Home /News /lifestyle /

ਡੀਜ਼ਲ ਕਾਰਾਂ ਨਾਲੋਂ ਵੱਧ ਵਿਕੀਆਂ ਸੈਲਫ-ਚਾਰਜਿੰਗ ਹਾਈਬ੍ਰਿਡ ਕਾਰਾਂ, ਜਾਣੋ ਵਿਸ਼ੇਸ਼ਤਾ

ਡੀਜ਼ਲ ਕਾਰਾਂ ਨਾਲੋਂ ਵੱਧ ਵਿਕੀਆਂ ਸੈਲਫ-ਚਾਰਜਿੰਗ ਹਾਈਬ੍ਰਿਡ ਕਾਰਾਂ, ਜਾਣੋ ਵਿਸ਼ੇਸ਼ਤਾ

Self Charging Hybrid cars(file photo)

Self Charging Hybrid cars(file photo)

Self-charging hybrid cars: ਬਦਲਦੀ ਤਕਨਾਲੋਜੀ ਦੇ ਨਾਲ, ਲੋਕ ਉਹਨਾਂ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ ਜੋ ਉਹਨਾਂ ਨੂੰ ਵਧੇਰੇ ਸੁਵਿਧਾ ਪ੍ਰਦਾਨ ਕਰ ਸਕਨ। ਅਜਿਹਾ ਹੀ ਕੁਝ ਕਾਰਾਂ ਦੇ ਮਾਮਲੇ ਵਿੱਚ ਵੀ ਹੈ। ਅਜਿਹਾ ਪਹਹਿਲੀ ਵਾਰ ਹੋਇਆ ਹੈ ਕਿ ਸੈਲਫ-ਚਾਰਜਿੰਗ ਹਾਈਬ੍ਰਿਡ ਕਾਰਾਂ ਜੋ ਅੰਦਰੂਨੀ ਕੰਬਸ਼ਚਨ ਇੰਜਣ ਅਤੇ ਬੈਟਰੀ ਦੋਵਾਂ 'ਤੇ ਚੱਲਦੀਆਂ ਹਨ, ਨੇ ਵਿਕਰੀ ਦੇ ਮਾਮਲੇ ਵਿੱਚ ਡੀਜ਼ਲ ਕਾਰਾਂ ਨੂੰ ਪਛਾੜ ਦਿੱਤਾ ਹੈ। ਇਹ ਰਿਕਾਰਡ ਯੂਰਪ ਵਿੱਚ ਬਣਿਆ ਹੈ, ਜਿੱਥੇ ਅਜਿਹਾ ਪਹਿਲੀ ਵਾਰ ਹੋਇਆ ਹੈ। ਡੇਟਾ ਦਿਖਾਉਂਦਾ ਹੈ ਕਿ 48 ਸੈਲਫ-ਚਾਰਜਿੰਗ ਹਾਈਬ੍ਰਿਡ ਕਾਰਾਂ ਡੀਜ਼ਲ ਕਾਰਾਂ ਨਾਲੋਂ ਵੱਧ ਵੇਚੀਆਂ ਗਈਆਂ।

ਹੋਰ ਪੜ੍ਹੋ ...
  • Share this:

Self-charging hybrid cars: ਬਦਲਦੀ ਤਕਨਾਲੋਜੀ ਦੇ ਨਾਲ, ਲੋਕ ਉਹਨਾਂ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ ਜੋ ਉਹਨਾਂ ਨੂੰ ਵਧੇਰੇ ਸੁਵਿਧਾ ਪ੍ਰਦਾਨ ਕਰ ਸਕਨ। ਅਜਿਹਾ ਹੀ ਕੁਝ ਕਾਰਾਂ ਦੇ ਮਾਮਲੇ ਵਿੱਚ ਵੀ ਹੈ। ਅਜਿਹਾ ਪਹਹਿਲੀ ਵਾਰ ਹੋਇਆ ਹੈ ਕਿ ਸੈਲਫ-ਚਾਰਜਿੰਗ ਹਾਈਬ੍ਰਿਡ ਕਾਰਾਂ ਜੋ ਅੰਦਰੂਨੀ ਕੰਬਸ਼ਚਨ ਇੰਜਣ ਅਤੇ ਬੈਟਰੀ ਦੋਵਾਂ 'ਤੇ ਚੱਲਦੀਆਂ ਹਨ, ਨੇ ਵਿਕਰੀ ਦੇ ਮਾਮਲੇ ਵਿੱਚ ਡੀਜ਼ਲ ਕਾਰਾਂ ਨੂੰ ਪਛਾੜ ਦਿੱਤਾ ਹੈ। ਇਹ ਰਿਕਾਰਡ ਯੂਰਪ ਵਿੱਚ ਬਣਿਆ ਹੈ, ਜਿੱਥੇ ਅਜਿਹਾ ਪਹਿਲੀ ਵਾਰ ਹੋਇਆ ਹੈ। ਡੇਟਾ ਦਿਖਾਉਂਦਾ ਹੈ ਕਿ 48 ਸੈਲਫ-ਚਾਰਜਿੰਗ ਹਾਈਬ੍ਰਿਡ ਕਾਰਾਂ ਡੀਜ਼ਲ ਕਾਰਾਂ ਨਾਲੋਂ ਵੱਧ ਵੇਚੀਆਂ ਗਈਆਂ। ਇਹ ਗੈਪ ਭਾਵੇਂ ਜ਼ਿਆਦਾ ਨਾ ਹੋਵੇ ਪਰ ਇਸ ਨੇ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਪ੍ਰਤੀ ਲੋਕਾਂ ਦੇ ਕ੍ਰੇਜ਼ ਨੂੰ ਸਾਹਮਣੇ ਰੱਖ ਦਿੱਤਾ ਹੈ। ਯੂਰਪੀਅਨ ਆਟੋਮੋਬਾਈਲ ਮੈਨੂਫੈਕਚਰਰ ਐਸੋਸੀਏਸ਼ਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਾਲ 2021 ਵਿੱਚ, ਕੁੱਲ 19 ਲੱਖ 1, 239 ਸੈਲਫ-ਚਾਰਜਿੰਗ ਹਾਈਬ੍ਰਿਡ ਕਾਰਾਂ ਯੂਰਪੀਅਨ ਯੂਨੀਅਨ ਵਿੱਚ ਰਜਿਸਟਰ ਕੀਤੀਆਂ ਗਈਆਂ ਸਨ। ਇਹ 2020 ਵਿੱਚ ਰਜਿਸਟਰਡ 1.1 ਮਿਲੀਅਨ ਤੋਂ ਇੱਕ ਮਹੱਤਵਪੂਰਨ ਵਾਧਾ ਹੈ।

ਇਸ ਦੇ ਨਾਲ ਹੀ 2015 ਵਿੱਚ ਡੀਜ਼ਲਗੇਟ ਘੁਟਾਲੇ ਤੋਂ ਬਾਅਦ ਡੀਜ਼ਲ ਵਾਹਨਾਂ ਦੀ ਰਜਿਸਟ੍ਰੇਸ਼ਨ ਠੱਪ ਹੋ ਗਈ ਹੈ। ਇਹ ਸਾਲ 2020 ਦੇ 2.77 ਮਿਲੀਅਨ ਤੋਂ ਇੱਕ ਤਿਹਾਈ ਘਟ ਕੇ 19 ਲੱਖ 1 ਹਜ਼ਾਰ 191 ਰਹਿ ਗਿਆ। ਇਸੇ ਤਰ੍ਹਾਂ, ਵੇਚੀਆਂ ਗਈਆਂ ਹਰ 11 ਕਾਰਾਂ ਵਿੱਚੋਂ ਇੱਕ ਇਲੈਕਟ੍ਰਿਕ ਕਾਰ ਸੀ ਅਤੇ ਕੁੱਲ 880,000 ਇਲੈਕਟ੍ਰਿਕ ਵਾਹਨ ਵੇਚੇ ਗਏ ਸਨ। ਸੈਲਫ-ਚਾਰਜਿੰਗ ਹਾਈਬ੍ਰਿਡ ਕਾਰਾਂ ਵਿੱਚ ਇੱਕ ਅੰਦਰੂਨੀ ਕੰਬਸ਼ਚਨ ਇੰਜਣ ਦੁਆਰਾ ਚਾਰਜ ਕੀਤੀ ਗਈ ਬੈਟਰੀ ਹੁੰਦੀ ਹੈ ਅਤੇ ਇਹ ਇਲੈਕਟ੍ਰਿਕ ਪਾਵਰ ਦੀ ਮਦਦ ਇੱਕ ਸੀਮਤ ਦੂਰੀ ਤੱਕ ਚੱਲ ਸਕਦੀ ਹੈ।

ਪਲੱਗ-ਇਨ ਹਾਈਬ੍ਰਿਡ ਵਾਹਨ ਮੁੱਖ ਤੌਰ 'ਤੇ ਬਾਹਰੋਂ ਚਾਰਜ ਕੀਤੀ ਗਈ ਬੈਟਰੀ ਦੁਆਰਾ ਸੰਚਾਲਿਤ ਹੁੰਦੇ ਹਨ। ਉਹਨਾਂ ਨੂੰ ਵਾਤਾਵਰਣ ਲਈ ਵਧੇਰੇ ਅਨੁਕੂਲ ਮੰਨਿਆ ਜਾਂਦਾ ਹੈ, ਪਰ ਉਹਨਾਂ ਨੂੰ ਅੰਦਰੂਨੀ ਕੰਬਸ਼ਚਨ ਇੰਜਣਾਂ ਨਾਲ ਵੀ ਸਮਰਥਤ ਬਣਾਇਆ ਜਾਂਦਾ ਹੈ। ਇਸ ਦੇ ਮੁਕਾਬਲੇ ਬੈਟਰੀ ਵਾਲੀਆਂ ਇਲੈਕਟ੍ਰਿਕ ਕਾਰਾਂ ਸਿਰਫ਼ ਬੈਟਰੀਆਂ 'ਤੇ ਹੀ ਚੱਲਦੀਆਂ ਹਨ। ਪਲੱਗ-ਇਨ ਹਾਈਬ੍ਰਿਡ ਨੂੰ ਕਾਰ ਨਿਰਮਾਤਾਵਾਂ ਦੁਆਰਾ ਪੂਰੀ ਤਰ੍ਹਾਂ ਇਲੈਕਟ੍ਰਿਕ ਕਾਰਾਂ ਵਿੱਚ ਤਬਦੀਲ ਕਰਨ ਲਈ ਇੱਕ ਤਕਨਾਲੋਜੀ ਵਜੋਂ ਦੇਖਿਆ ਜਾ ਰਿਹਾ ਹੈ। । ਪਰ ਵਾਤਾਵਰਣ ਪ੍ਰੇਮੀਆਂ ਵੱਲੋਂ ਇਨ੍ਹਾਂ ਹਾਈਬ੍ਰਿਡ ਵਾਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ। ਕਿਉਂਕਿ ਅਧਿਐਨਾਂ ਨੇ ਦਿਖਾਇਆ ਹੈ ਕਿ ਡਰਾਈਵਰ ਅੰਦਰੂਨੀ ਕੰਬਸ਼ਚਨ ਇੰਜਣਾਂ 'ਤੇ ਜ਼ਿਆਦਾ ਭਰੋਸਾ ਕਰਦੇ ਹਨ। ਇਸ ਕਾਰਨ ਕਾਰਬਨ ਨਿਕਾਸੀ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਹੀ, ਪੈਟਰੋਲ ਸਭ ਤੋਂ ਆਮ ਬਾਲਣ ਰਿਹਾ, ਪਰ 2020 ਦੇ ਮੁਕਾਬਲੇ 2021 ਵਿੱਚ ਪੈਟਰੋਲ ਕਾਰਾਂ ਦੀ ਰਜਿਸਟ੍ਰੇਸ਼ਨ ਵਿੱਚ ਵੀ ਕਮੀ ਆਈ ਹੈ।

Published by:rupinderkaursab
First published:

Tags: Auto, Cars, Electric, Europe, Petrol and diesel