ਫ਼ਰਵਰੀ ਮਹੀਨੇ ਦਾ ਵੈਲੇਨਟਾਈਨ ਵੀਕ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਲੋਕ ਆਪਣੇ ਪਿਆਰਿਆਂ ਨਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ। ਅੱਜ ਇਸ ਹਫ਼ਤੇ ਦਾ ਚਾਕਲੇਟ ਡੇ ਹੈ। ਇਸ ਮੌਕੇ ਲੋਕ ਆਪਣੇ ਪਿਆਰਿਆਂ ਨੂੰ ਚਾਕਲੇਟ ਦਿੰਦੇ ਹਨ ਅਤੇ ਪਿਆਰ ਭਰੇ ਸੁਨੇਹੇ ਭੇਜਦੇ ਹਨ। ਇਸ ਨਾਲ ਆਪਸ ਵਿੱਚ ਪਿਆਰ ਵਧਦਾ ਹੈ ਤੇ ਰਿਸ਼ਤੇ ਵਿੱਚ ਮਜ਼ਬੂਤੀ ਆਉਂਦੀ ਹੈ। ਤੁਹਾਨੂੰ ਵੀ ਇਸ ਮੌਕੇ ਆਪਣੇ ਪਿਆਰਿਆਂ ਨਾਲ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ। ਇਹ ਵਿਸ਼ੇਸ਼ ਮੌਕਾ ਤੁਹਾਡੇ ਰਿਸ਼ਤੇ ਨੂੰ ਹੋਰ ਵੀ ਖ਼ਾਸ ਤੇ ਪਿਆਰ ਭਰਿਆ ਬਣਾ ਦੇਵੇਗਾ। ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਪਿਆਰਿਆਂ ਨੂੰ ਕਿਸੇ ਤਰ੍ਹਾਂ ਸੁਨੇਹਾ ਭੇਜ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਚਾਕਲੇਟ ਡੇ ਦੇ ਮੌਕੇ ਉੱਤੇ ਤੁਸੀਂ ਆਪਣੇ ਪਿਆਰੇ ਦੇ ਨਾਲ ਨਾਲ ਆਪਣੇ ਦੋਸਤਾਂ ਨੂੰ ਵੀ ਚਾਕਲੇਟ ਗਿਫ਼ਟ ਕਰ ਸਕਦੇ ਹੋ ਅਤੇ ਇਸਦੇ ਨਾਲ ਹੀ ਤੁਹਾਡੀਆਂ ਭਾਵਨਾਵਾਂ ਨੂੰ ਪ੍ਰਗਟਾਉਂਦਾ ਕੋਈ ਕਾਰਡ ਲਿਖ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੀ ਆਪਸੀ ਦੋਸਤੀ ਮਜ਼ਬੂਤ ਹੋਵੇਗੀ। ਜੇਕਰ ਤੁਹਾਡਾ ਕੋਈ ਪਿਆਰਾ ਤੁਹਾਡੇ ਤੋਂ ਦੂਰ ਰਹਿੰਦਾ ਹੈ, ਤਾਂ ਉਸਨੂੰ ਵਟਸਐਪ ਜਾਂ ਕਿਸੇ ਵੀ ਸ਼ੋਸਲ ਮੀਡੀਆ ਐਪ ਰਾਹੀਂ ਪਿਆਰ ਭਰਿਆ ਸੁਨੇਹਾ ਭੇਜ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾਂ ਕਰ ਸਕਦੇ ਹੋ। ਤੁਸੀਂ ਸੁਨੇਹੇ ਵਿੱਚ ਸ਼ਾਇਰੀ ਆਦਿ ਵੀ ਭੇਜ ਸਕਦੇ ਹੋ।
