Paracetamol for Kids: ਸਰਦੀਆਂ ਦਾ ਮੌਸਮ ਆ ਰਿਹਾ ਹੈ ਤੇ ਅਕਸਰ ਛੋਟੇ ਬੱਚੇ ਇਸ ਮੌਸਮ ਵਿੱਚ ਬੁਖਾਰ ਜਾਂ ਖੰਗ ਕਰਵਾ ਲੈਂਦੇ ਹਨ। ਜਿਸ ਦੇ ਕਾਰਨ ਮਾਂ ਬਾਪ ਚਿੰਤਾ ਕਰਦੇ ਹਨ ਅਤੇ ਉਨ੍ਹਾਂ ਨੂੰ ਦਵਾਈਆਂ ਦੇ ਦਿੰਦੇ ਹਨ। ਇਸ ਮੌਸਮ ਵਿੱਚ ਬੱਚਿਆਂ ਨੂੰ ਬੁਖਾਰ ਹੋਣਾ ਇੱਕ ਆਮ ਗੱਲ ਹੈ। ਬੁਖਾਰ ਕਾਰਨ ਬੱਚਿਆਂ ਵਿੱਚ ਕਮਜੋਰੀ ਚਿੜਚਿੜਾ ਵਿਵਹਾਰ ਹੋਣਾ, ਉਲਟੀਆਂ ਆਦਿ ਲੱਛਣ ਦੇਖੇ ਜਾ ਸਕਦੇ ਹਨ। ਦੱਸ ਦਈਏ ਕਿ ਜੇਕਰ ਬੱਚੇ ਨੂੰ ਬੁਖਾਰ ਹੋਵੇ ਤੇ ਇਹ ਲਗਾਤਾਰ 100 ਡਿਗਰੀ ਜਾਂ ਇਸ ਤੋਂ ਵੱਧ ਜਾ ਰਿਹਾ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
ਬੱਚਿਆਂ ਦੀ ਹਾਲਤ ਵਿਗਾੜ ਸਕਦੀ ਹੈ
ਵੈਸੇ ਤਾਂ ਡਾਕਟਰ ਪੈਰਾਸੀਟਾਮੋਲ ਦੇਣ ਦੀ ਸਲਾਹ ਦਿੰਦੇ ਹਨ ਤੇ ਨਾਲ ਹੀ ਇਸ ਨੂੰ ਲੈਣ ਦਾ ਸਹੀ ਤਰੀਕਾ ਵੀ ਦਸਦੇ ਹਨ ਪਰ ਜੇ ਮਾਪੇ ਡਾਕਟਰ ਵੱਲੋਂ ਦੱਸੀਆਂ ਇਹ ਜ਼ਰੂਰੀ ਗੱਲਾਂ ਉੱਤੇ ਧਿਆਨ ਨਾ ਦੇਣ ਤਾਂ ਬੱਚਿਆਂ ਦੀ ਹਾਲਤ ਵਿਗੜ ਸਕਦੀ ਹੈ। ਤੁਹਾਨੂੰ ਦਸ ਦੇਈਏ ਕਿ ਪੈਰਾਸੀਟਾਮੋਲ ਦਾ ਜ਼ਿਆਦਾ ਸੇਵਨ ਬੱਚਿਆਂ ਦੀ ਹਾਲਤ ਵਿਗਾੜ ਸਕਦਾ ਹੈ। ਇਸ ਲਈ ਪੈਰਾਸੀਟਾਮੋਲ ਬੱਚਿਆਂ ਨੂੰ ਦੇਣ ਸੰਬੰਧੀ ਕੁੱਝ ਜ਼ਰੂਰੀ ਗੱਲਾਂ ਜਾਣ ਲਈਏ :
-ਜੇਕਰ ਬੱਚਾ ਕਿਸੇ ਬਿਮਾਰੀ ਲਈ ਦੋ ਦਵਾਈਆਂ ਇਕੱਠੀਆਂ ਲੈ ਰਿਹਾ ਹੈ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਈ ਵਾਰ ਖੰਘ ਦੀ ਦਵਾਈ ਵਿੱਚ ਪੈਰਾਸੀਟਾਮੋਲ ਦੀ ਖੁਰਾਕ ਵੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਬੱਚੇ ਨੂੰ ਪੈਰਾਸੀਟਾਮੋਲ ਦੇਣ ਦੀ ਓਵਰਡੋਜ਼ ਹੋ ਸਕਦੀ ਹੈ।
- ਜੇਕਰ ਪੈਰਾਸੀਟਾਮੋਲ ਦੇਣ ਦੇ 3 ਦਿਨਾਂ ਬਾਅਦ ਵੀ ਬੁਖਾਰ ਨਹੀਂ ਉਤਰਦਾ ਹੈ, ਤਾਂ ਤੁਰੰਤ ਡਾਕਟਰ ਨੂੰ ਦਿਖਾਓ। ਇਸ ਤੋਂ ਇਲਾਵਾ 24 ਘੰਟਿਆਂ ਵਿੱਚ 4 ਵਾਰ ਤੋਂ ਵੱਧ ਪੈਰਾਸੀਟਾਮੋਲ ਦੇਣਾ ਠੀਕ ਨਹੀਂ ਹੈ। ਇਹ ਵੀ ਮਹੱਤਵਪੂਰਨ ਹੈ ਕਿ ਬੱਚਿਆਂ ਨੂੰ ਦਿਨ ਵਿੱਚ ਸਿਰਫ 4 ਵਾਰ ਹੀ ਪੈਰਾਸੀਟਾਮੋਲ ਦਿੱਤੀ ਜਾਵੇ।
-ਬੱਚੇ ਨੂੰ ਪੈਰਾਸੀਟਾਮੋਲ ਦੇਣ ਤੋਂ ਪਹਿਲਾਂ ਬੱਚਿਆਂ ਦੇ ਡਾਕਟਰ ਦੀ ਸਲਾਹ ਜ਼ਰੂਰ ਲਓ। ਅਜਿਹਾ ਕਰਨ ਨਾਲ ਤੁਸੀਂ ਬੱਚੇ ਨੂੰ ਵਜ਼ਨ ਅਤੇ ਉਮਰ ਦੇ ਹਿਸਾਬ ਨਾਲ ਸਹੀ ਮਾਤਰਾ ਵਿਚ ਦਵਾਈ ਦੇ ਸਕੋਗੇ।
-ਕਈ ਵਾਰ ਡਾਕਟਰ ਵੱਲੋਂ ਦੱਸੇ ਮੁਤਾਬਕ ਦਵਾਈ ਦੇਣ ਦੇ ਬਾਵਜੂਦ ਬੱਚਿਆਂ ਦਾ ਬੁਖਾਰ ਨਹੀਂ ਉੱਤਰਦਾ ਤਾਂ ਮਾਪੇ ਜ਼ਿਆਦਾ ਮਾਤਰਾ ਵਿੱਚ ਦਵਾਈ ਦੇਣਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਬਿਲਕੁਲ ਗਲਤ ਹੈ। ਜੇ ਬੱਚੇ ਦਾ ਬੁਖਾਰ ਨਾ ਉਤਰੇ ਤਾਂ ਡਾਕਟਰ ਦੀ ਸਲਾਹ ਲਓ ਨਾ ਕਿ ਬੱਚੇ ਨੂੰ ਜ਼ਿਆਦਾ ਮਾਤਰਾ ਵਿੱਚ ਪੈਰਾਸੀਟਾਮੋਲ ਦਿਓ।
-ਪੈਰਾਸੀਟਾਮੋਲ ਦੇਣ ਤੋਂ ਪਹਿਲਾਂ ਬੱਚੇ ਦਾ ਤਾਪਮਾਨ ਚੈੱਕ ਕਰੋ ਜੇਕਰ ਤਾਪਮਾਨ 100 ਡਿਗਰੀ ਫਾਰਨਹੀਟ ਤੋਂ ਵੱਧ ਹੋਵੇ ਤਾਂ ਹੀ ਪੈਰਾਸੀਟਾਮੋਲ ਦਿਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Child care, Health, Lifestyle, Parenting Tips