• Home
  • »
  • News
  • »
  • lifestyle
  • »
  • SECRET OF HAPPY RELATIONSHIP HAPPINESS BOOSTS ROMANCE IN THE RELATION SAYS STUDY AP

ਖ਼ੁਸ਼ਮਿਜ਼ਾਜ ਲੋਕ ਪਿਆਰ ਦੇ ਰਿਸ਼ਤੇ ‘ਚ ਕਦੇ ਨਹੀਂ ਖਾਂਦੇ ਮਾਤ: ਸਰਵੇਖਣ

ਇੱਕ ਅਧਿਐਨ ਦੇ ਮੁਤਾਬਕ ਆਦਮੀਆਂ ਦਾ ਇਹ ਮੰਨਣਾ ਹੈ ਕਿ ਜਿਹੜੀਆਂ ਔਰਤਾਂ ਉਨ੍ਹਾਂ ਨੂੰ ਹਸਾ ਸਕਦੀਆਂ ਹਨ, ਉਨ੍ਹਾਂ ਦੇ ਨਾਲ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਪਾਰ ਕਰਨਾ ਅਸਾਨ ਹੋ ਜਾਂਦਾ ਹੈ। ਅਮਰੀਕਾ ਦੀ ਨਿਊ ਜਰਸੀ ਰਟਗਰਸ ਯੂਨੀਵਰਸਿਟੀ ‘ਚ ਭਾਰਤ ਸਮੇਤ 90 ਮੁਲਕਾਂ ਦੇ ਵਿਆਹੁਤਾ ਜੋੜਿਆਂ ‘ਤੇ ਇੱਕ ਅਧਿਐਨ ਕੀਤਾ ਗਿਆ, ਜਿਸ ਵਿੱਚ ਕੁੱਲ 20 ਹਜ਼ਾਰ ਜੋੜਿਆਂ ਨੇ ਹਿੱਸਾ ਲਿਆ। ਇਸ ਸਰਵੇਖਣ ‘ਚ ਸਾਹਮਣੇ ਆਇਆ ਕਿ ਖ਼ੁਸ਼ਮਿਜ਼ਾਜ ਲੋਕਾਂ ਦਾ ਰਿਸ਼ਤਾ ਕਦੇ ਨਹੀਂ ਟੁੱਟਦਾ ਅਤੇ ਨਾ ਹੀ ਉਹ ਕਦੇ ਪਿਆਰ ਵਿੱਚ ਮਾਤ ਖਾਂਦੇ ਹਨ। ਇਸ ਦੇ ਨਾਲ ਹੀ ਰਿਸ਼ਤੇ ਵਿੱਚ ਜੇ ਇੱਕ ਸਾਥੀ ਦੂਜੇ ਨੂੰ ਹਸਾਉਂਦਾ ਹੈ, ਭਾਵ ਇਹ ਕਿ ਉਹ ਹੱਸਮੁਖ ਹੈ ਤਾਂ ਉਸ ਦਾ ਰਿਸ਼ਤਾ ਲੰਮੇ ਸਮੇਂ ਤੱਕ ਚੱਲੇਗਾ।

ਖ਼ੁਸ਼ਮਿਜ਼ਾਜ ਲੋਕ ਪਿਆਰ ਦੇ ਰਿਸ਼ਤੇ ‘ਚ ਕਦੇ ਨਹੀਂ ਖਾਂਦੇ ਮਾਤ: ਸਰਵੇਖਣ

  • Share this:
    ਕਹਿੰਦੇ ਨੇ ਕਿ ਹੱਸਣਾ ਹਸਾਉਣਾ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਜੇਕਰ ਜ਼ਿੰਦਗੀ ‘ਚ ਹਾਸਾ ਮਜ਼ਾਕ ਬਣਿਆ ਰਹੇ ਤਾਂ ਕਿਸੇ ਵੀ ਮੁਸ਼ਕਿਲ ਨੂੰ ਅਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡਾ ਲਾਈਫ਼ ਪਾਰਟਨਰ ਹਸਾਉਣ ਵਾਲਾ ਜਾਂ ਮਜ਼ਾਕੀਆ ਸੁਭਾਅ ਦਾ ਹੋਵੇ ਤਾਂ ਜ਼ਿੰਦਗੀ ਦੀਆਂ ਅੱਧੀਆਂ ਮੁਸ਼ਕਲਾਂ ਤਾਂ ਇਸੇ ਤਰ੍ਹਾਂ ਹੀ ਦੂਰ ਹੋ ਜਾਂਦੀਆਂ ਹਨ। ਕਿਉਂਕਿ ਜ਼ਿੰਦਗੀ ‘ਚ ਮੁਸ਼ਕਿਲ ਘੜੀ ‘ਚ ਤਣਾਅ ਨੂੰ ਦੂਰ ਕਰਨ ਲਈ ਸਭ ਤੋਂ ਜ਼ਰੂਰੀ ਹੈ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਨਾ, ਖ਼ੁਸ਼ ਰਹਿਣ ਦੇ ਬਹਾਨੇ ਲੱਭਣਾ, ਮਾਹੌਲ ਨੂੰ ਹਲਕਾ ਬਣਾਉਣਾ।

