Home /News /lifestyle /

Side Effect: ਜੇਕਰ ਤੁਸੀਂ ਵੀ ਕਰਦੇ ਹੋ ਵਾਰ-ਵਾਰ ਕੁਕਿੰਗ ਆਇਲ ਦੀ ਵਰਤੋਂ, ਤਾਂ ਜਾਣੋ ਇਸ ਦੇ ਨੁਕਸਾਨ

Cooking Oil: ਆਮ ਤੌਰ 'ਤੇ ਜਦੋਂ ਅਸੀਂ ਘਰ ਵਿਚ ਪੂੜੀਆਂ ਜਾਂ ਪਕੌੜੇ ਫ੍ਰਾਈ ਕਰਦੇ ਹਾਂ, ਤਾਂ ਅਸੀਂ ਉਸ ਤੋਂ ਬਾਅਦ ਬਚੇ ਹੋਏ ਤੇਲ ਨੂੰ ਬਰਬਾਦ ਨਹੀਂ ਕਰਦੇ ਅਤੇ ਸਬਜ਼ੀ ਬਣਾਉਣ ਲਈ ਵਰਤਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਦੁਬਾਰਾ ਖਾਣਾ ਪਕਾਉਣ ਵਿੱਚ ਵਰਤੇ ਹੋਏ ਤੇਲ (Edible Oil) ਦੀ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੀ ਸਿਹਤ (Health) ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਹੋਰ ਪੜ੍ਹੋ ...
  • Share this:

ਜੀ ਹਾਂ, ਕਈ ਵਾਰ ਅਸੀਂ ਤਲਣ ਲਈ ਬਚੇ ਹੋਏ ਤੇਲ ਦੀ ਵਰਤੋਂ ਵਾਰ-ਵਾਰ ਕਰਦੇ ਹਾਂ, ਜਿਸ ਨਾਲ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ। ਖੋਜਾਂ ਵਿੱਚ ਪਾਇਆ ਗਿਆ ਹੈ ਕਿ ਜੇਕਰ ਤੁਸੀਂ ਇਸ ਤਰੀਕੇ ਨਾਲ ਕੁਕਿੰਗ ਆਇਲ (Don't Use Cooking Oil Again) ਨੂੰ ਵਾਰ-ਵਾਰ ਵਰਤ ਰਹੇ ਹੋ ਅਤੇ ਇਸਨੂੰ ਦੁਬਾਰਾ ਗਰਮ ਕਰ ਰਹੇ ਹੋ, ਤਾਂ ਇਸ ਵਿੱਚ ਜ਼ਹਿਰੀਲੇ ਪਦਾਰਥ ਬਣਨ ਲੱਗਦੇ ਹਨ, ਜੋ ਸਰੀਰ ਵਿੱਚ ਫ੍ਰੀ ਰੈਡੀਕਲਸ (Free Radicals) ਦੀ ਸਮੱਸਿਆ ਨੂੰ ਵਧਾ ਸਕਦੇ ਹਨ।

ਦੱਸ ਦੇਈਏ ਕਿ ਫਰੀ ਰੈਡੀਕਲਸ (Free Radicals) ਸਰੀਰ ਵਿੱਚ ਸੋਜ ਅਤੇ ਕੈਂਸਰ (Cancer) ਵਰਗੀਆਂ ਕਈ ਖਤਰਨਾਕ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੇ ਹਨ। ਰੀਡਰਜ਼ ਡਾਇਜੈਸਟ ਮੁਤਾਬਕ ਅਜਿਹਾ ਕਰਨ ਨਾਲ ਬ੍ਰੈਸਟ ਕੈਂਸਰ, ਫੇਫੜਿਆਂ ਦੇ ਟਿਊਮਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਫੂਡ ਸੇਫਟੀ ਐਂਡ ਸਟੈਂਡਰਡ ਆਰਟ ਆਫ ਇੰਡੀਆ (FSSAI) ਨੇ ਵੀ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਇਸ ਦੀ ਮਨਾਹੀ ਕੀਤੀ ਹੈ ਅਤੇ ਕਿਹਾ ਹੈ ਕਿ ਤੁਹਾਨੂੰ ਟਰਾਂਸ-ਫੈਟ ਬਣਨ ਤੋਂ ਬਚਣ ਲਈ ਖਾਣਾ ਪਕਾਉਣ ਵਾਲੇ ਤੇਲ ਨੂੰ ਤਿੰਨ ਵਾਰ ਤੋਂ ਵੱਧ ਗਰਮ ਨਹੀਂ ਕਰਨਾ ਚਾਹੀਦਾ।

ਗੈਸ ਦੀ ਸਮੱਸਿਆ

ਜੇਕਰ ਤੁਸੀਂ ਤੇਲ ਨੂੰ ਵਾਰ-ਵਾਰ ਗਰਮ ਕਰ ਰਹੇ ਹੋ ਤਾਂ ਇਸ ਦੀ ਵਰਤੋਂ ਕਰਨ ਨਾਲ ਪੇਟ 'ਚ ਗੈਸ, ਜਲਨ ਹੋ ਸਕਦੀ ਹੈ।

ਬਲੱਡ ਪ੍ਰੈਸ਼ਰ ਵਧਾਉਂਦਾ ਹੈ

ਬਹੁਤ ਜ਼ਿਆਦਾ ਜਲਣ ਕਾਰਨ, ਇਸਦੀ ਰਸਾਇਣਕ ਰਚਨਾ ਬਦਲ ਜਾਂਦੀ ਹੈ ਅਤੇ ਫਰੀ ਫੈਟੀ ਐਸਿਡ ਅਤੇ ਰੈਡੀਕਲਸ ਨਿਕਲਦੇ ਹਨ। ਇਨ੍ਹਾਂ ਕਾਰਨਾਂ ਕਰਕੇ ਤੇਜ਼ ਬਲੱਡ ਪ੍ਰੈਸ਼ਰ ਬੇਕਾਬੂ ਹੋ ਸਕਦਾ ਹੈ।

ਮਾੜੇ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ

ਜਦੋਂ ਤੇਲ ਜ਼ਿਆਦਾ ਤਾਪਮਾਨ 'ਤੇ ਸੜਦਾ ਹੈ ਅਤੇ ਉਸ ਵਿਚੋਂ ਧੂੰਆਂ ਨਿਕਲਦਾ ਹੈ, ਤਾਂ ਇਹ ਖਰਾਬ ਕੋਲੈਸਟ੍ਰਾਲ ਦਾ ਕਾਰਨ ਬਣ ਜਾਂਦਾ ਹੈ। ਜਿਸ ਕਾਰਨ ਦਿਲ ਦੇ ਰੋਗ, ਸਟ੍ਰੋਕ, ਛਾਤੀ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਹੋ ਸਕਦਾ ਹੈ ਕੈਂਸਰ

ਰਸੋਈ ਦੇ ਤੇਲ ਨੂੰ ਵਾਰ-ਵਾਰ ਗਰਮ ਕਰਨ ਨਾਲ ਇਸ ਵਿਚ ਕੁਝ ਤੱਤ ਬਣ ਜਾਂਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ। ਦੁਬਾਰਾ ਗਰਮ ਕਰਨ ਨਾਲ ਸਰੀਰ ਵਿਚ ਕਈ ਥਾਵਾਂ 'ਤੇ ਸੋਜ ਦੀ ਸਮੱਸਿਆ ਹੋ ਸਕਦੀ ਹੈ, ਜੋ ਹੌਲੀ-ਹੌਲੀ ਕੈਂਸਰ ਦਾ ਕਾਰਨ ਬਣ ਜਾਂਦੀ ਹੈ।

ਇਸ ਤੋਂ ਇਲਾਵਾ ਇਹ ਡਾਇਬਟੀਜ਼, ਅਲਸਰ ਵਰਗੀਆਂ ਸਮੱਸਿਆਵਾਂ ਦਾ ਕਾਰਨ ਵੀ ਬਣ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਬਾਜ਼ਾਰ ਦੀਆਂ ਤਲੀਆਂ ਹੋਈਆਂ ਚੀਜ਼ਾਂ ਖਰੀਦ ਕੇ ਖਾਂਦੇ ਹੋ ਤਾਂ ਸਾਵਧਾਨ ਰਹੋ ਅਤੇ ਸੋਚ-ਸਮਝ ਕੇ ਹੀ ਇਨ੍ਹਾਂ ਦਾ ਸੇਵਨ ਕਰੋ।

Published by:Krishan Sharma
First published:

Tags: Blood, Cancer, Healthy oils, Oil