Home /News /lifestyle /

Skin Care : ਸਕਿਨ ਲਈ ਬਹੁਤ ਫਾਇਦੇਮੰਦ ਹਨ ਨਿੰਮ ਦੇ ਪੱਤੇ, ਇੰਝ ਵਰਤੋਂ ਕਰਨ ਨਾਲ ਹੋਣਗੇ ਕਈ ਲਾਭ

Skin Care : ਸਕਿਨ ਲਈ ਬਹੁਤ ਫਾਇਦੇਮੰਦ ਹਨ ਨਿੰਮ ਦੇ ਪੱਤੇ, ਇੰਝ ਵਰਤੋਂ ਕਰਨ ਨਾਲ ਹੋਣਗੇ ਕਈ ਲਾਭ

ਨਿੰਮ ਦੀਆਂ ਪੱਤੀਆਂ ਵਿੱਚ ਐਕਸਫੋਲੀਏਟਿੰਗ ਏਜੰਟ ਵੀ ਹੁੰਦੇ ਹਨ। (ਚਿੱਤਰ: ਕੈਨਵਾ)

ਨਿੰਮ ਦੀਆਂ ਪੱਤੀਆਂ ਵਿੱਚ ਐਕਸਫੋਲੀਏਟਿੰਗ ਏਜੰਟ ਵੀ ਹੁੰਦੇ ਹਨ। (ਚਿੱਤਰ: ਕੈਨਵਾ)

Skin Care tips: ਦੀਆਂ ਪੱਤੀਆਂ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਕਿ ਕੁਦਰਤੀ ਐਂਟੀ-ਏਜਿੰਗ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਝੁਰੜੀਆਂ, ਫਾਈਨ ਲਾਈਨਾਂ ਅਤੇ ਕਾਲੇ ਧੱਬਿਆਂ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਤਾਜ਼ੇ ਨਿੰਮ ਦੀਆਂ ਪੱਤੀਆਂ ਦੀ ਵਰਤੋਂ ਕਰੋ।

ਹੋਰ ਪੜ੍ਹੋ ...
  • Share this:

Skin Care Tips: ਚਿਕਿਤਸਕ ਗੁਣਾਂ ਨਾਲ ਭਰਪੂਰ ਨਿੰਮ ਦੇ ਪੱਤੇ ਸਦੀਆਂ ਤੋਂ ਆਯੁਰਵੇਦ ਵਿੱਚ ਵਰਤੇ ਜਾ ਰਹੇ ਹਨ। ਇਨ੍ਹਾਂ ਪੱਤਿਆਂ ਦੀ ਮਦਦ ਨਾਲ ਨਾ ਸਿਰਫ ਇਨਫੈਕਸ਼ਨ ਨੂੰ ਦੂਰ ਰੱਖਣ ਦਾ ਕੰਮ ਕੀਤਾ ਜਾਂਦਾ ਹੈ, ਸਗੋਂ ਇਨ੍ਹਾਂ ਦੀ ਵਰਤੋਂ ਸਕਿਨ ਦੀ ਸੁੰਦਰਤਾ ਨੂੰ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਖਾਸ ਕਰਕੇ ਮਾਨਸੂਨ ਦੇ ਮੌਸਮ 'ਚ ਨਿੰਮ ਦੀਆਂ ਪੱਤੀਆਂ ਦੀ ਵਰਤੋਂ ਬਹੁਤ ਫਾਇਦੇਮੰਦ ਹੁੰਦੀ ਹੈ। ਹੈਲਥਸ਼ੌਟਸ ਦੇ ਅਨੁਸਾਰ, ਇਹ ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆਂ ਛੂਤ ਦੀਆਂ ਬਿਮਾਰੀਆਂ ਨੂੰ ਦੂਰ ਰੱਖਦੇ ਹਨ ਅਤੇ ਬੈਕਟੀਰੀਆ ਆਦਿ ਤੋਂ ਵੀ ਬਚਾਉਂਦੇ ਹਨ। ਮਾਨਸੂਨ 'ਚ ਹੋਣ ਵਾਲੀਆਂ ਸਕਿਨ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਵੀ ਨਿੰਮ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ। ਆਓ ਜਾਣਦੇ ਹਾਂ ਨਿੰਮ ਦੇ ਪੱਤੇ ਸਕਿਨ ਲਈ ਕਿੰਨੇ ਫਾਇਦੇਮੰਦ ਹਨ ਅਤੇ ਅਸੀਂ ਇਨ੍ਹਾਂ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ।

