HOME » NEWS » Life

Sexual Wellness: ਮਾਪਿਆਂ ਨੂੰ ਇਹ ਕਿਉਂ ਲੱਗਦਾ ਹੈ ਕਿ ਉਨ੍ਹਾਂ ਨੂੰ ਸਾਡੀ ਸੈਕਸੂਐਲਿਟੀ ਵਿੱਚ ਦਖ਼ਲ ਦੇਣ ਦਾ ਅਧਿਕਾਰ ਹੈ?

News18 Punjabi | News18 Punjab
Updated: February 17, 2021, 7:13 AM IST
share image
Sexual Wellness: ਮਾਪਿਆਂ ਨੂੰ ਇਹ ਕਿਉਂ ਲੱਗਦਾ ਹੈ ਕਿ ਉਨ੍ਹਾਂ ਨੂੰ ਸਾਡੀ ਸੈਕਸੂਐਲਿਟੀ ਵਿੱਚ ਦਖ਼ਲ ਦੇਣ ਦਾ ਅਧਿਕਾਰ ਹੈ?
Sexual Wellness: ਮਾਪਿਆਂ ਨੂੰ ਇਹ ਕਿਉਂ ਲੱਗਦਾ ਹੈ ਕਿ ਉਨ੍ਹਾਂ ਨੂੰ ਸਾਡੀ ਸੈਕਸੂਐਲਿਟੀ ਵਿੱਚ ਦਖ਼ਲ ਦੇਣ ਦਾ ਅਧਿਕਾਰ ਹੈ?

  • Share this:
  • Facebook share img
  • Twitter share img
  • Linkedin share img
ਹਰੇਕ ਮਾਤਾ-ਪਿਤਾ/ਮਾਪੇ ਤਾਂ ਨਹੀਂ ਪਰ ਜ਼ਿਆਦਾਤਰ ਭਾਰਤੀ ਮਾਤਾ-ਪਿਤਾ ਅਜਿਹਾ ਹੀ ਕਰਦੇ ਹਨ। ਸਾਡੇ ਦੇਸ਼ ਦੀ ਪਰਿਵਾਰ ਵਿਵਸਥਾ ਦੀ ਪ੍ਰਕਿਰਤੀ ਇਸ ਲਈ ਜ਼ਿੰਮੇਵਾਰ ਹੈ। ਤੁਹਾਨੂੰ ਇਸ ਮੁੱਦੇ ਨੂੰ ਸਮਾਜਿਕ ਨਜ਼ਰੀਏ ਤੋਂ ਵੇਖਣਾ ਪਏਗਾ ਨਹੀਂ ਤਾਂ ਅਸੀਂ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕਾਂਗੇ। ਸਮਾਜ ਸਿਰਫ਼ ਵਿਪਰੀਤ ਲਿੰਗ ਵਾਲੇ ਵਿਅਕਤੀ ਨਾਲ ਸੰਬੰਧਿਤ 'ਤੱਥਾਂ' ਨੂੰ ਹੀ ਸਵੀਕਾਰਦਾ ਹੈ ਅਤੇ ਵਿਆਹ ਨੂੰ ਪਿਆਰ ਦਾ ਇੱਕ ਮਾਤਰ ਪ੍ਰਦਰਸ਼ਨ ਅਤੇ ਸੈਕਸ ਦੀ ਆਗਿਆ ਪ੍ਰਾਪਤ ਕਰਨ ਦਾ ਇੱਕ ਤਰੀਕਾ ਮੰਨਦਾ ਹੈ। ਇਨ੍ਹਾਂ ਮੁੱਦਿਆਂ ਨੂੰ ਹਮੇਸ਼ਾ ਹੀ ਨਿੱਜੀ ਦ੍ਰਿਸ਼ਟੀਕੋਣ ਜਾਂ ਆਮ ਸਮਝ ਦੇ ਅਧਾਰ 'ਤੇ ਹੀ ਨਹੀਂ ਵੇਖਣਾ ਚਾਹੀਦਾ।

ਜੇਕਰ ਮਾਪਿਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਸਾਡੀ ਸੈਕਸੂਐਲਿਟੀ ਵਿੱਚ ਦਖ਼ਲਅੰਦਾਜ਼ੀ ਕਰਨ ਦਾ ਹੱਕ ਹੈ ਤਾਂ ਇਹ ਇਸ ਲਈ ਹੈ ਕਿਉਂਕਿ ਉਹ ਸਮਾਜ ਦਾ ਇੱਕ ਹਿੱਸਾ ਹਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਘਟੀਆ ਰੀਤੀ-ਰਿਵਾਜ਼ਾਂ ਵਿੱਚ ਪਾਲਿਆ-ਪੋਸਿਆ ਗਿਆ ਹੈ। ਰਵਾਇਤੀ ਪਰਿਵਾਰਿਕ ਢਾਂਚੇ ਵਿੱਚ ਸੁਤੰਤਰਤਾ ਅਤੇ ਪ੍ਰਵਾਨਗੀ ਦਾ ਹੋਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ।

ਮਾਪੇ/ਮਾਤਾ-ਪਿਤਾ ਆਪਣੇ ਬੱਚਿਆਂ ਦੀ ਲਿੰਗਕਤਾ ਬਾਰੇ ਬਹੁਤ ਹੀ ਸਖ਼ਤ ਹੁੰਦੇ ਹਨ ਕਿਉਂਕਿ ਉਹ ਆਪਣੇ ਬੱਚਿਆਂ ਲਈ ਉਹੀ ਸਮਾਜਿਕ ਸਵੀਕਾਰਤਾ ਪ੍ਰਾਪਤ ਕਰਨ ਦੇ ਹੱਕ ਵਿੱਚ ਹੁੰਦੇ ਹਨ ਜੋ ਉਨ੍ਹਾਂ ਨੂੰ ਮਿਲੀ ਹੁੰਦੀ ਹੈ ਅਤੇ ਜਿਸ ਤੋਂ ਉਨ੍ਹਾਂ ਨੂੰ ਲਾਭ ਹੋਇਆ ਹੁੰਦਾ ਹੈ। ਰਵਾਇਤੀ ਸਮਾਜਿਕ ਨਿਯਮ ਉਸ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਲਈ ਇੱਕ ਸੁਰੱਖਿਆ ਚੱਕਰ ਵਜੋਂ ਕੰਮ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਲੋਕ ਬਿਨਾਂ ਕੋਈ ਸਵਾਲ ਪੁੱਛੇ ਇਸ ਦੀ ਪਾਲਣਾ ਕਰਦੇ ਹਨ। ਪਰ ਹੁਣ ਜਦੋਂ ਸਮਾਂ ਬਦਲ ਰਿਹਾ ਹੈ ਅਤੇ ਸਾਡੇ ਰਹਿਣ-ਸਹਿਣ ਦੇ ਤਰੀਕੇ ਵੀ ਬਦਲ ਰਹੇ ਹਨ ਤਾਂ ਇਨ੍ਹਾਂ ਸਮਾਜਿਕ ਨਿਯਮਾਂ ਵਿੱਚ ਵੀ ਬਦਲਾਅ ਆ ਰਹੇ ਹਨ।
ਉਦਾਹਰਣ ਦੇ ਲਈ ਜੇਕਰ ਇੱਕ ਜੋੜਾ ਅੱਜ ਵਿਆਹ ਕਰਵਾਉਂਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਉਹ ਇਕੱਠੇ ਖ਼ੁਸ਼ ਨਹੀਂ ਰਹਿ ਸਕਦੇ ਤਾਂ ਉਹ ਆਪਸੀ ਸਹਿਮਤੀ ਨਾਲ ਵੱਖ ਹੋ ਸਕਦੇ ਹਨ। ਜੇਕਰ ਕਿਸੀ ਜੋੜੇ ਨੂੰ ਇਹ ਲੱਗਦਾ ਹੈ ਕਿ ਵਿਆਹ ਕਰਾਉਣ ਤੋਂ ਪਹਿਲਾਂ ਉਹ ਇੱਕ-ਦੂਜੇ ਨੂੰ ਜਾਣਨਾ ਚਾਹੁੰਦੇ ਹਨ ਕਿ, ਕੀ ਉਹ ਇਕੱਠੇ ਰਹਿ ਸਕਦੇ ਹਨ ਜਾਂ ਨਹੀਂ ਤਾਂ ਵਿਆਹ ਤੋਂ ਪਹਿਲਾਂ ਉਹ ਇਕੱਠੇ ਰਹਿ ਸਕਦੇ ਹਨ। ਜੇਕਰ ਕੋਈ ਔਰਤ/ਮਹਿਲਾ ਬੱਚੇ ਨੂੰ ਗੋਦ ਲੈਣਾ ਚਾਹੁੰਦੀ ਹੈ ਪਰ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਅਤੇ ਜੇਕਰ ਉਹ ਮਾਪਿਆਂ ਵਜੋਂ ਆਪਣੇ ਫ਼ਰਜ਼ ਨਿਭਾ ਸਕਦੀ ਹੈ ਤਾਂ ਉਸ ਨੂੰ ਸਿੰਗਲ ਪੇਰੈਂਟ ਹੋਣ ਦਾ ਪੂਰਾ ਅਧਿਕਾਰ ਹੈ।

