Amazon Secret Website: ਜੇਕਰ ਤੁਸੀਂ ਵੀ ਆਨਲਾਈਨ ਖਰੀਦਦਾਰੀ (Online shopping) ਦੇ ਸ਼ੋਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ, ਜਿਸ ਵੈੱਬਸਾਈਟ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਉੱਤੇ ਅੱਧੇ ਤੋਂ ਵੀ ਘੱਟ ਕੀਮਤ (Discount on Online Shopping) 'ਤੇ ਸਮਾਨ ਮਿਲਦਾ ਹੈ। ਇਹ ਗੁਪਤ ਵੈੱਬਸਾਈਟ, ਈ-ਕਾਮਰਸ (E-commerce) ਕੰਪਨੀ ਐਮਾਜ਼ਾਨ ਵੇਅਰ ਹਾਊਸ (Amazon Warehouse) ਹੈ ਜਿਸ 'ਤੇ ਤੁਹਾਨੂੰ ਕੇਵਲ 2 ਹਜ਼ਾਰ ਰੁਪਏ 'ਚ 7 ਹਜ਼ਾਰ ਵਾਲੇ ਉਤਪਾਦ ਮਿਲਣਗੇ। ਅਸਲ ਵਿੱਚ, ਐਮਾਜ਼ਾਨ ਦੀ ਇਸ ਗੁਪਤ ਵੈੱਬਸਾਈਟ (Secret Website) 'ਤੇ, ਤੁਸੀਂ ਘੱਟ ਕੀਮਤ ਵਿੱਚ ਵਾਪਸ ਹੋਏ ਉਤਪਾਦ ਖਰੀਦ ਸਕਦੇ ਹੋ।
ਐਮਾਜ਼ਾਨ ਵੇਅਰਹਾਊਸ ਤੋਂ ਕਰੋ ਖਰੀਦਦਾਰੀ
ਮਾਰਟਿਨ ਲੁਈਸ ਦੀ ਇੱਕ ਵੈੱਬਸਾਈਟ ਅਨੁਸਾਰ, ਗਾਹਕ, ਐਮਾਜ਼ਾਨ ਵੇਅਰ ਹਾਊਸ 'ਤੇ 7-8 ਹਜ਼ਾਰ ਰੁਪਏ ਤੱਕ ਬਚਾ ਸਕਦੇ ਹਨ। ਜਿਵੇਂ ਕਿ ਇੱਕ ਪ੍ਰੈਸ਼ਰ ਵਾਸ਼ਰ ਦੀ ਕੀਮਤ ਵੱਡੀਆਂ ਵੈੱਬਸਾਈਟਾਂ 'ਤੇ ਲਗਭਗ 20 ਹਜ਼ਾਰ ਰੁਪਏ ਤੋਂ ਵੱਧ ਹੈ, ਪਰ ਇਹੀ ਚੀਜ਼ ਐਮਾਜ਼ਾਨ ਵੇਅਰਹਾਊਸ 'ਤੇ 13 ਹਜ਼ਾਰ ਰੁਪਏ ਦੇ ਕਰੀਬ ਮਿਲ ਸਕਦੀ ਹੈ। ਇਸ ਤੋਂ ਇਲਾਵਾ ਕਈਂ ਹੋਰ ਚੀਜ਼ਾਂ ਜਿਵੇਂ: ਨੇਸਕੈਫੇ ਸਿੰਗਲ-ਸਰਵ ਕੌਫੀ ਮਸ਼ੀਨ (DeLonghi Nescafé Dolce Gusto Piccolo XS Pod Capsule Coffee Machine) ਦੀ ਕੀਮਤ ਸਿਰਫ 2 ਹਜ਼ਾਰ ਰੁਪਏ ਹੈ। ਜਦਕਿ ਹੋਰ ਵੈੱਬਸਾਈਟਾਂ 'ਤੇ ਇਸ ਦੀ ਕੀਮਤ 5 ਤੋਂ 7 ਹਜ਼ਾਰ ਰੁਪਏ ਦੇ ਕਰੀਬ ਹੈ।
ਐਮਾਜ਼ਾਨ ਵੇਅਰਹਾਊਸ 'ਤੇ ਉਪਭੋਗਤਾਵਾਂ ਦਾ ਅਨੁਭਵ
