Home /News /lifestyle /

ਹਜ਼ਾਰਾਂ ਸਾਲ ਤੋਂ ਸਿਹਤ ਲਈ ਕੰਮ ਕਰ ਰਿਹਾ ਹੈ ਰਤਾਲੂ, ਜਾਣੋ ਇਸ ਕੰਦ ਦਾ ਇਤਿਹਾਸ ਅਤੇ ਗੁਣ

ਹਜ਼ਾਰਾਂ ਸਾਲ ਤੋਂ ਸਿਹਤ ਲਈ ਕੰਮ ਕਰ ਰਿਹਾ ਹੈ ਰਤਾਲੂ, ਜਾਣੋ ਇਸ ਕੰਦ ਦਾ ਇਤਿਹਾਸ ਅਤੇ ਗੁਣ

ਸਿਹਤ ਲਈ ਕਾਫੀ ਫਾਇਦੇਮੰਦ ਹੈ ਰਤਾਲੂ,ਜਾਣੋ ਕਿਵੇਂ ਹੈ ਲਾਭਦਾਇਕ

ਸਿਹਤ ਲਈ ਕਾਫੀ ਫਾਇਦੇਮੰਦ ਹੈ ਰਤਾਲੂ,ਜਾਣੋ ਕਿਵੇਂ ਹੈ ਲਾਭਦਾਇਕ

ਵੇਖਣ ਨੂੰ ਬਿਲਕੁਲ ਸ਼ਕਰਕੰਦੀ ਵਰਗਾ ਲੱਗਣ ਵਾਲਾ ਰਤਾਲੂ ਅਸਲ ਵਿੱਚ ਇਸ ਤੋਂ ਗੁਣਾਂ ਕਰਕੇ ਵੱਖਰਾ ਹੈ। ਇਸ ਵਿੱਚ ਕਈ ਗੁਣ ਹਨ ਜੋ ਸਾਡੀ ਸਾਹ ਪ੍ਰਣਾਲੀ ਅਤੇ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦੇ ਹਨ। ਇੱਥੋਂ ਤੱਕ ਕਿ ਇਹ ਸਾਡੀ ਦਿਲ ਦੀ ਧੜਕਣ ਨੂੰ ਵੀ ਸਹੀ ਰੱਖਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਇਹ ਮਨੁੱਖੀ ਸਭਿਅਤਾ ਦੇ ਉਭਾਰ ਤੋਂ ਹੀ ਮਨੁੱਖਾਂ ਨੂੰ ਭੋਜਨ ਵਜੋਂ ਉਪਲਬਧ ਹੈ।

ਹੋਰ ਪੜ੍ਹੋ ...
 • Share this:

  ਕੁਦਰਤ ਨੇ ਸਾਡੇ ਲਈ ਬਹੁਤ ਸਾਰੇ ਅਜਿਹੇ ਭੋਜਨ ਪੈਦਾ ਕੀਤੇ ਹਨ ਜੋ ਬਹੁਤ ਆਸਾਨੀ ਨਾਲ ਪੈਦਾ ਹੋ ਜਾਂਦੇ ਹਨ ਅਤੇ ਸਾਨੂੰ ਕਈ ਤਰ੍ਹਾਂ ਦੇ ਸਿਹਤ ਲਾਭ ਦਿੰਦੇ ਹਨ। ਇਹਨਾਂ ਭੋਜਨ ਪਦਾਰਥਾਂ ਵਿਚ ਇੱਕ ਹੈ ਰਤਾਲੂ।

  ਵੇਖਣ ਨੂੰ ਬਿਲਕੁਲ ਸ਼ਕਰਕੰਦੀ ਵਰਗਾ ਲੱਗਣ ਵਾਲਾ ਰਤਾਲੂ ਅਸਲ ਵਿੱਚ ਇਸ ਤੋਂ ਗੁਣਾਂ ਕਰਕੇ ਵੱਖਰਾ ਹੈ। ਇਸ ਵਿੱਚ ਕਈ ਗੁਣ ਹਨ ਜੋ ਸਾਡੀ ਸਾਹ ਪ੍ਰਣਾਲੀ ਅਤੇ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦੇ ਹਨ। ਇੱਥੋਂ ਤੱਕ ਕਿ ਇਹ ਸਾਡੀ ਦਿਲ ਦੀ ਧੜਕਣ ਨੂੰ ਵੀ ਸਹੀ ਰੱਖਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਇਹ ਮਨੁੱਖੀ ਸਭਿਅਤਾ ਦੇ ਉਭਾਰ ਤੋਂ ਹੀ ਮਨੁੱਖਾਂ ਨੂੰ ਭੋਜਨ ਵਜੋਂ ਉਪਲਬਧ ਹੈ। ਭਾਰਤ ਦੇ ਪ੍ਰਾਚੀਨ ਆਯੁਰਵੈਦਿਕ ਗ੍ਰੰਥਾਂ ਵਿੱਚ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ।

  ਤੁਸੀਂ ਇਸ ਨੂੰ ਸਬਜ਼ੀ ਬਣਾ ਕੇ ਜਾਂ ਉਬਾਲ ਕੇ ਖਾ ਸਕਦੇ ਹੋ। ਇਸ ਦਾ ਸਭ ਤੋਂ ਵੱਡਾ ਗੁਣ ਹੈ ਇਸਦੀ ਸ਼ੈਲਫ ਲਾਈਫ। ਇਸਨੂੰ ਤੁਸੀਂ ਬਿਨਾਂ ਕਿਸੇ ਖਾਸ ਪ੍ਰਬੰਧ ਦੇ ਵੀ 6 ਮਹੀਨੇ ਤੱਕ ਸਟੋਰ ਕਰ ਸਕਦੇ ਹੋ। ਪਿੰਡਾਂ ਵਿਚ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। 'ਵੈਜੀਟੇਬਲਜ਼' ਪੁਸਤਕ ਦੇ ਲੇਖਕ ਅਤੇ ਭਾਰਤੀ ਖੇਤੀ ਖੋਜ ਸੰਸਥਾਨ ਦੇ ਸੀਨੀਅਰ ਵਿਗਿਆਨੀ ਡਾ.ਵਿਸ਼ਵਜੀਤ ਚੌਧਰੀ ਅਨੁਸਾਰ ਰਤਾਲੂ ਦੀਆਂ 250 ਤੋਂ ਵੱਧ ਕਿਸਮਾਂ ਹਨ ਅਤੇ ਇਹ ਕਾਰਬੋਹਾਈਡਰੇਟ ਦਾ ਭਰਪੂਰ ਭੰਡਾਰ ਹੈ।

  ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੱਛਮੀ ਅਫ਼ਰੀਕਾ ਵਿੱਚ ਇਹ ਆਮਦਨੀ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ ਹੈ। ਇੱਥੇ ਹਰ ਸਾਲ ਇਸ ਦੀ ਵਾਢੀ 'ਤੇ ਤਿਉਹਾਰ ਮਨਾਇਆ ਜਾਂਦਾ ਹੈ।

  ਅਫ਼ਰੀਕੀ ਸੱਭਿਆਚਾਰ ਵਿੱਚ ਇਸ ਨੂੰ ਉਬਾਲ ਕੇ ਜਾਂ ਭੁੰਨ ਕੇ ਖਾਧਾ ਜਾਂਦਾ ਹੈ। ਦੁਨੀਆਂ ਵਿੱਚ ਇਸ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਨਾਈਜੀਰੀਆ ਹੈ, ਜਿੱਥੇ ਇਹ ਦੁਨੀਆ ਦੇ ਉਤਪਾਦਨ ਦਾ 70% ਤੋਂ ਵੱਧ ਪੈਦਾ ਕਰਦਾ ਹੈ। ਭਾਰਤ ਵਿੱਚ, ਇਹ ਜਿਆਦਾਤਰ ਉੱਤਰ-ਪੂਰਬੀ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ।