ਪਿਆਰ ਤਾਂ ਪਿਆਰ ਹੀ ਹੈ ਫਿਰ ਭਾਵੇਂ ਇਹ ਵਿਪਰੀਤ ਲਿੰਗਾਂ ਵਿੱਚਕਾਰ ਹੋਵੇ ਜਾਂ ਫਿਰ ਸਮਲਿੰਗੀਆਂ ਵਿੱਚਕਾਰ। ਇਸ ਸੰਬੰਧ 'ਚ ਧਾਰਾ 377 ਬਾਰੇ ਸੁਪਰੀਮ ਕੋਰਟ ਵੱਲੋਂ ਆਇਆ ਫੈਸਲਾ ਗੈਰ ਸੰਵਿਧਾਨਕ ਹੈ। ਇੱਕ ਨਵਾਂ ਪਰਿਵਾਰਿਕ ਢਾਂਚਾ ਵੀ ਸਾਹਮਣੇ ਆ ਰਿਹਾ ਹੈ - ਸਿੰਗਲ ਪੇਰੈਂਟਸ, ਸਮਲਿੰਗੀ, ਲੈਸਬੀਅਨ। ਲਿਵ-ਇਨ ਰਿਲੇਸ਼ਨਸ਼ਿਪ, ਬੈਚਲਰ ਆਦਿ।

ਜੇਕਰ ਤੁਸੀਂ ਲਿੰਗਕਤਾ ਦੇ ਪ੍ਰਤੀਬੰਧਿਤ ਸਮਾਜਿਕ ਨਿਯਮਾਂ ਨੂੰ ਗੰਭੀਰਤਾ ਨਾਲ ਦੇਖਦੇ ਹੋ ਤਾਂ ਤੁਹਾਨੂੰ ਇਨ੍ਹਾਂ ਮੁੱਦਿਆਂ ਨੂੰ ਅਲੋਚਨਾਤਮਕ ਰੂਪ ਨਾਲ ਵੇਖਣਾ ਹੋਵੇਗਾ। ਕੁੱਝ ਮਾਪੇ ਆਪਣੇ ਬੱਚਿਆਂ ਲਈ ਬਿਹਤਰ ਅਤੇ ਵਧੀਆ ਚੀਜ਼ਾਂ ਜੁਟਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਇਸ ਨੂੰ ਆਪਣੇ ਤਰੀਕੇ ਨਾਲ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਸਮੇਂ ਦੇ ਸਮਾਜਿਕ ਨਿਯਮਾਂ ਦੇ ਅਨੁਸਾਰ ਹੈ।

ਜੇਕਰ ਤੁਹਾਡੇ ਵਿਚਾਰ ਉਨ੍ਹਾਂ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ ਤਾਂ ਤੁਸੀਂ ਉਨ੍ਹਾਂ ਨੂੰ ਇਸ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰੋ ਅਤੇ ਜੇਕਰ ਇਹ ਸੰਭਵ ਨਹੀਂ ਹੈ ਤਾਂ ਤੁਸੀਂ ਸੱਭ ਤੋਂ ਵਧੀਆ ਮਿੱਤਰ ਜਾਂ ਅਜਿਹੇ ਸਮਾਜਿਕ ਸਮੂਹਾਂ ਦੀ ਭਾਲ ਕਰੋ ਜਿੱਥੇ ਤੁਸੀਂ ਇਨ੍ਹਾਂ ਚੀਜ਼ਾਂ 'ਤੇ ਚਰਚਾ ਕਰ ਸਕਦੇ ਹੋ ਅਤੇ ਇੱਕ-ਦੂਜੇ ਦੀ ਸਹਾਇਤਾ ਕਰ ਸਕਦੇ ਹੋ ਤੇ ਗੰਭੀਰਤਾ ਨਾਲ ਇਨ੍ਹਾਂ ਮੁੱਦਿਆਂ 'ਤੇ ਵਿਚਾਰ ਕਰ ਸਕਦੇ ਹੋ।

