• Home
  • »
  • News
  • »
  • lifestyle
  • »
  • SHRADH PITRUPAKSH 2021 PRAYERS FOR ANCESTORS OFFER KHEER OFFERING AP AS

Pitrupaksh: ਸ਼ਰਾਧ ‘ਚ ਪੁਰਖਿਆਂ ਨੂੰ ਲਾਓ ਚੌਲਾਂ ਦੀ ਖੀਰ ਦਾ ਭੋਗ

  • Share this:
    ਚੌਲਾਂ ਕੀ ਖੀਰ ਰੈਸਿਪੀ (ਰਾਈਸ ਖੀਰ ਵਿਅੰਜਨ):
    ਤਿਆਰੀ ਦਾ ਸਮਾਂ: 5 ਮਿੰਟ
    ਪੱਕਣ ਦਾ ਸਮਾਂ: 25 ਮਿੰਟ
    ਸਰਵਿੰਗ: 4 ਲੋਕਾਂ ਲਈ
    ਕੈਲੋਰੀ: 225
    ਖੀਰ ਦਾ ਨਾਂਅ ਸੁਣਦੇ ਹੀ ਸਭ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਅਕਸਰ ਭਾਰਤ ਵਿੱਚ ਤਿਓਹਾਰਾਂ ਅਤੇ ਪੂਜਾ ਪਾਠ ਦੇ ਮੌਕਿਆਂ ‘ਤੇ ਖੀਰ ਹੀ ਬਣਾਈ ਜਾਂਦੀ ਹੈ। ਭਾਰਤ ਵਿੱਚ ਖੀਰ ਇੱਕ ਬੇਹੱਦ ਮਸ਼ਹੂਰ ਵਿਅੰਜਨ ਹੈ ਅਤੇ ਇਸ ਨੂੰ ਠੰਡਾ ਕਰਕੇ ਖਾਣ ਦਾ ਵੀ ਆਪਣਾ ਅਲੱਗ ਹੀ ਸੁਆਦ ਹੈ। ਅੱਜ ਤੋਂ ਸ਼ਰਾਧ ਸ਼ੁਰੂ ਹੋ ਰਹੇ ਹਨ, ਤਾਂ ਇਸੇ ਮੌਕੇ ਤੇ ਤੁਸੀਂ ਚੌਲਾਂ ਦੀ ਖੀਰ ਬਣਾ ਕੇ ਭਗਵਾਨ ਨੂੰ ਭੋਗ ਲਗਾ ਸਕਦੇ ਹੋ। ਇਸ ਖ਼ਾਸ ਮੌਕੇ ‘ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਚੌਲਾਂ ਦੀ ਖੀਰ ਦੀ ਖ਼ਾਸ ਵਿਧੀ।

    ਚੌਲਾਂ ਦੀ ਖੀਰ ਬਣਾਉਣ ਲਈ ਸਮੱਗਰੀ
    5 ਕੱਪ ਦੁੱਧ (ਫੁੱਲ ਕਰੀਮ ਵਾਲਾ)
    1/4 ਕੱਪ ਚਾਵਲ
    1/2 ਕੱਪ ਚੀਨੀ
    10-15 ਕਿਸ਼ਮਿਸ਼
    4 ਹਰੀ ਇਲਾਇਚੀ
    10-12 ਬਾਦਾਮ (ਟੁਕੜੇ ਵਿੱਚ ਕੱਟੇ ਹੋਏ)

    ਚੌਲਾਂ ਦੀ ਖੀਰ ਬਣਾਉਣ ਦਾ ਤਰੀਕਾ
    -ਸਭ ਤੋਂ ਪਹਿਲਾਂ ਕੜਾਹੀ ਵਿੱਚ ਚੌਲ ਅਤੇ ਦੁੱਧ ਉੱਬਲਣ ਲਈ ਚੜ੍ਹਾਓ।
    -ਹਲਕੀ ਅੱਗ ‘ਤੇ ਫਿਰ ਉਦੋਂ ਤੱਕ ਦੁੱਧ ਤੇ ਚੌਲਾਂ ਨੂੰ ਉਬਾਲੋ, ਜਦੋਂ ਤੱਕ ਦੁੱਧ ਗਾੜ੍ਹਾ ਨਾ ਹੋ ਜਾਵੇ।
    -ਇਸ ਤੋਂ ਬਾਅਦ ਇਸ ਵਿੱਚ ਇਲਾਇਚੀ ਪਾਊਡਰ, ਚੀਨੀ ਤੇ ਕਿਸ਼ਮਿਸ਼ ਮਿਲਾਓ।
    -ਚੀਨੀ ਘੁਲਣ ਤੱਕ ਕੜਛੀ ਚਲਾਉਂਦੇ ਰਹੋ।
    -ਖੀਰ ਨੂੰ ਕੱਟੇ ਹੋਏ ਬਾਦਾਮ ਤੇ ਪਿਸਤਾ ਨਾਲ ਸਜਾਓ।
    Published by:Anuradha Shukla
    First published: