HOME » NEWS » Life

ਜੇਕਰ ਰੋਜਾਨਾ ਖਾਂਦੇ ਹੋ ਕੋਰਨ ਫਲੈਕਸ ਤਾਂ ਜਾਣੋ ਹੋ ਸਕਦੇ ਹਨ ਕੀ ਨੁਕਸਾਨ

News18 Punjabi | Trending Desk
Updated: June 23, 2021, 4:42 PM IST
share image
ਜੇਕਰ ਰੋਜਾਨਾ ਖਾਂਦੇ ਹੋ ਕੋਰਨ ਫਲੈਕਸ ਤਾਂ ਜਾਣੋ ਹੋ ਸਕਦੇ ਹਨ ਕੀ ਨੁਕਸਾਨ

  • Share this:
  • Facebook share img
  • Twitter share img
  • Linkedin share img
ਸਵੇਰ ਦੇ ਨਾਸ਼ਤੇ ਵਿਚ ਕੋਰਨ ਫਲੈਕਸ ਦਾ ਸੇਵਨ ਕਰਨ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਹੈ । ਖ਼ਾਸਕਰ ਉਹ ਲੋਕ ਜੋ ਭਾਰ ਘਟਾਉਣ 'ਤੇ ਧਿਆਨ ਦੇ ਰਹੇ ਹਨ ਉਹ ਹਰ ਰੋਜ਼ ਆਪਣੇ ਨਾਸ਼ਤੇ ਵਿੱਚ ਇਸ ਨੂੰ ਸ਼ਾਮਲ ਕਰਦੇ ਹਨ। ਪਰ ਕੁਝ ਲੋਕ ਇਸ ਨੂੰ ਸੁਆਦ ਲਈ ਵੀ ਖਾਣਾ ਪਸੰਦ ਕਰਦੇ ਹਨ ।ਕੋਰਨ ਫਲੈਕਸ ਨਾਲ ਜੁੜੇ ਭਾਂਤ ਭਾਂਤ ਦੇ ਇਸ਼ਤਿਹਾਰਾਂ ਨੂੰ ਵੇਖਦਿਆਂ, ਲੋਕ ਸੋਚਦੇ ਹਨ ਕਿ ਇਹ ਸਿਹਤ ਲਈ ਬਹੁਤ ਲਾਭਕਾਰੀ ਅਤੇ ਸਿਹਤਮੰਦ ਸਨੈਕ ਹੈ ਜੋ ਸਿਹਤ ਨੂੰ ਕਿਸੇ ਵੀ ਤਰਾਂ ਦਾ ਨੁਕਸਾਨ ਨਹੀਂ ਪਹੁੰਚਾ ਸਕਦਾ। ਜਦੋਂ ਕਿ ਮੈਨਸੈਕਸ(MENSXP) ਵਿਚ ਪ੍ਰਕਾਸ਼ਤ ਇਕ ਖ਼ਬਰ ਅਨੁਸਾਰ, ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਕਿਸਮਾਂ ਦਾ ਨੁਕਸਾਨ ਵੀ ਹੋ ਸਕਦਾ ਹੈ । ਆਓ ਜਾਣਦੇ ਹਾਂ ਇਸ ਬਾਰੇ

ਹਾਈ ਹੈ ਇਸਦਾ ਗਲਾਈਲੈਮਿਕ ਇੰਡੈਕਸ

ਕੋਰਨ ਫਲੈਕਸ ਦਾ ਰੋਜ਼ਾਨਾ ਸੇਵਨ ਕਰਨਾ ਸ਼ੂਗਰ ਵੱਧਣ ਦੇ ਜੋਖਮ ਨੂੰ ਬਰਕਰਾਰ ਰੱਖਦਾ ਹੈ ਕਿਉਂਕਿ ਇਸਦਾ ਗਲਾਈਸੈਮਿਕ ਇੰਡੈਕਸ ਵਧੇਰੇ ਹੁੰਦਾ ਹੈ । ਦਰਅਸਲ ਗਲਾਈਸੀਮਿਕ ਇੰਡੈਕਸ ਉਹ ਪੈਮਾਨਾ ਹੁੰਦਾ ਹੈ ਜਿਸ ਦੁਆਰਾ ਇਹ ਪਤਾ ਕੀਤਾ ਜਾਂਦਾ ਹੈ ਕਿ ਕਿੰਨੀ ਮਾਤਰਾ ਵਿਚ ਅਤੇ ਕੋਈ ਭੋਜਨ ਪਦਾਰਥ ਕਿੰਨੀ ਤੇਜ਼ੀ ਨਾਲ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ । ਕੋਰਨ ਫਲੇਕਸ ਦਾ ਗਲਾਈਸੈਮਿਕ ਇੰਡੈਕਸ 81 + 6 ਜਾਂ 81-6 ਹੈ । ਇਸਦਾ ਅਰਥ ਇਹ ਹੈ ਕਿ ਇਹ 80 ਤੋਂ 6 ਪੁਆਇੰਟ ਵਧੇਰੇ ਹੋ ਸਕਦਾ ਹੈ ਅਤੇ ਇਹ 6 ਅੰਕ ਘੱਟ ਵੀ ਹੋ ਸਕਦਾ ਹੈ ।ਦਰਅਸਲ ਗਲਾਈਸੈਮਿਕ ਇੰਡੈਕਸ ਨੂੰ 100 ਵਿਚੋਂ ਗਿਣਿਆ ਜਾਂਦਾ ਹੈ ਜਿਸ ਅਨੁਸਾਰ 55 ਨੂੰ ਘੱਟ ਬਿਹਤਰ ਮੰਨਿਆ ਜਾਂਦਾ ਹੈ ਅਤੇ 56 ਤੋਂ 69 ਗਲਾਈਸੀਮਿਕ ਇੰਡੈਕਸ ਮੱਧਮ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ । ਇਸ ਦੇ ਨਾਲ ਹੀ 70 ਤੋਂ ਉੱਪਰ ਗਲਾਈਸੈਮਿਕ ਇੰਡੈਕਸ ਵਾਲੀਆਂ ਖਾਣ ਪੀਣ ਵਾਲੀਆਂ ਵਸਤਾਂ ਨੂੰ ਉੱਚ ਗਲਾਈਸੀਮਿਕ ਇੰਡੈਕਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ।
ਜੀਰੋ ਹੁੰਦੀ ਹੈ ਨਿਊਟ੍ਰੀਸ਼ਨ ਵੈਲਯੂ

ਭਾਵੇਂ ਤੁਸੀਂ ਬਿਹਤਰ ਸਿਹਤ ਅਤੇ ਭਾਰ ਘਟਾਉਣ ਲਈ ਕੋਰਨ ਫਲੇਕਸ ਦਾ ਸੇਵਨ ਕਰਦੇ ਹੋ ਪਰ ਕੋਰਨ ਫਲੇਕਸ ਦਾ ਪੌਸ਼ਟਿਕ ਮੁੱਲ 0 ਹੁੰਦਾ ਹੈ । ਰੋਜ਼ਾਨਾ ਵਧੇਰੇ ਕੋਰਨ ਫਲੇਕਸ ਦਾ ਸੇਵਨ ਕਰਨਾ ਤੁਹਾਡੇ ਭਾਰ ਨੂੰ ਘਟਾਉਣ ਦੀ ਬਜਾਏ ਵਧਾ ਸਕਦਾ ਹੈ । ਦਰਅਸਲ ਇਕ ਕੱਪ ਕਾਰਨ ਫਲੇਕਸ ਵਿਚ ਤਕਰੀਬਨ 101 ਕੈਲੋਰੀ, 24 ਗ੍ਰਾਮ ਕਾਰਬੋਹਾਈਡਰੇਟ ਅਤੇ 266 ਮਿਲੀਗ੍ਰਾਮ ਸੋਡੀਅਮ ਹੁੰਦਾ ਹੈ । ਇਸਦੇ ਨਾਲ ਇਸ ਵਿੱਚ ਕਈ ਕੋਰਨ ਸਿਰਪ ਅਤੇ ਵਨਸਪਤੀ ਆਇਲ ਵੀ ਇਸ ਵਿੱਚ ਮਿਲਾਏ ਜਾਂਦੇ ਹਨ, ਜੋ ਸਿਹਤ ਨੂੰ ਲਾਭ ਪਹੁੰਚਾਉਣ ਦੀ ਬਜਾਏ ਨੁਕਸਾਨ ਕਰਦੇ ਹਨ ।

ਕੋਰਨ ਸਿਰਪ ਤੇ ਸਵੀਟਨਰ

ਕੋਰਨ ਫਲੈਕਸ ਦਾ ਸੇਵਨ ਕਰਨਾ ਭਾਰ ਅਤੇ ਬਲੱਡ ਸ਼ੂਗਰ ਦੋਵਾਂ ਦੇ ਜੋਖਮ ਨੂੰ ਵਧਾਉਦਾ ਹੈ । ਅਸਲ ਵਿੱਚ ਕਾਰਨ ਫਲੈਕਸ ਇੰਨੇ ਸਵਾਦਿਸ਼ਟ ਨਹੀਂ ਹੁੰਦੇ ਜਿੰਨੇ ਉਹ ਲੱਗਦੇ ਹਨ । ਇਸ ਨੂੰ ਸਵਾਦੀ ਬਣਾਉਣ ਲਈ ਬਹੁਤ ਸਾਰੀਆਂ ਪ੍ਰਕਿਰਿਆਵਾਂ ਵਿਚੋਂ ਲੰਘਣਾ ਪੈਂਦਾ ਹੈ ।ਕੋਰਨ ਫਲੇਕਸ ਨੂੰ ਸਵਾਦੀ ਬਣਾਉਣ ਲਈ, ਸੋਡੀਅਮ ਗਰਮ ਕੀਤਾ ਜਾਂਦਾ ਹੈ ਅਤੇ ਇਸ ਵਿਚ ਕੋਰਨ ਸਿਰਪ ਅਤੇ ਸਵੀਟਨਰ ਵੀ ਮਿਲਾਇਆ ਜਾਂਦਾ ਹੈ । ਇਹ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਇਸਦਾ ਅਸਲ ਟੈਸਟ ਕੱਚੇ ਓਟਸ ਜਾਂ ਕਿਸੇ ਅਨਾਜ ਵਰਗਾ ਹੁੰਦਾ ਹੈ ਜੋ ਖਾਣ ਵਿੱਚ ਬਿਲਕੁਲ ਚੰਗਾ ਨਹੀਂ ਲੱਗਦਾ।
Published by: Anuradha Shukla
First published: June 23, 2021, 4:42 PM IST
ਹੋਰ ਪੜ੍ਹੋ
ਅਗਲੀ ਖ਼ਬਰ