ਟੈਕਨੋਲੋਜੀ ਦੀ ਤਰੱਕੀ ਨਾਲ ਜਿੱਥੇ ਸਾਡੇ ਬਹੁਤ ਸਾਰੇ ਕੰਮ ਆਸਾਨ ਹੋ ਗਏ ਹਨ, ਉੱਥੇ ਨਾਲ ਹੀ ਸਾਡੀ ਨਿੱਜਤਾ 'ਤੇ ਵੀ ਤਲਵਾਰ ਲਟਕੀ ਰਹਿੰਦੀ ਹੈ। ਅੱਜ ਦੇ ਦੌਰ 'ਚ ਇੱਕ ਸਾਈਬਰ ਹਮਲੇ ਨਾਲ ਕਈ ਲੋਕਾਂ ਦੇ ਬੈਂਕ ਖਾਤੇ ਸਾਫ਼ ਹੋ ਸਕਦੇ ਹਨ, ਨਿੱਜੀ ਤਸਵੀਰਾਂ ਅਤੇ ਵੀਡਿਓਜ਼ ਲੀਕ ਹੋ ਸਕਦੀਆਂ ਹਨ ਆਦਿ।
ਅਜਿਹੇ ਸਮੇਂ ਵਿੱਚ ਸਾਵਧਾਨੀ ਵਰਤਣ ਨਾਲ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਜੇਕਰ ਤੁਸੀਂ ਵੀ Samsung, Xiaomi ਅਤੇ LG ਦੇ ਫ਼ੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਥੋੜ੍ਹਾ ਸਾਵਧਾਨ ਰਹਿਣਾ ਪਵੇਗਾ। ਖ਼ਬਰਾਂ ਆ ਰਹੀਆਂ ਹਨ ਕਿ ਸਮਾਰਟਫੋਨ ਦੀਆਂ ਇਹਨਾਂ ਬ੍ਰਾਂਡਾਂ 'ਤੇ ਇੱਕ ਮਾਲਵੇਅਰ ਅਟੈਕ ਹੋਣ ਦਾ ਖ਼ਤਰਾ ਹੈ। ਦਰਅਸਲ ਵਿੱਚ ਇੱਕ ਅਪਡੇਟ ਹੋਣ ਨਾਲ ਬਹੁਤ ਸਾਰੀਆਂ ਡਿਵਾਈਸ ਦੀ ਸੁਰੱਖਿਆ ਕਮਜ਼ੋਰ ਹੋ ਜਾਵੇਗੀ ਅਤੇ ਜਿਸਦਾ ਫ਼ਾਇਦਾ ਹੈਕਰ ਚੁੱਕ ਸਕਦੇ ਹਨ।
ਐਂਡਰੌਇਡ ਪਾਰਟਨਰ ਵਲਨਰਬਿਲਿਟੀ ਇਨੀਸ਼ੀਏਟਿਵ (ਏਪੀਵੀਆਈ) ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ Google ਦੇ ਇੱਕ ਮਾਲਵੇਅਰ ਰਿਵਰਸ ਇੰਜੀਨੀਅਰ ਦੇ ਅਨੁਸਾਰ, Google ਨਵੀਆਂ ਖਾਮੀਆਂ ਖਤਰਨਾਕ ਪ੍ਰੋਗਰਾਮਾਂ ਨੂੰ ਪ੍ਰਭਾਵਿਤ ਡਿਵਾਈਸ ਦੇ ਸਿਸਟਮ ਨਾਲ ਛੇੜਛਾੜ ਕਰਨ ਦੀ ਆਗਿਆ ਦੇ ਸਕਦੀਆਂ ਹਨ। ਇੰਜੀਨੀਅਰ Łukasz Siewierski ਨੇ APVI ਦੀਆਂ ਖੋਜਾਂ ਨੂੰ ਟਵਿੱਟਰ 'ਤੇ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਸਬੰਧਤ ਕੰਪਨੀਆਂ ਫ਼ੋਨਾਂ ਦੀ OEM ਦੇ ਪਲੇਟਫਾਰਮ ਸਾਈਨਿੰਗ ਦੀ ਜਾਣਕਾਰੀਆਂ ਲੀਕ ਹੋ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਇਸੇ Key ਨਾਲ ਹੀ ਐਂਡਰਾਇਡ ਡਿਵਾਈਸਾਂ 'ਤੇ ਲਾਗਿਨ ਕੀਤਾ ਜਾਂਦਾ ਹੈ। ਤੁਹਾਡੀ ਡਿਵਾਈਸ 'ਤੇ ਜੋ ਵੀ ਐਂਡਰਾਇਡ ਚੱਲ ਰਿਹਾ ਹੈ ਅਤੇ ਇਸ ਨਾਲ ਹੀ ਵੱਖ-ਵੱਖ ਐਪਾਂ ਵਿੱਚ ਸਾਈਨ ਇਨ ਕਰ ਸਕਦੇ ਹਾਂ। ਇਸਦਾ ਲਾਭ ਹੀ ਘੁਟਾਲਾ ਕਰਨ ਵਾਲੇ ਲੈਂਦੇ ਹਨ। ਇਸ ਤਰ੍ਹਾਂ ਨਾਲ ਬਹੁਤ ਸਾਰੇ ਸਾਈਬਰ ਅਟੈਕ ਕਰਨ ਵਾਲੇ ਡਿਵਾਈਸਾਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ। ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਇਹ ਐਂਡਰੌਇਡ ਖਾਮੀਆਂ ਨਾ ਸਿਰਫ਼ ਇੱਕ ਨਵੀਂ ਜਾਂ ਅਣਜਾਣ ਐਪ ਕਾਰਨ ਹੁੰਦੀਆਂ ਹਨ, ਸਗੋਂ ਸਿਸਟਮ ਐਪਸ ਦੁਆਰਾ ਵੀ ਹੁੰਦੀਆਂ ਹਨ, ਕਿਉਂਕਿ ਲੀਕ ਕੀਤੀਆਂ ਕੁੰਜੀਆਂ ਆਮ ਐਪਸ ਲਈ ਵਰਤੀਆਂ ਜਾਂਦੀਆਂ ਹਨ। ਅਜਿਹੇ 'ਚ ਫੋਨ 'ਚ ਆਉਣ ਵਾਲੀ Bixby ਐਪ ਦੀ ਵਰਤੋਂ ਘੱਟੋ-ਘੱਟ ਕੁਝ ਸੈਮਸੰਗ ਫੋਨਾਂ 'ਚ ਸਾਈਨ ਇਨ ਕਰਨ ਲਈ ਕੀਤੀ ਜਾ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਪਤਾ ਲਗੇ ਬਿਨਾਂ ਐੱਪ ਵਿੱਚ ਮਾਲਵੇਅਰ ਨੂੰ ਜੋੜ ਕੇ ਤੁਹਾਡੀ ਜਾਣਕਾਰੀ ਨੂੰ ਸਾਈਬਰ ਅਟੈਕ ਕਰਨ ਵਾਲੇ ਹਾਸਲ ਕਰ ਸਕਦੇ ਹਨ। ਇਹ ਕਿਸੇ ਵੀ ਪਲੇਟਫਾਰਮ ਤੋਂ ਹੋ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Smartphone, Tech News, Technology