ਇਸ ਤੋਂ ਇਲਾਵਾ ਤੁਸੀਂ ਇਸ ਖ਼ਾਸ ਮੌਕੇ ਉੱਤੇ ਆਪਣੇ ਪਿਆਰਿਆਂ ਨੂੰ ਆਪ ਕੁਝ ਬਣਾ ਕੇ ਵੀ ਗਿਫ਼ਟ ਕਰ ਸਕਦੇ ਹੋ। ਕੋਈ ਵੀ ਗਿਫ਼ਟ ਬਣਾਉਣ ਲਈ ਕੀਤੀ ਵਿਸ਼ੇਸ਼ ਮਿਹਨਤ ਤੁਹਾਡੇ ਰਿਸ਼ਤੇ ਨੂੰ ਹੋਰ ਵੀ ਗਹਿਰਾ ਬਣਾ ਦੇਵੇਗੀ। ਤੁਸੀਂ ਆਪਣੇ ਪਿਆਰਿਆਂ ਲਈ ਆਪ ਕਾਰਡ, ਚਾਕਲੇਟ ਕੇਕ, ਚਾਕਲੇਟ ਪੈਨ ਕੇਕ ਜਾਂ ਕੁਝ ਹੋਰ ਅਜਿਹੀਆਂ ਹੀ ਚੀਜ਼ਾਂ ਬਣਾ ਕੇ ਗਿਫ਼ਟ ਕਰ ਸਕਦੇ ਹੋ।
ਜ਼ਿਕਰਯੋਗ ਹੈ ਕਿ ਤੁਸੀਂ ਇਸ ਵਿਸ਼ੇਸ ਮੌਕੇ ਉੱਤ ਆਪਣੇ ਪਿਆਰਿਆਂ ਨੂੰ ਪਿਆਰ ਭਰੇ ਸੁਨੇਹੇ ਭੇਜ ਸਕਦੇ ਹੋ। ਇਹ ਸੁਨੇਹੇ ਤੁਹਾਡੇ ਰਿਸ਼ਤੇ ਨੂੰ ਪਿਆਰ ਨਾਲ ਭਰ ਦੇਣਗੇ। ਅਸੀਂ ਤੁਹਾਨੂੰ ਕੁਝ ਅਜਿਹੇ ਹੀ ਸੁਨਿਹਿਆਂ ਬਾਰੇ ਦੱਸਣ ਜਾ ਰਹੇ ਹਾਂ।
ਤੁਹਾਡਾ ਇਹ ਮਿੱਠਾ ਪਿਆਰ
ਮੇਰੀ ਜ਼ਿੰਦਗੀ ਵਿੱਚ ਲੈ ਕੇ ਆਇਆ ਨਵੀਂ ਬਾਹਾਰ,
ਸਦਾ ਬਣੀ ਰਹੇ ਇਸ ਪਿਆਰ ਦੀ ਮਿਠਾਸ।
ਚਾਕਲੇਟ ਡੇ ਮੁਬਾਰਕ
ਬਹੁਤ ਹੀ ਪਿਆਰਾ ਹੈ ਯਾਰ ਮੇਰਾ
ਇਸ ਤੋਂ ਵੀ ਪਿਆਰਾ ਹੈ ਪਿਆਰ ਮੇਰੇ।
ਸਦਾ ਇੰਝ ਹੀ ਬਣਿਆ ਰਹੇ ਪਿਆਰ ਤੇਰਾ ਮੇਰਾ।
ਚਾਕਲੇਟ ਡੇ ਮੁਬਾਰਕ
ਚਾਕਲੇਟ ਡੇ ਆਇਆ ਹੈ,
ਤੇਰੀ ਯਾਦ ਲੈ ਕੇ ਆਇਆ ਹੈ।
ਇੱਕ ਵਾਰ ਆ ਜਾ ਮੇਰੇ ਦੋਸਤ
ਮੈਂ ਤੇਰੇ ਲਈ ਚਾਕਲੇਟ ਦਾ ਡੱਬਾ ਮੰਗਵਾਇਆ ਹੈ।
ਹੈਪੀ ਚਾਕਲੇਟ ਡੇ
ਚਾਕਲੇਟ ਡੇ ‘ਤੇ ਮਿਲਕੇ ਚਾਕਲੇਟ ਖਾਈਏ,
ਕੋਈ ਮਿੱਠੀ ਗੱਲ ਸੁਣਾਈਏ,
ਆ ਜਾ ਪਿਆਰੇ, ਆਪਾਂ ਮਿਲਕੇ
ਇੱਕ ਦੂਜੇ ਨੂੰ ਜੱਫੀ ਪਾਈਏ।
ਚਾਕਲੇਟ ਡੇ ਦੀਆਂ ਮੁਬਾਰਕਾਂ ਪਿਆਰੇ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chocolate, Chocolates, Lifestyle, Partner