HOME » NEWS » Life

Side Effects Of Jamun: ਜੇਕਰ ਹੈ ਇਹ ਸਮੱਸਿਆ ਤਾਂ ਕਦੇ ਨਾ ਕਰੋ ਜਾਮੁਣ ਦਾ ਸੇਵਨ, ਫਾਇਦੇ ਦੀ ਬਜਾਏ ਹੋਵੇਗਾ ਨੁਕਸਾਨ

News18 Punjabi | Trending Desk
Updated: July 7, 2021, 6:06 PM IST
share image
Side Effects Of Jamun: ਜੇਕਰ ਹੈ ਇਹ ਸਮੱਸਿਆ ਤਾਂ ਕਦੇ ਨਾ ਕਰੋ ਜਾਮੁਣ ਦਾ ਸੇਵਨ, ਫਾਇਦੇ ਦੀ ਬਜਾਏ ਹੋਵੇਗਾ ਨੁਕਸਾਨ
Side Effects Of Jamun: ਜੇਕਰ ਹੈ ਇਹ ਸਮੱਸਿਆ ਤਾਂ ਕਦੇ ਨਾ ਕਰੋ ਜਾਮੁਣ ਦਾ ਸੇਵਨ, ਫਾਇਦੇ ਦੀ ਬਜਾਏ ਹੋਵੇਗਾ ਨੁਕਸਾਨ

  • Share this:
  • Facebook share img
  • Twitter share img
  • Linkedin share img
Side Effects of Jamun:ਗਰਮੀ ਦੇ ਮੌਸਮ ਵਿੱਚ ਜਾਮੁਣ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ । ਗਹਿਰੇ ਬੈਂਗਣੀ ਰੰਗ ਦੇ ਇਸ ਫਲ਼ ਨੂੰ ਨਿਊਟ੍ਰਿਸ਼ਨ ਦਾ ਪਾਵਰ ਹਾਊਸ ਵੀ ਕਿਹਾ ਜਾਦਾਂ ਹੈ । ਸਵਾਦ ਨਾਲ਼ ਭਰਪੂਰ ਇਸ ਫਲ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਵਾਲੇ ਗੁਣ ਵੀ ਹੁੰਦੇ ਹਨ । ਇਸੇ ਕਾਰਨ ਕਰਕੇ ਇਸਨੂੰ ਆਯੁਰਵੈਦ ਵਿੱਚ ਔਸ਼ੱਧੀ ਦੇ ਤੌਰ ਤੇ ਵਰਤਿਆ ਜਾਦਾਂ ਹੈ । ਇਸਦਾ ਪ੍ਰਯੋਗ ਇਨਸਾਨ ਦੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਦਾ ਹੈ । ਜਾਮੁਣ ਦਾ ਸੇਵਨ ਕਰਨ ਨਾਲ਼ ਨਾ ਸਿਰਫ਼ ਇਮਿਯੂਨਟੀ ਵੱਧਦੀ ਹੈ ਬਲਕਿ ਸਰੀਰ ਵਿੱਚ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ਼ ਬਲੱਡ ਸ਼ੂਗਰ ਵੀ ਨਿਯੰਤ੍ਰਣ ਕਰਦਾ ਹੈ ।ਇੰਨੇ ਗੁਣਾ ਨਾਲ ਭਰਪੂਰ ਹੋਣ ਦੇ ਕਾਰਨ ਵੀ ਕਈ ਲੋਕਾਂ ਨੂੰ ਇਸਦਾ ਸੇਵਨ ਕਰਨ ਦੀ ਮਨਾਹੀ ਕੀਤੀ ਜਾਂਦੀ ਹੈ । ਆਓ ਕਿੰਨਾਂ ਲੋਕਾਂ ਨੂੰ ਇਸਦਾ ਸੇਵਨ ਕਰਨ ਲਈ ਡਾਕਟਰ ਦੀ ਸਲਾਹ ਲੈਣ ਦੀ ਜਰੂਰਤ ਹੈ –

1, ਬਲੱਡ ਸ਼ੂਗਰ ਦੀ ਸਮੱਸਿਆ

ਇਹ ਹਾਈ ਬਲੱਡ ਪ੍ਰੈਸ਼ਰ ਦੇ ਮਰੀਜਾਂ ਲਈ ਫਾਇਦੇਮੰਦ ਮੰਨਿਆ ਜਾਦਾਂ ਹੈ । ਆਯੁਰਵੈਦ ਵਿੱਚ ਤਾਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਜਾਮੁਨ ਦੀ ਗੁਠਲੀ ਜਾਂ ਜਾਮੁਨ ਦਾ ਪਾਊਡਰ ਡਾਈਟ ਵਿੱਚ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।ਪਰ ਕਈ ਵਾਰ ਲੋਕ ਬਲੱਡ ਸ਼ੂਗਰ ਤੇ ਛੇਤੀ ਕੰਟਰੋਲ ਪਾਉਣ ਲਈ ਇਸਦਾ ਸੇਵਨ ਕਰਦੇ ਹਨ ਜੋ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਜਾਦਾਂ ਹੈ । ਅਜਿਹੇ ਵਿੱਚ ਇਸਦੇ ਸੇਵਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ।

  1. ਕਬਜ਼ ਦੀ ਸਮੱਸਿਆ


ਜੇਕਰ ਤੁਸੀਂ ਕਬਜ ਦੀ ਸਮੱਸਿਆ ਨਾਲ਼ ਜੂਝ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਜਾਮੁਣ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ । ਇਸ ਲਈ ਇਸਦਾ ਜਿਆਦਾ ਸੇਵਨ ਵਿਅਕਤੀ ਨੂੰ ਕਬਜ਼ ਦੀ ਸਮੱਸਿਆ ਪੈਦਾ ਕਰ ਸਕਦਾ ਹੈ ।

3.ਮੁਹਾਸਿਆ ਦੀ ਪਰੇਸ਼ਾਨੀ

ਜੇਕਰ ਤੁਹਾਡੀ ਸਕਿੱਨ ਆਇਲੀ ਹੈ ਤੇ ਉਸ ਤੇ ਮੁਹਾਸੇ ਆਉਦੇ ਰਹਿੰਦੇ ਹਨ ਤੇ ਤੁਸੀਂ ਜਾਮੁਣ ਦਾ ਜਿਆਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਚੇਹਰੇ ਤੇ ਮੁਹਾਸਿਆ ਦੀ ਸਮੱਸਿਆ ਹੋ ਸਕਦੀ ਹੈ ।

4, ਉਲਟੀ ਹੋ ਸਕਦੀ ਹੈ

ਕਈ ਲੋਕਾਂ ਨੂੰ ਜਾਮੁਣ ਖਾਣ ਤੋਂ ਬਾਅਦ ਉਲਟੀ ਹੋਣ ਦੀ ਸਮੱਸਿਆ ਰਹਿੰਦੀ ਹੈ । ਅਜਿਹੇ ਵਿੱਚ ਤੁਸੀਂ 2-3 ਜਾਮੁਣਾ ਦਾ ਸੇਵਨ ਕਰੋ ।ਜੇਕਰ ਅਜਿਹਾ ਕਰਨ ਤੇ ਕੁਝ ਬੁਰਾ ਅਸਰ ਨਹੀਂ ਦਿਖਦਾ ਤਾਹੀਂ ਹੋਰ ਜਾਮੁਣ ਖਾਓ ।

5, ਸਰਜਰੀ ਹੋਈ ਹੋਵੇ

ਜਾਮੁਣ ਬਲੱਡ ਸ਼ੂਗਰ ਦੇ ਲੈਵਲ ਨੂੰ ਪ੍ਰਭਾਵਿਤ ਕਰਦਾ ਹੈ ਤੇ ਇਸਦਾ ਸੇਵਨ ਉਸਦੇ ਪ੍ਰੈਸ਼ਰ ਨੂੰ ਘੱਟ ਕਰਨ ਲਈ ਕੀਤਾ ਜਾਦਾਂ ਹੈ । ਇਸ ਲਈ ਸਰਜਰੀ ਦੇ ਦੌਰਾਨ ਤੇ ਬਾਅਦ ਵਿੱਚ ਇਸਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ।ਸਰਜਰੀ ਹੋਣ ਤੋਂ 2-3 ਹਫ਼ਤੇ ਪਹਿਲਾਂ ਇਹਨਾਂ ਦਾ ਸੇਵਨ ਬੰਦ ਕਰ ਦਿਓ ।

  1. ਖੂਨ ਦੇ ਥੱਪੇ ਜੰਮਣਾ


ਜੇ ਤੁਹਾਨੂੰ ਐਥੀਰੋਸਕਲੇਰੋਟਿਕ ਅਤੇ ਖੂਨ ਦੇ ਜੰਮਣ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਸਮੱਸਿਆ ਹੈ ਤਾਂ ਤੁਹਾਨੂੰ ਜਾਮੂਨ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।ਇਹ ਤੁਹਾਡੀ ਸਮੱਸਿਆ ਵਿੱਚ ਟ੍ਰਿਗਰ ਦਾ ਕੰਮ ਕਰਦਾ ਹੈ ।

7.ਵਾਤ ਦੋਸ਼ ਦੀ ਸਮੱਸਿਆ

ਇਸਦੇ ਸੇਵਨ ਨਾਲ਼ ਵਾਤ ਦੋਸ਼ ਹਣ ਦੀ ਸਮੱਸਿਆ ਵੱਧ ਜਾਂਦੀ ਹੈ ।ਅਜਿਹੇ ਵਿੱਚ ਤੁਹਾਨੂੰ ਜਾਮੁਣ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ।

(Disclaimer- ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ ਦੇ ਅਧਾਰਿਤ ਹੈ । ਹਿੰਦੀ ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕਿਰਪਾ ਕਰਕੇ ਇਨ੍ਹਾਂ ਦਾ ਪਾਲਣ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ)
Published by: Ramanpreet Kaur
First published: July 7, 2021, 6:06 PM IST
ਹੋਰ ਪੜ੍ਹੋ
ਅਗਲੀ ਖ਼ਬਰ

Latest News