moneysavirngexpert.com ਦੇ ਅਨੁਸਾਰ, ਇੱਕ ਉਪਭੋਗਤਾ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਇੱਕ ਵਾਰ ਮੈਂ ਪ੍ਰੈਸ਼ਰ ਵਾਸ਼ਰ ਖਰੀਦਣ ਲਈ ਐਮਾਜ਼ਾਨ ਵੇਅਰਹਾਊਸ 'ਤੇ ਗਿਆ ਸੀ ਪਰ ਜ਼ਿਆਦਾਤਰ ਪ੍ਰਮੁੱਖ ਵੈੱਬਸਾਈਟਾਂ 'ਤੇ ਇਸਦੀ ਦੀ ਕੀਮਤ 20 ਹਜ਼ਾਰ ਰੁਪਏ ਤੋਂ ਜ਼ਿਆਦਾ ਸੀ। ਜਦਕਿ ਇਸ ਉਤਪਾਦ ਦੀ ਕੀਮਤ ਮੈਨੂੰ ਐਮਾਜ਼ਾਨ ਵੇਅਰਹਾਊਸ 'ਤੇ 13 ਹਜ਼ਾਰ ਰੁਪਏ ਦੇ ਕਰੀਬ ਮਿਲੀ। ਇਹ ਸੌਦਾ ਮੈਨੂੰ ਬਹੁਤ ਪਸੰਦ ਆਇਆ ਜਿਸ ਤੋਂ ਬਾਅਦ ਮੈਂ ਇੱਥੋਂ ਖਰੀਦਦਾਰੀ ਸ਼ੁਰੂ ਕੀਤੀ।
ਇਸ ਵੈੱਬਸਾਈਟ ਦੀ ਕਸਟਮਰ ਸਰਵਿਸ
ਐਮਾਜ਼ਾਨ ਵੇਅਰਹਾਊਸ ਦੇ ਉਪਭੋਗਤਾਵਾਂ ਨੂੰ ਐਮਾਜ਼ਾਨ ਵਾਂਗ ਹੀ ਗਾਹਕ ਸੇਵਾ ਮਿਲਦੀ ਹੈ। ਇਸ ਤੋਂ ਇਲਾਵਾ, ਐਮਾਜ਼ਾਨ ਦੀ ਵਾਪਸੀ ਨੀਤੀ ਦੇ ਤਹਿਤ, ਗਾਹਕ ਇੱਥੋਂ ਖਰੀਦੇ ਗਏ ਉਤਪਾਦਾਂ ਨੂੰ ਵਾਪਸ ਵੀ ਕਰ ਸਕਦੇ ਹਨ। ਭਾਵ, ਜੇਕਰ ਤੁਸੀਂ ਆਪਣੀ ਖਰੀਦ ਤੋਂ ਖੁਸ਼ ਨਹੀਂ ਹੋ, ਜਾਂ ਫਿਰ ਤੁਹਾਨੂੰ ਉਤਪਾਦ ਪਸੰਦ ਨਹੀਂ ਆਇਆ, ਤਾਂ ਤੁਸੀਂ 30 ਦਿਨਾਂ ਦੇ ਅੰਦਰ ਉਤਪਾਦ ਨੂੰ ਵਾਪਸ ਕਰ ਸਕਦੇ ਹੋ ਅਤੇ ਪੂਰੀ ਰਕਮ ਵਾਪਸ ਪ੍ਰਾਪਤ ਕਰ ਸਕਦੇ ਹੋ। ਐਮਾਜ਼ਾਨ ਦਾ ਇਸ ਗੁਪਤ ਵੈੱਬਸਾਈਟ ਦੇ ਬਾਰੇ 'ਚ ਕਹਿਣਾ ਹੈ ਕਿ ਇੱਥੇ ਹਰ ਆਈਟਮ ਦੀ ਕਾਰਜਸ਼ੀਲਤਾ ਅਤੇ ਸਥਿਤੀ ਦੀ ਜਾਂਚ ਕੀਤੀ ਜਾਂਦੀ ਹੈ। ਕੇਵਲ ਉਸ ਤੋਂ ਬਾਅਦ ਹੀ ਉਤਪਾਦ ਨੂੰ ਗ੍ਰੇਡ ਦੇ ਕੇ ਵੇਚਿਆ ਜਾਂਦਾ ਹੈ।
ਕਿਹੜੇ-ਕਿਹੜੇ ਉਤਪਾਦ ਇੱਥੇ ਉਪਲਬਦ ਹਨ?
ਰਿਪੋਰਟਾਂ ਅਨੁਸਾਰ, ਐਮਾਜ਼ਾਨ ਵੇਅਰਹਾਊਸ ਕੋਲ 40,000 ਤੋਂ ਜ਼ਿਆਦਾ ਚੀਜ਼ਾਂ ਸਟਾਕ 'ਚ ਹਨ, ਜਿਨ੍ਹਾਂ ਨੂੰ ਗਾਹਕ ਕਿਸੇ ਵੀ ਸਮੇਂ ਘੱਟ ਕੀਮਤ 'ਤੇ ਖਰੀਦ ਸਕਦੇ ਹਨ। ਗਾਹਕਾਂ ਨੂੰ ਇੱਥੇ ਲਗਭਗ 34 ਸੈਕਸ਼ਨ ਮਿਲਣਗੇ। ਇਨ੍ਹਾਂ ਵਿੱਚ 'ਕੰਪਿਊਟਰ ਅਤੇ ਇਸਦੇ ਉਪਕਰਣ', 'ਘਰ ਅਤੇ ਰਸੋਈ', 'ਖਿਡੌਣੇ', 'ਵੀਡੀਓ ਗੇਮਾਂ', 'ਬਿਜਲੀ ਦਾ ਸਮਾਨ, ਫੋਟੋਆਂ' ਅਤੇ ਹੋਰ ਬਹੁਤ ਕੁਝ ਸ਼ਾਮਲ ਹਨ। ਇਸਦਾ ਮਤਲਬ ਹੈ ਕਿ ਇੱਥੋਂ ਤੁਸੀਂ ਆਪਣੀ ਮਨਪਸੰਦ ਚੀਜ਼ ਸਸਤੇ 'ਚ ਖਰੀਦ ਸਕੋਗੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।