  ਤਿੰਨ ਮਹਾਂਦੀਪਾਂ ਦਾ ਸਾਂਝਾ ਹੈ ਰਤਾਲੂਰਤਾਲੂ ਤਿੰਨ ਮਹਾਂਦੀਪਾਂ ਦਾ ਸਾਂਝਾ ਭੋਜਨ ਹੈ। ਮੰਨਿਆ ਜਾਂਦਾ ਹੈ ਕਿ ਇਹ ਅਫਰੀਕਾ, ਏਸ਼ੀਆ ਅਤੇ ਅਮਰੀਕਾ ਵਿੱਚ ਇੱਕੋ ਸਮੇਂ ਪੈਦਾ ਹੋਣ ਵਾਲਾ ਕੰਦ ਹੈ। 10 ਹਜ਼ਾਰ ਸਾਲ ਤੋਂ ਮਨੁੱਖ ਇਸਦੀ ਖੇਤੀ ਕਰਦੇ ਆ ਰਹੇ ਹਨ। ਪੱਛਮੀ ਅਫ਼ਰੀਕਾ ਵਿਚ ਇਸ ਦਾ ਇਤਿਹਾਸ ਹੋਰ ਵੀ ਪੁਰਾਣਾ ਹੈ। ਇਸ ਦੀ ਖੇਤੀ ਭਾਰਤ ਸਮੇਤ ਦੱਖਣੀ ਏਸ਼ੀਆ ਵਿੱਚ 2000 ਈਸਾ ਪੂਰਵ ਦੇ ਆਸਪਾਸ ਸ਼ੁਰੂ ਹੋਈ ਸੀ।

  ਭਾਰਤ ਦੇ ਸੱਤਵੀਂ-ਅੱਠਵੀਂ ਸਦੀ ਈਸਾ ਪੂਰਵ ਵਿੱਚ ਲਿਖੇ ਆਯੁਰਵੈਦਿਕ ਗ੍ਰੰਥ ‘ਚਰਕਸੰਹਿਤਾ’ ਵਿੱਚ ਹੋਰ ਕੰਦਾਂ ਦੇ ਨਾਲ-ਨਾਲ ਰਤਾਲੂ ਦਾ ਵੀ ਵਰਣਨ ਮਿਲਦਾ ਹੈ। ਇਸ ਨੂੰ ਤ੍ਰਿਦੋਸ਼ਸਕ ਕਿਹਾ ਜਾਂਦਾ ਹੈ ਅਤੇ ਲੋਕਾਂ ਦੇ ਪਸੰਦੀਦਾ ਭੋਜਨ ਹੋਣ ਦੇ ਨਾਲ ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ।

  ਆਯੁਰਵੈਦਿਕ ਮਾਹਰ ਇਸਨੂੰ ਦਵਾਈ ਦੇ ਤੌਰ 'ਤੇ ਵੀ ਦੇਖਦੇ ਹਨ। ਇਹ ਕਈ ਬਿਮਾਰੀਆਂ ਵਿੱਚ ਸਾਡੇ ਸਰੀਰ ਨੂੰ ਠੀਕ ਰੱਖਦਾ ਹੈ। ਤੁਸੀਂ ਇਸਨੂੰ ਕਈ ਥਾਵਾਂ 'ਤੇ ਖਾਧਾ ਹੋਵੇਗਾ ਜਿਸ ਦਾ ਕਾਰਨ ਇਸ ਦੀ ਪ੍ਰਸਿੱਧੀ ਹੈ। ਲੋਕ ਇਸਨੂੰ ਕਈ ਵੱਖ-ਵੱਖ ਤਰੀਕਿਆਂ ਨਾਲ ਖਾਂਦੇ ਹਨ। ਕੁੱਝ ਲੋਕ ਇਸਨੂੰ ਮੀਟ ਦੇ ਨਾਲ ਵੀ ਖਾਂਦੇ ਹਨ।

