• Home
  • »
  • News
  • »
  • lifestyle
  • »
  • SHARDIYA NAVRATRI 2021 PEOPLE WORSHIP KANJAK IN THEIR HOMES OUT OF DEVOTION LOCAL18

Shardiya Navratri 2021: ਅਸ਼ਟਮੀ ਦੇ ਦਿਹਾੜੇ ਮੌਕੇ ਸ਼ਰਧਾਲੂਆਂ ਨੇ ਕੀਤੀ ਕੰਜਕ ਪੂਜਾ

ਮੰਦਿਰਾਂ ਵਿਚ ਹੋਇਆ ਕੰਜਕ ਪੂਜਨ

  • Share this:
    ਤਿਉਹਾਰਾਂ ਦੀ ਸ਼ੁਰੂਆਤ ਵਜੋਂ ਸ਼ੁਰੂ ਹੋਏ ਨਰਾਤਿਆਂ ਦੇ ਚਲਦਿਆਂ ਜਿਥੇ ਲੋਕਾਂ ਵੱਲੋਂ ਦੇਵੀ ਦਾ ਰੂਪ ਮਾਤਾ ਨੂੰ ਪੂਜਿਆ ਗਿਆ। ਉਥੇ ਅੱਜ ਅਸ਼ਟਮੀ ਦੇ ਸ਼ੁਭ ਦਿਹਾੜੇ `ਤੇ ਕੰਜਕ ਪੂਜਨ ਕਰਕੇ ਲੋਕਾਂ ਨੇ ਆਪਣੀ ਧਾਰਮਿਕ ਪ੍ਰੰਮਪਰਾ ਦਾ ਪ੍ਰਗਟਾਵਾ ਕੀਤਾ। ਅੱਜ ਸਵੇਰ ਤੋਂ ਹੀ ਮੰਦਿਰਾਂ ਵਿਚ ਕੰਜਕ ਪੂਜਣ ਹੋਣ ਦੇ ਨਾਲ-ਨਾਲ ਪਰਿਵਾਰਾਂ ਵੱਲੋਂ ਆਪਣੇ ਘਰ ਵਿਚ ਕੰਜਕ ਪੂਜਣ ਕਰਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।

    ਕੰਜਕ ਪੂਜਣ ਕਰਦਿਆਂ ਲੋਕਾਂ ਨੇ ਕਿਹਾ ਕਿ ਮੁੱਢ ਕਦੀਮ ਤੋਂ ਕੰਜਕ ਪੂਜਣ ਦਾ ਤਿਉਹਾਰ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੰਜਕ ਪੂਜਣ ਕਰਕੇ ਜਿਥੇ ਮਾਤਾ ਦੇ ਰੂਪ ਨੂੰ ਪੂਜਿਆ ਗਿਆ। ਉਥੇ ਹਰ ਪਰਿਵਾਰ ਨੇ ਆਪੋ-ਆਪਣੀ ਸ਼ਰਧਾ ਅਨੁਸਾਰ ਪੂਜਾ ਅਰਜਨਾ ਕੀਤੀ। ਲੋਕਾਂ ਨੇ ਕਿਹਾ ਕਿ ਤਿਉਹਾਰਾਂ ਦੀ ਸ਼ੁਰੂਆਤ ਵਜੋਂ ਨਵਰਾਤਿਆਂ ਦਾ ਆਗਾਜ਼ ਹੁੰਦਾ ਹੈ। ਲੋਕਾਂ ਨੇ ਸਪੱਸ਼ਟ ਕੀਤਾ ਕਿ ਅਸ਼ਟਮੀ ਪੂਜਨ ਉਪਰੰਤ ਰਾਮ ਨੌਮੀ ਆਉਂਦੀ ਹੈ। ਜਿਸ ਉਪਰੰਤ ਦੁਸ਼ਹਿਰਾ ਅਤੇ ਦੀਵਾਲੀ ਆਦਿ ਸ਼ੁਭ ਦਿਹਾੜੇ ਆਉਂਦੇ ਹਨ।
    Published by:Ashish Sharma
    First published: