• Home
  • »
  • News
  • »
  • lifestyle
  • »
  • SHARDIYA NAVRATRI 2021 KEEP THESE SPECIAL THINGS IN MIND WHILE RECITING DURGA SAPTASHATI IN NAVRATRI GH AK

Shardiya Navratri 2021: ਦੁਰਗਾ ਸਪਤਸ਼ਤੀ ਦਾ ਪਾਠ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਨਰਾਤਿਆਂ ਦੀ ਪੂਜਾ ਵਿੱਚ ਦੁਰਗਾ ਸਪਤਸ਼ਤੀ ਦਾ ਪਾਠ ਕਰਨ ਦਾ ਵਿਸ਼ਵਾਸ ਵੀ ਹੈ। ਇਸ ਪਾਠ ਨੂੰ ਕਰਨ ਲਈ ਵਿਸ਼ੇਸ਼ ਨਿਯਮ ਬਣਾਏ ਗਏ ਹਨ। ਆਓ, ਜਾਣਦੇ ਹਾਂ ਕੀ ਹਨ ਖਾਸ ਨਿਯਮ

Shardiya Navratri 2021: ਦੁਰਗਾ ਸਪਤਸ਼ਤੀ ਦਾ ਪਾਠ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

  • Share this:
ਸ਼ਾਰਦੀਆ ਨਵਰਾਤਰੇ ਅਸ਼ਵਿਨ ਮਹੀਨੇ ਦੀ ਪ੍ਰਤਿਪਦਾ ਤਾਰੀਖ ਤੋਂ ਸ਼ੁਰੂ ਹੋ ਚੁੱਕੇ ਹਨ। ਨਵਰਾਤੇ ਦੇ ਨੌਂ ਦਿਨ ਦੇਵੀ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਵਾਰ ਮਾਂ ਦੁਰਗਾ ਇੱਕ ਡੋਲੀ ਵਿਚ ਆਏਗੀ, ਜਦੋਂ ਕਿ ਉਨ੍ਹਾਂ ਦੀ ਵਿਦਾਈ ਹਾਥੀ 'ਤੇ ਹੋਵੇਗੀ। ਸ਼ਰਧਾਲੂ ਮਾਂ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕਰਦੇ ਹਨ ਅਤੇ ਅਲੱਗ ਤਰ੍ਹਾਂ ਦੀਆਂ ਰਸਮਾਂ ਨਿਭਾਉਂਦੇ ਹਨ। ਹਿੰਦੂ ਧਰਮ ਦੇ ਵਿਸ਼ਵਾਸ ਅਨੁਸਾਰ, ਨਰਾਤਿਆਂ ਦੀ ਪੂਜਾ ਵਿੱਚ ਦੁਰਗਾ ਸਪਤਸ਼ਤੀ ਦਾ ਪਾਠ ਕਰਨ ਦਾ ਵਿਸ਼ਵਾਸ ਵੀ ਹੈ। ਇਸ ਪਾਠ ਨੂੰ ਕਰਨ ਲਈ ਵਿਸ਼ੇਸ਼ ਨਿਯਮ ਬਣਾਏ ਗਏ ਹਨ। ਆਓ, ਜਾਣਦੇ ਹਾਂ ਕੀ ਹਨ ਖਾਸ ਨਿਯਮ

ਦੁਰਗਾ ਸਪਤਸ਼ਤੀ ਦਾ ਪਾਠ ਕਰਨ ਦੇ ਨਿਯਮ

1. ਸਪਤਸ਼ਤੀ ਦਾ ਪਾਠ ਕਰਨ ਤੋਂ ਪਹਿਲਾਂ, ਇਸ਼ਨਾਨ ਕਰਨਾ ਜ਼ਰੂਰੀ ਹੈ।
2. ਪਾਠ ਕਰਨ ਤੋਂ ਪਹਿਲਾਂ ਸਾਫ਼ ਕੱਪੜੇ ਪਾਉਣੇ ਚਾਹੀਦੇ ਹਨ।
3. ਦੁਰਗਾ ਸਪਤਸ਼ਤੀ ਦਾ ਪਾਠ ਕਰਨ ਤੋਂ ਪਹਿਲਾਂ, ਬੈਠਣ ਲਈ ਕੁਸ਼ਾ ਦੀ ਸੀਟ ਦੀ ਵਰਤੋਂ ਕਰੋ।
4. ਮੰਦਰ 'ਤੇ ਗੰਗਾ ਜਲ ਛਿੜਕ ਕੇ ਦੀਵਾ ਜਗਾਓ।
5. ਪੂਜਾ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਪੂਜਾ ਕਰੋ।
6. ਮੱਥੇ 'ਤੇ ਰੋਲੀ ਜਾਂ ਕੁਮਕੁਮ ਦਾ ਤਿਲਕ ਲਗਾਓ।
7. ਮਾਂ ਨੂੰ ਲਾਲ ਫੁੱਲ, ਅਕਸ਼ਤ ਤੇ ਸਾਫ ਪਾਣੀ ਭੇਂਟ ਕਰੋ।
8. ਇਸ ਤੋਂ ਬਾਅਦ ਪਾਠ ਦਾ ਸੰਕਲਪ ਲਓ।
9. ਹੁਣ ਸਭ ਤੋਂ ਪਹਿਲਾਂ ਉਤਕੀਲਨ ਮੰਤਰ ਦਾ ਜਾਪ ਕਰੋ।
10. ਸ਼ਰਧਾ ਨਾਲ ਮਨਨ ਕਰਦੇ ਹੋਏ ਦੁਰਗਾ ਸਪਤਸ਼ਤੀ ਪਾਠ ਸ਼ੁਰੂ ਕਰੋ।
11. ਬਹੁਤ ਹੌਲੀ ਆਵਾਜ਼ ਵਿੱਚ ਸਪਤਸ਼ਤੀ ਦਾ ਪਾਠ ਨਾ ਕਰੋ।
12. ਆਪਣੇ ਉਚਾਰਨ ਨੂੰ ਸਾਫ ਰੱਖੋ।
13. ਰੋਜ਼ਾਨਾ ਘੱਟੋ ਘੱਟ ਇੱਕ ਅਧਿਆਏ ਪੂਰਾ ਕਰੋ।

ਜੇਕਰ ਤੁਸੀਂ ਨਹੀਂ ਜਾਣਦੇ ਹੋ ਤਾਂ ਦੱਸ ਦੇਈਏ ਕਿ ਵੈਸੇ, ਇਹ ਵਰਤ ਰੱਖਣ ਦੀ ਧਾਰਮਿਕ ਮਹੱਤਤਾ ਦੇ ਨਾਲ, ਵਿਗਿਆਨਕ ਮਹੱਤਤਾ ਵੀ ਹੈ। ਨਰਾਤਿਆਂ ਦੌਰਾਨ ਇਹ ਵਰਤ ਰੱਖਣ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਬਿਮਾਰੀਆਂ ਸਾਡੇ ਤੋਂ ਦੂਰ ਰਹਿੰਦੀਆਂ ਹਨ। ਇਸ ਲਈ ਲੋਕਾਂ ਨੂੰ ਇਹ ਨੌ ਦਿਨਾਂ ਦਾ ਵਰਤ ਰੱਖਣ ਲਈ ਖੁਦ ਨੂੰ ਮਾਨਸਿਕ ਅਤੇ ਸਾਰੀਰਕ ਤੌਰ ਤੇ ਤਿਆਰ ਰੱਖਣਾ ਚਾਹੀਦਾ ਹੈ।
Published by:Ashish Sharma
First published:
Advertisement
Advertisement