HOME » NEWS » Life

Sexual Wellness: ਅੰਤਰਜਾਤੀ ਵਿਆਹ ਬਾਰੇ ਤੁਹਾਡੀ ਕੀ ਰਾਏ ਹੈ?

News18 Punjabi | News18 Punjab
Updated: March 4, 2021, 4:27 PM IST
share image
Sexual Wellness: ਅੰਤਰਜਾਤੀ ਵਿਆਹ ਬਾਰੇ ਤੁਹਾਡੀ ਕੀ ਰਾਏ ਹੈ?
Inter Caste Marriage: ਅੰਤਰਜਾਤੀ ਵਿਆਹ ਬਾਰੇ ਤੁਹਾਡੀ ਕੀ ਰਾਏ ਹੈ?

  • Share this:
  • Facebook share img
  • Twitter share img
  • Linkedin share img
ਜੇ ਦੋ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਵਿਆਹ ਕਰਨਾ ਚਾਹੁੰਦੇ ਹਨ, ਤਾਂ ਇੱਕ ਸੁਤੰਤਰ ਲੋਕਤੰਤਰੀ ਸਮਾਜ ਨੂੰ ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ। ਜੇ ਇਹ ਆਪਸ ਵਿੱਚ ਪਿਆਰ ਕਰਨ ਵਾਲੇ ਇਹ ਦੋ ਲੋਕ ਵੱਖੋ-ਵੱਖਰੀਆਂ ਜਾਤਾਂ ਦੇ ਹਨ ਅਤੇ ਜੇ ਉਹ ਮਹਿਸੂਸ ਕਰਦੇ ਹਨ ਕਿ ਉਹ ਇੱਕ-ਦੂਜੇ ਦੇ ਯੋਗ ਹਨ ਅਤੇ ਉਨ੍ਹਾਂ ਦੇ ਦਿਲ ਵਿੱਚ ਇੱਕ-ਦੂਜੇ ਲਈ ਸਤਿਕਾਰ ਅਤੇ ਪਿਆਰ ਹੈ ਤਾਂ ਕਿਸੇ ਨੂੰ ਵੀ ਉਨ੍ਹਾਂ ਦੇ ਵਿਆਹ (Marriage) 'ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ।

ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਇੱਕਮਤ ਹੋਣਾ ਚਾਹੀਦਾ ਹੈ ਕਿ ਜਾਤ-ਪਾਤ (Casteism) ਸਾਡੇ ਸਮਾਜ ਲਈ ਇੱਕ ਵੱਡੀ ਬੁਰਾਈ ਹੈ। ਲੱਖਾਂ ਭਾਰਤੀਆਂ ਨੂੰ ਹਰ ਰੋਜ਼ ਜਾਤੀ ਦੇ ਆਧਾਰ 'ਤੇ, ਆਪਣੇ ਆਂਢ-ਗੁਆਂਢ ਤੋਂ ਲੈ ਕੇ ਸਕੂਲਾਂ, ਯੂਨੀਵਰਸਿਟੀਆਂ ਆਦਿ ਬਹੁਤ ਥਾਵਾਂ 'ਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਭ ਤੋਂ ਪੁਰਾਣੀ ਬੇਇਨਸਾਫ਼ੀ ਵਾਲੀ ਪ੍ਰਣਾਲੀ ਸਾਡੇ ਸਮਾਜ ਦੇ ਹਰ ਪਹਿਲੂ, ਜਨਮ ਤੋਂ ਲੈ ਕੇ ਮੌਤ ਤੱਕ ਉੱਤੇ ਵੀ ਹਾਵੀ ਹੈ। ਆਪਣੀ ਜਾਤੀ ਦੇ ਅੰਦਰ ਵਿਆਹ ਕਰਾ ਕੇ, "ਜਾਤ ਦੀ ਸ਼ੁੱਧਤਾ" ਨੂੰ ਬਣਾ ਕੇ ਰੱਖਿਆ ਜਾਂਦਾ ਹੈ ਅਤੇ ਫਿਰ ਅਗਲੀ ਪੀੜ੍ਹੀ ਨੂੰ ਵੀ ਇਹੀ ਪਰੰਪਰਾ ਸੌਂਪ ਦਿੱਤੀ ਜਾਂਦੀ ਹੈ। ਪ੍ਰਗਤੀਸ਼ੀਲ ਅਤੇ ਖੁੱਲੇ ਵਿਚਾਰਾਂ ਵਾਲੇ ਆਧੁਨਿਕ ਭਾਰਤੀਆਂ ਨੂੰ ਅੰਤਰ-ਜਾਤੀ ਵਿਆਹ Inter-Caste Marriage) ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਕਿਉਂਕਿ ਇਹੀ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਜਾਤੀ ਵਿਵਸਥਾ ਨੂੰ ਚੁਨੌਤੀ ਦੇ ਸਕਦੇ ਹਾਂ। ਇਸ ਲਈ ਸਾਨੂੰ ਸਾਰੀਆਂ ਨੂੰ ਅੰਤਰ ਜਾਤੀ ਵਿਆਹ ਨੂੰ ਆਪਣਾ ਸਮਰਥਨ ਦੇਣਾ ਚਾਹੀਦਾ ਹੈ। ਸਾਨੂੰ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਹੇ ਰਹੇ ਜਾਤੀ ਅੱਤਿਆਚਾਰਾਂ ਦੇ ਇਸ ਸਿਸਟਮ ਤੋਂ ਉੱਪਰ ਉੱਠਣ ਲਈ ਮਹੱਤਵਪੂਰਨ ਉਪਰਾਲੇ ਕਰਨੇ ਚਾਹੀਦੇ ਹਨ।

