ਜਿਵੇਂ ਜਿਵੇਂ ਮਾਰਚ ਦਾ ਮਹੀਨਾ ਨੇੜੇ ਆ ਰਿਹਾ ਹੈ ਵਿੱਤੀ ਸਾਲ ਵੀ ਖਤਮ ਹੋਣ ਦੇ ਨਜ਼ਦੀਕ ਜਾ ਰਿਹਾ ਹੈ। ਦੇਸ਼ ਵਿੱਚ ਵਿੱਤੀ ਸਾਲ 1 ਅਪ੍ਰੈਲ ਤੋਂ 31 ਮਾਰਚ ਤੱਕ ਚਲਦਾ ਹੈ। ਇਸ ਵਿੱਤੀ ਸਾਲ ਵਿੱਚ ਕਈ ਤਰ੍ਹਾਂ ਦੀਆਂ ਯੋਜਨਾਵਾਂ, ਟੈਕਸ ਆਦਿ ਨਿਰਧਾਰਿਤ ਹੁੰਦੇ ਹਨ ਜੋ ਆਮ ਬਜਟ ਵਿੱਚ ਪੇਸ਼ ਕੀਤੇ ਜਾਂਦੇ ਹਨ।
ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਕਰੇਗੀ ਜਿਸ ਵਿੱਚ ਇਸ ਗੱਲ 'ਤੇ ਚਰਚਾ ਚਲ ਰਹੀ ਹੈ ਕਿ ਸੀਨੀਅਰ ਨਾਗਰਿਕਾਂ ਨੂੰ ਸਰਕਾਰ ਤੋਹਫ਼ਾ ਦੇ ਸਕਦੀ ਹੈ। ਇਹ ਤੋਹਫ਼ਾ ਉਹਨਾਂ ਨੂੰ ਵਿਆਜ ਤੋਂ ਹੋਣ ਵਾਲੀ ਆਮਦਨ 'ਤੇ ਛੂਟ ਦੇ ਰੂਪ ਵਿੱਚ ਮਿਲ ਸਕਦਾ ਹੈ। ਇਸ ਬਾਰੇ SBI Research ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਸ ਵਿੱਚ ਸੀਨੀਅਰ ਸਿਟੀਜ਼ਨ ਨੂੰ ਵਿਆਜ 'ਤੇ 50,000 ਰੁਪਏ ਤੱਕ ਦੀ ਮਿਲ ਰਹੀ ਛੂਟ ਨੂੰ ਵਧਾ ਕੇ 75,000 ਤੋਂ 1,00,000 ਰੁਪਏ ਤੱਕ ਕਰਨ ਦਾ ਸੁਝਾਅ ਦਿੱਤਾ ਗਿਆ ਹੈ।
ਸੀਨੀਅਰ ਸਿਟੀਜ਼ਨ ਨਾਗਰਿਕਾਂ ਨੂੰ ਇਹ ਛੂਟ ਧਾਰਾ 80TTB ਦੇ ਤਹਿਤ ਮਿਲਦੀ ਹੈ। ਐਸਬੀਆਈ ਦੇ ਸਮੂਹ ਮੁੱਖ ਆਰਥਿਕ ਸਲਾਹਕਾਰ ਡਾ: ਸੌਮਿਆ ਕਾਂਤੀ ਘੋਸ਼ ਨੇ ਕਿਹਾ ਹੈ ਕਿ ਸੀਨੀਅਰ ਸਿਟੀਜ਼ਨਜ਼ (ਬਚਤ ਬੈਂਕ ਖਾਤੇ, ਐਫਡੀ, ਆਵਰਤੀ ਖਾਤੇ) ਦੁਆਰਾ ਜਮ੍ਹਾਂ ਰਕਮਾਂ ਤੋਂ 50,000 ਰੁਪਏ ਤੱਕ ਦੀ ਵਿਆਜ ਆਮਦਨ ਧਾਰਾ 80TTB ਦੇ ਤਹਿਤ ਆਮਦਨ ਕਰ ਤੋਂ ਛੋਟ ਹੈ।
ਸਮਝੋ ਕੀ ਹੈ ਸੈਕਸ਼ਨ 80TTB: ਇਨਕਮ ਟੈਕਸ ਐਕਟ ਦੀ ਅਧੀਨ ਕਈ ਧਾਰਾਵਾਂ ਹਨ ਜਿਹਨਾਂ ਦੇ ਅਧੀਨ ਵੱਖ-ਵੱਖ ਤਰ੍ਹਾਂ ਦੀ ਟੈਕਸ ਛੂਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ 80TTB ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਜਿਹਨਾਂ ਦੀ ਉਮਰ 60 ਸਾਲ ਜਾਂ ਇਸ ਤੋਂ ਵੱਧ ਹੈ, ਨੂੰ ਹਰ ਸਾਲ ਵਿਆਜ ਨਾਲ ਹੋਣ ਵਾਲੀ ਆਮਦਨ ਦੇ 50,000 ਰੁਪਏ ਤੱਕ ਦੀ ਛੂਟ ਦਿੱਤੀ ਜਾਂਦੀ ਹੈ। ਇਸ ਧਾਰਾ ਦੇ ਤਹਿਤ ਕਟੌਤੀ ਵਿੱਚ ਫਿਕਸਡ ਡਿਪਾਜ਼ਿਟ ਅਤੇ ਆਵਰਤੀ ਡਿਪਾਜ਼ਿਟ 'ਤੇ ਵਿਆਜ ਵੀ ਸ਼ਾਮਲ ਹੋ ਸਕਦਾ ਹੈ।
ਇਸ ਤੋਂ ਇਲਾਵਾ ਐੱਸਬੀਆਈ ਦੀ ਰਿਪੋਰਟ ਵਿੱਚ ਛੋਟੀਆਂ ਬੱਚਤ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਸੁਕੰਨਿਆ ਸਮ੍ਰਿਧੀ ਯੋਜਨਾ ਦੀ ਮੈਂਬਰਸ਼ਿਪ ਦੀ ਵੱਧ ਤੋਂ ਵੱਧ ਉਮਰ ਸੀਮਾ ਨੂੰ 12 ਸਾਲ ਤੱਕ ਵਧਾ ਦੇਣ ਦਾ ਸੁਝਾਅ ਵੀ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਰਿਪੋਰਟ ਅਨੁਸਾਰ ਸਰਕਾਰ ਵਿੱਤੀ ਸਾਲ 24 'ਚ ਘਾਟੇ ਨੂੰ ਸੁਧਾਰਨ ਲਈ ਛੋਟੀਆਂ ਬੱਚਤ ਯੋਜਨਾਵਾਂ 'ਤੇ ਭਰੋਸਾ ਕਰਨਾ ਜਾਰੀ ਰੱਖੇਗੀ। ਨਾਲ ਹੀ ਐਸਬੀਆਈ ਰਿਸਰਚ ਨੇ ਵਿੱਤੀ ਸਾਲ 24 ਲਈ GDP ਵਿਕਾਸ ਲਗਭਗ 6.2% ਰਹਿਣ ਦਾ ਅਨੁਮਾਨ ਲਗਾਇਆ ਹੈ।
ਇਸ ਬਾਰੇ ਐਸਬੀਆਈ ਦੇ ਮੁੱਖ ਆਰਥਿਕ ਸਲਾਹਕਾਰ ਨੇ ਕਿਹਾ ਕਿ ਵਿੱਤੀ ਸਾਲ 24 ਲਈ, ਅਸਲ ਜੀਡੀਪੀ ਵਿਕਾਸ ਦਰ ਲਗਭਗ 6.2% ਰਹਿਣ ਦੀ ਉਮੀਦ ਹੈ। ਵਿੱਤੀ ਸਾਲ 24 ਦੇ ਬਜਟ ਵਿੱਚ ਜੀਡੀਪੀ 9.8% ਵਧ ਕੇ 300 ਲੱਖ ਕਰੋੜ ਰੁਪਏ ਹੋ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Budget, Business, Business idea