HOME » NEWS » Life

Sexual Wellness: ਦੇਸ਼ ਵਿੱਚ ਬਲਾਤਕਾਰ ਕਿਵੇਂ ਹੋਣਗੇ ਖ਼ਤਮ?

News18 Punjabi | News18 Punjab
Updated: February 20, 2021, 12:53 PM IST
share image
Sexual Wellness: ਦੇਸ਼ ਵਿੱਚ ਬਲਾਤਕਾਰ ਕਿਵੇਂ ਹੋਣਗੇ ਖ਼ਤਮ?
Sexual Wellness: ਦੇਸ਼ ਵਿੱਚ ਬਲਾਤਕਾਰ ਕਿਵੇਂ ਹੋਣਗੇ ਖ਼ਤਮ?

  • Share this:
  • Facebook share img
  • Twitter share img
  • Linkedin share img
ਅਸੀਂ ਆਪਣੇ ਦੇਸ਼ ਵਿੱਚ ਬਲਾਤਕਾਰ ਨੂੰ ਘਟਾਉਣ ਦੇ ਤਰੀਕੇ ਬਾਰੇ ਤੁਹਾਡੇ ਵਿਚਾਰਾਂ ਨੂੰ ਜਾਣਨਾ ਚਾਹੁੰਦੇ ਹਾਂ। ਅਸੀਂ ਆਏ ਦਿਨ ਬਲਾਤਕਾਰ ਦੀਆਂ ਘਿਣਾਉਣੀਆਂ ਖ਼ਬਰਾਂ ਨੂੰ ਪੜ੍ਹਦੇ ਰਹਿੰਦੇ ਹਾਂ ਪਰ ਅਸੀਂ ਕਦੀ ਕਿਸੀ ਨੂੰ ਇਹ ਵਿਚਾਰਦਿਆਂ ਨਹੀਂ ਸੁਣਿਆ ਕਿ ਸਾਡੇ ਦੇਸ਼ ਵਿੱਚ ਇਸ ਅਪਰਾਧ ਨੂੰ ਕਿਵੇਂ ਘਟਾਇਆ ਜਾ ਸਕਦ ਹੈ।

ਇਮਾਨਦਾਰੀ ਨਾਲ ਅਤੇ ਬਿਨਾਂ ਕਿਸੀ ਬਾਰੇ ਕੋਈ ਰਾਏ ਬਣਾਏ ਮੈਂ ਇਹ ਕਹਿ ਰਹੀ ਹਾਂ ਕਿ ਤੁਹਾਨੂੰ ਇਸ ਬਾਰੇ ਆਪਣੇ ਗਿਆਨ ਨੂੰ ਵਧਾਉਣਾ ਚਾਹੀਦਾ ਹੈ ਅਤੇ ਇਸ ਬਾਰੇ ਹੋਰ ਪੜ੍ਹਨਾ ਚਾਹੀਦਾ ਹੈ। ਇਹ ਸੱਚ ਹੈ ਕਿ ਲਿੰਗ-ਆਧਾਰਿਤ ਹਿੰਸਾ ਵੱਧ ਰਹੀ ਹੈ ਅਤੇ ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਅਤੇ ਇਸ ਅਪਰਾਧ ਨੂੰ ਰੋਕਣ ਦੇ ਤਰੀਕਿਆਂ ਬਾਰੇ ਲੋਕਾਂ 'ਚ ਵਿਚਾਰਾਂ ਕਰ ਕੇ ਆਮ ਤੌਰ 'ਤੇ ਖ਼ੂਬ ਬਹਿਸ ਹੁੰਦੀ ਰਹਿੰਦੀ ਹੈ। ਅਖ਼ਬਾਰਾਂ, ਰਸਾਲਿਆਂ, ਆਨਲਾਈਨ ਪਲੇਟਫ਼ਾਰਮਾਂ, ਨਿਊਜ਼ ਚੈਨਲਾਂ, ਰੇਡੀਓ ਅਤੇ ਇੱਥੋਂ ਤੱਕ ਕਿ ਗੈਰ ਰਸਮੀ ਗੱਲਬਾਤ ਵਿੱਚ ਵੀ ਇਸ ਬਾਰੇ ਬਹੁਤ ਬਹਿਸ ਹੁੰਦੀ ਹੈ। ਇਸ ਲਈ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਸਾਡੇ ਦੇਸ਼ ਵਿੱਚ ਇਸ ਅਪਰਾਧ ਨੂੰ ਘਟਾਉਣ ਬਾਰੇ ਕੋਈ ਬਹਿਸ ਨਹੀਂ ਹੁੰਦੀ। ਜੇਕਰ ਤੁਸੀਂ ਨਹੀਂ ਸੁਣਿਆ ਹੈ ਤਾਂ ਤੁਸੀਂ ਇਸ ਬਾਰੇ ਵਧੇਰੇ ਜਾਗਰੂਕ ਬਣੋ।

