HOME » NEWS » Life

ਸਾਵਧਾਨ! ਲਗਾਤਾਰ 9 ਘੰਟੇ ਤੋਂ ਵੱਧ ਬੈਠੇ ਰਹਿਣ ਨਾਲ ਹੋ ਸਕਦੀ ਹੈ ਮੌਤ

News18 Punjab
Updated: October 7, 2019, 3:04 PM IST
share image
ਸਾਵਧਾਨ! ਲਗਾਤਾਰ 9 ਘੰਟੇ ਤੋਂ ਵੱਧ ਬੈਠੇ ਰਹਿਣ ਨਾਲ ਹੋ ਸਕਦੀ ਹੈ ਮੌਤ
ਸਾਵਧਾਨ! ਲਗਾਤਾਰ 9 ਘੰਟੇ ਤੋਂ ਵੱਧ ਬੈਠੇ ਰਹਿਣ ਨਾਲ ਹੋ ਸਕਦੀ ਹੈ ਤੁਹਾਡੀ ਮੌਤ

ਸਰੀਰਕ ਤੌਰ ਤੇ ਕ੍ਰਿਆਸ਼ੀਲ ਨਾ ਹੋਣ ਕਾਰਨ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਵੱਧ ਜਾਂਦਾ ਹੈ। ਕੋਸ਼ਿਸ਼ ਕਰੋ ਕਿ ਆਪਣੀ ਜਾਬ ਪ੍ਰੋਫਾਇਲ ਅਤੇ ਜੀਵਨਸ਼ੈਲੀ ਵਿਚ ਥੋੜਾ ਬਦਲਾਅ ਕਰੋ।ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਅਨੁਸਾਰ 18 ਤੋਂ 64 ਸਾਲ ਵਿਚਕਾਰ ਉਮਰ ਦੇ ਲੋਕਾਂ ਨੂੰ ਹਰ ਹਫਤੇ 150 ਮਿੰਟ ਤੱਕ ਥੋੜੀ ਮਿਹਨਤ ਅਤੇ 75 ਮਿੰਟ ਸਖਤ ਮਿਹਨਤ ਕਰਨ ਨੂੰ ਕਿਹਾ ਹੈ।

  • Share this:
  • Facebook share img
  • Twitter share img
  • Linkedin share img
ਕੀ ਤੁਹਾਡੀ ਵੀ ਸਿਟਿੰਗ ਜਾਬ ਹੈ? ਕੀ ਤੁਸੀ ਵੀ ਕੰਮ ਦੇ ਕਾਰਨ ਆਪਣੀ ਸੀਟ ਤੋਂ ਉਠਦੇ ਨਹੀਂ? ਇਸ ਕਰਕੇ ਤੁਹਾਨੂੰ ਵੀ ਅਕਸਰ ਪਿੱਠ ਵਿਚ ਦਰਦ ਮਹਿਸੂਸ ਹੁੰਦਾ ਹੈ? ਜੇਕਰ ਇਨ੍ਹਾਂ ਸਵਾਲਾਂ ਦਾ ਜਵਾਬ ਹਾਂ ਵਿਚ ਹੈ ਤਾਂ ਤੁਹਾਨੂੰ ਆਪਣੇ ਕੰਮ ਅਤੇ ਜੀਵਨਸ਼ੈਲੀ ਵਿਚ ਤੁਰੰਤ ਬਦਲਾਅ ਕਰਨ ਦੀ ਲੋੜ ਹੈ। ਅਜਿਹਾ ਅਸੀ ਇਸ ਲਈ ਕਹਿ ਰਹੇ ਹਾਂ ਕਿਉਂਕਿ ਸਰੀਰਕ ਤੌਰ ਤੇ ਕ੍ਰਿਆਸ਼ੀਲ ਨਾ ਹੋਣ ਕਾਰਨ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਵੱਧ ਜਾਂਦਾ ਹੈ। ਕੋਸ਼ਿਸ਼ ਕਰੋ ਕਿ ਆਪਣੀ ਜਾਬ ਪ੍ਰੋਫਾਇਲ ਅਤੇ ਜੀਵਨਸ਼ੈਲੀ ਵਿਚ ਥੋੜਾ ਬਦਲਾਅ ਕਰੋ।

ਦ ਹਿੰਦੂ ਵਿਚ ਛਪੀ ਬ੍ਰਿਟਿਸ਼ ਮੈਡੀਕਲ ਜਨਰਲ (ਬੀਐਮਜੇ) ਦੀ ਰਿਪੋਰਟ ਦੇ ਹਵਾਲੇ ਨਾਲ ਜਿਹੜੇ ਲੋਕ 9 ਜਾਂ ਉਸ ਤੋਂ ਵੱਧ ਘੰਟੇ ਬੈਠ ਕੇ ਕੰਮ ਕਰਦੇ ਹਨ, ਉਨ੍ਹਾਂ ਵਿਚ ਮੌਤ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਅਨੁਸਾਰ 18 ਤੋਂ 64 ਸਾਲ ਵਿਚਕਾਰ ਉਮਰ ਦੇ ਲੋਕਾਂ ਨੂੰ ਹਰ ਹਫਤੇ 150 ਮਿੰਟ ਤੱਕ ਥੋੜੀ ਮਿਹਨਤ ਅਤੇ 75 ਮਿੰਟ ਸਖਤ ਮਿਹਨਤ ਕਰਨ ਨੂੰ ਕਿਹਾ ਹੈ।

ਨਾਰਵੇ ਦੇ ਓਸਲੋ ਵਿਚ orwegian School of Sport Sciences ਦੇ ਪ੍ਰੋਫੈਸਰ ਉਲਫ ਅਕੇਲੁੰਡ ਦੀ ਅਗਵਾਈ ਹੇਠ ਖੋਜੀਆਂ ਦੀ ਇਕ ਟੀਮ ਨੇ ਸਰੀਰਕ ਕ੍ਰਿਆ (ਫਿਜੀਕਲੀ ਐਕਟਿਵੀਟੀ) ਨਾਲ ਸਬੰਧਤ ਕਈ ਅਧਿਐਨ ਕੀਤੇ। ਇਸ ਗੱਲ ਦਾ ਵਰਨਣ ਕੀਤਾ ਹੈ ਕਿ ਨੀਂਦ ਨੂੰ ਛੱਡ ਕੇ ਜੇਕਰ ਤੁਸੀ 9 ਘੰਟੇ ਜਾਂ ਉਸ ਤੋਂ ਜ਼ਿਆਦਾ ਲਗਾਤਾਰ ਬੈਠੇ ਰਹਿੰਦੇ ਜਾਂ ਇਕ ਹੀ ਮੁਦਰ ਵਿਚ ਰਹਿੰਦੇ ਹੋ ਤਾਂ ਮੌਤ ਦਾ ਖਤਰਾ ਕਾਫੀ ਵੱਧ ਜਾਂਦਾ ਹੈ।
First published: October 7, 2019
ਹੋਰ ਪੜ੍ਹੋ
ਅਗਲੀ ਖ਼ਬਰ