Home /News /lifestyle /

Sexual Wellness: ਕੀ ਤੁਸੀਂ ਆਪਣੀ ਸੈਕਸੁਅਲ ਲਾਈਫ਼ ਤੋਂ ਹੋ ਨਾਖ਼ੁਸ਼?

Sexual Wellness: ਕੀ ਤੁਸੀਂ ਆਪਣੀ ਸੈਕਸੁਅਲ ਲਾਈਫ਼ ਤੋਂ ਹੋ ਨਾਖ਼ੁਸ਼?

ਸੈਕਸ ਦੌਰਾਨ ਆਪਣੀਆਂ ਇੱਛਾਵਾਂ ਤੇ ਸਨਕੀਪਣ ਨੂੰ ਲੈ ਕੇ ਸੁਆਰਥੀ ਹੋਣਾ ਸਿਹਤਮੰਦ ਨਹੀਂ

ਸੈਕਸ ਦੌਰਾਨ ਆਪਣੀਆਂ ਇੱਛਾਵਾਂ ਤੇ ਸਨਕੀਪਣ ਨੂੰ ਲੈ ਕੇ ਸੁਆਰਥੀ ਹੋਣਾ ਸਿਹਤਮੰਦ ਨਹੀਂ

  • Share this:
ਮੈਂ ਆਪਣੇ ਪਤੀ ਨੂੰ ਕਿਵੇਂ ਕਹਾਂ ਕਿ ਉਹ ਬਿਸਤਰ 'ਤੇ ਸੁਸਤ ਅਤੇ ਸੁਆਰਥੀ ਵਿਵਹਾਰ ਕਰਦਾ ਹੈ। ਪਿਛਲੇ ਤਿੰਨ ਸਾਲਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਮੈਨੂੰ ਸਿਰਫ਼ ਇੱਕ ਵਾਰ ਓਰਲ ਸੈਕਸ ਕਰਨ ਦਾ ਮੌਕਾ ਮਿਲਿਆ ਹੈ ਜਦੋਂ ਕਿ ਉਸ ਨੂੰ ਇਹ ਮੌਕਾ ਹਰ ਦਿਨ ਮਿਲ ਰਿਹਾ ਹੈ। ਆਮ ਤੌਰ 'ਤੇ ਉਹ ਸਿੱਧਾ ਲੰਮੇ ਪਿਆ ਰਹਿੰਦਾ ਹੈ ਅਤੇ ਮੈਨੂੰ ਹੀ ਸੱਭ ਕੁੱਝ ਕਰਨਾ ਪੈਂਦਾ ਹੈ। ਉਸ ਦੀ ਮਰਦਾਨਗੀ ਨੂੰ ਠੇਸ ਦਿੱਤੇ ਬਗੈਰ ਮੈਂ ਉਸ ਨੂੰ ਇਹ ਕਿਵੇਂ ਦੱਸਾਂ?

ਮੈਂ ਸਮਝਦੀ ਹਾਂ, ਕਿ ਤੁਸੀਂ ਆਪਣੇ ਪਤੀ ਨੂੰ ਇਹ ਦੱਸਣ ਵਿੱਚ ਝਿਜਕ ਮਹਿਸੂਸ ਕਰ ਰਹੇ ਹੋ। ਪਰ ਤੁਹਾਨੂੰ ਵੀ ਆਪਣੇ ਪਤੀ ਤੋਂ ਨਾ ਸਿਰਫ਼ ਜਿਨਸੀ/ਯੌਨ ਸੰਤੁਸ਼ਟੀ ਪ੍ਰਾਪਤ ਕਰਨ ਦਾ ਅਧਿਕਾਰ ਹੈ ਬਲਕਿ ਸੈਕਸ ਬਾਰੇ ਸਹੀ ਗੱਲਬਾਤ ਇਹ ਨਿਰਧਾਰਿਤ ਕਰੇਗੀ ਕਿ ਆਉਣ ਵਾਲੇ ਦਿਨਾਂ 'ਚ ਤੁਹਾਡਾ ਰਿਸ਼ਤਾ ਕਿੰਨਾ ਮਜ਼ਬੂਤ ਰਹੇਗਾ। ਤੁਹਾਨੂੰ ਇਸ ਬਾਰੇ ਆਪਣੇ ਪਤੀ ਨੂੰ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਉਸ ਨੂੰ ਸਾਫ਼-ਸਾਫ਼ ਦੱਸਣ ਨਾਲ ਉਸ ਦੀ ਮਰਦਾਨਗੀ ਨੂੰ ਠੇਸ ਪਹੁੰਚੇਗੀ ਤਾਂ ਤੁਸੀਂ ਅਜਿਹਾ ਕਰਨ ਲਈ ਹੋਰ ਤਰੀਕਿਆਂ ਦਾ ਇਸਤੇਮਾਲ ਵੀ ਕਰ ਸਕਦੇ ਹੋ।

ਕਿਉਂਕਿ ਤੁਹਾਨੂੰ ਸਿਰਫ਼ ਇੱਕ ਵਾਰ ਹੀ ਓਰਲ ਸੈਕਸ ਦਾ ਮੌਕਾ ਮਿਲਿਆ ਹੈ ਤਾਂ ਅਗਲੀ ਵਾਰ ਜਦੋਂ ਤੁਸੀਂ ਬਿਸਤਰ 'ਤੇ ਇਕੱਠੇ ਹੁੰਦੇ ਹੋ ਤਾਂ ਤੁਸੀਂ ਉਸ ਅਨੁਭਵ ਦੀ ਗੱਲ ਸ਼ੁਰੂ ਕਰ ਸਕਦੇ ਹੋ।  ਉਸ ਅਹਿਸਾਸ ਲਈ ਉਸ ਦੀ ਤਾਰੀਫ਼ ਕਰੋ ਅਤੇ ਉਸ ਨੂੰ ਦੱਸੋ ਕਿ ਉਸ ਸਮੇਂ ਦਾ ਅਹਿਸਾਸ ਤੁਹਾਡੇ ਲਈ ਕਿੰਨਾ ਸੁਖਦ ਸੀ. ਫਿਰ ਹੋ ਸਕਦਾ ਹੈ ਕਿ ਉਸਨੂੰ ਇਸ ਤੋਂ ਕੁੱਝ ਸੰਕੇਤ ਮਿਲਣ। ਜੇ ਤੁਸੀਂ ਚਾਹੋ ਤਾਂ ਉਸ ਨੂੰ ਇਸ ਬਾਰੇ ਕੁੱਝ ਚੰਗੇ ਲੇਖ ਜਾਂ ਵੀਡੀਓ ਦਿਖਾ ਸਕਦੇ ਹੋ। ਜੇਕਰ ਤੁਸੀਂ ਬੈੱਡਰੂਮ ਨੂੰ ਵਧੇਰੇ ਰੋਮਾਂਟਿਕ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਫੇਰੋਮੋਨ ਪਰਫ਼ਿਊਮ (Pheromone Perfume) ਜਾਂ ਲੌਂਜਰੀ (Lingerie) ਦੀ ਮਦਦ ਲੈ ਸਕਦੇ ਹੋ। ਤੁਸੀਂ ਸੁੰਦਰ ਲਾਈਟਾਂ ਤੇ ਆਕਰਸ਼ਕ ਮਹਿਕ ਨਾਲ ਆਪਣੇ ਬੈੱਡਰੂਮ ਨੂੰ ਵਧੇਰੇ ਰੋਮਾਂਟਿਕ ਬਣਾ ਸਕਦੇ ਹੋ।

ਸੈਕਸ ਬਾਰੇ ਗੱਲਬਾਤ ਤੋਂ ਪਰਹੇਜ਼ ਕਰਨ ਨਾਲ ਤੁਹਾਡੇ ਦੋਵਾਂ ਵਿੱਚੋਂ ਕਿਸੀ ਨੂੰ ਵੀ ਫਾਇਦਾ ਨਹੀਂ ਹੋਏਗਾ। ਜੇਕਰ ਤੁਸੀਂ ਇਸ ਸਥਿਤੀ ਤੋਂ ਨਾਖੁਸ਼ ਹੋ ਤਾਂ ਨਾ ਸਿਰਫ਼ ਤੁਸੀਂ ਬਲਕਿ ਤੁਸੀਂ ਦੋਵੇਂ ਹੀ ਇਸ ਅਨੰਦ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜੇਕਰ ਸੈਕਸ ਦਾ ਅਨੰਦ ਸਿਰਫ਼ ਇੱਕ ਵਿਅਕਤੀ ਹੀ ਲੈ ਰਿਹਾ ਹੈ ਤਾਂ ਇਹ ਸੈਕਸ ਨਹੀਂ ਹਸਤਮੈਥੂਨ ਵਰਗਾ ਹੈ। ਇਸ ਲਈ ਜੇ ਸਿੱਧੇ ਤੌਰ 'ਤੇ ਬੋਲਣ ਨਾਲ ਇਸ ਮਾਮਲੇ 'ਚ ਕੋਈ ਗੱਲ ਨਹੀਂ ਬਣਦੀ ਤਾਂ ਤੁਹਾਨੂੰ ਕੁੱਝ ਝਿਜਕ ਛੱਡਣੀ ਪਏਗੀ ਕਿਉਂਕਿ ਇਹ ਇੱਕ ਅਜਿਹਾ ਮੁੱਦਾ ਹੈ ਜੋ ਭਵਿੱਖ 'ਚ ਤੁਹਾਡੇ ਵਿਆਹੁਤਾ ਜੀਵਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਮੈਂ ਤੁਹਾਨੂੰ ਸਲਾਹ ਦੇਵਾਂਗੀ ਕਿ ਤੁਸੀਂ ਇਸ ਮੁੱਦੇ ਨੂੰ ਸੈਕਸ ਦੇ ਦੌਰਾਨ ਹੀ ਚੁੱਕੋ ਨਾ ਕਿ ਕਿਸੀ ਹੋਰ ਸਮੇਂ। ਸੈਕਸ ਦੇ ਸਮੇਂ ਤੁਸੀਂ ਆਪਣੇ ਸਰੀਰ ਦੇ ਇਸ਼ਾਰਿਆਂ ਨਾਲ ਬਹੁਤ ਜ਼ਿਆਦਾ ਸੰਕੇਤ ਦਿੰਦੇ ਹੋ ਤਾਂ ਤੁਸੀਂ ਉਸ ਦੇ ਹੱਥ ਜਾਂ ਸਰੀਰ ਨੂੰ ਆਪਣੇ ਸਰੀਰ ਦੇ ਉਨ੍ਹਾਂ ਹਿੱਸਿਆਂ ਤੱਕ ਲਿਜਾ ਸਕਦੇ ਹੋ ਜੋ ਤੁਹਾਨੂੰ ਉਤੇਜਿਤ ਕਰਦੇ ਹਨ। ਤੁਸੀਂ ਇਸ ਨੂੰ ਆਪਣੇ ਚਿਹਰੇ ਦੇ ਭਾਵਾਂ ਨਾਲ ਜ਼ਾਹਿਰ ਕਰ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਕੁੱਝ ਬੋਲਣ ਦੀ ਜ਼ਰੂਰਤ ਵੀ ਨਹੀਂ ਪਵੇਗੀ।
Published by:Anuradha Shukla
First published:

Tags: Sex, Sex life

ਅਗਲੀ ਖਬਰ