Dream Interpretation: ਬਹੁਤ ਸਾਰੇ ਲੋਕ ਅਕਸਰ ਇਹ ਆਖਦੇ ਸੁਣੇ ਜਾਂਦੇ ਹਨ ਕਿ ਦਿਨ ਵੇਲੇ ਦੇਖੇ ਸੁਪਨੇ ਅਕਸਰ ਸੱਚ ਹੁੰਦੇ ਹਨ। ਇਸ ਗੱਲ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਪਰ ਸਵਪਨਸ਼ਾਸ਼ਤਰ ਅਨੁਸਾਰ ਕੁੱਝ ਅਜਿਹੇ ਸੁਪਨੇ ਵੀ ਹੁੰਦੇ ਹਨ ਜਿਹਨਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਸੁਪਨੇ ਦਾ ਫ਼ਲ ਘਟ ਜਾਂਦਾ ਹੈ।
ਸੁਪਨੇ ਤਾਂ ਸੁਪਨੇ ਹਨ, ਕਿਸੇ ਨੂੰ ਚੰਗੇ ਸੁਪਨੇ ਆਉਂਦੇ ਹਨ ਅਤੇ ਕਿਸੇ ਨੂੰ ਡਰਾਉਣੇ ਸੁਪਨੇ। ਇਹਨਾਂ ਸੁਪਨਿਆਂ 'ਤੇ ਸਾਡਾ ਕੋਈ ਜ਼ੋਰ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਸੁਪਨੇ ਦਾ ਅਰਥ ਕੀ ਨਿਕਲੇਗਾ। ਪਰ ਜੋਤਿਸ਼ੀ ਅਤੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਮੁਤਾਬਿਕ ਕੁੱਝ ਅਜਿਹੇ ਸੁਪਨੇ ਹੁੰਦੇ ਹਨ ਜਿਹਨਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਇਸ ਨਾਲ ਉਹਨਾਂ ਦਾ ਸ਼ੁੱਭ ਫ਼ਲ ਘੱਟ ਹੋ ਜਾਂਦਾ ਹੈ।
ਤੁਹਾਨੂੰ ਦੱਸ ਡੋਏ ਕਿ ਸੁਪਨੇ ਕਈ ਵਾਰ ਸਾਨੂੰ ਆਉਣ ਵਾਲੇ ਸਮੇਂ ਦੇ ਬਾਰੇ ਵੀ ਇਸ਼ਾਰਾ ਕਰਦੇ ਹਨ। ਆਓ ਹਿਤੇਂਦਰ ਕੁਮਾਰ ਸ਼ਰਮਾ ਪਾਸੋ ਜਾਣਦੇ ਹਾਂ ਕਿ ਉਹ ਕਿਹੜੇ ਸੁਪਨੇ ਹਨ ਜੋ ਕਿਸੇ ਨੂੰ ਦੱਸਣੇ ਨਹੀਂ ਚਾਹੀਦੇ:
ਸਭ ਤੋਂ ਪਹਿਲਾਂ ਵਿਅਕਤੀ ਨੂੰ ਮੌਤ ਦੇ ਸੁਪਨੇ ਬਾਰੇ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ। ਇਹ ਮੌਤ ਚਾਹੇ ਕਿਸੇ ਦੀ ਵੀ ਹੋਵੇ, ਇਹ ਸੁਪਨਾ ਤੁਹਾਡੇ ਮਾੜੇ ਸਮੇਂ ਦੇ ਅੰਤ ਨੂੰ ਦਰਸਾਉਂਦਾ ਹੈ। ਇਸ ਲਈ ਇਸ ਬਾਰੇ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ। ਇਸ ਨਾਲ ਇਸਦਾ ਅਸਰ ਘੱਟ ਹੋ ਜਾਂਦਾ ਹੈ।
ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਕਿਸੇ ਤਰ੍ਹਾਂ ਦਾ ਚਾਂਦੀ ਦਾ ਕਲਸ਼ ਦੇਖਿਆ ਹੈ ਤਾਂ ਤੁਹਾਨੂੰ ਛੇਤੀ ਹੀ ਮੁਸੀਬਤਾਂ ਤੋਂ ਛੁਟਕਾਰਾ ਮਿਲਣ ਦੀ ਨਿਸ਼ਾਨੀ ਹੈ, ਇਸ ਲਈ ਅਜਿਹੇ ਸੁਪਨੇ ਨੂੰ ਵੀ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਇੱਥੇ ਇੱਕ ਹੋਰ ਗੱਲ ਵੀ ਹੈ ਕਿ ਜੇਕਰ ਤੁਹਾਨੂੰ ਚੰਡੀ ਨਾਲ ਭਰਿਆ ਕਲਸ਼ ਵੀ ਨਜ਼ਰ ਆਵੇ ਤਾਂ ਇਸ ਬਾਰੇ ਵੀ ਕਿਸੇ ਨੂੰ ਨਾ ਦੱਸੋ ਤਾਂ ਬਿਹਤਰ ਹੈ।
ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਲਾਲ ਫੁੱਲਾਂ ਦਾ ਬਗੀਚਾ ਨਜ਼ਰ ਆਉਂਦਾ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਕੋਈ ਵੱਡੀ ਖਬਰ ਮਿਲਣ ਵਾਲੀ ਹੈ। ਇਸ ਸੁਪਨੇ ਬਾਰੇ ਕਿਸੇ ਨਾਲ ਵੀ ਕੋਈ ਗੱਲ ਸਾਂਝੀ ਨਾ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dream, Haunted dreams, Religion, Scary dreams