ਨਿੰਮ ਦੀਆਂ ਪੱਤੀਆਂ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ

ਮੁਹਾਸਿਆਂ ਨੂੰ ਦੂਰ ਕਰੋ

ਨਿੰਮ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਮੁਹਾਸੇ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਫਾਇਦੇਮੰਦ ਹੁੰਦੇ ਹਨ। ਨਿੰਮ ਵਿੱਚ ਐਂਟੀਸੈਪਟਿਕ ਗੁਣ ਵੀ ਹੁੰਦੇ ਹਨ, ਜੋ ਕਿ ਮੁਹਾਸਿਆਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਅਤੇ ਪੋਰਸ ਨੂੰ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਬੇਸਨ ਅਤੇ ਹਲਦੀ ਦੇ ਨਾਲ ਮਿਲਾ ਕੇ ਚਿਹਰੇ 'ਤੇ ਲਗਾਓ ਤਾਂ ਇਸ ਨਾਲ ਬਹੁਤ ਫਾਇਦਾ ਮਿਲਦਾ ਹੈ।

ਬਲੈਕਹੈੱਡਸ ਅਤੇ ਵ੍ਹਾਈਟਹੈੱਡਸ ਨੂੰ ਹਟਾਓ

ਨਿੰਮ ਦੀਆਂ ਪੱਤੀਆਂ ਵਿੱਚ ਐਕਸਫੋਲੀਏਟਿੰਗ ਏਜੰਟ ਹੁੰਦੇ ਹਨ, ਜੋ ਸਕਿਨ ਦੇ ਪੋਰਸ ਨੂੰ ਸਾਫ਼ ਕਰਨ ਅਤੇ ਸਕਿਨ ਵਿੱਚ ਕਸਾਵਟ ਲਿਆਉਣ ਵਿੱਚ ਮਦਦ ਕਰਦੇ ਹਨ। ਇਸ ਨਾਲ ਬਲੈਕਹੈੱਡਸ ਅਤੇ ਵ੍ਹਾਈਟਹੈੱਡਸ ਵਰਗੀਆਂ ਸਮੱਸਿਆਵਾਂ ਵਾਰ-ਵਾਰ ਨਹੀਂ ਹੁੰਦੀਆਂ। ਇਸਦੇ ਲਈ ਤੁਸੀਂ ਇੱਕ ਗਲਾਸ ਪਾਣੀ ਵਿੱਚ ਨਿੰਮ ਦੀਆਂ ਕੁੱਝ ਪੱਤੀਆਂ ਪਾ ਕੇ 15 ਮਿੰਟ ਤੱਕ ਉਬਾਲੋ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਨੂੰ ਚਿਹਰੇ 'ਤੇ ਸਪਰੇਅ ਕਰੋ ਜਾਂ ਰੂੰ ਦੀ ਮਦਦ ਨਾਲ ਪੂੰਝ ਲਓ।

ਅਰਲੀ ਏਜਿੰਗ ਤੋਂ ਬਚਾਉਂਦੇ ਹਨ ਨਿੰਮ ਦੇ ਪੱਤੇ

ਨਿੰਮ ਦੀਆਂ ਪੱਤੀਆਂ ਵਿੱਚ ਐਂਟੀਆਕਸੀਡੈਂਟ, ਨਮੀ ਦੇਣ ਵਾਲੇ ਟ੍ਰਾਈਗਲਿਸਰਾਈਡਸ ਅਤੇ ਵਿਟਾਮਿਨ ਈ ਹੁੰਦੇ ਹਨ, ਜੋ ਕੁਦਰਤੀ ਐਂਟੀ-ਏਜਿੰਗ ਦੇ ਤੌਰ ਤੇ ਕੰਮ ਕਰਦੇ ਹਨ। ਜੇਕਰ ਤੁਸੀਂ ਝੁਰੜੀਆਂ, ਥਿਨ ਲਾਈਨ ਅਤੇ ਕਾਲੇ ਧੱਬਿਆਂ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤਾਜ਼ੇ ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਵਿਚ ਇਕ ਤੋਂ ਦੋ ਚਮਚ ਸ਼ਹਿਦ ਮਿਲਾਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ 'ਤੇ ਪਾਣੀ ਨਾਲ ਧੋ ਲਓ।

Published by:Tanya Chaudhary
First published:

Tags: Healthy lifestyle, Lifestyle, Neem, Skin, Skin care tips