ਭਾਰਤ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸਰਦੀਆਂ ਦੇ ਆਉਂਦਿਆਂ ਹੀ ਬਾਜ਼ਾਰ ਵਿੱਚ ਬਹੁਤ ਸਾਰੇ ਸਵਾਦ ਭਰਪੂਰ ਤੇ ਸਿਹਤਮੰਦ ਭੋਜਨ ਦਿਖਾਈ ਦੇਣ ਲੱਗਦੇ ਹਨ। ਸਿੰਘਾੜੇ ਇਨ੍ਹਾਂ ਸਿਹਤਮੰਦ ਭੋਜਨਾਂ ਵਿੱਚੋਂ ਪ੍ਰਮੁੱਖ ਹਨ। ਤੁਸੀਂ ਬਾਜ਼ਾਰਾਂ ਵਿੱਚ ਸਿੰਘਾੜਿਆਂ ਦੀਆਂ ਰੇੜ੍ਹੀਆਂ ਲੱਗੀਆਂ ਦੇਖੀਆਂ ਹੋਣਗੀਆਂ। ਸਿੰਘਾੜੇ ਸਾਡੀ ਸਿਹਤ ਲਈ ਬਹੁਤ ਹੀ ਚੰਗੇ ਹੁੰਦੇ ਹਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਵਿੱਚ ਐਂਟੀਆਕਸੀਡੈਂਟਸ ਤੱਤ ਵੀ ਮੌਜੂਦ ਹੁੰਦੇ ਹਨ, ਜੋ ਸਾਨੂੰ ਸਰਦੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਆਓ ਜਾਣਦੇਹਾਂ ਸਿੰਘਾੜਿਆਂ ਦਾ ਇਤਿਹਾਸ ਤੇ ਸਿਹਤ ਲਈ ਇਨ੍ਹਾਂ ਦੇ ਫ਼ਾਇਦਿਆਂ ਬਾਰੇ-
ਦੱਸ ਦੇਈਏ ਕਿ ਸਿੰਘਾੜੇ ਦੀ ਦਿੱਖ ਸਮੋਸੇ ਦੇ ਵਰਗੀ ਹੁੰਦੀ ਹੈ। ਇਸ ਲਈ ਕੁਝ ਰਾਜਾਂ ਵਿੱਚ ਸਮੋਸੇ ਨੂੰ ਵੀ ਸਿੰਘਾੜੇ ਕਹਿਣ ਦਾ ਰਿਵਾਜ ਪੈ ਗਿਆ ਹੈ। ਸਿੰਘਾੜੇ ਦੇ ਛਿਲਕੇ ਨੂੰ ਉਤਾਰ ਕੇ ਇਸਦਾ ਵਿਚਲਾ ਗੁਦਾ ਹੀ ਖਾਂਧਾ ਜਾਂਦਾ ਹੈ। ਇਸਦੇ ਗੁਦੇ ਨੂੰਸੁਕਾ ਕੇ ਸਿੰਘਾੜੇ ਦਾ ਪੌਸ਼ਟਿਕ ਆਟਾ ਵੀ ਤਿਆਰ ਕੀਤਾ ਜਾਂਦਾ ਹੈ। ਵਰਤ ਦੇ ਭੋਜਨ ਵਿੱਚ ਸਿੰਘਾੜਿਆਂ ਨੂੰ ਵਿਸ਼ੇਸ਼ ਰੂਪ ਵਿੱਚ ਖਾਂਧਾ ਜਾਂਦਾ ਹੈ।
ਸਿੰਘਾੜਿਆਂ ਦਾ ਇਤਿਹਾਸ
ਸਿੰਘਾੜਿਆਂ ਦੇ ਸੰਬੰਧ ਵਿੱਚ ਮਾਹਿਰਾਂ ਦਾ ਕਹਿਣਾ ਹੈ ਕਿ ਸਿੰਘਾੜੇ ਬਹੁਤ ਸਾਰੇ ਦੇਸ਼ਾਂ ਵਿੱਚ ਇੱਕੋਂ ਸਮੇਂ ਪੈਦਾ ਹੋਏ। ਇਸ ਲਈ ਇਸਦੇ ਮੂਲ ਬਾਰੇ ਗੱਲ ਕਰਨਾ ਥੋੜ੍ਹਾਮੁਸ਼ਕਿਲ ਕੰਮ ਹੈ। ਕੁਝ ਭੋਜਨ ਮਾਹਿਰਾਂ ਵੱਲੋਂ ਸਿੰਘਾੜਿਆਂ ਦਾ ਮੂਲ ਯੂਰੇਸ਼ੀਆਂ ਨੂੰ ਮੰਨਿਆ ਜਾਂਦਾ ਹੈ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਮੁਤਾਬਿਕ ਸਿੰਘਾੜਿਆਂ ਦਾ ਮੂਲਯੂਰਪ, ਏਸ਼ੀਆਂ ਤੇ ਅਫ਼ਰੀਕਾ ਹੈ। ਵੱਖ ਵੱਖ ਇਲਾਕਿਆਂ ਵਿੱਚ ਇਨ੍ਹਾਂ ਨੂੰ ਵੱਖੋ ਵੱਖਰੇ ਨਾਵਾਂ ਨਾਲ ਜਾਣਿਆਂ ਜਾਂਦਾ ਹੈ।
ਇਸਦੇ ਨਾਲ ਹੀ ਦੱਸ ਦੇਈਏ ਕਿ ਏਸ਼ੀਆ ਵਿੱਚ ਇਹ ਤੁਰਕੀ, ਚੀਨ, ਜਾਪਾਨ, ਭਾਰਤ ਤੇ ਵੀਅਤਨਾਮ ਆਦਿ ਦੇਸ਼ਾਂ ਵਿੱਚ ਪੈਦਾ ਹੋਏ। ਅਫ਼ਰੀਕਾ ਵਿੱਚ ਇਹ ਅਲਜੀਰੀਆ, ਟਿਊਨੀਸ਼ੀਆ, ਸੂਡਾਨ, ਤਨਜ਼ਾਨੀਆ, ਯੂਗਾਂਡਾ, ਅੰਗੋਲਾ, ਮਲਾਵੀ, ਮੋਜ਼ਾਮਬੀਕ, ਜ਼ੈਂਬੀਆ, ਜ਼ਿੰਬਾਬਵੇ, ਬੋਤਸਵਾਨਾ, ਨਾਮੀਬੀਆ ਵਰਗੇ ਦੇਸ਼ਾਂ ਵਿੱਚ ਉਗਾਏ ਗਏ। ਇਸ ਤੋਂ ਇਲਾਵਾ ਇਹ ਆਸਟਰੀਆ, ਚੈਕੋਸਲੋਵਾਕੀਆ, ਜਰਮਨੀ, ਹੰਗਰੀ, ਪੋਲੈਂਡ, ਸਵਿਟਜ਼ਰਲੈਂਡ, ਬੇਲਾਰੂਸ, ਯੂਕਰੇਨ, ਅਲਬਾਨੀਆ, ਬੁਲਗਾਰੀਆ, ਗ੍ਰੀਸ, ਇਟਲੀ, ਰੋਮਾਨੀਆ, ਫਰਾਂਸ, ਸਪੇਨ ਯੂਰਪੀ ਦੇਸ਼ਾਂ ਵਿੱਚ ਪੈਦਾ ਹੋਏ।
ਸਿੰਘਾੜਿਆਂ ਵਿਚਲੇ ਪੌਸ਼ਟਿਕ ਤੱਤ
ਸਿੰਘਾੜੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। 100 ਗ੍ਰਾਮ ਸਿੰਘਾੜਿਆਂ ਵਿੱਚ ਕੈਲੋਰੀ 97, ਚਰਬੀ 0.1 ਗ੍ਰਾਮ, ਕਾਰਬੋਹਾਈਡਰੇਟ 4.8 ਗ੍ਰਾਮ, ਫਾਈਬਰ 1.4 ਗ੍ਰਾਮ, ਸ਼ੂਗਰ 0.1 ਗ੍ਰਾਮ, ਪ੍ਰੋਟੀਨ, 10 ਗ੍ਰਾਮ, ਵਿਟਾਮਿਨ ਬੀ 6, ਪੋਟਾਸ਼ੀਅਮ 584 ਮਿਲੀਗ੍ਰਾਮ, ਜ਼ਿੰਕ 0.33 ਮਿਲੀਗ੍ਰਾਮ, ਮੈਂਗਨੀਜ਼ 0.33 ਮਿਲੀਗ੍ਰਾਮ ਤੋਂ ਇਲਾਵਾ ਕਈ ਹੋਰ ਵਿਟਾਮਿਨ ਅਤੇ ਖਣਿਜ ਵੀ ਮੌਜੂਦ ਹਨ।
ਸਿੰਘਾੜੇ ਖਾਣ ਦੇ ਸਿਹਤ ਲਈ ਲਾਭ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।