ਜੇ ਤੁਸੀਂ ਬਣਨ ਜਾ ਰਹੇ ਹੋ ਪਿਤਾ, ਸਰਕਾਰ ਦੇਵੇਗੀ ਤੁਹਾਨੂੰ 730 ਦਿਨਾਂ ਦੀ ਛੁੱਟੀ


Updated: December 28, 2018, 5:53 PM IST
ਜੇ ਤੁਸੀਂ ਬਣਨ ਜਾ ਰਹੇ ਹੋ ਪਿਤਾ, ਸਰਕਾਰ ਦੇਵੇਗੀ ਤੁਹਾਨੂੰ 730 ਦਿਨਾਂ ਦੀ ਛੁੱਟੀ
ਜੇ ਤੁਸੀਂ ਬਣਨ ਜਾ ਰਹੇ ਹੋ ਪਿਤਾ, ਸਰਕਾਰ ਦੇਵੇਗੀ ਤੁਹਾਨੂੰ 730 ਦਿਨਾਂ ਦੀ ਛੁੱਟੀ

Updated: December 28, 2018, 5:53 PM IST
ਨਵਾਂ ਸਾਲ ਕੁੱਝ ਹੀ ਦਿਨਾਂ ਵਿੱਚ ਦਸਤਕ ਦੇਣ ਵਾਲਾ ਹੈ, ਅਜਿਹੇ ਵਿੱਚ ਉਨ੍ਹਾਂ ਬੰਦਿਆਂ ਲਈ ਖੁਸ਼ਖਬਰੀ ਹੈ ਜੋ ਪਿਤਾ ਬਣਨ ਜਾ ਰਹੇ ਹਨ ਤੇ ਕੇਂਦਰ ਸਰਕਾਰ ਦੇ ਕਰਮਚਾਰੀ ਹਨ। ਦਰਅਸਲ ਕੇਂਦਰ ਸਰਕਾਰ ਨੇ ਆਪਣੇ ਉਨ੍ਹਾਂ ਕਰਮਚਾਰੀਆਂ ਨੂੰ ਰਾਹਤ ਦਿੱਤੀ ਹੈ ਜੋ ਸਿੰਗਲ ਪੇਰੇਂਟ ਹਨ। ਉਨ੍ਹਾਂ ਨੇ ਐਲਾਣ ਕਰਦੇ ਹੋਏ ਕਿਹਾ ਹੈ ਕਿ ਜੋ ਪਿਤਾ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਇਕੱਲੇ ਕਰ ਰਹੇ ਹਨ ਉਨ੍ਹਾਂ ਨੂੰ 'ਚਾਈਲਡ ਕੇਅਰ ਲੀਵ' (CCL) ਮਿਲ ਸਕਦੀ ਹੈ।

ਯਾਨੀ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਦਿੱਤੀ ਜਾ ਸਕਦੀ ਹੈ। ਦੱਸ ਦਈਏ ਕਿ ਨਵੇਂ ਨਿਯਮਾਂ ਅਨੁਸਾਰ ਸਿੰਗਲ ਕੇਂਦਰ ਸਰਕਾਰ ਦੇ ਪੁਰਸ਼ ਕਰਮਚਾਰੀਆਂ ਨੂੰ 730 ਦਿਨ ਦੀ ਛੁੱਟੀ ਬੱਚਿਆਂ ਦੀ ਦੇਖਭਾਲ ਲਈ ਮਿਲਣ ਸਕਣਗੀਆਂ। ਇਸਦੇ ਲਈ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਜਦੋਂ ਸਿੰਗਲ ਪਿਤਾ ਨੂੰ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਚਾਈਲਡ ਕੇਅਰ ਲੀਵ ਦੀ ਸਿਫਾਰਿਸ਼ 7ਵੇਂ ਵੇਤਨ ਆਯੋਗ ਨੇ ਕੀਤੀ ਸੀ। ਤਾਂ ਜੋ ਸਿੰਗਲ ਪਿਤਾ ਨੂੰ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਮਿਲ ਸਕੇ।

ਸਿਫਾਰਿਸ਼ ਅਨੁਸਾਰ 8 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਸਿੰਗਲ ਪਿਤਾ ਮਹਿਲਾ ਕਰਮਚਾਰੀਆਂ ਦਾ ਬਰਾਬਰ ਸੀਸੀਐਲ ਦਾ ਲਾਭ ਲੈ ਸਕਦੇ ਹਨ। ਦੱਸ ਦਈਏ ਕਿ ਨਿਯਮ ਅਨੁਸਾਰ ਛੁੱਟੀ ਲੈਣ ਦੇ ਸ਼ੁਰੂਆਤੀ 365 ਦਿਨਾਂ ਵਿੱਚ 100 ਫੀਸਦੀ ਸੈਲਰੀ ਮਿਲੇਗੀ ਜਿਸ ਤੋਂ ਬਾਅਦ ਬਾਕੀ 365 ਦਿਨਾਂ ਦੀ 80 ਫੀਸਦੀ ਸੈਲਰੀ ਦਿੱਤੀ ਜਾਵੇਗੀ। ਫਿਲਹਾਲ ਹਾਲੇ ਇਸ ਫ਼ੈਸਲੇ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਸੀਸੀਏਟ ਨੂੰ ਪਹਿਲੀ ਵਾਰ 6ਵੇਂ ਵੇਤਨ ਆਯੋਗ ਵੱਲੋਂ ਮਹਿਲਾ ਕਰਮਚਾਰੀਆਂ ਲਈ ਪੇਸ਼ ਕੀਤਾ ਗਿਆ ਸੀ। ਜਿਸ ਵਿੱਚ ਮਹਿਲਾਵਾਂ ਨੂੰ 180 ਦਿਨ ਦੀ ਮੈਟਰਨਿਟੀ ਲੀਵ ਤੇ ਪੁਰਸ਼ ਨੂੰ 15 ਦਿਨ ਦੀ ਛੁੱਟੀ ਦੇਣ ਦਾ ਨਿਯਮ ਹੈ।

First published: December 28, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