• Home
 • »
 • News
 • »
 • lifestyle
 • »
 • SHARDIYA NAVRATRI 2021 NO WEIGHT GAIN DURING NARATI WOMEN MUST FOLLOW THIS ADVICE GH KS

Shardiya Navratri 2021: ਨਰਾਤਿਆਂ ਦੌਰਾਨ ਨਹੀਂ ਵਧੇਗਾ ਭਾਰ, ਔਰਤਾਂ ਨੂੰ ਅਪਨਾਉਣੀ ਪਵੇਗੀ ਇਹ ਸਲਾਹ

Shardiya Navratri 2021: ਨਰਾਤਿਆਂ ਦੌਰਾਨ, ਔਰਤਾਂ ਵਰਤ ਰੱਖਣ ਬਾਰੇ ਥੋੜੀ ਚਿੰਤਤ ਜਾਪਦੀਆਂ ਹਨ। ਔਰਤਾਂ ਭਾਰ (Weight) ਘਟਾਉਣਾ ਚਾਹੁੰਦੀਆਂ ਹਨ ਪਰ ਇਸ ਪ੍ਰੋਸੈਸ ਦੌਰਾਨ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਚਿਹਰੇ 'ਤੇ ਚਮਕ ਬਣੀ ਰਹੇ।

 • Share this:

Shardiya Navratri 2021: 7 ਅਕਤੂਬਰ ਤੋਂ ਨਰਾਤਿਆਂ (Navratre) ਦੀ ਸ਼ੁਰੂਆਤ ਹੋ ਚੁੱਕੀ ਹੈ। ਨਰਾਤਿਆਂ ਵਿੱਚ ਮਾਂ ਦੁਰਗਾ (Devi Durga) ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ਦੇ ਦੌਰਾਨ ਦੇਵੀ ਦੁਰਗਾ ਨੂੰ ਖੁਸ਼ ਕਰਨ ਦੇ ਲਈ, ਮਾਂ ਦੇ ਭਗਤ ਪੂਰੇ 9 ਦਿਨਾਂ ਤੱਕ ਵਰਤ ਰੱਖਦੇ ਹਨ। ਇਨ੍ਹਾਂ 9 ਦਿਨਾਂ ਦੌਰਾਨ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਵਰਤ ਦੌਰਾਨ ਕੁੱਝ ਅਜਿਹੇ ਫਲਾਂ ਅਤੇ ਸਬਜ਼ੀਆਂ (Fruit and Vegetable) ਦਾ ਸੇਵਨ ਕੀਤਾ ਜਾਵੇ, ਤਾਂ ਜੋ ਵਰਤ ਦੇ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਵਰਤ ਦੇ ਦੌਰਾਨ ਸਰੀਰ ਨੂੰ ਠੰਡਾ ਰੱਖਣਾ ਬਹੁਤ ਜ਼ਰੂਰੀ ਹੈ।


ਦਰਅਸਲ, ਅਸੀਂ ਸਾਰੇ ਜਾਣਦੇ ਹਾਂ ਕਿ ਕਿਸੇ ਲਈ ਵੀ ਪੂਰੇ 9 ਦਿਨ ਵਰਤ ਰੱਖਣਾ ਸੌਖਾ ਨਹੀਂ ਹੁੰਦਾ। ਵਰਤ ਰੱਖਣ ਦੇ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਕਈ ਲੋਕ ਵਰਤ ਰੱਖਣ ਤੋਂ ਬਾਅਦ ਵੀ ਬਿਮਾਰ ਹੋ ਜਾਂਦੇ ਹਨ। ਦੂਜੇ ਪਾਸੇ, ਨਰਾਤਿਆਂ ਦੌਰਾਨ, ਔਰਤਾਂ ਵਰਤ ਰੱਖਣ ਬਾਰੇ ਥੋੜੀ ਚਿੰਤਤ ਜਾਪਦੀਆਂ ਹਨ। ਔਰਤਾਂ ਭਾਰ (Weight) ਘਟਾਉਣਾ ਚਾਹੁੰਦੀਆਂ ਹਨ ਪਰ ਇਸ ਪ੍ਰੋਸੈਸ ਦੌਰਾਨ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਚਿਹਰੇ 'ਤੇ ਚਮਕ ਬਣੀ ਰਹੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਔਰਤਾਂ, ਨਰਾਤਿਆਂ ਦੇ 9 ਦਿਨਾਂ ਦੌਰਾਨ ਮਾਂ ਸ਼ਕਤੀ ਦਾ ਵਰਤ ਰੱਖ ਕੇ ਵੀ ਆਪਣੀ ਸਿਹਤ ਦਾ ਪੂਰਾ ਖਿਆਲ ਰੱਖ ਸਕਦੀਆਂ ਹਨ।

