Home /News /lifestyle /

ਧੁੱਪ ਕਰਕੇ ਖ਼ਰਾਬ ਹੋ ਗਈ ਹੈ ਸਕਿਨ ਤਾਂ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫ਼ਾਇਦਾ

ਧੁੱਪ ਕਰਕੇ ਖ਼ਰਾਬ ਹੋ ਗਈ ਹੈ ਸਕਿਨ ਤਾਂ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫ਼ਾਇਦਾ

ਜੇਕਰ ਤੁਸੀਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰੋ ਜਾਂ ਕਹਿ ਲਓ ਕਿ ਗਰਮੀਆਂ 'ਚ ਠੰਡਾ ਕਰਨ ਵਾਲੇ ਘਰ 'ਚ ਬਣੇ ਫੇਸ ਪੈਕ ਦੀ ਵਰਤੋਂ ਕਰੋ, ਤਾਂ ਤੁਹਾਡੀ ਸਕਿਨ ਦੀਆਂ ਕਈ ਹੋਰ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ ਅਤੇ ਇਸ 'ਚ ਮੌਜੂਦ ਕੁਦਰਤੀ ਠੰਡਕ ਪ੍ਰਭਾਵ ਤੁਹਾਡੀ ਸਕਿਨ ਨੂੰ ਵੀ ਠੰਡਾ ਕਰੇਗਾ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਕੇ ਸਕਿਨ ਦੀ ਜਲਣ ਆਦਿ ਨੂੰ ਠੀਕ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਗਰਮੀਆਂ ਸਾਡੇ ਚਿਹਰੇ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ। ਰੋਜ਼ਾਨਾ ਧੁੱਪ ਅਤੇ ਧੂੜ ਕਾਰਨ ਚਿਹਰੇ 'ਤੇ ਜਲਨ, ਖਾਰਸ਼ ਅਤੇ ਧੱਫੜ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਜਾਂ ਤਾਂ ਪਾਣੀ ਨਾਲ ਚਿਹਰਾ ਧੋ ਲੈਂਦੇ ਹਨ ਜਾਂ ਫਿਰ ਕਿਸੇ ਤਰ੍ਹਾਂ ਦੇ ਲੋਸ਼ਨ ਆਦਿ ਦੀ ਵਰਤੋਂ ਕਰਦੇ ਹਨ। ਕਈ ਵਾਰ ਚਿਹਰੇ 'ਤੇ ਬਰਫ਼ ਰਗੜਨ ਨਾਲ ਵੀ ਕਾਫੀ ਆਰਾਮ ਮਿਲਦਾ ਹੈ।

ਪਰ ਇਹ ਤਰੀਕੇ ਚਿਹਰੇ ਨੂੰ ਕੁਝ ਸਮੇਂ ਲਈ ਅਤੇ ਬਾਹਰੀ ਤੌਰ ਤੇ ਹੀ ਠੰਡਾ ਕਰਦੇ ਹਨ ਇਸ ਕਾਰਨ ਸਮੱਸਿਆ ਠੀਕ ਨਹੀਂ ਹੁੰਦੀ ਅਤੇ ਸਕਿਨ 'ਤੇ ਜਲਨ ਅਤੇ ਖੁਸ਼ਕੀ ਮਹਿਸੂਸ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰੋ ਜਾਂ ਕਹਿ ਲਓ ਕਿ ਗਰਮੀਆਂ 'ਚ ਠੰਡਾ ਕਰਨ ਵਾਲੇ ਘਰ 'ਚ ਬਣੇ ਫੇਸ ਪੈਕ ਦੀ ਵਰਤੋਂ ਕਰੋ, ਤਾਂ ਤੁਹਾਡੀ ਸਕਿਨ ਦੀਆਂ ਕਈ ਹੋਰ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ ਅਤੇ ਇਸ 'ਚ ਮੌਜੂਦ ਕੁਦਰਤੀ ਠੰਡਕ ਪ੍ਰਭਾਵ ਤੁਹਾਡੀ ਸਕਿਨ ਨੂੰ ਵੀ ਠੰਡਾ ਕਰੇਗਾ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਕੇ ਸਕਿਨ ਦੀ ਜਲਣ ਆਦਿ ਨੂੰ ਠੀਕ ਕਰ ਸਕਦੇ ਹੋ।

ਚੰਦਨ ਦਾ ਫੇਸ ਪੈਕ

ਚੰਦਨ ਠੰਡਕ ਦੇਣ ਵਾਲਾ ਪਦਾਰਥ ਹੈ। ਇਸ ਦੀ ਵਰਤੋਂ ਸਕਿਨ 'ਤੇ ਠੰਡਕ ਲਿਆਉਣ ਲਈ ਸਾਲਾਂ ਤੋਂ ਕੀਤੀ ਜਾਂਦੀ ਹੈ। ਇਸ ਦਾ ਫੇਸ ਪੈਕ ਬਣਾਉਣ ਲਈ 1 ਚਮਚ ਚੰਦਨ ਪਾਊਡਰ ਲਓ ਅਤੇ ਇਸ 'ਚ 1 ਚੱਮਚ ਗੁਲਾਬ ਜਲ ਮਿਲਾ ਲਓ। ਹੁਣ ਇਸ ਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ। 15 ਮਿੰਟ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ।

ਖੀਰੇ ਦਾ ਫੇਸ ਪੈਕ

ਖੀਰੇ ਦਾ ਫੇਸ ਪੈਕ ਤੁਹਾਡੀ ਸਕਿਨ ਨੂੰ ਤੇਜ਼ੀ ਨਾਲ ਹਾਈਡਰੇਟ ਕਰਦਾ ਹੈ, ਜਿਸ ਨਾਲ ਸਕਿਨ ਚਮਕਦਾਰ ਅਤੇ ਤਾਜ਼ੀ ਦਿਖਾਈ ਦਿੰਦੀ ਹੈ। ਗਰਮੀਆਂ 'ਚ ਜੇਕਰ ਤੁਹਾਡੇ ਚਿਹਰੇ 'ਤੇ ਦਾਣੇ ਹੋ ਜਾਂਦੇ ਹਨ ਤਾਂ ਇਸ ਨੂੰ ਠੀਕ ਕਰਨ ਲਈ ਖੀਰੇ ਨੂੰ ਮੈਕਸੀ ਵਿਚ ਪੀਸ ਕੇ ਇਸ ਦਾ ਰਸ ਕੱਢ ਲਓ। ਹੁਣ ਇਸ ਵਿਚ 1 ਚਮਚ ਐਲੋਵੇਰਾ ਜੈੱਲ ਮਿਲਾ ਕੇ ਸਾਰੇ ਚਿਹਰੇ 'ਤੇ ਲਗਾਓ। 20-25 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਤੁਸੀਂ ਆਰਾਮ ਮਹਿਸੂਸ ਕਰੋਗੇ।

ਤਰਬੂਜ ਦਾ ਫੇਸ ਪੈਕ

ਤਰਬੂਜ ਦਾ ਫੇਸ ਪੈਕ ਤੁਹਾਡੀ ਸਕਿਨ ਨੂੰ ਹਾਈਡਰੇਟ ਕਰਦਾ ਹੈ ਅਤੇ ਠੰਡਕ ਲਿਆਉਂਦਾ ਹੈ। ਤਰਬੂਜ ਦਾ ਫੇਸ ਪੈਕ ਬਣਾਉਣ ਲਈ, ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ। ਤੁਸੀਂ ਇਸ ਨੂੰ 20 ਮਿੰਟ ਬਾਅਦ ਧੋ ਸਕਦੇ ਹੋ।

ਆਲੂ ਫੇਸ ਪੈਕ

ਚਿਹਰੇ 'ਤੇ ਠੰਡਕ ਲਿਆਉਣ ਲਈ ਆਲੂ ਦਾ ਫੇਸ ਪੈਕ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਆਲੂ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ ਅਤੇ ਉਸ 'ਚ ਥੋੜ੍ਹਾ ਜਿਹਾ ਕੱਚਾ ਦੁੱਧ ਮਿਲਾ ਕੇ ਰੂੰ ਦੀ ਮਦਦ ਨਾਲ ਸਕਿਨ 'ਤੇ ਲਗਾਓ। 15 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਨਾ ਸਿਰਫ ਸਕਿਨ ਠੰਡੀ ਹੋਵੇਗੀ, ਸਗੋਂ ਸਕਿਨ ਦੇ ਦਾਗ-ਧੱਬੇ ਵੀ ਦੂਰ ਹੋ ਜਾਣਗੇ।

Published by:Amelia Punjabi
First published:

Tags: Beauty tips, Skin care tips, Summer care tips