• Home
  • »
  • News
  • »
  • lifestyle
  • »
  • SITTING FOR A LONG TIME SLOWS DOWN THE BLOOD FLOW IN THE BODY THE RISK OF DISEASES DUE TO OBSTRUCTION GH AP

Health News: ਜ਼ਿਆਦਾ ਬੈਠਣ ਨਾਲ ਹੌਲੀ ਹੁੰਦਾ ਹੈ ਖੂਨ ਦਾ ਸੰਚਾਰ ਤੇ ਸਰੀਰ ਬਣਦਾ ਹੈ ਬਿਮਾਰੀਆਂ ਦਾ ਘਰ

ਚੰਗੇ ਖੂਨ ਸੰਚਾਰ ਨਾਲ ਹੀ ਹਰੇਕ ਸੈੱਲ ਤੱਕ ਆਕਸੀਜ਼ਨ ਪਹੁੰਚਦੀ ਹੈ। ਜੇਕਰ ਸਰੀਰ ਵਿੱਚ ਖੂਨ ਦਾ ਸੰਚਾਰ ਚੰਗੇ ਤਰੀਕੇ ਨਾਲ ਨਾ ਹੋਵੇ ਤਾਂ ਹੱਥ ਪੈਰ ਠੰਡੇ ਪੈ ਜਾਂਦੇ ਹਨ, ਪੈਰ ਨੀਲੇ ਹੋਣ ਲੱਗ ਜਾਂਦੇ ਹਨ, ਚਮੜੀ ਖੁਸ਼ਕ ਹੋ ਜਾਂਦੀ ਹੈ, ਨਹੁੰ ਟੁੱਟਣ ਲੱਗ ਜਾਂਦੇ ਹਨ ਅਤੇ ਵਾਲਾਂ ਦਾ ਝੜਨਾ ਵੀ ਵੱਧ ਜਾਂਦਾ ਹੈ।

Health News: ਜ਼ਿਆਦਾ ਬੈਠਣ ਨਾਲ ਹੌਲੀ ਹੁੰਦਾ ਹੈ ਖੂਨ ਦਾ ਸੰਚਾਰ ਤੇ ਸਰੀਰ ਬਣਦਾ ਹੈ ਬਿਮਾਰੀਆਂ ਦਾ ਘਰ

  • Share this:
ਅਜੋਕੇ ਦੌਰ ਵਿੱਚ ਲੰਬੇ ਸਮੇਂ ਤੱਕ ਕੰਮ ਕਰਣ ਕਾਰਣ ਕੁੱਝ ਲੋਕ ਆਪਣੀ ਸਿਹਤ ਨੂੰ ਲੈਕੇ ਬਹੁਤ ਲਾਪਰਵਾਹੀ ਕਰਦੇ ਹਨ। ਇਨਸਾਨ ਨੇ ਅਨਿਯਮਿਤ ਖੁਰਾਕ ਅਤੇ ਅਨਿਯਮਿਤ ਕਸਰਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਇੱਥੇ ਤੱਕ ਕਿ ਨੇੜਲੇ ਕੰਮਾਂ-ਕਾਜਾਂ ਲਈ ਵੀ ਸਕੂਟਰ ਜਾਂ ਗੱਡੀ ਦਾ ਸਹਾਰਾ ਲਿਆ ਜਾਂਦਾ ਹੈ। ਜਦਕਿ ਪੈਦਲ ਤੁਰਨ ਨਾਲ ਸਰੀਰਕ ਤੌਰ 'ਤੇ ਕਿਰਿਆਸ਼ੀਲ ਰਹਿਣ ਨਾਲ ਖੂਨ ਦਾ ਸੰਚਾਰ ਹੁੰਦਾ ਹੈ।

ਚੰਗੇ ਖੂਨ ਸੰਚਾਰ ਨਾਲ ਹੀ ਹਰੇਕ ਸੈੱਲ ਤੱਕ ਆਕਸੀਜ਼ਨ ਪਹੁੰਚਦੀ ਹੈ। ਜੇਕਰ ਸਰੀਰ ਵਿੱਚ ਖੂਨ ਦਾ ਸੰਚਾਰ ਚੰਗੇ ਤਰੀਕੇ ਨਾਲ ਨਾ ਹੋਵੇ ਤਾਂ ਹੱਥ ਪੈਰ ਠੰਡੇ ਪੈ ਜਾਂਦੇ ਹਨ, ਪੈਰ ਨੀਲੇ ਹੋਣ ਲੱਗ ਜਾਂਦੇ ਹਨ, ਚਮੜੀ ਖੁਸ਼ਕ ਹੋ ਜਾਂਦੀ ਹੈ, ਨਹੁੰ ਟੁੱਟਣ ਲੱਗ ਜਾਂਦੇ ਹਨ ਅਤੇ ਵਾਲਾਂ ਦਾ ਝੜਨਾ ਵੀ ਵੱਧ ਜਾਂਦਾ ਹੈ।

ਦੈਨਿਕ ਭਾਸਕਰ ਅਖ਼ਬਾਰ ਦੀ ਖ਼ਬਰ ਵਿੱਚ ਹੌਲੀ ਖੂਨ ਸੰਚਾਰ ਦੇ ਕਈਂ ਕਾਰਣਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ। ਇਸ ਖ਼ਬਰ ਅਨੁਸਾਰ, ਲੰਬੇ ਸਮੇਂ ਲਈ ਬੈਠਣਾ, ਸਿਗਰਟ ਪੀਣ ਦੀ ਆਦਤ, ਗੈਰ-ਸਿਹਤਮੰਦ ਖੁਰਾਕ ਅਤੇ ਕਸਰਤ ਦੀ ਕਮੀ ਨੂੰ ਅਹਿਮ ਕਾਰਣ ਦੱਸਿਆ ਗਿਆ ਹੈ।

ਲੰਬੇ ਸਮੇਂ ਲਈ ਬੈਠਣਾ:
PubMed gov ਦੇ ਅਨੁਸਾਰ, 90% ਤੱਕ ਦਾ ਖੂਨ ਸੰਚਾਰ ਤਾਂ ਬੈਠਣ ਅਤੇ ਲੰਮੇ ਪੈਣ ਨਾਲ ਹੀ ਹੌਲੀ ਹੋ ਜਾਂਦਾ ਹੈ। ਇਸਦੇ ਨਾਲ ਖੂਨ ਦੀਆਂ ਗੱਠਾਂ ਬਣਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਕਰਕੇ ਲਗਾਤਾਰ 30 ਮਿੰਟ ਬੈਠਣ ਤੋਂ ਬਾਅਦ 3 ਮਿੰਟ ਲਈ ਤੁਰਨਾ ਜ਼ਰੂਰੀ ਹੈ।

ਹਾਈ ਬਲੱਡ ਪ੍ਰੈਸ਼ਰ
ਹੈਲਥਲਾਈਨ (Healthline) ਦੇ ਅਨੁਸਾਰ, ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ਨਾਲ ਆਰਟਰੀਜ਼ ਹੋਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਖੂਨ ਦੇ ਪ੍ਰਵਾਹ ਵਿੱਚ ਵਿਘਨ ਪੈਂਦਾ ਹੈ।

ਤਮਾਕੂਨੋਸ਼ੀ ਛੱਡੋ
ਨੈਸ਼ਨਲ ਇੰਸਟੀਟਿਊਟ ਆਫ਼ ਹੈਲਥ (NIH) ਦੇ ਅਨੁਸਾਰ, ਸਿਗਰਟ ਅਤੇ ਤੰਬਾਕੂ ਵਿੱਚ ਨਿਕੋਟਿਨ ਦੇ ਰੂਪ ਵਿੱਚ ਇੱਕ ਕਿਰਿਆਸ਼ੀਲ ਤੱਤ ਹੁੰਦਾ ਹੈ ਜੋ ਕਿ ਆਰਟਰੀ ਦੀਆਂ ਦੀਵਾਰਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਖੂਨ ਨੂੰ ਮੋਟਾ ਵੀ ਕਰਦਾ ਹੈ ਅਤੇ ਇਸ ਨਾਲ ਖੂਨ ਦੇ ਵਹਾਅ 'ਚ ਰੁਕਾਵਟ ਵੀ ਆ ਜਾਂਦੀ ਹੈ।

ਪੱਤੇਦਾਰ ਸਬਜ਼ੀਆਂ ਅਤੇ ਸੈਰ
ਪੱਤੇਦਾਰ ਸਬਜ਼ੀਆਂ ਜਿਵੇਂ ਕਿ ਪਾਲਕ, ਮੇਥੀ, ਸਾਗ ਆਦਿ ਵਿੱਚ ਨਾਇਟ੍ਰੇਟ ਹੁੰਦਾ ਹੈ। ਇਹ ਖੂਨ ਦੀਆਂ ਨਾੜੀਆਂ ਨੂੰ ਚੌੜਾ ਕਰਦਾ ਹੈ ਅਤੇ ਇਸ ਨਾਲ ਖੂਨ ਦੇ ਪ੍ਰਵਾਹ ਵਿਚ ਸੁਧਾਰ ਹੁੰਦਾ ਹੈ। ਜੇਕਰ ਇੱਦਾਂ ਹੀ ਘੱਟ ਤੋਂ ਘੱਟ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੇ ਰਹੀਏ ਤਾਂ ਇਹ ਖੂਨ ਦੇ ਪ੍ਰਵਾਹ ਲਈ ਬਹੁਤ ਫਾਇਦੇਮੰਦ ਹੋਵੇਗਾ।
Published by:Amelia Punjabi
First published: