Home /News /lifestyle /

Sexual wellness: ਕੀ ਅਸੀਂ ਸੈਕਸ ਬਿਨਾਂ ਨਹੀਂ ਰਹਿ ਸਕਦੇ?

Sexual wellness: ਕੀ ਅਸੀਂ ਸੈਕਸ ਬਿਨਾਂ ਨਹੀਂ ਰਹਿ ਸਕਦੇ?

Sexual wellness: ਕੀ ਅਸੀਂ ਸੈਕਸ ਬਿਨਾਂ ਨਹੀਂ ਰਹਿ ਸਕਦੇ?

Sexual wellness: ਕੀ ਅਸੀਂ ਸੈਕਸ ਬਿਨਾਂ ਨਹੀਂ ਰਹਿ ਸਕਦੇ?

  • Share this:

ਪ੍ਰਜਣਨ ਦੇ ਇਲਾਵਾ ਕੀ ਸੰਭੋਗ ਮਾਨਵ ਦੇ ਲਈ ਜ਼ਰੂਰੀ ਹੈ? ਕੀ ਅਸੀਂ ਇਸ ਦੇ ਬਿਨਾਂ ਰਹਿ ਨਹੀਂ ਸਕਦੇ?

ਸਹੀ ਕਿਹਾ, ਸੰਭੋਗ ਮਨੁੱਖ ਦੇ ਲਈ ਜ਼ਰੂਰੀ ਨਹੀਂ ਹੈ।ਹਾਲਾਂਕਿ ਜ਼ਿਆਦਾਤਰ ਲੋਕਾਂ ਦੇ ਲਈ ਸੰਭੋਗ ਉਨ੍ਹਾਂ ਜੀਵਨ ਦਾ ਅਹਿਮ ਹਿੱਸਾ ਹੈ।ਸੰਭੋਗ ਦੇ ਬਹੁਤ ਸਾਰੇ ਸਰੀਰਕ ਅਤੇ ਭਾਵਨਾਤਮਕ ਫ਼ਾਇਦੇ ਹਨ।ਵਿਸ਼ੇਸ਼ ਕਰ ਲੰਬਾ ਜੀਵਨ, ਦਿਲ ਦੇ ਰੋਗ ਨੂੰ ਘੱਟ ਕਰਨ ਦੀ ਸਮਰੱਥਾ ਅਤੇ ਆਤਮ ਸਨਮਾਨ ਵਧਾਉਣ ਵਾਲਾ ਆਦਿ।

ਸੰਭੋਗ ਨਾਲ ਸਾਡੇ ਸਰੀਰ ਨੂੰ ਅਨੰਦ ਮਿਲਦਾ ਹੈ।ਸੰਭੋਗ ਤੋਂ ਇਲਾਵਾ ਹੋਰ ਬਹੁਤ ਗਤੀਵਿਧੀਆਂ ਹਨ ਜਿੰਨਾ ਨਾਲ ਸੰਭੋਗ ਦਾ ਅਨੰਦ ਲਿਆ ਜਾ ਸਕਦਾ ਹੈ।ਸੰਭੋਗ ਇੱਕੋ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਤੁਸੀਂ ਭਰਪੂਰ ਅਨੰਦ ਉਠਾ ਸਕਦੇ ਹੋ।

ਹਕੀਕਤ ਇਹ ਹੈ ਕਿ ਲੋਕ ਅਲਿੰਗੀ ਹੁੰਦੇ ਹਨ ਭਾਵ ਕਈ ਲੋਕਾਂ ਵਿਚ ਯੌਨ ਦੇ ਪ੍ਰਤੀ ਕੋਈ ਖਿੱਚ ਨਹੀਂ ਹੁੰਦੀ ਹੈ।ਇਸ ਦਾ ਇਹ ਅਰਥ ਨਹੀਂ ਹੈ ਕਿ ਤੁਹਾਡੇ ਵਿਚ ਪਿਆਰ ਕਰਨ ਦੀ ਸਮਰੱਥਾ ਘੱਟ ਹੈ ਜਾਂ ਤੁਸੀਂ ਗੈਰ ਸੁਭਾਵਿਕ ਹੋ।ਅਲਿੰਗੀ ਹੋਣਾ ਸੁਭਾਵਿਕ ਹੈ। ਇਸ ਵਿਚ ਕੋਈ ਦੋਸ਼ ਨਹੀਂ ਹੈ।ਸੰਭੋਗ ਆਕਰਸ਼ਨ ਦਾ ਚਰਮ ਬਿੰਦੂ ਨਹੀਂ ਹੈ।

ਸੰਭੋਗ ਤੁਹਾਨੂੰ ਮਾਨਸਿਕ ਅਤੇ ਸਰੀਰਕ ਸਕੂਨ ਮਿਲਦਾ ਹੈ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਸੰਭੋਗ ਵਿਚ ਹੀ ਉਲਝ ਕੇ ਰਹਿ ਜਾਓ।ਤੁਹਾਡੇ ਜੀਵਨ ਵਿਚ ਹੋਰ ਬਹੁਤ ਕੁੱਝ ਹੁੰਦਾ ਹੈ। ਸੈਕਸ ਤੁਹਾਡਾ ਜੀਵਨ ਹੀ ਨਹੀਂ ਹੈ। ਕਈ ਲੋਕ ਜ਼ਿੰਦਗੀ ਭਰ ਲਈ ਸੈਕਸ ਵਿਚ ਫਸ ਕੇ ਰਹਿ ਜਾਂਦੇ ਹਨ।

ਜਿਸ ਤਰਾਂ ਸਾਨੂੰ ਭੁੱਖ ਲੱਗਦੀ ਹੈ ਤਾਂ ਅਸੀਂ ਰੋਟੀ ਖਾਧੇ ਹਾਂ। ਇਸੇ ਤਰਾਂ ਜਦੋਂ ਸਾਡੇ ਅੰਦਰ ਕਾਮ ਵਾਸ਼ਨਾ ਜਾਗਦੀ ਹੈ ਉਸ ਸਮੇਂ ਸਾਨੂੰ ਸੈਕਸ ਦੀ ਜ਼ਰੂਰਤ ਹੁੰਦੀ ਹੈ। ਮਨੁੱਖ ਦੇ ਸਰੀਰ ਲਈ ਸੈਕਸ ਵੀ ਉਨ੍ਹਾਂ ਹੀ ਜ਼ਰੂਰੀ ਹੈ ਜਿੰਨਾ ਤੁਹਾਡੇ ਸਰੀਰ ਲਈ ਰੋਟੀ ।

Published by:Anuradha Shukla
First published:

Tags: Health, Sex