ਚੰਗੀ ਗੱਲ ਇਹ ਹੈ ਕਿ ਅਜਿਹੇ ਬਹੁਤ ਸਾਰੇ ਮਾਪੇ ਹਨ ਜੋ ਆਖਿਰਕਾਰ ਇਸ ਗੱਲ ਨੂੰ ਸਵੀਕਾਰ ਲੈਂਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਆਜ਼ਾਦੀ ਦੀ ਲੋੜ ਹੈ ਅਤੇ ਇਹ ਉਨ੍ਹਾਂ ਨੂੰ ਦਿੱਤੀ ਵੀ ਜਾਣੀ ਚਾਹੀਦੀ ਹੈ ਤੇ ਉਹ ਵਿਆਹ ਤੋਂ ਪਹਿਲਾਂ ਪਾਰਟਨਰ ਰੱਖ ਸਕਦੇ ਹਨ ਅਤੇ ਉਨ੍ਹਾਂ ਦੇ ਨਾਲ ਰਹਿ ਸਕਦੇ ਹਨ, ਉਹ ਸਮਲਿੰਗੀ ਨਾਲ ਵਿਆਹ ਕਰਵਾ ਸਕਦੇ ਹਨ, ਦੋ ਲਿੰਗੀ (ਬਾਈ-ਸੈਕਸੂਅਲ) ਹੋ ਸਕਦੇ ਹਨ ਅਤੇ ਜੋ ਉਨ੍ਹਾਂ ਨੂੰ ਜਨਮ ਤੋਂ ਹੀ ਦੱਸਿਆ ਗਿਆ ਹੈ ਉਸ ਤੋਂ ਇਲਾਵਾ ਵੀ ਉਹ ਆਪਣੇ ਆਪ ਨੂੰ ਕਿਸੀ ਹੋਰ ਲਿੰਗ ਵਜੋਂ ਪਛਾਣ ਦੇ ਸਕਦੇ ਹਨ।

ਮਾਪੇ ਆਪਣੇ ਬੱਚਿਆਂ ਦੀ ਸੈਕਸੂਐਲਿਟੀ ਨੂੰ ਸਿਰਫ਼ ਇਸ ਲਈ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਸਮਾਜ ਵਿੱਚ ਕਿਸੀ ਵੀ ਕੀਮਤ 'ਤੇ ਮਜ਼ਾਕ ਦਾ ਪਾਤਰ ਨਹੀਂ ਬਣਨਾ ਚਾਹੁੰਦੇ। ਇਹ ਇੱਕ ਗੁੰਝਲਦਾਰ/ਗੰਭੀਰ ਮੁੱਦਾ ਹੈ ਅਤੇ ਇਸ ਦਾ ਕੋਈ ਆਮ ਸਿੱਟਾ ਨਹੀਂ ਕੱਢਿਆ ਜਾ ਸਕਦਾ। ਪਰ ਅਜਿਹੇ ਮੁੱਦਿਆਂ ਨਾਲ ਉਲਝਣ ਤੋਂ ਪਹਿਲਾਂ ਇਨ੍ਹਾਂ ਪ੍ਰਤੀ ਆਲੋਚਨਾਤਮਕ ਨਜ਼ਰੀਆ ਰੱਖਣਾ ਬੇਹੱਦ ਜ਼ਰੂਰੀ ਹੈ ਨਾ ਕਿ ਆਪਣੇ ਨਿੱਜੀ ਤਜ਼ਰਬਿਆਂ ਵਿੱਚ ਫੱਸ ਕੇ ਰਹਿ ਜਾਣਾ।
Published by: Anuradha Shukla
First published: February 17, 2021, 7:13 AM IST
ਹੋਰ ਪੜ੍ਹੋ
ਅਗਲੀ ਖ਼ਬਰ