  ਮੌਜੂਦ ਹਨ ਇਹ ਸਾਰੇ ਗੁਣਜੇਕਰ ਰਤਾਲੂ ਵਿਚਲੇ ਪੋਸ਼ਕ ਤੱਤਾਂ ਦੀ ਗੱਲ ਕੀਤੀ ਜਾਵੇ ਤਾਂ ਆਧੁਨਿਕ ਵਿਗਿਆਨ ਅਨੁਸਾਰ 100 ਗ੍ਰਾਮ ਜੂਸ ਵਿੱਚ 118 ਕੈਲੋਰੀ, 0.2 ਗ੍ਰਾਮ ਚਰਬੀ, 816 ਮਿਲੀਗ੍ਰਾਮ ਪੋਟਾਸ਼ੀਅਮ, 28 ਗ੍ਰਾਮ ਕਾਰਬੋਹਾਈਡਰੇਟ, 4 ਗ੍ਰਾਮ ਫਾਈਬਰ, 1.5 ਗ੍ਰਾਮ ਪ੍ਰੋਟੀਨ, 28 ਫੀਸਦੀ ਵਿਟਾਮਿਨ ਸੀ, 15 ਫੀਸਦੀ ਵਿਟਾਮਿਨ ਬੀ-6, ਆਇਰਨ 2 ਫੀਸਦੀ ਅਤੇ ਮੈਗਨੀਸ਼ੀਅਮ 5 ਫੀਸਦੀ ਪਾਇਆ ਜਾਂਦਾ ਹੈ। ਇਹਨਾਂ ਸਾਰੇ ਪੋਸ਼ਕ ਤੱਤਾਂ ਕਰਕੇ ਇਹ ਵਿਸ਼ੇਸ਼ ਹੈ।

  ਮਿਲਦੇ ਹਨ ਇਹ ਸਿਹਤ ਲਾਭ  ਰਤਾਲੂ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਅਤੇ ਪੇਟ ਦੀ ਪਾਚਨ ਕਿਰਿਆ ਸਹੀ ਰਹਿੰਦੀ ਹੈ। ਇਸ ਨਾਲ ਸਾਹ ਦੀ ਕਿਰਿਆ ਵੀ ਠੀਕ ਰਹਿੰਦੀ ਹੈ ਜਿਸਦਾ ਅਸਰ ਅਫਰੀਕੀ ਖਿਡਾਰੀਆਂ ਵਿੱਚ ਦੇਖਣ ਨੂੰ ਮਿਲਦਾ ਹੈ ਕਿਉਂਕਿ ਉੱਥੇ ਇਹ ਸਭ ਤੋਂ ਵੱਧ ਖਾਧਾ ਜਾਂਦਾ ਹੈ। ਇਸ ਦੇ ਸੇਵਨ ਨਾਲ ਫੇਫੜੇ ਵੀ ਠੀਕ ਰਹਿੰਦੇ ਹਨ ਅਤੇ ਦਿਲ ਦੀ ਧੜਕਣ ਵੀ ਸਹੀ ਬਣੀ ਰਹਿੰਦੀ ਹੈ।

  ਫੂਡ ਐਕਸਪਰਟ ਅਤੇ ਹੋਮ ਸ਼ੈੱਫ ਸਿੰਮੀ ਬੱਬਰ ਦੇ ਅਨੁਸਾਰ, ਰਤਾਲੂ ਵਿਟਾਮਿਨ ਬੀ6 ਦਾ ਇੱਕ ਵਧੀਆ ਸਰੋਤ ਹੈ। ਜਿਸ ਕਰਕੇ ਸਾਡੇ ਸਰੀਰ ਵਿੱਚ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ।

  ਹੋਮੋਸੀਸਟੀਨ ਨੂੰ ਤੋੜਨ ਵਿੱਚ ਵਿਟਾਮਿਨ ਬੀ6 ਅਹਿਮ ਭੂਮਿਕਾ ਨਿਭਾਉਂਦਾ ਹੈ ਜਿਸ ਦੀ ਜ਼ਿਆਦਾ ਮਾਤਰਾ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ। ਇਹ ਖ਼ਰਾਬ ਕੋਲੇਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਅਤੇ ਬਣਨ ਨਹੀਂ ਦਿੰਦਾ। ਇਹ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਵੀ ਫਾਇਦੇਮੰਦ ਹੈ। ਇਸ ਦਾ ਨਿਯਮਤ ਸੇਵਨ ਅਲਜ਼ਾਈਮਰ ਤੋਂ ਬਚਾਉਂਦਾ ਹੈ, ਕਿਉਂਕਿ ਇਹ ਇਮਿਊਨਿਟੀ ਵੀ ਵਧਾਉਂਦਾ ਹੈ।

  Published by:Shiv Kumar
  First published:

  Tags: Food, Health, Recipe, Sugar