ਇਹ ਸਮੇਂ ਦੀ ਲੋੜ ਹੈ ਕਿ ਅਸੀਂ ਹੁਣ ਉਸ ਸਮਾਜਿਕ ਸਥਿਤੀ 'ਤੇ ਸਵਾਲ ਚੁੱਕੀਏ ਜੋ ਅੰਤਰ ਜਾਤੀ ਵਿਆਹ ਦਾ ਵਿਰੋਧ ਕਰਦੀ ਹੈ। ਜਾਤੀ ਦੇ ਆਧਾਰ 'ਤੇ ਉੱਚੇ ਅਤੇ ਨੀਵੇਂ ਦਾ ਦਰਜਾ ਬਣਾਉਣਾ ਅਤੇ ਉਸ ਨੂੰ ਮੰਨਣਾ ਇੱਕ ਨਕਲੀ ਸਭਿਆਚਾਰਕ ਉਸਾਰੀ ਹੈ ਅਤੇ ਇਹ ਕੁਦਰਤੀ ਨਹੀਂ ਹੈ। ਜਦੋਂ ਕਿ ਇੱਕ ਵਿਅਕਤੀ ਲਈ, ਕਿਸੇ ਦੂਸਰੇ ਨਾਲ ਪਿਆਰ ਹੋਣਾ (Love) ਸੁਭਾਵਿਕ ਹੈ। ਇਸ ਲਈ ਇਹ ਬਹੁਤ ਸੁਭਾਵਿਕ ਹੈ ਕਿ ਜੇ ਤੁਸੀਂ ਆਪਣੀ ਜਾਤੀ ਤੋਂ ਬਾਹਰ ਕਿਸੇ ਨਾਲ ਪਿਆਰ ਕਰਦੇ ਹੋ ਅਤੇ ਜੇ ਤੁਸੀਂ ਦੋਵੇਂ ਇੱਕ-ਦੂਜੇ ਨਾਲ ਵਿਆਹ ਕਰਵਾ ਕੇ ਆਪਣਾ ਘਰ ਬਸਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰੀ ਹਿੰਮਤ ਨਾਲ ਅੱਗੇ ਵਧਣਾ ਪਏਗਾ ਤਾਂ ਜੋ ਤੁਸੀਂ ਆਪਣੇ ਵਿਆਹ ਦੇ ਫ਼ੈਸਲੇ ਨੂੰ ਅੰਜਾਮ ਤੱਕ ਪਹੁੰਚਾ ਸਕੋ।
ਤੁਸੀਂ ਇੱਕ ਬਹੁਤ ਹੀ ਦਿਲਚਸਪ ਅਤੇ ਮਹੱਤਵਪੂਰਨ ਵਿਸ਼ਾ ਚੁਣਿਆ ਹੈ। ਇਸ ਮੁੱਦੇ 'ਤੇ ਪੂਰੇ ਦੇਸ਼ ਵਿੱਚ ਬਹਿਸ ਹੋ ਰਹੀ ਹੈ ਅਤੇ ਅਜਿਹੇ ਮਾਹੌਲ ਵਿੱਚ ਸਾਨੂੰ ਸੁਪਰੀਮ ਕੋਰਟ ਵੱਲੋਂ 8 ਫਰਵਰੀ ਨੂੰ ਦਿੱਤੇ ਇਤਿਹਾਸਕ ਫ਼ੈਸਲੇ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ “ਸਮਾਜ ਅੰਤਰ ਜਾਤੀ ਅਤੇ ਅੰਤਰ-ਧਾਰਮਿਕ ਵਿਆਹਾਂ (Inter-Caste & Inter-Religion Marriage) ਨੂੰ ਸਵੀਕਾਰ ਕਰੇ।”
Published by: Anuradha Shukla
First published: March 4, 2021, 4:25 PM IST
ਹੋਰ ਪੜ੍ਹੋ
ਅਗਲੀ ਖ਼ਬਰ