Sharp Mind Memory Tips: ਤੁਸੀਂ ਕਈ ਵਾਰ ਅਜਿਹੇ ਲੋਕਾਂ ਨੂੰ ਮਿਲੇ ਹੋਵੋਗੇ ਜੋ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਭੁੱਲ ਜਾਂਦੇ ਹਨ। ਸਾਡੇ ਆਪਣੇ ਘਰਾਂ ਵਿੱਚ ਹੀ ਅਸੀਂ ਕਈ ਵਾਰ ਛੋਟੀਆਂ ਗੱਲਾਂ ਭੁੱਲ ਜਾਂਦੇ ਹਾਂ ਜਾਂ ਕੋਈ ਸਮਾਨ ਰੱਖ ਕੇ ਭੁੱਲ ਜਾਂਦੇ ਹਾਂ। ਅਜਿਹਾ ਅਕਸਰ ਬਜ਼ੁਰਗ ਲੋਕਾਂ ਨਾਲ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ।
ਪਰ ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਇਹ ਬਜ਼ੁਰਗਾਂ ਨਾਲ ਹੀ ਹੋਵੇ, ਕਈ ਵਾਰ ਨੌਜਵਾਨਾਂ ਨਾਲ ਵੀ ਅਜਿਹਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਜ਼ਰੂਰੀ ਗੱਲਾਂ ਭੁੱਲਣ ਦੀ ਆਦਤ ਵੀ ਪੈ ਜਾਂਦੀ ਹੈ। ਕਈ ਵਾਰ ਜ਼ਿੰਦਗੀ ਦੀ ਕਾਹਲੀ ਕਾਰਨ ਅਜਿਹਾ ਹੁੰਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਸਮੱਸਿਆ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਤੁਹਾਡੀ ਯਾਦਦਾਸ਼ਤ ਨੂੰ ਤੇਜ਼ ਕਰਨ ਬਾਰੇ ਅਹਿਮ ਗੱਲਾਂ ਦੱਸਾਂਗੇ ਕਿ ਤੁਸੀਂ ਆਪਣੀ ਯਾਦਦਾਸ਼ਤ ਨੂੰ ਤੇਜ਼ ਕਰਨ ਲਈ ਕਿਹੜੀਆਂ ਆਦਤਾਂ ਨੂੰ ਅਪਣਾ ਸਕਦੇ ਹੋ ਅਤੇ ਕਿਹੜੇ ਭੋਜਨ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।
Inc.com ਦੀ ਰਿਪੋਰਟ ਦੇ ਅਨੁਸਾਰ, ਜੇਕਰ ਤੁਸੀਂ ਆਪਣੀ ਰੋਜ਼ਾਨਾ ਰੁਟੀਨ ਵਿੱਚ ਕੁਝ ਚੰਗੀਆਂ ਆਦਤਾਂ ਨੂੰ ਸ਼ਾਮਲ ਕਰਦੇ ਹੋ, ਤਾਂ ਤੁਹਾਡੀ ਯਾਦਦਾਸ਼ਤ ਤੇਜ਼ ਹੋ ਜਾਵੇਗੀ ਅਤੇ ਤੁਹਾਡੇ ਭੁੱਲਣ ਦੀ ਸਮੱਸਿਆ ਦੂਰ ਹੋ ਜਾਵੇਗੀ। ਖਾਸ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਸਿਰਫ ਆਪਣੇ ਖਾਣ-ਪੀਣ ਦੀਆਂ ਆਦਤਾਂ 'ਚ ਥੋੜ੍ਹਾ ਜਿਹਾ ਬਦਲਾਅ ਕਰਨਾ ਹੋਵੇਗਾ। ਯਾਦਦਾਸ਼ਤ ਨੂੰ ਤੇਜ਼ ਕਰਨ ਲਈ ਤੁਹਾਨੂੰ ਕਿਸੇ ਕਿਸਮ ਦੀ ਦਵਾਈ ਲੈਣ ਦੀ ਲੋੜ ਨਹੀਂ ਹੈ।
ਅਪਣਾਓ ਇਹ 4 ਆਦਤਾਂ:
1. ਦਾਲਚੀਨੀ ਬਾਰੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਇੱਕ ਮਸਾਲਾ ਹੈ ਜੋ ਸਾਡੀ ਰਸੋਈ ਵਿੱਚ ਆਮ ਹੀ ਮਿਲਦਾ ਹੈ। ਇਹ ਮਸਾਲਾ ਤੁਹਾਡੀ ਯਾਦਦਾਸ਼ਤ ਨੂੰ ਬੂਸਟ ਕਰਦਾ ਹੈ। ਇਸ ਮਸਾਲੇ ਦੀ ਚੁਟਕੀ ਭਰ ਸੇਵਨ ਕਰਨ ਨਾਲ ਵੀ ਤੁਸੀਂ ਕਈ ਹੈਰਾਨੀਜਨਕ ਫਾਇਦੇ ਪ੍ਰਾਪਤ ਕਰ ਸਕਦੇ ਹੋ। ਕਈ ਖੋਜਾਂ ਵਿੱਚ ਇਹ ਸਾਬਤ ਹੋਇਆ ਹੈ ਕਿ ਦਾਲਚੀਨੀ ਬੋਧਾਤਮਕ ਕਾਰਜ ਨੂੰ ਸੁਧਾਰਦੀ ਹੈ।
2. ਫ਼ਲ ਅਤੇ ਸਬਜ਼ੀਆਂ ਖਾਣ ਨਾਲ ਵੀ ਸਾਡੀ ਯਾਦਦਾਸ਼ਤ 'ਤੇ ਚੰਗਾ ਅਸਰ ਪੈਂਦਾ ਹੈ। ਜੇਕਰ ਤੁਸੀਂ ਫਲਾਂ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਤੁਹਾਡੀ ਯਾਦਦਾਸ਼ਤ ਬਹੁਤ ਮਜ਼ਬੂਤ ਹੋਵੇਗੀ। ਇਹ ਗੱਲ ਹਾਰਵਰਡ ਦੇ ਇੱਕ ਅਧਿਐਨ ਵਿੱਚ ਸਾਹਮਣੇ ਆਈ ਹੈ ਕਿ ਸਬਜ਼ੀਆਂ, ਫਲਾਂ ਅਤੇ ਫਲਾਂ ਦੇ ਜੂਸ ਪੀਣ ਨਾਲ ਬੁਢਾਪੇ ਵਿੱਚ ਯਾਦਦਾਸ਼ਤ ਘੱਟ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਨਾਲ ਪੌਸ਼ਟਿਕ ਤੱਤ ਮਿਲਦੇ ਹਨ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।
3. ਅਕਸਰ ਮਾਤਾ-ਪਿਤਾ ਬੱਚਿਆਂ ਨੂੰ ਚਾਕਲੇਟ ਖਾਣ ਤੋਂ ਵਰਜਦੇ ਹਨ। ਪਰ ਜੇਕਰ ਤੁਸੀਂ ਆਪਣੀ ਯਾਦਦਾਸ਼ਤ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚਾਕਲੇਟ ਜ਼ਰੂਰ ਖਾਣੀ ਚਾਹੀਦੀ ਹੈ। ਸਾਲ 2017 ਵਿੱਚ ਇਟਲੀ ਦੇ ਵਿਗਿਆਨੀਆਂ ਨੇ ਇੱਕ ਅਧਿਐਨ ਕੀਤਾ ਸੀ, ਜਿਸ ਵਿੱਚ ਇਹ ਪਾਇਆ ਗਿਆ ਸੀ ਕਿ ਕੋਕੋ ਅਤੇ ਚਾਕਲੇਟ ਖਾਣ ਨਾਲ ਯਾਦਦਾਸ਼ਤ ਵਿੱਚ ਸੁਧਾਰ ਹੋ ਸਕਦਾ ਹੈ। ਚਾਕਲੇਟ ਵਿੱਚ ਫਲੇਵਾਨੋਲ ਨਾਮਕ ਇੱਕ ਮਿਸ਼ਰਣ ਹੁੰਦਾ ਹੈ, ਜੋ ਯਾਦਦਾਸ਼ਤ ਦੇ ਨੁਕਸਾਨ ਨੂੰ ਰੋਕਦਾ ਹੈ ਅਤੇ ਯਾਦਦਾਸ਼ਤ ਨੂੰ ਮਜ਼ਬੂਤ ਕਰਦਾ ਹੈ। ਹਾਲਾਂਕਿ ਚਾਕਲੇਟ ਦਾ ਸੇਵਨ ਘੱਟ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ, ਨਹੀਂ ਤਾਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
4. ਅੱਜ-ਕੱਲ੍ਹ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਇੰਟਰਮਿਟੇਂਟ ਫਾਸਟਿੰਗ ਨੂੰ ਅਪਣਾ ਰਹੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਸੀਂ ਇੰਟਰਮਿਟੇਂਟ ਫਾਸਟਿੰਗ ਨਾਲ ਆਪਣੀ ਯਾਦਾਸ਼ਤ ਨੂੰ ਸੁਧਾਰ ਸਕਦੇ ਹੋ। ਜੀ ਹਾਂ, ਇਹ ਗੱਲ ਲੰਡਨ ਦੇ ਕਿੰਗਜ਼ ਕਾਲਜ ਦੇ ਅਧਿਐਨ ਵਿੱਚ ਸਾਹਮਣੇ ਆਈ ਹੈ। ਇੰਟਰਮਿਟੇਂਟ ਫਾਸਟਿੰਗ ਵਿੱਚ, ਲੋਕ ਦਿਨ ਭਰ ਇੱਕ ਨਿਸ਼ਚਿਤ ਸਮੇਂ 'ਤੇ ਭੋਜਨ ਖਾਂਦੇ ਹਨ ਅਤੇ ਬਾਕੀ ਦੇ ਸਮੇਂ ਲਈ ਵਰਤ ਰੱਖਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਨਾਲ ਭਾਰ ਘਟਾਉਣ ਵਿਚ ਵੀ ਕਾਫੀ ਮਦਦ ਮਿਲ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।