ਹੁਣ ਇਸ ਹਾਲਤ ਵਿੱਚ ਤੁਸੀਂ ਵੀ ਲੈ ਸਕਦੇ ਹੋ 2 ਸਾਲ ਦੀ ਛੁੱਟੀ, ਸੈਲਰੀ ਵੀ ਪੁਰੀ ਮਿਲੇਗੀ, ਜਾਣੋ


Updated: January 28, 2019, 7:31 PM IST
ਹੁਣ ਇਸ ਹਾਲਤ ਵਿੱਚ ਤੁਸੀਂ ਵੀ ਲੈ ਸਕਦੇ ਹੋ 2 ਸਾਲ ਦੀ ਛੁੱਟੀ, ਸੈਲਰੀ ਵੀ ਪੁਰੀ ਮਿਲੇਗੀ, ਜਾਣੋ
ਹੁਣ ਇਸ ਹਾਲਤ ਵਿੱਚ ਤੁਸੀਂ ਵੀ ਲੈ ਸਕਦੇ ਹੋ 2 ਸਾਲ ਦੀ ਛੁੱਟੀ, ਸੈਲਰੀ ਵੀ ਪੁਰੀ ਮਿਲੇਗੀ, ਜਾਣੋ

Updated: January 28, 2019, 7:31 PM IST
ਹੁਣ ਸਿੰਗਲ ਪਿਤਾ ਵੀ ਪੂਰੀ ਨੌਕਰੀ ਦੌਰਾਨ 730 ਦਿਨਾਂ ਦੀ ਚਾਈਲਡ ਕੇਅਰ ਲੀਵ ਲੈ ਸਕੇਗਾ। ਕੇਂਦਰ ਸਰਕਾਰ ਨੇ ਇਸਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੱਤਵੇਂ ਵੇਤਨ ਆਯੋਗ ਨੇ ਇਸਦੀ ਸਿਫਾਰਿਸ਼ ਕੀਤੀ ਸੀ ਪਰ ਇਹ ਸੁਵਿਧਾ ਸਿਰਫ ਵਿਧੁਰ(ਰੰਡੇ) ਪੁਰਸ਼ਾਂ ਲਈ ਹੀ ਹੈ। ਮੋਦੀ ਸਰਕਾਰ ਨੇ ਔਰਤਾਂ ਦੀ ਤਰ੍ਹਾਂ ਹੀ ਪੁਰਸ਼ਾ ਨੂੰ ਵੀ ਚਾਈਲਡ ਕੇਅਰ ਛੁੱਟੀ ਦਾ ਅਧਿਕਾਰ ਦਿੱਤਾ ਹੈ। ਪਹਿਲਾਂ ਇਹ ਸਹੂਲਤ ਸਿਰਫ ਔਰਤਾਂ ਲਈ ਹੀ ਸੀ।

ਕੇਂਦਰ ਸਰਕਾਰ ਦੇ ਅਜਿਹੇ ਕਰਮਚਾਰੀ ਜਿਨ੍ਹਾਂ ਦੇ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ, ਉਹ ਇਸਦਾ ਫਾਇਦਾ ਚੁੱਕ ਸਕਦੇ ਹਨ। ਵੇਤਨ ਆਯੋਗ ਦੇ ਸਿਫਾਰਿਸ਼ਾਂ ਦੇ ਮੁਤਾਬਿਕ ਸਿੰਗਲ ਪੁਰਸ਼ ਕਰਮਚਾਰੀ ਸਾਲ ਵਿੱਚ 6 ਵਾਰ ਸੀਸੀਐਲ ਲੈ ਸਕਣਗੇ। ਮਹਿਲਾ ਕਰਮਚਾਰੀਆਂ ਨੂੰ 3 ਬਾਰ ਸੀਸੀਐਲ ਲੈਣ ਦੇ ਅਧਿਕਾਰ ਹਨ।

ਕੇਂਦਰ ਸਰਕਾਰ ਨੇ ਆਪਣੇ ਨੋਟਿਫਿਕੇਸ਼ਨ ਵਿੱਚ ਸਾਫ ਕੀਤਾ ਹੈ ਕਿ ਛੁੱਟੀ ਲੈਣ ਵਾਲੇ ਪੁਰਸ਼ ਕਰਮਚਾਰੀ ਨੂੰ ਪਹਿਲਾਂ 365 ਦਿਨ 100 ਫੀਸਦੀ ਸੈਲਰੀ ਦਿੱਤੀ ਜਾਵੇਗੀ। ਅਗਲੇ 365 ਦਿਨ 85 ਪਰਸੇਂਟ ਸੈਲਰੀ ਮਿਲੇਗੀ ਯਾਨੀ ਇਸ ਵਿੱਚ 15 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਅਜਿਹੇ ਪੁਰਸ਼ ਕਰਮਚਾਰੀ ਜਿਨ੍ਹਾਂ ਨੇ ਵਿਆਹ ਨਹੀਂ ਕੀਤਾ ਪਰ ਬੱਚਾ ਗੋਦ ਲਿਆ ਹੈ, ਉਹ ਵੀ ਇਸਦਾ ਫਾਇਦਾ ਚੁੱਕ ਸਕਦੇ ਹਨ। ਅਗਾਉਂ ਦੀ ਛੁੱਟੀ ਜਨਵਰੀ, ਜੁਲਾਈ ਦੇ ਪਹਿਲੇ ਪੰਜ ਦਿਨਾਂ ਲਈ ਉਪਲਬਧ ਹੋਵੇਗੀ।
First published: January 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...