ਇਹ ਇੱਕ ਅਜਿਹਾ ਕਾਲਮ ਹੈ ਜਿੱਥੇ ਯੌਨ ਅਨੰਦ ਅਤੇ ਵਿਅਕਤੀਗਤ ਨੇੜਤਾ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ ਅਤੇ ਇਸ ਵਜ੍ਹਾ ਨਾਲ ਇਹ ਇਸ ਤਰ੍ਹਾਂ ਦੀ ਗੰਭੀਰ ਬਹਿਸ ਕਰਨ ਲਈ ਉਚਿੱਤ ਮੰਚ ਨਹੀਂ ਹੈ। ਇਸ ਮੁੱਦੇ ਲਈ ਵਧੇਰੇ ਵਿਆਪਕ ਅਤੇ ਗੰਭੀਰ ਬਹਿਸ ਦੀ ਲੋੜ ਹੁੰਦੀ ਹੈ। ਲਿੰਗ-ਆਧਾਰਿਤ ਹਿੰਸਾ ਦੇ ਸੰਦਰਭ/ਪ੍ਰਸੰਗ ਵਿੱਚ ਨਾ ਸਿਰਫ਼ ਨਿਆਂ, ਅਪਰਾਧ ਦੰਡਕਾਰੀ/ਸੁਧਾਰ ਸੰਬੰਧੀ ਕਾਰਜਾਂ 'ਤੇ ਗੱਲਬਾਤ ਦੀ ਲੋੜ ਹੁੰਦੀ ਹੈ ਬਲਕਿ ਇਸ ਦੇ ਤਹਿਤ ਸਮਾਜਿਕ ਨਿਯਮਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਵਿਅਕਤੀਗਤ ਅਤੇ ਸਮੂਹਿਕ ਮਨੋਵਿਗਿਆਨ ਉੱਤੇ ਵੀ ਬਹਿਸ ਜ਼ਰੂਰੀ ਹੁੰਦੀ ਹੈ ਕਿਉਂਕਿ ਸਾਡਾ ਸਮਾਜ ਸੈਕਸ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਰੂੜ੍ਹੀਵਾਦੀ ਹੈ।
ਅਸੀਂ ਆਪਣੇ ਸਮਾਜ 'ਚ ਜਾਦੂ ਦੀ ਅਜਿਹੀ ਕੋਈ ਛੜੀ ਨਹੀਂ ਲੱਭ ਸਕੇ ਹਾਂ ਕਿ ਜਿਸ ਨੂੰ ਘੁੰਮਾਉਣ ਨਾਲ ਲਿੰਗ-ਆਧਾਰਿਤ ਹਿੰਸਾ ਇੱਕਦਮ ਰੁਕ ਜਾਵੇਗੀ ਅਤੇ ਕੋਈ ਵੀ ਵਿਅਕਤੀ 450 ਸ਼ਬਦਾਂ ਦੀ ਵਿਚਾਰਧਾਰਕ ਟਿੱਪਣੀ ਲਿਖ ਕੇ ਇਸ ਮੁੱਦੇ ਦਾ ਹੱਲ ਪੇਸ਼ ਨਹੀਂ ਕਰ ਸਕਦਾ। ਬਲਾਤਕਾਰ ਇਸ ਲਈ ਨਹੀਂ ਹੁੰਦਾ ਕਿਉਂਕਿ ਇਸ ਦੀ ਵਜ੍ਹਾ ਬਲਾਤਕਾਰੀ ਦੇ ਦਿਮਾਗ਼ ਦੇ ਦੋ-ਤਿੰਨ ਅਜਿਹੇ ਕਾਰਨ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਹ ਸਾਡੀ ਪਿੱਤਰਸਤਾਤਮਕ ਸਮਾਜ ਦੇ ਸਮੂਹਿਕ ਰਵੱਈਏ ਕਾਰਨ ਹੈ। ਲਿੰਗ-ਆਧਾਰਿਤ ਹਿੰਸਾ ਜਿਸ ਦੇ ਬਹੁਤ ਜ਼ਿਆਦਾ ਪੱਖ ਹਨ, ਉਸ ਨੂੰ ਖ਼ਤਮ ਕਰਨ ਲਈ ਕਈ ਸਾਰੇ ਮੋਰਚਿਆਂ 'ਤੇ ਬਹੁਤ ਹੀ ਮੌਲਿਕ ਬਦਲਾਅ ਲਈ ਕਾਰਵਾਈ ਦੀ ਜ਼ਰੂਰਤ ਹੈ।

ਅੰਤਰੰਗਤਾ ਅਤੇ ਸੈਕਸ ਸਿੱਖਿਆ ਦੇ ਜਾਣਕਾਰ ਅਤੇ ਸਲਾਹਕਾਰ ਹੋਣ ਦੇ ਨਾਤੇ ਅਸੀਂ ਸਹਿਮਤੀ ਦੀ ਤਾਕਤ 'ਤੇ ਵਧੇਰੇ ਜ਼ੋਰ ਦੇ ਸਕਦੇ ਹਾਂ। ਸਹਿਮਤੀ ਬਹੁਤ ਹੀ ਮਹੱਤਵਪੂਰਨ ਹੈ। ਹਰ 'ਨਾ' ਨੂੰ ਗੰਭੀਰਤਾ ਨਾਲ ਲਓ ਭਾਵੇਂ ਉਹ ਕਿੰਨਾ ਵੀ ਮਾਮੂਲੀ ਲੱਗੇ। ਆਪਸ ਵਿੱਚ ਸਹਿਮਤੀ ਦੀ ਸੰਸਕ੍ਰਿਤੀ ਨੂੰ ਉਪਜਣ ਦਿਓ। ਦੂਜਿਆਂ ਦੀਆਂ ਸੀਮਾਵਾਂ, ਉਨ੍ਹਾਂ ਦੀਆਂ ਪਸੰਦਾਂ ਅਤੇ ਨਾਪਸੰਦਾਂ ਦਾ ਸਤਿਕਾਰ ਕਰਨਾ ਸਿੱਖੋ ਅਤੇ ਕਿਸੀ ਦੀ ਰਜ਼ਾਮੰਦੀ ਪ੍ਰਾਪਤ ਕਰਨ 'ਤੇ ਮਾਣ ਮਹਿਸੂਸ ਕਰੋ। ਹਰ ਵਾਰ ਪੁੱਛੋ। ਕੁੱਝ ਵੀ ਕਰਨ ਤੋਂ ਪਹਿਲਾਂ ਹਰ ਵਾਰ ਆਪਣੇ ਸਾਥੀ ਦੇ ਮੂੰਹੋਂ 'ਕੀ ਅਸੀਂ ਕੁੱਝ ਕਰੀਏ' ਸੁਣਨ ਤੋਂ ਵੱਧ ਰੋਮਾਂਟਿਕ ਹੋਰ ਕੁੱਝ ਵੀ ਨਹੀਂ ਹੋ ਸਕਦਾ। ਫਿਰ ਚਾਹੇ ਤੁਸੀਂ ਸਾਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਹੋਵੋ, ਭਾਵੇਂ ਤੁਹਾਡਾ ਵਿਆਹ ਕਈ ਦਹਾਕੇ ਪੁਰਾਣਾ ਹੋ ਗਿਆ ਹੋਵੇ।

'ਇਨਕਾਰ' ਨੂੰ ਕਿਵੇਂ ਸਵੀਕਾਰਨਾ ਹੈ, ਤੁਹਾਨੂੰ ਇਸ ਬਾਰੇ ਸਿੱਖਣ ਦੀ ਲੋੜ ਹੈ। ਤੁਸੀਂ ਇਸ ਗੱਲ ਨੂੰ ਸਮਝੋ ਕਿ ਇੱਕ ਮਨੁੱਖ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਆਪਣੀ ਪਸੰਦ, ਮੂਡ, ਵੱਖ-ਵੱਖ ਕਿਸਮਾਂ ਦੇ ਯੌਨ ਉਨਮਾਦ ਅਤੇ ਹੋਰ ਚੀਜ਼ਾਂ ਦੇ ਨਾਲ ਜਿਊਣ ਦਾ ਅਧਿਕਾਰ ਹੈ। ਖੁੱਲ੍ਹਾ ਅਤੇ ਇਮਾਨਦਾਰ ਸੰਵਾਦ ਜਿਸ ਵਿੱਚ ਇੱਕ-ਦੂਜੇ ਲਈ ਸਤਿਕਾਰ ਹੁੰਦਾ ਹੈ, ਸਹਿਮਤੀ ਦੀ ਮਜ਼ਬੂਤ ਸੰਸਕ੍ਰਿਤੀ ਸਾਡੇ ਰਿਸ਼ਤੇ ਦੀ ਬੁਨਿਆਦ ਲਈ ਬੇਹੱਦ ਜ਼ਰੂਰੀ ਹੁੰਦੀ ਹੈ ਅਤੇ ਇਸ ਤਰ੍ਹਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਮਨੁੱਖਾਂ ਨੂੰ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ, ਉਨ੍ਹਾਂ ਦੀ ਲਿੰਗਕ/ਜੈਂਡਰ ਪਛਾਣ ਭਾਵੇਂ ਜੋ ਮਰਜ਼ੀ ਹੋਵੇ, ਸਾਨੂੰ ਉਨ੍ਹਾਂ ਨਾਲ ਉਸੀ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ।
First published: February 20, 2021, 12:53 PM IST
ਹੋਰ ਪੜ੍ਹੋ
ਅਗਲੀ ਖ਼ਬਰ