    ਇਸ ਲਈ ਹੀ ਤਾਂ ਕਹਿੰਦੇ ਹਨ ਕਿ ਹੱਸਦੇ ਮੁਸਕਰਾਉਂਦੇ ਤੇ ਮਜ਼ੇਦਾਰ ਗੱਲਾਂ ਕਰਕੇ ਆਲੇ ਦੁਆਲੇ ਦੇ ਮਾਹੌਲ ਨੂੰ ਹਲਕਾ ਬਣਾਉਣ ਵਾਲੇ ਲੋਕ ਆਪਣੇ ਘਰ ਦੀ ਰੌਣਕ ਹੁੰਦੇ ਹਨ। ਫ਼ਿਰ ਭਾਵੇਂ ਉਹ ਮਹਿਲਾ ਹੋਵੇ ਜਾਂ ਆਦਮੀ। ਅਜਿਹੇ ਖ਼ੁਸ਼ਮਿਜ਼ਾਜ ਲੋਕ ਮਹਿਫ਼ਿਲ ਦੀ ਸ਼ਾਨ ਅਤੇ ਦੋਸਤਾਂ ਦੀ ਜਾਨ ਕਹੇ ਜਾਂਦੇ ਹਨ। ਅਜਿਹੇ ਲੋਕ ਜਿੱਥੇ ਜਾਂਦੇ ਹਨ ਮਾਹੌਲ ਨੂੰ ਪੌਜ਼ੀਟਿਵ ਬਣਾਉਂਦੇ ਹਨ ਅਤੇ ਸਾਰੇ ਇਸ ਤਰ੍ਹਾਂ ਦੇ ਸੁਬਾੳੇ ਵਾਲੇ ਸ਼ਖ਼ਸ ਨੂੰ ਪਸੰਦ ਕਰਦੇ ਹਨ।

    ਦੈਨਿਕ ਭਾਸਕਰ ‘ਚ ਛਪੀ ਰਿਪੋਰਟ ਦੇ ਮੁਤਾਬਕ ਖ਼ੁਸ਼ ਰਹਿਣ ਵਾਲੀ ਮਜ਼ਾਕੀਆ ਲੜਕੀਆਂ ਦੇ ਲਾਈਫ਼ ਪਾਰਟਨਰ ਜ਼ਿੰਦਗੀ ‘ਚ ਜ਼ਿਆਦਾ ਖ਼ੁਸ਼ ਅਤੇ ਸੰਤੁਸ਼ਟ ਰਹਿੰਦੇ ਹਨ। ਇਸ ਅਧਿਐਨ ਵਿੱਚ ਖ਼ੁਸ਼ ਅਤੇ ਸਫ਼ਲ ਰਿਸ਼ਤੇ ਦੇ ਤੱਥ ਸਾਹਮਣੇ ਲਿਆਂਦੇ ਗਏ ਹਨ। ਰਿਪੋਰਟ ਦੇ ਮੁਤਾਬਕ ਆਦਮੀ ਇਹ ਮੰਨਦੇ ਹਨ ਕਿ ਜੋ ਮਹਿਲਾਵਾਂ ਉਨ੍ਹਾਂ ਨੂੰ ਹਸਾ ਸਕਦੀਆਂ ਹਨ, ਉਨ੍ਹਾਂ ਨਾਲ ਜ਼ਿੰਦਗੀ ਬਤੀਤ ਕਰਨਾ ਅਸਾਨ ਹੋ ਜਾਂਦਾ ਹੈ।

    ਨਿਊ ਜਰਸੀ ਦੀ ਰਟਗਰਸ ਯੂਨੀਵਰਸਿਟੀ ‘ਚ ਭਾਰਤ ਸਮੇਤ 90 ਮੁਲਕਾਂ ਦੇ ਵਿਆਹੁਤਾ ਜੋੜਿਆਂ ‘ਤੇ ਇੱਕ ਸਟੱਡੀ ਕੀਤੀ ਗਈ, ਜਿਸ ਵਿੱਚ ਕੁੱਲ 20 ਹਜ਼ਾਰ ਜੋੜਿਆਂ ਨੇ ਹਿੱਸਾ ਲਿਆ। ਇਸ ਸਰਵੇਖਣ ‘ਚ ਇਹ ਸਾਹਮਣੇ ਆਇਆ ਕਿ ਹੱਸਮੁੱਖ ਮਹਿਲਾਵਾਂ ਦੇ ਲਾਈਫ਼ ਹਮੇਸ਼ਾ ਖ਼ੁਸ਼ ਰਹਿੰਦੇ ਹਨ ਅਤੇ ਉਨ੍ਹਾਂ ਦੇ ਰਿਸ਼ਤੇ ਵੀ ਲੰਮੇ ਸਮੇਂ ਤੱਕ ਚੱਲਦੇ ਹਨ।

    ਜ਼ਿੰਦਗੀ ‘ਚ ਬਣਿਆ ਰਹਿੰਦਾ ਹੈ ਰੋਮਾਂਸ

    ਇਸ ਤੋਂ ਇਲਾਵਾ ਇੱਕ ਹੋਰ ਸਟੱਡੀ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲਾਈਫ਼ ਪਾਰਟਨਰ ਨਾਲ ਰੋਮਾਂਟਿਕ ਰਿਸ਼ਤੇ ਵਿੱਚ ਵੀ ਮਜ਼ਾਕੀਆ ਸੁਭਾਅ ਦੀਆਂ ਔਰਤਾਂ ਸਫ਼ਲ ਰਹਿੰਦੀਆਂ ਹਨ। ਅਜਿਹੇ ਜੋੜਿਆਂ ਦੀ ਜ਼ਿੰਦਗੀ ਵਿੱਚੋਂ ਰੋਮਾਂਸ ਕਦੇ ਖ਼ਤਮ ਨਹੀਂ ਹੁੰਦਾ, ਬਲਕਿ ਹਮੇਸ਼ ਤਰੋਂ ਤਾਜ਼ਾ ਰਹਿੰਦਾ ਹੈ। ਉਨ੍ਹਾਂ ਨੂੰ ਇੱਕ ਦੂਜੇ ਨਾਲ ਕਦੇ ਵੀ ਬੋਰੀਅਤ ਮਹਿਸੂਸ ਨਹੀਂ ਹੁੰਦੀ।

    ਔਰਤਾਂ ਵੀ ਪਸੰਦ ਕਰਦੀਆਂ ਹਨ ਹੱਸਮੁੱਖ ਆਦਮੀ

    ਇਸ ਸਟੱਡੀ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਔਰਤਾਂ ਵੀ ਅਜਿਹੇ ਆਦਮੀਆਂ ਨੂੰ ਪਸੰਗ ਕਰਦੀਆਂ ਹਨ, ਜੋ ਉਨ੍ਹਾਂ ਨੂੰ ਹਸਾਉਂਦੇ ਹਨ। ਜਿਹੜੇ ਆਦਮੀ ਮਜ਼ਾਕੀਆ ਹੁੰਦੇ ਹਨ ਔਰਤਾਂ ਅਜਿਹੇ ਆਦਮੀਆਂ ਨੂੰ ਬਹੁਤ ਪਸੰਦ ਕਰਦੀਆਂ ਹਨ। ਮਤਲਬ ਇਹ ਹੈ ਕਿ ਸ਼ਾਨਦਾਰ ਸੈਂਸ ਆਫ਼ ਹਿਊਮਰ ਵਾਲੇ ਆਦਮੀ ਮਹਿਲਾਵਾਂ ਦੀ ਪਹਿਲੀ ਪਸੰਦ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਵਿਆਹ ਲਈ ਉਨ੍ਹਾਂ ਨੇ ਜੋ ਖ਼ੂਬੀਆਂ ਦੀ ਲਿਸਟ ਬਣਾਈ ਹੁੰਦੀ ਹੈ, ਉਸ ਦਾ ਇਹ ਵੀ ਇੱਕ ਅਹਿਮ ਹਿੱਸਾ ਹੁੰਦਾ ਹੈ।
    Published by:Amelia Punjabi
    First published:
    Advertisement
    Advertisement