣ ਲਈ ਸੇਬੀ ਨੇ ਬਦਲੇ ਨਿਯਮ, ਕੀ ਤੁਸੀਂ ਜਾਣਦੇ ਹੋ ਕੀ ਹੁੰਦਾ ਹੈ ਸਿਲਵਰ ETF

  • Share this:
ਮਾਰਕੀਟ ਰੈਗੂਲੇਟਰ ਸੇਬੀ ਨੇ ਸਿਲਵਰ ਐਕਸਚੇਂਜ ਟਰੇਡਡ ਫੰਡ (ਸਿਲਵਰ ਈਟੀਐਫ) ਦੀ ਪੇਸ਼ਕਸ਼ ਕਰਨ ਲਈ ਨਿਯਮਾਂ ਵਿੱਚ ਸੋਧ ਕੀਤੀ ਹੈ। ਇਸ ਨਾਲ ਸ਼ੇਅਰ ਬਾਜ਼ਾਰ ਰਾਹੀਂ ਨਿਵੇਸ਼ ਦੇ ਵਿਕਲਪ ਵਧਣਗੇ। ਵਰਤਮਾਨ ਵਿੱਚ, ਭਾਰਤੀ ਮਿਉਚੁਅਲ ਫੰਡਾਂ ਨੂੰ ਸੋਨੇ 'ਤੇ ਕੇਂਦਰਿਤ ETF ਦੀ ਪੇਸ਼ਕਸ਼ ਕਰਨ ਦੀ ਇਜਾਜ਼ਤ ਹੈ। ਮੰਗਲਵਾਰ ਨੂੰ ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ (ਸੇਬੀ) ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਸਿਲਵਰ ਈਟੀਐਫ ਦੀ ਸ਼ੁਰੂਆਤ ਲਈ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ।

ਸੇਬੀ ਨੇ ਕਿਹਾ ਕਿ ਸਿਲਵਰ ਈਟੀਐਫ ਇੱਕ ਮਿਉਚੁਅਲ ਫੰਡ ਸਕੀਮ ਹੈ ਜੋ ਮੁੱਖ ਤੌਰ 'ਤੇ ਚਾਂਦੀ ਜਾਂ ਚਾਂਦੀ ਨਾਲ ਸਬੰਧਤ ਸਾਧਨਾਂ ਵਿੱਚ ਨਿਵੇਸ਼ ਕਰਦੀ ਹੈ। ਸੇਬੀ ਨੇ ਕਿਹਾ ਕਿ ਜੇਕਰ ਕੋਈ ਮਿਉਚੁਅਲ ਫੰਡ ਸਕੀਮ ਕਿਸੇ ਵੀ ਐਕਸਚੇਂਜ-ਟਰੇਡਡ ਕਮੋਡਿਟੀ ਡੈਰੀਵੇਟਿਵਜ਼ ਵਿੱਚ ਨਿਵੇਸ਼ ਕਰਦੀ ਹੈ, ਤਾਂ ਇਹ ਅੰਡਰਲਾਈਂਗ ਗੁਡਸ ਯਾਨੀ ਫਿਜ਼ੀਕਲ ਕਮੋਡਿਟੀ ਨੂੰ ਸੈਟਲਮੈਂਟ ਕੰਟਰੈਕਟ ਵਿੱਚ ਰੱਖ ਸਕਦੀ ਹੈ।

ਸਿਲਵਰ ਈਟੀਐਫ ਸਕੀਮ ਵਿੱਚ ਨਿਵੇਸ਼ ਕਰਨ ਲਈ ਸ਼ਰਤਾਂ ਇਨ੍ਹਾਂ ਸ਼ਰਮਾਂ ਨੂੰ ਮੰਨਣਾ ਹੋਵੇਗਾ : ਸਿਲਵਰ ਈਟੀਐਫ ਸਕੀਮ ਵਿੱਚ, ਚਾਂਦੀ ਜਾਂ ਚਾਂਦੀ ਨਾਲ ਸਬੰਧਤ ਯੰਤਰ ਨੂੰ ਸੇਬੀ ਦੇ ਰਜਿਸਟਰਡ ਨਿਗਰਾਨ ਕੋਲ ਜਮ੍ਹਾ ਕਰਨਾ ਹੁੰਦਾ ਹੈ। ਸਿਲਵਰ ਈਟੀਐਫ ਸਕੀਮਾਂ ਵਿੱਚ ਨਿਵੇਸ਼ ਕਰਨ ਲਈ ਕੁੱਝ ਸ਼ਰਤਾਂ ਵੀ ਸ਼ਾਮਲ ਹਨ। ਜੇਕਰ ਕੋਈ ਸਿਲਵਰ ETF ਵਿੱਚ ਨਿਵੇਸ਼ ਕਰਦਾ ਹੈ, ਤਾਂ ਫੰਡ ਦੀ ਵਰਤੋਂ ਸਿਰਫ਼ ਚਾਂਦੀ ਜਾਂ ਚਾਂਦੀ ਨਾਲ ਸਬੰਧਤ ਯੰਤਰਾਂ ਵਿੱਚ ਕੀਤੀ ਜਾਵੇਗੀ। ਮਿਉਚੁਅਲ ਫੰਡ ਕੰਪਨੀ ਇਸ ਫੰਡ ਨੂੰ ਥੋੜ੍ਹੇ ਸਮੇਂ ਵਿੱਚ ਬੈਂਕ ਵਿੱਚ ਜਮ੍ਹਾ ਕਰਵਾ ਕੇ ਵੀ ਵਰਤ ਸਕਦੀ ਹੈ।

ਜਾਣੋ ਸਿਲਵਰ ਈਟੀਐਫ ਦੇ ਕੀ ਫਾਇਦੇ ਹਨ : ਸਿਲਵਰ ਈਟੀਐਫ ਦਾ ਸਿੱਧਾ ਮਤਲਬ ਹੈ ਕਿ ਜਿਵੇਂ ਲੋਕ ਸਟਾਕ ਖਰੀਦਦੇ ਅਤੇ ਵੇਚਦੇ ਹਨ, ਉਸੇ ਤਰ੍ਹਾਂ ਸਿਲਵਰ ਈਟੀਐਫ ਵੀ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਇਸ ਨਾਲ ਚਾਂਦੀ 'ਚ ਕਮਾਈ ਦੀ ਸੰਭਾਵਨਾ ਵਧ ਜਾਵੇਗੀ। ਇਹੀ ਗੱਲ ਸ਼ੇਅਰਾਂ ਜਾਂ ਸਟਾਕਸ ਵਿੱਚ ਹੁੰਦੀ ਹੈ ਕਿ ਜੇਕਰ ਕੋਈ ਨਿਵੇਸ਼ਕ ਲਾਭਦਾਇਕ ਸੌਦਾ ਵੇਖਦਾ ਹੈ, ਤਾਂ ਉਹ ਆਪਣੇ ਸਟਾਕ ਨੂੰ ਵੇਚ ਕੇ ਮੁਨਾਫਾ ਕਮਾਉਂਦਾ ਹੈ। ਸਿਲਵਰ ਈਟੀਐਫ ਨਾਲ ਵੀ ਅਜਿਹਾ ਹੀ ਹੋਵੇਗਾ।
Published by:Amelia Punjabi
First published:
Advertisement
Advertisement