ਜੀ ਹਾਂ, ਨਰਾਤਿਆਂ ਦੇ 9 ਦਿਨਾਂ ਦੇ ਵਰਤ ਦੇ ਦੌਰਾਨ, ਤੁਸੀਂ ਲਗਭਗ 2 ਤੋਂ 3 ਕਿਲੋ ਭਾਰ ਘਟਾ ਸਕਦੇ ਹੋ। ਦਰਅਸਲ, ਵਰਤ ਦੇ ਦੌਰਾਨ, ਕਈ ਵਾਰ ਅਸੀਂ ਆਮ ਦਿਨਾਂ ਨਾਲੋਂ ਜ਼ਿਆਦਾ ਕੈਲੋਰੀ ਲੈਣਾ ਸ਼ੁਰੂ ਕਰ ਦਿੰਦੇ ਹਾਂ, ਜ਼ਿਆਦਾ ਤਲਿਆ ਹੋਈਆ ਜਾਂ ਮਿੱਠਾ ਖਾਣ ਨਾਲ, ਵਰਤ ਵਿੱਚ ਭਾਰ ਘਟਾਉਣ ਦੀ ਬਜਾਏ, ਇਹ ਵਧਣਾ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ, ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਜੇ ਵਰਤ ਦੇ ਦੌਰਾਨ ਖਾਣੇ ਨੂੰ ਥੋੜ੍ਹੀ ਜਿਹੀ ਸਾਵਧਾਨੀ ਨਾਲ ਖਾਧਾ ਜਾਵੇ, ਤਾਂ ਇਹ ਨਾ ਸਿਰਫ ਤੁਹਾਡਾ ਭਾਰ ਘਟਾਏਗਾ, ਬਲਕਿ ਵਰਤ ਦੇ ਦੌਰਾਨ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਅਸੀਂ ਤੁਹਾਨੂੰ ਕੁੱਝ ਅਜਿਹੇ ਨੁਸਖਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾਉਣ ਤੋਂ ਬਾਅਦ ਤੁਹਾਨੂੰ ਨਰਾਤਿਆਂ ਵਿੱਚ ਭਾਰ ਵਧਣ ਦਾ ਤਣਾਅ ਨਹੀਂ ਰਹੇਗਾ।

ਔਰਤਾਂ ਨੂੰ ਇਨ੍ਹਾਂ ਸਲਾਹਾਂ ਦਾ ਪਾਲਣ ਕਰਨਾ ਚਾਹੀਦਾ ਹੈ

 1. ਨਰਾਤਿਆਂ ਵਿਚ ਹਰ 3 ਘੰਟਿਆਂ ਬਾਅਦ ਕੁਝ ਨਾ ਕੁਝ ਖਾਓ।

 2. ਵਰਤ ਦੇ ਦੌਰਾਨ ਪਾਪੜ ਅਤੇ ਚਿਪਸ ਖਾਣ ਤੋਂ ਪਰਹੇਜ਼ ਕਰੋ। ਇਸ ਦੀ ਬਜਾਏ, ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਦਹੀਂ, ਸਮੂਦੀ ਅਤੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।

 3. ਜੇ ਤੁਸੀਂ ਚਾਹੋ, ਤੁਸੀਂ ਪੁਦੀਨੇ ਦੀ ਚਟਨੀ, ਕਾਲੀ ਮਿਰਚ ਅਤੇ ਨਿੰਬੂ ਦੇ ਨਾਲ ਉਬਾਲੇ ਆਲੂ ਜਾਂ ਸ਼ਕਰਕੰਦੀ ਦੀ ਚਾਟ ਖਾ ਸਕਦੇ ਹੋ। ਖੀਰ ਦੀ ਬਜਾਏ, ਤੁਸੀਂ ਮਿਸ਼ਰਤ ਫਲ ਅਤੇ ਦਹੀਂ ਖਾ ਸਕਦੇ ਹੋ।

 4. ਪਕੌੜੇ ਬਣਾਉਣ ਦੀ ਬਜਾਏ, ਤੁਸੀਂ ਸਿੰਘਾੜੇ ਦੇ ਆਟੇ ਨਾਲ ਬਣੀ ਰੋਟੀ ਖਾ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਵਰਤ ਦੇ ਚੌਲਾਂ ਦੀ ਇਡਲੀ ਜਾਂ ਡੋਸਾ ਵੀ ਬਣਾ ਸਕਦੇ ਹੋ।

 5. ਨਰਾਤਿਆਂ ਦੌਰਾਨ, ਦਿਨ ਵਿੱਚ ਦੋ ਵਾਰ ਦੁੱਧ ਪੀਓ। ਹਾਲਾਂਕਿ, ਫੁੱਲ ਕਰੀਮ ਵਾਲੇ ਦੁੱਧ ਦੀ ਬਜਾਏ, ਤੁਸੀਂ ਸਕਿਮਡ ਦੁੱਧ ਲੈ ਸਕਦੇ ਹੋ। ਜੇ ਤੁਸੀਂ ਖੀਰ ਬਣਾ ਰਹੇ ਹੋ, ਤਾਂ ਸਿਰਫ ਸਕਿਮਡ ਦੁੱਧ ਦੀ ਵਰਤੋਂ ਕਰੋ ਅਤੇ ਸ਼ੂਗਰ ਘੱਟ ਰੱਖੋ।

 6. ਜਦੋਂ ਵੀ ਤੁਹਾਨੂੰ ਲੱਗੇ ਕਿ ਸਰੀਰ ਦੀ ਊਰਜਾ ਦਾ ਪੱਧਰ ਘੱਟ ਰਿਹਾ ਹੈ, ਤਾਂ ਤੁਸੀਂ ਨਿੰਬੂ ਪਾਣੀ ਜਾਂ ਨਾਰੀਅਲ ਪਾਣੀ ਪੀ ਸਕਦੇ ਹੋ।

Published by:Krishan Sharma
First published:
Advertisement
Advertisement